ਪੰਜਾਬ 'ਚ ਔਰਤਾਂ ਨੂੰ ਮਿਲਣਗੇ 1000 ਤੇ 1500 ਰੁਪਏ, ਬਦਲੀ ਰਜਿਸਟ੍ਰੇਸ਼ਨ ਦੀ ਤਰੀਕ, ਇਹ ਵਾਲੇ ਜ਼ਿਲ੍ਹਿਆਂ ਤੋਂ ਹੋਏਗੀ ਸ਼ੁਰੂਆਤ, ਜਾਣੋ ਨਵੀਂ ਤਰੀਕ ਤੇ ਜ਼ਰੂਰੀ ਦਸਤਾਵੇਜ਼

By:  Lajwinder Kaur April 13th 2026 10:45 AM -- Updated: April 13th 2026 10:54 AM

ਪੰਜਾਬ 'ਚ 'ਮਾਵਾਂ-ਧੀਆਂ ਸਤਿਕਾਰ ਯੋਜਨਾ' ਨੂੰ ਲੈ ਕੇ ਮਹਿਲਾਵਾਂ ਕਾਫੀ ਉਤਸ਼ਾਹਿਤ ਹਨ। ਜੀ ਹਾਂ ਆਪ ਸਰਕਾਰ ਵੱਲੋਂ ਪੰਜਾਬ ਦੀਆਂ ਮਹਿਲਾਵਾਂ ਨਾਲ ਕੀਤਾ ਵਾਅਦਾ ਪੂਰਾ ਹੋਣ ਜਾ ਰਿਹਾ ਹੈ। ਜਿਸ ਦੀ ਰਜਿਸਟ੍ਰੇਸ਼ਨ ਜਲਦ ਹੀ ਸ਼ੁਰੂ ਹੋਣ ਜਾ ਰਹੀ ਹੈ। ਦੱਸ ਦਈਏ ਵਿਸਾਖੀ ਤੋਂ ਇਸ ਯੋਜਨਾ ਦੀ ਰਜਿਸਟ੍ਰੇਸ਼ਨ ਸ਼ੁਰੂ ਹੋਣੀ ਸੀ ਪਰ ਹੁਣ ਰਜਿਸਟ੍ਰੇਸ਼ਨ ਦੀ ਨਵੀਂ ਤਰੀਕ ਜਾਰੀ ਕੀਤੀ ਗਈ ਹੈ। 

ਇਸ ਦਿਨ ਤੋਂ ਸ਼ੁਰੂ ਹੋਏਗੀ ਰਜਿਸਟ੍ਰੇਸ਼

ਪੰਜਾਬ ਵਿੱਚ 'ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ' ਲਈ ਰਜਿਸਟ੍ਰੇਸ਼ਨ ਹੁਣ 15 ਅਪ੍ਰੈਲ ਤੋਂ ਸ਼ੁਰੂ ਹੋਵੇਗੀ। ਮੁੱਖ ਮੰਤਰੀ ਭਗਵੰਤ ਮਾਨ ਭਲਕੇ 14 ਅਪ੍ਰੈਲ ਨੂੰ ਆਦਮਪੁਰ ਰੈਲੀ ਤੋਂ ਇਸ ਸਕੀਮ ਦਾ ਆਗਾਜ਼ ਕਰਨਗੇ। ਇਸ ਯੋਜਨਾ ਦੀ ਸ਼ੁਰੂਆਤ ਸੂਬੇ ਦੇ 7 ਜ਼ਿਲ੍ਹਿਆਂ—ਮੁਕਤਸਰ, ਰੋਪੜ, ਪਟਿਆਲਾ, ਸੰਗਰੂਰ, ਮੋਗਾ, ਜਲੰਧਰ ਅਤੇ ਫਰੀਦਕੋਟ ਤੋਂ ਕੀਤੀ ਜਾਵੇਗੀ।

ਪਹਿਲੇ ਪੜਾਅ (Phase) ਵਿੱਚ ਇਹਨਾਂ ਜ਼ਿਲ੍ਹਿਆਂ ਦੇ 9 ਵਿਧਾਨ ਸਭਾ ਹਲਕਿਆਂ ਦੀ ਚੋਣ ਕੀਤੀ ਗਈ ਹੈ, ਜਿਨ੍ਹਾਂ ਵਿੱਚ ਮਲੋਟ, ਸ੍ਰੀ ਅਨੰਦਪੁਰ ਸਾਹਿਬ, ਸੁਨਾਮ, ਬਟਾਲਾ, ਮੋਗਾ, ਪਟਿਆਲਾ ਦਿਹਾਤੀ, ਆਦਮਪੁਰ, ਦਿੜਬਾ ਅਤੇ ਕੋਟਕਪੂਰਾ ਸ਼ਾਮਲ ਹਨ।

ਵਿਧਾਨ ਸਭਾ ਸੈਸ਼ਨ ਕਾਰਨ ਬਦਲੀ ਗਈ ਤਰੀਕ

ਪਹਿਲਾਂ ਇਹ ਸਕੀਮ 13 ਅਪ੍ਰੈਲ ਨੂੰ ਸ਼ੁਰੂ ਹੋਣੀ ਸੀ, ਪਰ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਹੋਣ ਕਾਰਨ ਹੁਣ ਸਕੀਮ ਸ਼ੁਰੂ ਕਰਨ ਦੀ ਤਰੀਕ ਵਿੱਚ ਬਦਲਾਅ ਕੀਤਾ ਗਿਆ ਹੈ। ਇਸ ਯੋਜਨਾ ਦੇ ਤਹਿਤ 18 ਸਾਲ ਤੋਂ ਵੱਧ ਉਮਰ ਦੀਆਂ ਜਨਰਲ ਵਰਗ ਦੀਆਂ ਔਰਤਾਂ ਨੂੰ 1,000 ਰੁਪਏ ਅਤੇ SC ਵਰਗ ਦੀਆਂ ਔਰਤਾਂ ਨੂੰ 1,500 ਰੁਪਏ ਪ੍ਰਤੀ ਮਹੀਨਾ ਦਿੱਤੇ ਜਾਣਗੇ। ਜ਼ਿਕਰਯੋਗ ਹੈ ਕਿ ਇਸ ਯੋਜਨਾ ਦਾ ਐਲਾਨ 8 ਮਾਰਚ ਨੂੰ ਬਜਟ ਦੌਰਾਨ ਕੀਤਾ ਗਿਆ ਸੀ।

ਯੋਜਨਾ ਲਈ ਲੋੜੀਂਦੇ ਦਸਤਾਵੇਜ਼

ਇਸ ਯੋਜਨਾ ਦਾ ਲਾਭ ਲੈਣ ਲਈ ਬਿਨੈਕਾਰਾਂ ਕੋਲ ਪੰਜਾਬ ਦਾ ਆਧਾਰ ਕਾਰਡ ਹੋਣਾ ਲਾਜ਼ਮੀ ਹੈ। ਇਸ ਤੋਂ ਇਲਾਵਾ, ਉਹਨਾਂ ਕੋਲ ਪੰਜਾਬ ਰਾਜ ਦਾ ਵੋਟਰ ਆਈਡੀ ਕਾਰਡ ਅਤੇ ਬੈਂਕ ਅਕਾਊਂਟ ਪਾਸਬੁੱਕ ਵੀ ਹੋਣੀ ਚਾਹੀਦੀ ਹੈ। ਨਾਲ ਹੀ, SC ਵਰਗ ਨਾਲ ਸੰਬੰਧਿਤ ਬਿਨੈਕਾਰਾਂ ਨੂੰ ਆਪਣਾ ਜਾਤੀ ਪ੍ਰਮਾਣ ਪੱਤਰ ਵੀ ਜਮ੍ਹਾਂ ਕਰਾਉਣਾ ਪਵੇਗਾ।

ਆਂਗਣਵਾੜੀ ਅਤੇ ਸੇਵਾ ਕੇਂਦਰਾਂ ਵਿੱਚ ਹੋਵੇਗੀ ਰਜਿਸਟ੍ਰੇਸ਼ਨ

ਯੋਜਨਾ ਦਾ ਲਾਭ ਲੈਣ ਲਈ ਬਿਨੈਕਾਰ ਕੋਲ ਪੰਜਾਬ ਦਾ ਆਧਾਰ ਕਾਰਡ ਅਤੇ ਵੋਟਰ ਕਾਰਡ ਹੋਣਾ ਲਾਜ਼ਮੀ ਹੈ। ਇਸ ਸਕੀਮ ਲਈ ਰਜਿਸਟ੍ਰੇਸ਼ਨ ਆਂਗਣਵਾੜੀ ਅਤੇ ਸੇਵਾ ਕੇਂਦਰਾਂ 'ਤੇ ਕੀਤੀ ਜਾਵੇਗੀ, ਜੋ ਕਿ ਪੂਰੀ ਤਰ੍ਹਾਂ ਮੁਫ਼ਤ ਹੋਵੇਗੀ। ਯੋਜਨਾ ਦੇ ਤਹਿਤ ਮਿਲਣ ਵਾਲੀ ਵਿੱਤੀ ਸਹਾਇਤਾ ਲਾਭਪਾਤਰੀਆਂ ਦੇ ਆਧਾਰ ਨਾਲ ਲਿੰਕ ਕੀਤੇ ਬੈਂਕ ਖਾਤਿਆਂ ਵਿੱਚ ਡਾਇਰੈਕਟ ਬੈਨੀਫਿਟ ਟ੍ਰਾਂਸਫਰ (DBT) ਰਾਹੀਂ ਸਿੱਧੀ ਭੇਜੀ ਜਾਵੇਗੀ।

Related Post

ਪੰਜਾਬ ਸਰਕਾਰ ਦਾ ਵੱਡਾ ਐਕਸ਼ਨ! ਸਰਕਾਰੀ ਦਫ਼ਤਰਾਂ ‘ਚ ਗ਼ੈਰਹਾਜ਼ਰ ਰਹਿਣ ਵਾਲੇ ਕਰਮਚਾਰੀਆਂ ਦੀ ਮੰਗ ਲਈ ਰਿਪੋਰਟ, ਹੋਏਗੀ ਸਖ਼ਤ ਕਾਰਵਾਈ
SC ਕਮਿਸ਼ਨ ਦੇ ਚੇਅਰਮੈਨ ਨੂੰ ‘ਆਪ’ ਵੱਲੋਂ ਵੱਡੀ ਜ਼ਿੰਮੇਵਾਰੀ: ਚਮਕੌਰ ਸਾਹਿਬ ਤੋਂ ਬਣਾਇਆ ਹਲਕਾ ਇੰਚਾਰਜ
CM ਮਾਨ ਦੀ ਹੜਤਾਲੀ ਮੁਲਾਜ਼ਮਾਂ ਨੂੰ ਦੋ-ਟੁੱਕ; ਬੋਲੇ-‘ਗੱਲਬਾਤ ਉਦੋਂ ਹੀ ਹੋਵੇਗੀ ਜਦੋਂ ਹੜਤਾਲ ਖ਼ਤਮ ਕੀਤੀ ਜਾਵੇਗੀ…’
ਪੰਜਾਬ ‘ਚ ਅੱਜ ਸਰਕਾਰੀ ਮੁਲਾਜ਼ਮਾਂ ਦੀ ਮਹਾ-ਹੜਤਾਲ: ਦਫ਼ਤਰ, ਸਕੂਲ ਤੇ ਹਸਪਤਾਲਾਂ ਦੀ OPD ਬੰਦ, CM ਦੁਪਹਿਰ 1 ਵਜੇ ਜਲੰਧਰ 'ਚ ਕਰਨਗੇ ਮੀਟਿੰਗ
ਪੰਜਾਬ ਦੇ 5 ਜ਼ਿਲ੍ਹਿਆਂ ‘ਚ ਅੱਜ ਮੀਂਹ ਦੇ ਆਸਾਰ, ਚੰਡੀਗੜ੍ਹ ਹੋਏਗੀ ਕਿਣ-ਮਿਣ, ਕਈ ਜ਼ਿਲ੍ਹਿਆਂ ‘ਚ ਗਰਮੀ ਅਤੇ ਹੁੰਮਸ ਨੇ ਵਧਾਈ ਪ੍ਰੇਸ਼ਾਨੀ
27 ਅਗਸਤ ਨੂੰ ਪੰਜਾਬ 'ਚ ਮਹਾ ਹੜਤਾਲ: ਸਰਕਾਰੀ ਦਫ਼ਤਰ, ਸਕੂਲ-ਕਾਲਜ ਸਣੇ ਜਾਣੋ ਕੀ ਰਹੇਗਾ ਬੰਦ ਤੇ ਕੀ ਰਹੇਗਾ ਖੁੱਲ੍ਹਾ!

© Copyright Galactic Television & Communications Pvt. Ltd. 2026. All rights reserved.