ਚੰਡੀਗੜ੍ਹ-ਮੋਹਾਲੀ 'ਚ ਹੁਣ ਲੱਗਣ ਜਾ ਰਿਹਾ ਆਈਫੋਨ ਦਾ ਲੰਗਰ: ਔਰਤਾਂ ਨੂੰ ਮਿਲੇਗਾ ਮੁਫ਼ਤ ਆਈਫੋਨ, ਬਸ ਕਰਨਾ ਹੋਏਗਾ ਆਹ ਕੰਮ….
ਕਾਰੋਬਾਰੀ ਰਾਕੇਸ਼ ਤ੍ਰੇਹਨ ਉਰਫ਼ ਰਾਜਾ ਦੀ ਕਿੰਗ ਇੱਕ ਵਾਰ ਫਿਰ ਤੋਂ ਸੁਰਖੀਆਂ ਦੇ ਵਿੱਚ ਆ ਗਏ ਹਨ। ਜੀ ਹਾਂ ਰਾਜਾ ਦੀ ਕਿੰਗ ਇੱਕ ਵਾਰ ਫਿਰ ਤੋਂ ਲੰਗਰ ਲਗਾਉਣ ਜਾ ਰਹੇ ਹਨ, ਇਸ ਵਾਰ ਆਈਫੋਨ ਵੰਡੇ ਜਾਣਗੇ।
ਕਾਰੋਬਾਰੀ ਰਾਕੇਸ਼ ਤ੍ਰੇਹਨ ਉਰਫ਼ ਰਾਜਾ ਦੀ ਕਿੰਗ ਚੰਡੀਗੜ੍ਹ ਅਤੇ ਮੋਹਾਲੀ ਵਿੱਚ 22 ਸਤੰਬਰ ਨੂੰ 10 ਆਈਫੋਨ ਵੰਡਣਗੇ। ਇਸ ਲਈ ਚੰਡੀਗੜ੍ਹ ਦੇ ਸੈਕਟਰ 10 ਵਿੱਚ ਦੁਪਹਿਰ 12 ਵਜੇ ਦਾ ਸਮਾਂ ਤੈਅ ਕੀਤਾ ਗਿਆ ਹੈ। ਆਈਫੋਨ ਸਿਰਫ਼ 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਹੀ ਦਿੱਤੇ ਜਾਣਗੇ। ਇਸ ਦੇ ਲਈ ਪਹਿਲਾਂ ਤੋਂ ਦੱਸੇ ਗਏ ਵ੍ਹਾਟਸਐਪ ਗਰੁੱਪ ਵਿੱਚ ਸ਼ਾਮਲ ਔਰਤਾਂ ਨੂੰ ਹੀ ਯੋਗ ਮੰਨਿਆ ਜਾਵੇਗਾ। ਰਾਜਾ ਦੇ ਮੁਤਾਬਕ, ਔਰਤਾਂ ਨੂੰ ਆਈਫੋਨ-17 ਹੀ ਦਿੱਤਾ ਜਾਵੇਗਾ, ਜਿਸ ਦੀ ਕੀਮਤ ਲਗਭਗ ਇੱਕ ਲੱਖ ਰੁਪਏ ਹੈ।
ਇਸ ਤੋਂ ਬਾਅਦ 5 ਅਕਤੂਬਰ ਤੋਂ ਇਹ ਤੈਅ ਕੀਤਾ ਜਾਵੇਗਾ ਕਿ ਆਈਫੋਨਾਂ ਦੀ ਗਿਣਤੀ ਕਿੰਨੀ ਵਧਾਉਣੀ ਹੈ। ਇਸ ਤੋਂ ਬਾਅਦ ਜ਼ੀਰਕਪੁਰ ਅਤੇ ਪੰਚਕੂਲਾ ਵਿੱਚ ਵੀ ਆਈਫੋਨ ਵੰਡਣ ਦੀ ਯੋਜਨਾ ਸ਼ੁਰੂ ਕੀਤੀ ਜਾਵੇਗੀ। ਰਾਜਾ ਤ੍ਰੇਹਨ ਇਸ ਤੋਂ ਪਹਿਲਾਂ ਚੰਡੀਗੜ੍ਹ ਵਿੱਚ 500 ਦੇ ਨੋਟਾਂ ਅਤੇ ਪੈਟਰੋਲ ਦਾ ਲੰਗਰ ਵੀ ਲਗਾ ਚੁੱਕੇ ਹਨ।
'ਜੈ ਮਾਤਾ ਦੀ' ਲਿਖ ਕੇ ਮੈਸਜ ਕਰਨ ਵਾਲਿਆਂ ਨੂੰ ਮਿਲੇਗਾ ਫੋਨ
ਗਰੁੱਪ ਵਿੱਚ ਰੋਜ਼ 'ਜੈ ਮਾਤਾ ਦੀ' ਲਿਖਣਾ ਹੋਵੇਗਾ: ਰਾਜਾ ਦੇ ਮੁਤਾਬਕ ਚੰਡੀਗੜ੍ਹ ਅਤੇ ਮੋਹਾਲੀ ਦੀਆਂ 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਤੇ ਮੁਟਿਆਰਾਂ ਦਾ ਇੱਕ ਵ੍ਹਾਟਸਐਪ ਗਰੁੱਪ ਬਣਾਇਆ ਗਿਆ ਹੈ। ਇਸ ਵਿੱਚ ਸ਼ਾਮਲ ਹੋਣ ਲਈ ਔਰਤਾਂ ਨੂੰ ਦਿੱਤੇ ਗਏ ਨੰਬਰ 'ਤੇ ਫ਼ੋਨ ਕਰਨਾ ਹੋਵੇਗਾ। ਇਸ ਤੋਂ ਬਾਅਦ ਨੰਬਰ ਵ੍ਹਾਟਸਐਪ ਗਰੁੱਪ ਵਿੱਚ ਜੋੜਿਆ ਜਾਵੇਗਾ। ਗਰੁੱਪ ਵਿੱਚ ਸ਼ਾਮਲ ਹੋਣ ਤੋਂ ਬਾਅਦ ਉਨ੍ਹਾਂ ਨੂੰ 'ਜੈ ਮਾਤਾ ਦੀ' ਲਿਖਣਾ ਹੋਵੇਗਾ।
ਵ੍ਹਾਟਸਐਪ ਗਰੁੱਪ ਵਿੱਚ ਨਿਕਲੇਗਾ ਲੱਕੀ ਡ੍ਰਾ: ਰਾਜਾ ਦੇ ਮੁਤਾਬਕ, ਲੱਕੀ ਡ੍ਰਾ ਦੇ ਸਮੇਂ ਵ੍ਹਾਟਸਐਪ ਗਰੁੱਪ ਨੂੰ ਖੋਲ੍ਹਿਆ ਜਾਵੇਗਾ। ਗਰੁੱਪ ਵਿੱਚ ਸ਼ਾਮਲ ਮੈਂਬਰਾਂ ਦੀ ਸੂਚੀ ਨੂੰ ਮੋਬਾਈਲ ਸਕ੍ਰੀਨ 'ਤੇ ਉਂਗਲ ਨਾਲ ਉੱਪਰ ਵੱਲ ਸਕ੍ਰੋਲ ਕੀਤਾ ਜਾਵੇਗਾ। ਸਕ੍ਰੀਨ ਜਿਸ ਔਰਤ ਦੇ ਨਾਮ ਅਤੇ ਮੋਬਾਈਲ ਨੰਬਰ 'ਤੇ ਰੁਕ ਜਾਵੇਗੀ, ਉਸ ਨੂੰ ਜੇਤੂ ਮੰਨਿਆ ਜਾਵੇਗਾ। ਜੇਤੂ ਔਰਤ ਨੂੰ ਆਈਫੋਨ ਦਿੱਤਾ ਜਾਵੇਗਾ।
ਰਾਜਾ ਤ੍ਰੇਹਨ ਹੁਣ ਤੱਕ ਇਹ ਲੰਗਰ ਲਗਾ ਚੁੱਕੇ ਹਨ
ਮੋਹਾਲੀ ਵਿੱਚ ਪੈਸਿਆਂ ਦਾ ਲੰਗਰ
15 ਸਤੰਬਰ 2026 ਨੂੰ ਰਾਜਾ ਨੇ ਮੋਹਾਲੀ ਦੇ ਫੇਜ਼-3ਬੀ1 ਸਥਿਤ ਸ਼੍ਰੀ ਵੈਸ਼ਨੋ ਮਾਤਾ ਮੰਦਰ ਦੇ ਬਾਹਰ ਪੈਸਿਆਂ ਦਾ ਲੰਗਰ ਲਗਾਇਆ। ਇੱਥੇ ਲੋਕਾਂ ਨੂੰ “ਜੈ ਮਾਤਾ ਦੀ” ਬੋਲਣ 'ਤੇ ਨਕਦ ਰਾਸ਼ੀ ਦਿੱਤੀ ਗਈ। ਜ਼ਿਆਦਾਤਰ ਲੋਕਾਂ ਨੂੰ ₹500, ਜਦਕਿ ਕੁੱਝ ਲੋਕਾਂ ਨੂੰ ₹1,000 ਅਤੇ ₹1,500 ਤੱਕ ਦਿੱਤੇ ਗਏ। ਪ੍ਰੋਗਰਾਮ ਤੋਂ ਪਹਿਲਾਂ ਟੀਮ ਨੇ ਲੋਕਾਂ ਦੇ ਮੋਬਾਈਲ ਨੰਬਰ ਲੈ ਕੇ ਕੂਪਨ ਵੀ ਵੰਡੇ ਅਤੇ ਬਾਅਦ ਵਿੱਚ ਲੋਕਾਂ ਨੂੰ ਲਾਈਨ ਵਿੱਚ ਖੜ੍ਹਾ ਕੀਤਾ ਗਿਆ। ਰਾਜਾ ਨੇ ਇਸ ਨੂੰ ਮਾਤਾ ਰਾਣੀ ਦਾ ਪ੍ਰਸਾਦ ਦੱਸਿਆ।
ਚੰਡੀਗੜ੍ਹ ਵਿੱਚ ਪੈਸੇ, ਬਰਗਰ ਅਤੇ ਕੋਲਡ ਡ੍ਰਿੰਕ ਦਾ ਲੰਗਰ
ਅਗਸਤ 2026 ਵਿੱਚ ਰਾਜਾ ਨੇ ਚੰਡੀਗੜ੍ਹ ਦੇ ਸੈਕਟਰ-8 ਵਿੱਚ ਅਨੋਖਾ “ਪੈਸਿਆਂ ਦਾ ਲੰਗਰ” ਲਗਾਇਆ। ਇਸ ਵਿੱਚ ਲੋਕਾਂ ਨੂੰ ਰਵਾਇਤੀ ਲੰਗਰ ਦੀ ਬਜਾਏ ₹500 ਦੇ ਨਕਦ ਨੋਟ, ਬਰਗਰ ਅਤੇ ਕੋਲਡ ਡ੍ਰਿੰਕ ਵੰਡੇ ਗਏ। ਇਸ ਪ੍ਰੋਗਰਾਮ ਵਿੱਚ ਕਾਫ਼ੀ ਭੀੜ ਪਹੁੰਚੀ ਸੀ। ਰਾਜਾ ਨੇ ਇਸ ਨੂੰ ਸੇਵਾ ਅਤੇ ਮਾਤਾ ਰਾਣੀ ਦੀ ਕਿਰਪਾ ਨਾਲ ਜੋੜਿਆ।
ਚੰਡੀਗੜ੍ਹ ਵਿੱਚ ਪੈਟਰੋਲ ਦਾ ਲੰਗਰ ਮੁਲਤਵੀ ਹੋਇਆ
ਰਾਜਾ ਨੇ ਚੰਡੀਗੜ੍ਹ ਵਿੱਚ ਪੈਟਰੋਲ ਦਾ ਲੰਗਰ ਲਗਾਉਣ ਦਾ ਐਲਾਨ ਕੀਤਾ ਸੀ। ਸ਼ੁਰੂਆਤੀ ਪ੍ਰੋਗਰਾਮ 18 ਅਗਸਤ 2026, ਸ਼ਾਮ 5 ਵਜੇ ਸੈਕਟਰ-7 ਅਤੇ ਸੈਕਟਰ-10 ਦੇ ਪੈਟਰੋਲ ਪੰਪਾਂ 'ਤੇ ਰੱਖਿਆ ਗਿਆ ਸੀ। ਲੋਕਾਂ ਨੂੰ ₹500 ਅਤੇ ₹1,000 ਦੇ ਪੈਟਰੋਲ ਕੂਪਨ ਦੇਣ ਦੀ ਯੋਜਨਾ ਸੀ, ਪਰ 18 ਅਗਸਤ ਨੂੰ ਭਾਰੀ ਬਾਰਿਸ਼ ਅਤੇ ਪਾਣੀ ਭਰਨ ਕਾਰਨ ਇਹ ਪ੍ਰੋਗਰਾਮ ਨਹੀਂ ਹੋ ਸਕਿਆ। ਇਸ ਤੋਂ ਬਾਅਦ ਰਾਜਾ ਕਿੰਗ ਨੇ ਇਸ ਦੀ ਨਵੀਂ ਤਰੀਕ 21 ਅਗਸਤ ਐਲਾਨੀ, ਪਰ ਬਾਅਦ ਵਿੱਚ ਪ੍ਰਸ਼ਾਸਨ ਨੇ ਇਸ ਦੀ ਮਨਜ਼ੂਰੀ ਨਹੀਂ ਦਿੱਤੀ।
ਨਵੇਂ ਪੈਟਰੋਲ ਕੂਪਨ ਮੁੜ ਤਿਆਰ ਕੀਤੇ ਜਾ ਰਹੇ ਹਨ
ਕਾਰੋਬਾਰੀ ਰਾਜਾ ਦੀ ਕਿੰਗ ਨੇ ਦੱਸਿਆ ਕਿ ਪੈਟਰੋਲ ਲਈ ਨਵੇਂ ਕੂਪਨ ਤਿਆਰ ਕੀਤੇ ਗਏ ਹਨ, ਜੋ ਜਲਦੀ ਹੀ ਲੋਕਾਂ ਨੂੰ ਦਿੱਤੇ ਜਾਣਗੇ। ਪੁਰਾਣੇ 2500, 1000 ਅਤੇ 500 ਰੁਪਏ ਵਾਲੇ ਕੂਪਨ ਬੰਦ ਕਰ ਦਿੱਤੇ ਗਏ ਹਨ। ਪੈਟਰੋਲ ਦੇ ਲੰਗਰ ਦੇ ਐਲਾਨ ਤੋਂ ਬਾਅਦ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਕੂਪਨ ਵੰਡਣ ਦੀ ਗੱਲ ਸਾਹਮਣੇ ਆਈ ਸੀ। ਹੁਣ ਨਕਲੀ ਕੂਪਨਾਂ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਾਵਧਾਨੀ ਵਰਤੀ ਜਾ ਰਹੀ ਹੈ।
ਕਾਰੋਬਾਰੀ ਰਾਕੇਸ਼ ਤ੍ਰੇਹਨ ਕੌਣ ਹਨ?
ਰਾਕੇਸ਼ ਤ੍ਰੇਹਨ ਨੂੰ ਸੋਸ਼ਲ ਮੀਡੀਆ 'ਤੇ ‘ਰਾਜਾ ਦੀ ਕਿੰਗ’ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਉਹ ਅਸਲ ਵਿੱਚ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ। ਉਨ੍ਹਾਂ ਦੇ ਪਿਤਾ ਕੱਪੜੇ ਦੇ ਕਾਰੋਬਾਰੀ ਸਨ ਅਤੇ ਹੁਣ ਉਨ੍ਹਾਂ ਦਾ ਦਿਹਾਂਤ ਹੋ ਚੁੱਕਾ ਹੈ। ਰਾਕੇਸ਼ ਦੇ ਮੁਤਾਬਕ, ਪਿਤਾ ਦੀ ਜਾਇਦਾਦ ਦਾ ਅੱਧਾ ਹਿੱਸਾ ਉਨ੍ਹਾਂ ਨੂੰ ਮਿਲਿਆ ਹੈ। ਰਾਕੇਸ਼ ਤ੍ਰੇਹਨ ਦੀ ਕੰਪਨੀ ਡਿਜੀਟਲ ਕਰੰਸੀ ਅਤੇ ਆਨਲਾਈਨ ਫਾਈਨਾਂਸ ਮਾਰਕੀਟ ਵਿੱਚ ਨਿਵੇਸ਼ ਅਤੇ ਟ੍ਰੇਡਿੰਗ ਨਾਲ ਜੁੜੀ ਹੋਈ ਹੈ। ਉਨ੍ਹਾਂ ਦਾ ਕਾਰੋਬਾਰ ਰੀਅਲ ਅਸਟੇਟ ਅਤੇ ਪ੍ਰਾਪਰਟੀ ਡੀਲਿੰਗ ਨਾਲ ਵੀ ਜੁੜਿਆ ਹੋਇਆ ਹੈ। ਉਹ ਮਰਸਡੀਜ਼ ਗੱਡੀ ਵਿੱਚ ਸਫ਼ਰ ਕਰਦੇ ਹਨ ਅਤੇ ਆਪਣੀ ਸੁਰੱਖਿਆ ਲਈ ਬਾਊਂਸਰ ਵੀ ਰੱਖਦੇ ਹਨ।