SGPC ਦੀ ਕੇਂਦਰ ਸਰਕਾਰ ਨੂੰ ਖਾਸ ਅਪੀਲ, ਸ੍ਰੀ ਹਰਿਮੰਦਰ ਸਾਹਿਬ ਜੀ ਦੇ ਲੰਗਰ ਲਈ ਕਮਰਸ਼ੀਅਲ LPG ਦੀ ਸਪਲਾਈ ਜਾਰੀ ਰੱਖਣ ਦੀ ਮੰਗ

By:  Lajwinder Kaur March 12th 2026 12:25 PM -- Updated: March 12th 2026 12:47 PM

ਇਜ਼ਰਾਇਲ ਅਤੇ ਇਰਾਨ ਦੇ ਵਿਚਕਾਰ ਚੱਲ ਰਹੀ ਜੰਗ ਕਰਕੇ ਪੂਰੀ ਦੁਨੀਆ 'ਚ ਤਣਾਅ ਵਧਿਆ ਹੋਇਆ ਹੈ। ਇਸ ਜੰਗ ਦਾ ਅਸਰ ਭਾਰਤੀ ਦੀ ਗੈਸ ਦੀ ਸਪਲਾਈ ਉੱਤੇ ਵੀ ਪੈ ਰਿਹਾ ਹੈ। ਦੇਸ਼ ਭਰ ‘ਚ ਐਲਪੀਜੀ ਕਮਰਸ਼ੀਅਲ ਗੈਸ ਦੀ ਸਪਲਾਈ ਪ੍ਰਭਾਵਿਤ ਹੋਣ ਦੀ ਸੰਭਾਵਨਾ ਨੂੰ ਦੇਖਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵੱਲੋਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਚੱਲ ਰਹੇ ਗੁਰੂ ਰਾਮਦਾਸ ਲੰਗਰ ਘਰ ਲਈ ਕਮਰਸ਼ੀਅਲ ਗੈਸ ਸਿਲੰਡਰਾਂ ਦੀ ਸਪਲਾਈ ਨਿਰਵਿਘਨ ਜਾਰੀ ਰੱਖੀ ਜਾਵੇ।

ਗੁਰੂ ਘਰ 'ਚ 24 ਘੰਟੇ ਵਰਤਾਇਆ ਜਾਂਦਾ ਹੈ ਲੰਗਰ

SGPC ਪ੍ਰਬੰਧਕਾਂ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਵਿਖੇ ਰੋਜ਼ਾਨਾ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਲਗਭਗ ਇੱਕ ਲੱਖ ਦੇ ਕਰੀਬ ਸ਼ਰਧਾਲੂਆਂ ਨੂੰ 24 ਘੰਟੇ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਜਾਂਦਾ ਹੈ। ਇਸ ਲਈ ਲੰਗਰ ਘਰ ਵਿੱਚ ਵੱਡੀ ਮਾਤਰਾ ਵਿੱਚ ਕਮਰਸ਼ੀਅਲ LPG ਗੈਸ ਦੀ ਲੋੜ ਪੈਂਦੀ ਹੈ। ਉਨ੍ਹਾਂ ਦੱਸਿਆ ਕਿ ਲੰਗਰ ਘਰ ਵਿੱਚ ਰੋਜ਼ਾਨਾ ਤਕਰੀਬਨ 25 ਤੋਂ 30 ਕਮਰਸ਼ੀਅਲ ਗੈਸ ਸਿਲੰਡਰਾਂ ਦੀ ਖਪਤ ਹੁੰਦੀ ਹੈ। ਇਸ ਦੇ ਨਾਲ ਹੀ ਪਾਈਪਲਾਈਨ ਰਾਹੀਂ ਵੀ LPG ਗੈਸ ਦੀ ਸਪਲਾਈ ਕੀਤੀ ਜਾਂਦੀ ਹੈ। SGPC ਵੱਲੋਂ ਕਿਹਾ ਗਿਆ ਕਿ ਮੌਜੂਦਾ ਸਮੇਂ ਤੱਕ ਗੈਸ ਸਪਲਾਈ ਪ੍ਰਭਾਵਿਤ ਨਹੀਂ ਹੋਈ, ਪਰ ਭਵਿੱਖ ਵਿੱਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਤੋਂ ਬਚਣ ਲਈ ਕੇਂਦਰ ਸਰਕਾਰ ਇਸ ਮਾਮਲੇ ਵੱਲ ਖਾਸ ਧਿਆਨ ਦੇਵੇ।

ਜੰਗ ਦਾ ਅਸਰ

ਮਿਡਲ ਈਸਟ ਵਿੱਚ ਅਮਰੀਕਾ-ਇਜ਼ਰਾਈਲ ਅਤੇ ਈਰਾਨ ਵਿਚਾਲੇ ਚੱਲ ਰਹੀ ਜੰਗ ਦਾ ਅਸਰ ਹੁਣ ਪੰਜਾਬ-ਚੰਡੀਗੜ੍ਹ 'ਤੇ ਵੀ ਪੈਣਾ ਸ਼ੁਰੂ ਹੋ ਗਿਆ ਹੈ। ਵਪਾਰਕ ਸਿਲੰਡਰਾਂ ਦੀ ਸਪਲਾਈ ਲਗਭਗ ਬੰਦ ਹੋ ਗਈ ਹੈ, ਜਦਕਿ ਘਰੇਲੂ ਸਿਲੰਡਰਾਂ ਦੀ ਬੁਕਿੰਗ ਵਿੱਚ ਵੀ ਭਾਰੀ ਦਿੱਕਤਾਂ ਆ ਰਹੀਆਂ ਹਨ। ਸਰਵਰ ਡਾਊਨ ਹੋਣ ਕਾਰਨ ਖਪਤਕਾਰਾਂ ਨੂੰ OTP ਨਹੀਂ ਮਿਲ ਰਿਹਾ। ਜਿਸ ਕਰਕੇ ਗੈਸ ਏਜੰਸੀਆਂ ਦੇ ਬਾਹਰ ਲੰਬੀਆਂ ਲਾਈਨਾਂ ਲੱਗ ਰਹੀਆਂ ਹਨ। ਉੱਧਰ ਪ੍ਰਸ਼ਾਸਨ ਨੇ ਲੋਕਾਂ ਨੂੰ ਨਾ ਘਬਰਾਉਣ ਦੀ ਅਪੀਲ ਕੀਤੀ ਹੈ।

ਉਨ੍ਹਾਂ ਨੇ ਦੱਸਿਆ ਕਿ ਗੈਸ ਏਜੰਸੀਆਂ ਨੇ ਆਰਜ਼ੀ ਤੌਰ 'ਤੇ ਇੱਕ ਗਾਹਕ ਲਈ ਮਹੀਨੇ ਵਿੱਚ ਸਿਰਫ਼ ਇੱਕ ਹੀ ਐਲ.ਪੀ.ਜੀ. ਸਿਲੰਡਰ ਦੀ ਵਿਵਸਥਾ ਬਣਾਈ ਹੈ, ਤਾਂ ਜੋ ਸਾਰੇ ਗਾਹਕਾਂ ਨੂੰ ਬਰਾਬਰ ਰੂਪ ਵਿੱਚ ਗੈਸ ਮਿਲ ਸਕੇ ਅਤੇ ਕੋਈ ਵੀ ਸਟਾਕ ਜਮ੍ਹਾਂ ਨਾ ਕਰ ਸਕੇ।


Related Post

CM ਮਾਨ ਦਾ ਵੱਡਾ ਐਲਾਨ: 1 ਅਕਤੂਬਰ ਨੂੰ ਔਰਤਾਂ ਦੇ ਖਾਤੇ ‘ਚ ਮੁੜ ਹੋਏਗੀ ਟੂੰ-ਟੂੰ! ਅਗਲੇ 3 ਮਹੀਨਿਆਂ ਦੀ ਰਕਮ ਆਵੇਗੀ
ਅਕਾਲੀ ਦਲ ਨੂੰ ਵੱਡਾ ਝਟਕਾ: ਸਾਬਕਾ ਵਿਧਾਇਕ ਰਣਜੀਤ ਸਿੰਘ ਛੱਜਲਵੱਡੀ ਤੇ ਅਕਾਲੀ ਦਲ (PS) ਹਲਕਾ ਇੰਚਾਰਜ ਸਤਿੰਦਰਜੀਤ ਸਿੰਘ ਸਾਥੀਆਂ ਸਮੇਤ ‘ਆਪ’ 'ਚ ਸ਼ਾਮਲ
ਸਾਬਕਾ IAS ਅਧਿਕਾਰੀ ਅਤੇ ਸਿੱਖ ਐਜੂਕੇਸ਼ਨ ਸੁਸਾਇਟੀ ਦੇ ਪ੍ਰਧਾਨ ਗੁਰਦੇਵ ਸਿੰਘ ਦਾ ਦੇਹਾਂਤ; ਦੇਹ PGI ਨੂੰ ਦਾਨ
ਅੱਜ ਪੰਜਾਬ ਦੇ 8 ਜ਼ਿਲ੍ਹਿਆਂ 'ਚ ਮੀਂਹ ਦੇ ਆਸਾਰ: ਕੱਲ੍ਹ ਤੋਂ ਮੌਸਮ ਰਹੇਗਾ ਖੁਸ਼ਕ, ਸਵੇਰ-ਸ਼ਾਮ ਤਾਪਮਾਨ 'ਚ ਠੰਢਕ; ਮਾਨਸੂਨ ਪੈਣ ਲੱਗਾ ਕਮਜ਼ੋਰ
ਪੰਜਾਬੀ ਦੇਣ ਧਿਆਨ! PRTC-ਪਨਬਸ ਯੂਨੀਅਨ ਦਾ ਵੱਡਾ ਐਲਾਨ, ਇਸ ਦਿਨ ਸਰਕਾਰੀ ਬੱਸਾਂ ਦਾ ਮੁਕੰਮਲ ਚੱਕਾ ਜਾਮ….
ਸਰਕਾਰ ਤੇ ਮੁਲਾਜ਼ਮਾਂ ਵਿਚਾਲੇ ਕੜਵਾਹਟ ਹੋਈ ਦੂਰ: DA 'ਤੇ ਬਣੀ ਸਹਿਮਤੀ, ਜਾਣੋ ਕਿੰਨੇ ਫੀਸਦੀ ਮਿਲੇਗਾ ਮਹਿੰਗਾਈ ਭੱਤਾ

© Copyright Galactic Television & Communications Pvt. Ltd. 2026. All rights reserved.