ਸਾਬਕਾ ਮੰਤਰੀ ਦੇ ਪੁੱਤਰ ਨੇ ਕੀਤੀ ਖ਼ੁ/ਦਕੁਸ਼ੀ, ਆਪਣੇ ਆਪ ਨੂੰ ਮਾ'ਰੀ ਗੋ*ਲੀ, ਪੁਲਿਸ ਕਰ ਰਹੀ ਜਾਂਚ

ਰਾਜਨੀਤੀ 'ਚ ਸੋਗ ਦੀ ਲਹਿਰ ਫੈਲ ਗਈ ਜਦੋਂ ਹਰਿਆਣਾ ਦੇ ਸਾਬਕਾ ਮੰਤਰੀ ਮਰਹੂਮ ਜਸਵਿੰਦਰ ਸਿੰਘ ਸੰਧੂ ਦੇ ਪੁੱਤਰ ਗਗਨਜੋਤ ਸੰਧੂ (48) ਨੇ ਖ਼ੁਦਕੁਸ਼ੀ ਦੀ ਖਬਰ ਸਾਹਮਣੇ ਆਈ। ਲਾਸ਼ ਨੂੰ ਰੋਪੜ ਸਿਵਲ ਹਸਪਤਾਲ ਭਿਜਵਾ ਦਿੱਤਾ ਗਿਆ ਹੈ ਅਤੇ ਅੱਜ ਪੋਸਟਮਾਰਟਮ ਹੋਏਗਾ।

By:  Lajwinder Kaur September 12th 2026 10:13 AM -- Updated: September 12th 2026 10:23 AM

ਹਰਿਆਣਾ ਦੇ ਸਾਬਕਾ ਮੰਤਰੀ ਮਰਹੂਮ ਜਸਵਿੰਦਰ ਸਿੰਘ ਸੰਧੂ ਦੇ ਪੁੱਤਰ ਗਗਨਜੋਤ ਸੰਧੂ (48) ਨੇ ਖ਼ੁਦਕੁਸ਼ੀ ਕਰ ਲਈ ਹੈ। ਸ਼ੁੱਕਰਵਾਰ ਨੂੰ ਉਨ੍ਹਾਂ ਨੇ ਪੰਜਾਬ ਦੇ ਰੋਪੜ ਜ਼ਿਲ੍ਹੇ ਦੇ ਪਖਰਾਲੀ ਪਿੰਡ ਸਥਿਤ ਕਕੋਟ ਫਾਰਮ ਹਾਊਸ 'ਤੇ ਆਪਣੇ ਆਪ ਨੂੰ ਗੋਲੀ ਮਾਰ ਲਈ। ਗਗਨਜੋਤ ਅੱਜ ਸਵੇਰੇ ਹੀ ਰੋਪੜ ਪਹੁੰਚੇ ਸਨ ਅਤੇ ਫਾਰਮ ਹਾਊਸ 'ਤੇ ਉਹ ਇਕੱਲੇ ਸਨ।

ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਜਾਂਚ ਲਈ ਫੋਰੈਂਸਿਕ ਟੀਮ ਨੂੰ ਵੀ ਬੁਲਾਇਆ ਗਿਆ। ਲਾਸ਼ ਨੂੰ ਰੋਪੜ ਸਿਵਲ ਹਸਪਤਾਲ ਭਿਜਵਾ ਦਿੱਤਾ ਗਿਆ ਹੈ ਅਤੇ ਸ਼ਨੀਵਾਰ 12 ਸਤੰਬਰ ਨੂੰ ਪੋਸਟਮਾਰਟਮ ਹੋਏਗਾ।

ਮੁੱਢਲੀ ਜਾਂਚ ‘ਚ ਇਹ ਗੱਲ ਆਈ ਸਾਹਮਣੇ

ਰੋਪੜ ਸਦਰ ਥਾਣੇ ਦੇ ਐੱਸ.ਐੱਚ.ਓ. ਸੰਨੀ ਖੰਨਾ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਨ੍ਹਾਂ ਦਾ ਕੋਈ ਘਰੇਲੂ ਝਗੜਾ ਸੀ ਅਤੇ ਉਸੇ ਵਜ੍ਹਾ ਕਰਕੇ ਉਹ ਪ੍ਰੇਸ਼ਾਨ ਚੱਲ ਰਹੇ ਸਨ, ਜਦਕਿ ਬਾਕੀ ਦੀ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।

ਦੱਸ ਦਈਏ ਕਿ ਗਗਨਜੋਤ ਕੁਰੂਕਸ਼ੇਤਰ ਦੇ ਗੁਮਥਾਲਾ ਗੜ੍ਹੂ ਪਿੰਡ ਤੋਂ ਦੋ ਵਾਰ ਸਰਪੰਚ ਰਹੇ ਸਨ। ਉਨ੍ਹਾਂ ਦੇ ਪਿਤਾ ਜਸਵਿੰਦਰ ਸੰਧੂ ਪਿਹੋਵਾ ਤੋਂ ਚਾਰ ਵਾਰ ਵਿਧਾਇਕ ਰਹੇ ਅਤੇ ਓ.ਪੀ. ਚੌਟਾਲਾ ਦੀ ਸਰਕਾਰ ਵਿੱਚ ਉਨ੍ਹਾਂ ਨੂੰ ਖੇਤੀਬਾੜੀ ਮੰਤਰੀ ਬਣਾਇਆ ਗਿਆ ਸੀ, ਜਦੋਂ ਕਿ ਸਾਲ 2019 ਵਿੱਚ ਲੀਵਰ ਦੇ ਕੈਂਸਰ ਕਾਰਨ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ।

ਗਗਨਜੋਤ ਦੇ ਪੁੱਤਰ ਚੰਡੀਗੜ੍ਹ-ਸਪੇਨ ਵਿੱਚ ਪੜ੍ਹ ਰਹੇ ਹਨ

ਸਾਬਕਾ ਮੰਤਰੀ ਸਵ. ਜਸਵਿੰਦਰ ਸਿੰਘ ਸੰਧੂ ਦੇ ਤਿੰਨ ਪੁੱਤਰ ਸਨ, ਜਿਨ੍ਹਾਂ ਵਿੱਚ ਸਭ ਤੋਂ ਵੱਡੇ ਬੇਟੇ ਜਸਤੇਜ ਸੰਧੂ, ਦੂਜੇ ਨੰਬਰ 'ਤੇ ਗਗਨਜੋਤ ਸੰਧੂ ਅਤੇ ਸਭ ਤੋਂ ਛੋਟੇ ਹਰਕੀਰਤ ਸੰਧੂ ਹਨ। ਜਸਵਿੰਦਰ ਸੰਧੂ ਦੀ ਪਤਨੀ ਅਮਰਜੀਤ ਕੌਰ ਦਾ ਵੀ ਦੇਹਾਂਤ ਹੋ ਚੁੱਕਾ ਹੈ।

ਗਗਨਜੋਤ ਸੰਧੂ ਦੀ ਪਤਨੀ ਦਾ ਨਾਮ ਸਿਮਰਨਜੀਤ ਕੌਰ ਹੈ ਅਤੇ ਉਨ੍ਹਾਂ ਦੇ ਦੋ ਪੁੱਤਰ ਹਨ। ਵੱਡਾ ਬੇਟਾ ਆਫ਼ਤਾਬ ਚੰਡੀਗੜ੍ਹ ਵਿੱਚ ਪੜ੍ਹਾਈ ਕਰ ਰਿਹਾ ਹੈ, ਜਦੋਂ ਕਿ ਛੋਟਾ ਬੇਟਾ ਜੋਰਾਵਰ ਸਪੇਨ ਵਿੱਚ ਪੜ੍ਹ ਰਿਹਾ ਹੈ।

ਸਵੇਰੇ 11 ਵਜੇ ਫਾਰਮ ਹਾਊਸ ਪਹੁੰਚੇ ਸਨ

ਦੱਸਿਆ ਗਿਆ ਹੈ ਕਿ ਗਗਨਜੋਤ ਸੰਧੂ ਸਵੇਰੇ ਕਰੀਬ 11 ਵਜੇ ਪਖਰਾਲੀ ਪਿੰਡ ਸਥਿਤ ਫਾਰਮ ਹਾਊਸ ਪਹੁੰਚੇ ਸਨ ਅਤੇ ਉਨ੍ਹਾਂ ਦੇ ਨਾਲ ਉਨ੍ਹਾਂ ਦਾ ਦੋਸਤ ਜਾਨੂ ਵੀ ਸੀ। ਜਾਨੂ ਦਾ ਸਹੁਰਾ ਘਰ ਪਖਰਾਲੀ ਪਿੰਡ ਵਿੱਚ ਹੀ ਹੈ ਅਤੇ ਗਗਨਜੋਤ ਨੇ ਜਾਨੂ ਨੂੰ ਖਾਣਾ ਲਿਆਉਣ ਲਈ ਕਿਹਾ ਸੀ। ਜਦੋਂ ਜਾਨੂ ਖਾਣਾ ਲੈ ਕੇ ਵਾਪਸ ਪਹੁੰਚਿਆ ਤਾਂ ਗਗਨਜੋਤ ਫਾਰਮ ਹਾਊਸ ਵਿੱਚ ਮ੍ਰਿਤਕ ਪਾਏ ਗਏ ਅਤੇ ਉਨ੍ਹਾਂ ਦੇ ਸਿਰ ਵਿੱਚ ਰਾਈਫਲ ਦੀ ਗੋਲੀ ਲੱਗੀ ਹੋਈ ਸੀ। ਇਹ ਰਾਈਫਲ ਫਾਰਮ ਹਾਊਸ 'ਤੇ ਹੀ ਰੱਖੀ ਹੋਈ ਸੀ ਅਤੇ ਉਹ ਗੋਲੀ ਅੱਜ ਹੀ ਮੋਹਾਲੀ ਫਾਰਮ ਹਾਊਸ ਤੋਂ ਲੈ ਕੇ ਆਏ ਸਨ।

ਡਾਕਟਰ ਬੋਲੇ - ਮ੍ਰਿਤਕ ਹਾਲਤ ਵਿੱਚ ਹਸਪਤਾਲ ਲਿਆਉਂਦਾ ਗਿਆ ਸੀ

ਰੋਪੜ ਸਿਵਲ ਹਸਪਤਾਲ ਦੇ ਡਾ. ਚੰਦਨ ਨੇ ਦੱਸਿਆ ਕਿ ਗਗਨਜੋਤ ਸੰਧੂ ਨੂੰ ਸ਼ਾਮ 6:50 ਵਜੇ ਹਸਪਤਾਲ ਲਿਆਂਦਾ ਗਿਆ ਸੀ ਅਤੇ ਉਨ੍ਹਾਂ ਦੇ ਸਿਰ 'ਤੇ ਗੋਲੀ ਲੱਗਣ ਵਰਗਾ ਨਿਸ਼ਾਨ ਸੀ। ਹਸਪਤਾਲ ਲਿਆਂਦੇ ਜਾਣ ਤੋਂ ਪਹਿਲਾਂ ਹੀ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ ਅਤੇ ਉਨ੍ਹਾਂ ਨੇ ਦੱਸਿਆ ਕਿ ਗਗਨਜੋਤ ਦਾ ਪੋਸਟਮਾਰਟਮ 12 ਸਤੰਬਰ ਯਾਨੀਕਿ ਅੱਜ ਕਰਵਾਇਆ ਜਾਵੇਗਾ।

ਸਰਪੰਚੀ ਤੋਂ ਸ਼ੁਰੂ ਹੋਈ ਜਸਵਿੰਦਰ ਸੰਧੂ ਦੀ ਰਾਜਨੀਤੀ

ਗਗਨਜੋਤ ਦੇ ਪਿਤਾ ਜਸਵਿੰਦਰ ਸਿੰਘ ਸੰਧੂ ਹਰਿਆਣਾ ਦੀ ਰਾਜਨੀਤੀ ਵਿੱਚ ਲੰਬੇ ਸਮੇਂ ਤੱਕ ਸਰਗਰਮ ਰਹੇ ਅਤੇ ਉਨ੍ਹਾਂ ਦੇ ਰਾਜਨੀਤਿਕ ਸਫ਼ਰ ਦੀ ਸ਼ੁਰੂਆਤ ਜ਼ਮੀਨੀ ਪੱਧਰ ਤੋਂ ਹੋਈ ਸੀ। ਸਾਲ 1987 ਵਿੱਚ ਚੌਧਰੀ ਦੇਵੀਲਾਲ ਦੀ ਸਰਕਾਰ ਦੌਰਾਨ ਉਹ ਆਪਣੇ ਪਿੰਡ ਗੁਮਥਲਾ ਗੜ੍ਹੂ ਦੇ ਸਰਪੰਚ ਚੁਣੇ ਗਏ ਸਨ।

© Copyright Galactic Television & Communications Pvt. Ltd. 2026. All rights reserved.