ਮੋਹਾਲੀ ਦੇ ਡਿੰਪਲ ਕਤਲਕਾਂਡ 'ਚ 300 ਪੰਨਿਆਂ ਦੀ ਚਾਰਜਸ਼ੀਟ: 35 ਗਵਾਹ, ਚਾਕੂ ਆਨਲਾਈਨ ਮੰਗਵਾਏ, ਬੈਂਕ ਡਿਟੇਲ ਦਾ ਜ਼ਿਕਰ; ਦਫ਼ਤਰ 'ਚ ਵੜ ਕੇ ਕੀਤਾ ਸੀ ਕਤਲ

ਮੋਹਾਲੀ ਦੇ ਡਿੰਪਲ ਕਤਲਕਾਂਡ ਵਿੱਚ ਫੇਜ਼-11 ਥਾਣਾ ਪੁਲਿਸ ਨੇ 90 ਦਿਨਾਂ ਦੇ ਅੰਦਰ ਕਰੀਬ 300 ਪੰਨਿਆਂ ਦੀ ਚਾਰਜਸ਼ੀਟ ਅਦਾਲਤ ਵਿੱਚ ਦਾਖ਼ਲ ਕਰ ਦਿੱਤੀ ਹੈ। ਚਾਰਜਸ਼ੀਟ ਵਿੱਚ 35 ਗਵਾਹਾਂ ਦੇ ਬਿਆਨ, CCTV ਫੁਟੇਜ, ਖ਼ੂਨ ਨਾਲ ਲੱਥਪੱਥ ਕੱਪੜੇ, ਬੈਂਕ ਖਾਤਿਆਂ ਦੇ ਵੇਰਵੇ, ਗੱਲਬਾਤ ਦੇ ਸਕ੍ਰੀਨਸ਼ਾਟ ਅਤੇ ਆਨਲਾਈਨ ਮੰਗਵਾਏ ਦੋ ਚਾਕੂ ਅਹਿਮ ਸਬੂਤ ਵਜੋਂ ਸ਼ਾਮਲ ਕੀਤੇ ਗਏ ਹਨ।

By:  Lajwinder Kaur August 29th 2026 03:43 PM -- Updated: August 29th 2026 03:48 PM

ਮੋਹਾਲੀ ਦੇ ਡਿੰਪਲ ਕਤਲਕਾਂਡ ਵਿੱਚ ਪੁਲਿਸ ਨੇ ਅਦਾਲਤ ਵਿੱਚ ਲਗਭਗ 300 ਪੰਨਿਆਂ ਦੀ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਹੈ। ਚਾਰਜਸ਼ੀਟ ਵਿੱਚ 35 ਗਵਾਹਾਂ ਦੇ ਬਿਆਨ, ਘਟਨਾ ਵਾਲੀ ਥਾਂ ਦੀ CCTV ਫੁਟੇਜ, ਖ਼ੂਨ ਨਾਲ ਲੱਥਪੱਥ ਕੱਪੜੇ, ਬੈਂਕ ਖਾਤੇ ਦੇ ਵੇਰਵੇ ਅਤੇ ਦੋਸ਼ੀ ਵੱਲੋਂ ਆਨਲਾਈਨ ਮੰਗਵਾਏ ਗਏ ਦੋ ਚਾਕੂਆਂ ਨੂੰ ਅਹਿਮ ਸਬੂਤ ਬਣਾਇਆ ਗਿਆ ਹੈ।

ਪੁਲਿਸ ਮੁਤਾਬਕ, ਦੋਸ਼ੀ ਹਰਜਿੰਦਰ ਸਿੰਘ ਮਾਨ ਉਸੇ ਕੰਪਨੀ ਵਿੱਚ ਕੰਮ ਕਰਦਾ ਸੀ ਅਤੇ ਇੱਥੇ ਇੱਕਤਰਫ਼ਾ ਪਿਆਰ ਦੇ ਚੱਲਦਿਆਂ ਉਸ ਨੇ ਦਫ਼ਤਰ ਵਿੱਚ ਵੜ ਕੇ ਡਿੰਪਲ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਸੀ। ਦੋਸ਼ੀ ਫ਼ਿਲਹਾਲ ਰੋਪੜ ਜੇਲ੍ਹ ਵਿੱਚ ਬੰਦ ਹੈ।

ਦੱਸ ਦੇਈਏ ਕਿ 4 ਜੂਨ ਨੂੰ ਯੂਐਸ ਲੋਜਿਸਟਿਕਸ ਕੰਪਨੀ ਵਿੱਚ ਡਿੰਪਲ ਦੇ ਹੀ ਐਕਸ-ਬੁਆਏਫ੍ਰੈਂਡ ਨੇ ਉਸ 'ਤੇ ਦਫ਼ਤਰ ਵਿੱਚ ਚਾਕੂ ਨਾਲ 35 ਸੈਕਿੰਡਾਂ ਵਿੱਚ 30 ਵਾਰ-ਵਾਰ ਕੀਤੇ ਸਨ। ਆਪਣੀ ਜਾਨ ਬਚਾਉਣ ਲਈ ਡਿੰਪਲ ਭੱਜਦੀ ਰਹੀ ਅਤੇ ਦੋਸ਼ੀ ਨੌਜਵਾਨ ਉਸ ਦਾ ਪਿੱਛਾ ਕਰਕੇ ਚਾਕੂ ਮਾਰਦਾ ਰਿਹਾ ਸੀ।

35 ਗਵਾਹ, CCTV ਰਿਕਾਰਡਿੰਗ ਸਭ ਤੋਂ ਅਹਿਮ

ਮੋਹਾਲੀ ਫੇਜ਼-11 ਥਾਣਾ ਪੁਲਿਸ ਨੇ 90 ਦਿਨਾਂ ਦੀ ਸਮਾਂ ਸੀਮਾ ਦੇ ਅੰਦਰ ਅਦਾਲਤ ਵਿੱਚ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਹੈ। SHO ਅਮਨ ਬੈਦਵਾਨ ਨੇ ਦੱਸਿਆ ਕਿ ਤਫ਼ਤੀਸ਼ ਦੌਰਾਨ ਲਗਭਗ 35 ਲੋਕਾਂ ਨੂੰ ਗਵਾਹ ਬਣਾਇਆ ਗਿਆ ਹੈ। ਇਹਨਾਂ ਵਿੱਚ ਪੰਜ ਚਸ਼ਮਦੀਦ ਵੀ ਸ਼ਾਮਲ ਹਨ। ਪੁਲਿਸ ਨੇ ਘਟਨਾ ਵਾਲੀ ਥਾਂ ਅਤੇ ਆਸ-ਪਾਸ ਦੇ CCTV ਕੈਮਰਿਆਂ ਦੀ ਰਿਕਾਰਡਿੰਗ ਨੂੰ ਵੀ ਤਫ਼ਤੀਸ਼ ਦਾ ਅਹਿਮ ਹਿੱਸਾ ਬਣਾਇਆ ਹੈ।

ਘਟਨਾ ਤੋਂ ਪਹਿਲਾਂ ਆਨਲਾਈਨ ਮੰਗਵਾਏ ਸਨ 2 ਚਾਕੂ

ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਦੋਸ਼ੀ ਨੇ ਵਾਰਦਾਤ ਤੋਂ ਪਹਿਲਾਂ ਦੋ ਚਾਕੂ ਆਨਲਾਈਨ ਆਰਡਰ ਕੀਤੇ ਸਨ। ਪੁਲਿਸ ਅਨੁਸਾਰ, ਇਹਨਾਂ ਹੀ ਚਾਕੂਆਂ ਦੀ ਵਰਤੋਂ ਡਿੰਪਲ 'ਤੇ ਹਮਲਾ ਕਰਨ ਲਈ ਕੀਤੀ ਗਈ ਸੀ। ਜਾਂਚ ਦੌਰਾਨ ਦੋਵੇਂ ਚਾਕੂ ਬਰਾਮਦ ਕਰ ਲਏ ਗਏ। ਚਾਰਜਸ਼ੀਟ ਵਿੱਚ ਦੋਸ਼ੀ ਦੇ ਖ਼ੂਨ ਨਾਲ ਲੱਥਪੱਥ ਕੱਪੜੇ, ਡਿੰਪਲ ਨਾਲ ਗੱਲਬਾਤ ਦੇ ਸਕ੍ਰੀਨਸ਼ਾਟ ਅਤੇ ਬੈਂਕ ਖਾਤਿਆਂ ਦੀ ਵੇਰਵੇ ਵੀ ਸ਼ਾਮਲ ਕੀਤੇ ਗਏ ਹਨ।

ਹਮਲੇ ਤੋਂ ਬਾਅਦ ਦੋਸ਼ੀ ਨੇ ਖ਼ੁਦ ਦੀ ਧੌਣ 'ਤੇ ਵੀ ਚਾਕੂ ਮਾਰੇ

ਡਿੰਪਲ 'ਤੇ ਹਮਲਾ ਕਰਨ ਤੋਂ ਬਾਅਦ ਦੋਸ਼ੀ ਨੇ ਖ਼ੁਦ ਨੂੰ ਵੀ ਚਾਕੂ ਮਾਰ ਕੇ ਜ਼ਖ਼ਮੀ ਕਰ ਲਿਆ। ਉਸ ਨੇ ਧੌਣ ਵੱਢਣ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਉਸ ਨੂੰ ਗੰਭੀਰ ਹਾਲਤ ਵਿੱਚ ਮੋਹਾਲੀ ਦੇ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਇਲਾਜ ਤੋਂ ਬਾਅਦ 9 ਜੂਨ ਨੂੰ ਹਸਪਤਾਲ ਤੋਂ ਛੁੱਟੀ ਮਿਲਣ 'ਤੇ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਰਿਮਾਂਡ ਦੌਰਾਨ ਪੁਲਿਸ ਨੇ ਦੋਸ਼ੀ ਤੋਂ ਪੁੱਛਗਿੱਛ ਕਰਕੇ ਵਾਰਦਾਤ ਨਾਲ ਜੁੜੇ ਸਬੂਤ ਇਕੱਠੇ ਕੀਤੇ ਅਤੇ ਜਾਂਚ ਅੱਗੇ ਵਧਾਈ।

ਹੁਣ ਅਦਾਲਤ ਵਿੱਚ ਗਵਾਹਾਂ ਅਤੇ ਸਬੂਤਾਂ 'ਤੇ ਹੋਵੇਗੀ ਸੁਣਵਾਈ

SHO ਅਮਨ ਬੈਦਵਾਨ ਨੇ ਦੱਸਿਆ ਕਿ ਚਾਰਜਸ਼ੀਟ ਦਾਖ਼ਲ ਹੋਣ ਤੋਂ ਬਾਅਦ ਮਾਮਲੇ ਵਿੱਚ ਹੁਣ ਅਦਾਲਤੀ ਕਾਰਵਾਈ ਅੱਗੇ ਵਧੇਗੀ। ਪੁਲਿਸ ਨੇ ਗਵਾਹ, CCTV ਫੁਟੇਜ, ਬਰਾਮਦ ਹਥਿਆਰ ਅਤੇ ਹੋਰ ਦਸਤਾਵੇਜ਼ੀ ਸਬੂਤ ਅਦਾਲਤ ਨੂੰ ਮੁਹੱਈਆ ਕਰਵਾ ਦਿੱਤੇ ਹਨ।

Related Post

ਮੋਹਾਲੀ ’ਚ 1 ਨਵੰਬਰ ਨੂੰ ਲੋੜਵੰਦ ਧੀਆਂ ਦੇ ਸਮੂਹਿਕ ਅਨੰਦ ਕਾਰਜ, MLA ਕੁਲਵੰਤ ਸਿੰਘ ਦੀ ਲੋਕਾਂ ਨੂੰ ਅਪੀਲ- ‘ਇਸ ਪੁੰਨ ਦੇ ਕਾਰਜ ’ਚ ਵੱਧ-ਚੜ੍ਹ ਕੇ ਯੋਗਦਾਨ ਪਾਉਣ’
ED ਖਿਲਾਫ 'ਆਪ' ਦਾ ਮੋਰਚਾ: ਗਮਾਡਾ ਦਫ਼ਤਰ ਬਾਹਰ AAP ਦਾ ਜ਼ਬਰਦਸਤ ਪ੍ਰਦਰਸ਼ਨ, ਭੱਖਿਆ ਮਾਹੌਲ
ਚੰਡੀਗੜ੍ਹ-ਮੋਹਾਲੀ 'ਚ ਹੁਣ ਲੱਗਣ ਜਾ ਰਿਹਾ ਆਈਫੋਨ ਦਾ ਲੰਗਰ: ਔਰਤਾਂ ਨੂੰ ਮਿਲੇਗਾ ਮੁਫ਼ਤ ਆਈਫੋਨ, ਬਸ ਕਰਨਾ ਹੋਏਗਾ ਆਹ ਕੰਮ….
ਮੋਹਾਲੀ ਦੇ ਫੇਜ਼-8ਬੀ ਇੰਡਸਟਰੀਅਲ ਏਰੀਏ ਨੂੰ ਵੱਡੀ ਸੌਗਾਤ: UGSR ਪ੍ਰੋਜੈਕਟ ਸ਼ੁਰੂ, ਨਹਿਰੀ ਪਾਣੀ ਨਾਲ ਮਿਲੇਗਾ ਸ਼ੁੱਧ ਪੀਣ ਦਾ ਪਾਣੀ
ਮੋਹਾਲੀ ਤੋਂ ਮੰਦਭਾਗੀ ਘਟਨਾ! ASI ਦੀ ਗੋਲੀ ਲੱਗਣ ਨਾਲ ਮੌਤ, ਪਤਨੀ ਤੇ ਬੱਚਿਆਂ ਦਾ ਰੋ-ਰੋ ਬੁਰਾ ਹਾਲ
ਗੋਲੀਆਂ ਦੇ ਨਾਲ ਦਹਿਲਿਆ ਮੋਹਾਲੀ! ਜਨਮਦਿਨ ਪਾਰਟੀ ਦੌਰਾਨ ਹੋਈ ਫਾਇਰਿੰਗ, 12ਵੀਂ ਜਮਾਤ ਦਾ ਵਿਦਿਆਰਥੀ ਗੰਭੀਰ ਜ਼ਖਮੀ

© Copyright Galactic Television & Communications Pvt. Ltd. 2026. All rights reserved.