MOGA MURDER: ਮੋਗਾ ‘ਚ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

By:  Jitendra Baghel January 3rd 2026 11:47 AM -- Updated: January 3rd 2026 11:54 AM

ਮੋਗਾ ਦੇ ਪਿੰਡ ਭਿੰਡਰ ਖੁਰਦ ‘ਚ ਤੜਕਸਾਰ ਕੁੱਝ ਅਣਪਛਾਤੇ ਹਮਲਾਵਰਾਂ ਵੱਲੋਂ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਪੂਰੇ ਇਲਾਕੇ ‘ਚ ਸਹਿਮ ਦਾ ਮਾਹੌਲ ਬਣ ਗਿਆ ਹੈ। 

ਮਿਲੀ ਜਾਣਕਾਰੀ ਮੁਤਾਬਕ ਤੜਕਸਾਰ ਸੱਤ ਵਜੇ ਦੇ ਕਰੀਬ ਨੌਜਵਾਨ ਆਪਣੇ ਡਿਊਟੀ ਉੱਤੇ ਜਾਣ ਲਈ ਆਪਣੀ ਕਾਰ ਉੱਤੇ ਘਰ ਤੋਂ ਨਿਕਲਿਆ ਤਾਂ ਇੱਕ ਕਾਲੇ ਰੰਗ ਦੀ ਕਾਰ, ਜਿਸ ਵਿੱਚ ਪੰਜ ਹਮਲਵਾਰ ਸਵਾਰ ਸਨ, ਨੇ ਅੰਨ੍ਹੇਵਾਹ ਉਸ ਦੀ ਕਾਰ ਉੱਤੇ ਫਾਇਰਿੰਗ ਕਰ ਦਿੱਤੀ ਅਤੇ ਫਰਾਰ ਹੋ ਗਏ। 

ਦੱਸ ਦਈਏ ਕਿ ਮ੍ਰਿਤਕ ਨੌਜਵਾਨ ਦੀ ਪਛਾਣ ਉਮਰਸੀਰ ਸਿੰਘ ਸੀਰਾ ਵਾਸੀ ਭਿੰਡਰਕਲਾ ਖੁਰਦ ਵਜੋਂ ਹੋਈ ਹੈ। ਨੌਜਵਾਨ ਉਮਰਸੀਰ ਤੜਕਸਾਰ ਨੈਸਲੇ ਡੇਅਰੀ ‘ਚ ਡਿਊਟੀ ਕਰਨ ਦੇ ਲਈ ਜਾ ਰਿਹਾ ਸੀ ਕਿ ਜਦੋਂ ਉਹ ਪਿੰਡ ਦੀ ਫਿਰਨੀ ‘ਤੇ ਪਹੁੰਚਿਆ ਤਾਂ ਗੱਡੀ ਸਵਾਰ ਵੱਲੋਂ ਉਸ ’ਤੇ 20 ਤੋਂ 25 ਫਾਇਰ ਕੀਤੇ ਗਏ ਜਿਸ ਕਾਰਨ ਉਸਦੀ ਮੌਕੇ ‘ਤੇ ਮੌਤ ਹੋ ਗਈ।

ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਬਲਾਕ ਸੰਮਤੀ ਚੋਣਾਂ ਦੀ ਰੰਜਿਸ਼ ਕਾਰਨ ਉਮਰਸੀਰ ਸਿੰਘ ਦੀ ਹੱਤਿਆ ਕੀਤੀ ਗਈ ਹੈ। ਮ੍ਰਿਤਕ ਦੇ ਭਰਾ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਉਸਦੇ ਭਰਾ ‘ਤੇ ਸੁਚੱਜੇ ਢੰਗ ਨਾਲ ਯੋਜਨਾ ਬਣਾਕੇ ਹਮਲਾ ਕੀਤਾ ਗਿਆ। ਉਸਦਾ ਦਾਅਵਾ ਹੈ ਕਿ ਪਿੰਡ ਦੇ ਮੌਜੂਦਾ ਸਰਪੰਚ ਨੂੰ ਇਸ ਘਟਨਾ ਬਾਰੇ ਜਾਣਕਾਰੀ ਸੀ ਅਤੇ ਰਾਜਨੀਤਿਕ ਰੰਜਿਸ਼ ਦੇ ਚਲਦੇ ਹੀ ਉਸਦੇ ਭਰਾ ਦੀ ਹੱਤਿਆ ਕਰਵਾਈ ਗਈ ਹੈ। ਪਰਿਵਾਰ ਵਾਲਿਆਂ ਦਾ ਰੋ-ਰੋ ਬੁਰਾ ਹਾਲ ਹੋ ਗਿਆ ਹੈ।

Related Post

ਨਿੱਝਰ ਕਤਲ ਕਾਂਡ ਨੂੰ ਲੈ ਕੇ ਵਿਦੇਸ਼ 'ਚ ਬੈਠੇ ਗੈਂਗਸਟਰਾਂ 'ਚ ਛਿੜੀ ਆਨਲਾਈਨ ਵਾਰ: ਅਰਸ਼ ਡੱਲਾ ਨੇ ਗੋਲਡੀ ਬਰਾੜ ਦੇ ਦਾਅਵਿਆਂ ਨੂੰ ਨਕਾਰਿਆ...
ਚੰਡੀਗੜ੍ਹ IED ਮਾਮਲੇ ‘ਚ ਅੱਜ ਅਦਾਲਤ ‘ਚ ਪੇਸ਼ ਹੋਣਗੇ ਦੋਸ਼ੀ: ਅੱਤਵਾਦੀ ਸਾਜ਼ਿਸ਼ ਦਾ ਖੁਲਾਸਾ, ਪਾਕਿਸਤਾਨ 'ਚ ਬੈਠੇ ਸਤਨਾਮ ਸੱਤਾ ਨਾਲ ਜੁੜੇ ਤਾਰ
ਜਾਣੋ ਅੱਜ ਕਿੱਥੇ ਛਮ-ਛਮ ਪਏਗਾ ਮੀਂਹ! ਤਿੱਖੀ ਧੁੱਪ ਕਰਕੇ ਕਈ ਜ਼ਿਲ੍ਹਿਆਂ ‘ਚ ਲੋਕ ਹੁੰਮਸ ਤੋਂ ਪ੍ਰੇਸ਼ਾਨ; ਬਠਿੰਡਾ ਸਭ ਤੋਂ ਗਰਮ
GTC ਪੰਜਾਬੀ ਦੀ ਗੁਰਬਾਣੀ ਫੀਡ 'ਤੇ ਰੁਕਾਵਟਾਂ ਕਿਉਂ? SGPC ਨੂੰ ਪੱਤਰ ਲਿਖ MD ਡਾ. ਰਬਿੰਦਰ ਨਾਰਾਇਣ ਨੇ ਪੁੱਛਿਆ ਵੱਡਾ ਸਵਾਲ
ਆਪ ਪੰਜਾਬ ਵੱਲੋਂ ਨਵੀਂ ਮੀਡੀਆ ਟੀਮ ਦਾ ਐਲਾਨ: ਪਾਰਟੀ ਦਾ ਪੱਖ ਰੱਖਣ ਲਈ ਬੁਲਾਰਿਆਂ ਦੀ ਸੂਚੀ ਜਾਰੀ
2027 ਦੀਆਂ ਚੋਣਾਂ ਨੂੰ ਲੈ ਕੇ ਅਕਾਲੀ ਦਲ 'ਵਾਰਿਸ ਪੰਜਾਬ ਦੇ' ਵੱਡਾ ਐਕਸ਼ਨ! ਇੱਕ ਹੋਰ ਉਮੀਦਵਾਰ ਦੇ ਨਾਂਅ ‘ਤੇ ਲਗਾਈ ਮੋਹਰ

© Copyright Galactic Television & Communications Pvt. Ltd. 2026. All rights reserved.