ਮੋਹਾਲੀ ਦੇ ਫੇਜ਼-8ਬੀ ਇੰਡਸਟਰੀਅਲ ਏਰੀਏ ਨੂੰ ਵੱਡੀ ਸੌਗਾਤ: UGSR ਪ੍ਰੋਜੈਕਟ ਸ਼ੁਰੂ, ਨਹਿਰੀ ਪਾਣੀ ਨਾਲ ਮਿਲੇਗਾ ਸ਼ੁੱਧ ਪੀਣ ਦਾ ਪਾਣੀ

ਵਿਧਾਇਕ (MLA) ਕੁਲਵੰਤ ਸਿੰਘ ਵੱਲੋਂ ਮੋਹਾਲੀ ਦੇ ਲੋਕਾਂ ਨੂੰ ਵੱਡੀ ਸੌਗਾਤ ਮਿਲੀ ਹੈ। ਜੀ ਹਾਂ ਮੋਹਾਲੀ ਦੇ ਇੰਡਸਟਰੀਅਲ ਏਰੀਆ ਫੇਜ਼-8ਬੀ (ਸੈਕਟਰ 82) ਵਿੱਚ UGSR ਪ੍ਰੋਜੈਕਟ ਦੀ ਰਸਮੀ ਸ਼ੁਰੂਆਤ ਕਰ ਦਿੱਤੀ ਗਈ ਹੈ, ਜਿਸ ਤਹਿਤ ਹੁਣ ਨਹਿਰੀ ਪਾਣੀ ਨੂੰ ਫਿਲਟਰ ਕਰਕੇ ਇਸ ਏਰੀਏ ਦੇ ਲੋਕਾਂ ਨੂੰ ਪੀਣ ਲਈ ਸਾਫ਼ ਪਾਣੀ ਮੁਹੱਈਆ ਕਰਵਾਇਆ ਜਾਵੇਗਾ।

By:  Lajwinder Kaur September 18th 2026 02:53 PM -- Updated: September 18th 2026 03:15 PM

ਮੋਹਾਲੀ ਦੇ ਇੰਡਸਟਰੀਅਲ ਏਰੀਆ ਫੇਜ਼-8ਬੀ (ਸੈਕਟਰ 82) ਦੇ ਲੋਕਾਂ ਅਤੇ ਉੱਥੋਂ ਦੇ ਵਸਨੀਕਾਂ ਲਈ ਇੱਕ ਵੱਡੀ ਰਾਹਤ ਵਾਲੀ ਖ਼ਬਰ ਸਾਹਮਣੇ ਆਈ ਹੈ। ਇਲਾਕੇ ਵਿੱਚ UGSR ਪ੍ਰੋਜੈਕਟ ਦੀ ਰਸਮੀ ਸ਼ੁਰੂਆਤ ਕਰ ਦਿੱਤੀ ਗਈ ਹੈ, ਜਿਸ ਤਹਿਤ ਹੁਣ ਨਹਿਰੀ ਪਾਣੀ ਨੂੰ ਫਿਲਟਰ ਕਰਕੇ ਇਸ ਏਰੀਏ ਦੇ ਲੋਕਾਂ ਨੂੰ ਪੀਣ ਲਈ ਸਾਫ਼ ਪਾਣੀ ਮੁਹੱਈਆ ਕਰਵਾਇਆ ਜਾਵੇਗਾ।

MLA ਕੁਲਵੰਤ ਸਿੰਘ ਨੇ ਦਿੱਤੀ ਜਾਣਕਾਰੀ

ਇਸ ਪ੍ਰੋਜੈਕਟ ਦੀ ਸ਼ੁਰੂਆਤ ਮੌਕੇ ਹਲਕਾ ਵਿਧਾਇਕ (MLA) ਕੁਲਵੰਤ ਸਿੰਘ ਨੇ ਵਿਸ਼ੇਸ਼ ਤੌਰ 'ਤੇ ਗੱਲਬਾਤ ਕੀਤੀ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ 5 ਲੱਖ 40 ਹਾਜ਼ਾਰ ਗੈਲਨ ਦੀ ਸਮਰਥਾ ਵਾਲਾ UGSR ਤਿਆਰ ਕੀਤਾ ਗਿਆ ਹੈ। ਇਸ ਪੂਰੇ ਪ੍ਰੋਜੈਕਟ ਦੀ ਲਾਗਤ ਲਗਭਗ 2 ਕਰੋੜ 31 ਲੱਖ ਰੁਪਏ ਆਈ ਹੈ ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਪ੍ਰੋਜੈਕਟ ਸਿਰਫ਼ ਇੱਕ ਸਾਲ ਦੇ ਅੰਦਰ-ਅੰਦਰ ਤਿਆਰ ਕਰਕੇ ਚਾਲੂ ਵੀ ਕਰ ਦਿੱਤਾ ਹੈ।

"ਸਰਕਾਰ ਜੋ ਕਹਿੰਦੀ ਹੈ, ਉਹ ਕਰਕੇ ਦਿਖਾਉਂਦੀ ਹੈ"

ਵਿਧਾਇਕ ਕੁਲਵੰਤ ਸਿੰਘ ਨੇ ਇਸ ਮੌਕੇ ਸਰਕਾਰ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਸ ਪ੍ਰੋਜੈਕਟ ਦਾ ਤੈਅ ਸਮੇਂ ਵਿੱਚ ਪੂਰਾ ਹੋਣਾ ਇਸ ਗੱਲ ਦਾ ਸਬੂਤ ਹੈ ਕਿ ਸਰਕਾਰ ਜੋ ਵਾਅਦੇ ਕਰਦੀ ਹੈ, ਉਨ੍ਹਾਂ ਨੂੰ ਜ਼ਮੀਨੀ ਪੱਧਰ 'ਤੇ ਜਲਦ ਤੋਂ ਜਲਦ ਲਾਗੂ ਕਰਕੇ ਦਿਖਾਉਂਦੀ ਹੈ। ਇਸ ਪ੍ਰੋਜੈਕਟ ਦੇ ਸ਼ੁਰੂ ਹੋਣ ਨਾਲ ਇੰਡਸਟਰੀਅਲ ਏਰੀਏ ਅਤੇ ਆਸ-ਪਾਸ ਦੇ ਲੋਕਾਂ ਨੂੰ ਪਾਣੀ ਦੀ ਕਿੱਲਤ ਤੋਂ ਵੱਡੀ ਰਾਹਤ ਮਿਲੇਗੀ।  ਇਸ ਖਾਸ ਮੌਕੇ ਉੱਤੇ ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਇਸ ਪ੍ਰੋਜੈਕਟ ਦੇ ਨਾਲ ਜੁੜੇ ਸਾਰੇ ਅਧਿਕਾਰੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। 

ਪਾਣੀ ਦੀ ਸੰਭਾਲ ਅਤੇ ਬੱਚਤ ਬਾਰੇ ਵਿਧਾਇਕ ਕੁਲਵੰਤ ਸਿੰਘ ਦੀ ਖਾਸ ਅਪੀਲ 

ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਨੇ ਇਲਾਕਾ ਨਿਵਾਸੀਆਂ ਅਤੇ ਉਦਯੋਗਿਕ ਖੇਤਰ ਦੇ ਲੋਕਾਂ ਨੂੰ ਇੱਕ ਖਾਸ ਅਪੀਲ ਕਰਦਿਆਂ ਕਿਹਾ ਕਿ ਪਾਣੀ ਕੁਦਰਤ ਵੱਲੋਂ ਦਿੱਤੀ ਗਈ ਅਨਮੋਲ ਦਾਤ ਹੈ, ਇਸ ਲਈ ਸਾਨੂੰ ਇਸ ਦੀ ਸੰਭਾਲ ਪ੍ਰਤੀ ਗੰਭੀਰ ਹੋਣਾ ਚਾਹੀਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪਾਣੀ ਨੂੰ ਕਦੇ ਵੀ ਵਿਅਰਥ ਨਹੀਂ ਗਵਾਉਣਾ ਚਾਹੀਦਾ ਅਤੇ ਇਸ ਦੀ ਵਰਤੋਂ ਬਹੁਤ ਹੀ ਸਮਝਦਾਰੀ ਅਤੇ ਜ਼ਰੂਰਤ ਮੁਤਾਬਕ ਕਰਨੀ ਚਾਹੀਦੀ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਪਾਣੀ ਦੀ ਕਿੱਲਤ ਦਾ ਸਾਹਮਣਾ ਨਾ ਕਰਨਾ ਪਵੇ।

ਜਾਣੋ UGSR ਹੁੰਦਾ ਕੀ ਹੈ?

UGSR (Underground Service Reservoir) ਜ਼ਮੀਨ ਦੇ ਹੇਠਾਂ ਬਣਿਆ ਇੱਕ ਵੱਡਾ ਪਾਣੀ ਦਾ ਟੈਂਕ ਜਾਂ ਭੰਡਾਰ ਹੁੰਦਾ ਹੈ, ਜਿਸ ਦੀ ਵਰਤੋਂ ਸ਼ਹਿਰਾਂ ਜਾਂ ਖਾਸ ਇਲਾਕਿਆਂ ਵਿੱਚ ਪੀਣ ਵਾਲੇ ਪਾਣੀ ਨੂੰ ਸਟੋਰ ਕਰਨ ਅਤੇ ਸਪਲਾਈ ਕਰਨ ਲਈ ਕੀਤੀ ਜਾਂਦੀ ਹੈ। ਇਸ ਪ੍ਰਣਾਲੀ ਤਹਿਤ ਜਲ ਸੋਮਿਆਂ (ਜਿਵੇਂ ਕਿ ਨਹਿਰਾਂ) ਤੋਂ ਆਉਣ ਵਾਲੇ ਪਾਣੀ ਨੂੰ ਪਹਿਲਾਂ ਵਾਟਰ ਟ੍ਰੀਟਮੈਂਟ ਪਲਾਂਟਾਂ ਵਿੱਚ ਪੂਰੀ ਤਰ੍ਹਾਂ ਫਿਲਟਰ ਅਤੇ ਸ਼ੁੱਧ ਕੀਤਾ ਜਾਂਦਾ ਹੈ, ਅਤੇ ਫਿਰ ਉਸ ਸਾਫ਼ ਪਾਣੀ ਨੂੰ UGSR ਵਿੱਚ ਸਟੋਰ ਕਰਕੇ ਉਚਿਤ ਦਬਾਅ (Pressure) ਨਾਲ ਆਮ ਲੋਕਾਂ ਜਾਂ ਇੰਡਸਟਰੀਆਂ ਦੇ ਘਰਾਂ ਤੱਕ ਪਹੁੰਚਾਇਆ ਜਾਂਦਾ ਹੈ। ਇਹ ਸਿਸਟਮ ਪਾਣੀ ਦੀ ਸਟੋਰੇਜ ਅਤੇ ਨਿਰੰਤਰ ਸਪਲਾਈ ਨੂੰ ਯਕੀਨੀ ਬਣਾਉਣ ਲਈ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ।

Related Post

ਮੋਹਾਲੀ ਤੋਂ ਮੰਦਭਾਗੀ ਘਟਨਾ! ASI ਦੀ ਗੋਲੀ ਲੱਗਣ ਨਾਲ ਮੌਤ, ਪਤਨੀ ਤੇ ਬੱਚਿਆਂ ਦਾ ਰੋ-ਰੋ ਬੁਰਾ ਹਾਲ
ਗੋਲੀਆਂ ਦੇ ਨਾਲ ਦਹਿਲਿਆ ਮੋਹਾਲੀ! ਜਨਮਦਿਨ ਪਾਰਟੀ ਦੌਰਾਨ ਹੋਈ ਫਾਇਰਿੰਗ, 12ਵੀਂ ਜਮਾਤ ਦਾ ਵਿਦਿਆਰਥੀ ਗੰਭੀਰ ਜ਼ਖਮੀ
ਮੋਹਾਲੀ ਦੇ ਡਿੰਪਲ ਕਤਲਕਾਂਡ 'ਚ 300 ਪੰਨਿਆਂ ਦੀ ਚਾਰਜਸ਼ੀਟ: 35 ਗਵਾਹ, ਚਾਕੂ ਆਨਲਾਈਨ ਮੰਗਵਾਏ, ਬੈਂਕ ਡਿਟੇਲ ਦਾ ਜ਼ਿਕਰ; ਦਫ਼ਤਰ 'ਚ ਵੜ ਕੇ ਕੀਤਾ ਸੀ ਕਤਲ
ਰੱਖੜੀ ਵਾਲੇ ਦਿਨ 3 ਭੈਣਾਂ ਦੇ ਇਕਲੌਤੇ ਭਰਾ ਦੀ ਦਰਦਨਾਕ ਮੌਤ; ਘਰ ਦਾ ਇਕਲੌਤਾ ਕਮਾਉਣ ਵਾਲਾ ਮੈਂਬਰ ਸੀ, ਮਾਂ ਤੇ ਭੈਣਾਂ ਦਾ ਰੋ-ਰੋ ਬੁਰਾ ਹਾਲ
ਘੜੂੰਆਂ 'ਚ ਖੁਦਾਈ ਦੌਰਾਨ ਮਿਲਿਆ ਚਾਂਦੀ ਦੇ ਪੁਰਾਣੇ ਸਿੱਕਿਆਂ ਨਾਲ ਭਰਿਆ ਮਿੱਟੀ ਦਾ ਘੜਾ, ਪਿੰਡ ‘ਚ ਮਚੀ ਸਨਸਨੀ
ਪੰਜਾਬ ਸੜਕਾਂ ਅਤੇ ਪੁਲ ਵਿਕਾਸ ਬੋਰਡ ਦੇ ਦਫ਼ਤਰ ‘ਚ ਲੱਗੀ ਭਿਆਨਕ ਅੱਗ; ਇਲਾਕੇ ‘ਚ ਮੱਚ ਗਈ ਹਾਹਾਕਾਰ….

© Copyright Galactic Television & Communications Pvt. Ltd. 2026. All rights reserved.