Punjab Weather: ਮੋਹਾਲੀ-ਚੰਡੀਗੜ੍ਹ 'ਚ ਮੀਂਹ ਨੇ ਦਿੱਤੀ ਦਸਤਕ, ਪੰਜਾਬ 'ਚ ਤੇਜ਼ ਹਨੇਰੀ ਤੇ ਝੱਖੜ ਦੀ ਚੇਤਾਵਨੀ! IMD ਵੱਲੋਂ ਜਾਰੀ ਕੀਤੀ ਗਿਆ ਤਾਜ਼ਾ ਅਪਡੇਟ

By  Lajwinder Kaur March 27th 2026 09:58 AM -- Updated: March 27th 2026 10:02 AM

Punjab Weather Today: ਪੰਜਾਬ ਦੇ ਕਈ ਹਿੱਸਿਆਂ ਵਿੱਚ ਅੱਜ ਸਵੇਰ ਤੋਂ ਹੀ ਮੌਸਮ ਦਾ ਮਿਜ਼ਾਜ ਬਦਲਿਆ ਹੋਇਆ ਨਜ਼ਰ ਆ ਰਿਹਾ ਹੈ। ਮੋਹਾਲੀ ਅਤੇ ਚੰਡੀਗੜ੍ਹ ਵਿੱਚ ਸਵੇਰ ਤੋਂ ਹੀ ਹਲਕੀ ਬੂੰਦਾਬਾਂਦੀ ਹੋ ਰਹੀ ਹੈ, ਜਿਸ ਨਾਲ ਲੋਕਾਂ ਨੂੰ ਚਲ ਰਹੀ ਗਰਮੀ ਤੋਂ ਥੋੜ੍ਹੀ ਰਾਹਤ ਮਿਲੀ ਹੈ। ਇਸ ਤੋਂ ਇਲਾਵਾ ਪਟਿਆਲਾ ਦੇ ਆਲੇ-ਦੁਆਲੇ ਵੀ ਕਈ ਥਾਵਾਂ ਉੱਤੇ ਮੀਂਹ ਨੇ ਦਸਤਕ ਦਿੱਤੀ ਹੋਈ ਹੈ। ਹਲਕੀ ਬੂੰਦਾ-ਬਾਂਦੀ ਕਰਕੇ ਲੋਕਾਂ ਨੂੰ ਗਰਮੀ ਤੋਂ ਕੁੱਝ ਰਾਹਤ ਮਹਿਸੂਸ ਹੋਈ।

ਅੱਜ ਛੇ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੋਹਾਲੀ ਵਿੱਚ ਸਵੇਰ ਤੋਂ ਹੀ ਬੂੰਦਾਬਾਂਦੀ ਹੋ ਰਹੀ ਹੈ। 28 ਤੋਂ 30 ਮਾਰਚ ਤੱਕ ਪੰਜਾਬ ਅਤੇ ਚੰਡੀਗੜ੍ਹ ‘ਚ ਮੌਸਮ ਬਦਲਣ ਦੀ ਉਮੀਦ ਹੈ। ਮੌਸਮ ਵਿਭਾਗ ਵੱਲੋਂ ਇਸ ਸਮੇਂ ਦੌਰਾਨ ਤੇਜ਼ ਤੂਫ਼ਾਨ ਅਤੇ ਮੀਂਹ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

60 ਤੋਂ 70 ਕਿਲੋਮੀਟਰ ਪ੍ਰਤੀ ਘੰਟਾ ਚੱਲਣਗੀਆਂ ਹਵਾਵਾਂ

ਹਵਾ ਦੀ ਗਤੀ 60 ਤੋਂ 70 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਸਕਦੀ ਹੈ। ਪਿਛਲੇ 24 ਘੰਟਿਆਂ ‘ਚ ਸੂਬੇ ਭਰ ਵਿੱਚ ਔਸਤ ਤਾਪਮਾਨ 0.5 ਡਿਗਰੀ ਵਧਿਆ ਹੈ, ਜਿਸ ਨਾਲ ਇਹ ਆਮ ਨਾਲੋਂ 3.2 ਡਿਗਰੀ ਵੱਧ ਹੋ ਗਿਆ ਹੈ। ਸਭ ਤੋਂ ਵੱਧ ਤਾਪਮਾਨ ਪਟਿਆਲਾ ਵਿੱਚ 34 ਡਿਗਰੀ ਅਤੇ ਚੰਡੀਗੜ੍ਹ ਵਿੱਚ 32.4 ਡਿਗਰੀ ਦਰਜ ਕੀਤਾ ਗਿਆ। ਇਸ ਕਾਰਨ ਦਿਨ ਵੇਲੇ ਕਾਫ਼ੀ ਗਰਮੀ ਪਈ ਹੈ।

ਇਨ੍ਹਾਂ ਜ਼ਿਲ੍ਹਿਆਂ ‘ਚ ਪਏਗਾ ਮੀਂਹ

ਮੌਸਮ ਵਿਭਾਗ ਦੇ ਅਨੁਸਾਰ ਹੁਸ਼ਿਆਰਪੁਰ, ਪਠਾਨਕੋਟ, ਨਵਾਂਸ਼ਹਿਰ, ਰੂਪਨਗਰ , ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਿੱਚ ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਇਸ ਦਾ ਮਤਲਬ ਹੈ ਕਿ ਹਰ ਜਗ੍ਹਾ ਮੀਂਹ ਨਹੀਂ ਪਵੇਗਾ, ਪਰ ਕੁਝ ਇਲਾਕਿਆਂ ਵਿੱਚ ਹਲਕੀ ਜਾਂ ਭਾਰੀ ਬਾਰਿਸ਼ ਹੋ ਸਕਦੀ ਹੈ। ਹਾਲਾਂਕਿ ਕੱਲ੍ਹ ਚੇਤਾਵਨੀ ਜਾਰੀ ਕੀਤੀ ਗਈ ਸੀ, ਪਰ ਕਿਤੇ ਵੀ ਮੀਂਹ ਨਹੀਂ ਪਿਆ। ਅੱਜ ਸਵੇਰ ਤੋਂ ਹੀ ਕਈ ਇਲਾਕਿਆਂ ਵਿੱਚ ਤੇਜ਼ ਹਵਾਵਾਂ ਚੱਲ ਰਹੀਆਂ ਹਨ, ਜਿਸ ਕਾਰਨ ਮੌਸਮ ਥੋੜ੍ਹਾ ਠੰਢਾ ਮਹਿਸੂਸ ਹੋ ਰਿਹਾ ਹੈ। ਆਸਮਾਨ ਕਾਲੇ ਬੱਦਲਾਂ ਦੇ ਨਾਲ ਭਰਿਆ ਹੋਇਆ ਹੈ, ਜਿਸ ਕਰਕੇ ਕਿਤੇ-ਕਿਤੇ ਮੀਂਹ ਪੈ ਰਿਹਾ ਹੈ।

ਪਹਾੜੀ ਇਲਾਕਿਆਂ ਵਿੱਚ ਇੱਕ ਪੱਛਮੀ ਗੜਬੜ ਸਰਗਰਮ ਹੋ ਗਈ ਹੈ, ਜਿਸ ਕਾਰਨ ਮੌਸਮ ਵਿੱਚ ਬਦਲਾਅ ਆ ਰਿਹਾ ਹੈ। ਇੱਕ ਚੱਕਰਵਾਤੀ ਪ੍ਰਣਾਲੀ ਵੀ ਬਣ ਗਈ ਹੈ, ਜਿਸ ਦਾ ਪ੍ਰਭਾਵ ਪੰਜਾਬ ਸਮੇਤ ਪੂਰੇ ਉੱਤਰੀ ਭਾਰਤ ਵਿੱਚ ਮਹਿਸੂਸ ਕੀਤਾ ਜਾਵੇਗਾ। ਇਸ ਦਾ ਪ੍ਰਭਾਵ ਅੱਜ ਘੱਟ ਹੋਵੇਗਾ, ਪਰ ਅਗਲੇ ਤਿੰਨ ਦਿਨਾਂ ਵਿੱਚ ਮੌਸਮ ਪੂਰੀ ਤਰ੍ਹਾਂ ਬਦਲ ਜਾਵੇਗਾ। ਇਸ ਸਮੇਂ ਦੌਰਾਨ ਮੀਂਹ ਪਵੇਗਾ, ਜਿਸ ਨਾਲ ਤਾਪਮਾਨ ਵਿੱਚ ਗਿਰਾਵਟ ਆਵੇਗੀ।

ਮੌਸਮ ਵਿਭਾਗ ਦੇ ਡਾਇਰੈਕਟਰ ਸੁਰੇਂਦਰ ਪਾਲ ਦੇ ਅਨੁਸਾਰ ਅੱਜ, 28 ਅਤੇ 31 ਮਾਰਚ ਨੂੰ ਸੂਬੇ ਭਰ ਵਿੱਚ ਮੀਂਹ ਪਵੇਗਾ, ਜਦੋਂ ਕਿ 29 ਅਤੇ 30 ਮਾਰਚ ਨੂੰ ਵੀ ਕਈ ਥਾਈਂ ਮੀਂਹ ਪੈਣ ਦੀ ਉਮੀਦ ਹੈ। ਇਸ ਤੋਂ ਬਾਅਦ, ਮੌਸਮ ਸਾਫ਼ ਹੋ ਜਾਵੇਗਾ। ਫਿਲਹਾਲ ਤਾਪਮਾਨ ਮੁਕਾਬਲਤਨ ਸਥਿਰ ਰਹੇਗਾ, ਪਰ ਅਗਲੇ ਦੋ ਦਿਨਾਂ ਵਿੱਚ ਇਹ 3 ਤੋਂ 4 ਡਿਗਰੀ ਤੱਕ ਘੱਟ ਸਕਦਾ ਹੈ।

ਦਿੱਲੀ ਵਿੱਚ ਮੌਸਮ ਵਿਭਾਗ ਨੇ ਅਗਲੇ ਚਾਰ ਦਿਨਾਂ ਤੱਕ ਤੇਜ਼ ਹਵਾਵਾਂ ਦੇ ਨਾਲ ਮੀਂਹ ਪੈਣ ਦਾ 'ਯੈਲੋ ਅਲਰਟ' ਜਾਰੀ ਕੀਤਾ ਹੈ। ਇਸ ਦੌਰਾਨ 28 ਮਾਰਚ ਨੂੰ ਇੱਕ ਨਵੀਂ ਵੈਸਟਨ ਡਿਸਟਰਬਨ (Western Disturbance) ਸਰਗਰਮ ਹੋ ਰਹੀ ਹੈ। ਇਸ ਦੇ ਪ੍ਰਭਾਵ ਨਾਲ ਦਿੱਲੀ ਦੇ ਕਈ ਇਲਾਕਿਆਂ ਵਿੱਚ ਗਰਜ-ਚਮਕ ਦੇ ਨਾਲ ਹਲਕਾ ਮੀਂਹ ਜਾਂ ਬੂੰਦਾਬਾਂਦੀ ਹੋ ਸਕਦੀ ਹੈ।


Related Post

HS Phoolka: ਪੰਜਾਬ ਦੀ ਸਿਆਸਤ ‘ਚ ਵੱਡਾ ਧਮਾਕਾ, ਸੀਨੀਅਰ ਵਕੀਲ HS ਫੂਲਕਾ ਨੇ ਫੜਿਆ ਭਾਜਪਾ ਦਾ ਪੱਲਾ
Punjab Weather 1st April: ਅੱਜ ਸੂਬੇ ਦੇ 12 ਜ਼ਿਲ੍ਹਿਆਂ ‘ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਭਵਿੱਖਬਾਣੀ, ਕੱਲ੍ਹ ਤੋਂ ਤੇਜ਼ ਹਨੇਰੀ ਤੇ ਤੂਫਾਨ ਦਾ ਅਲਰਟ
Punjab News: ਕਿਸਾਨਾਂ ਲਈ ਵੱਡੀ ਖ਼ਬਰ, 1 ਅਪ੍ਰੈਲ ਤੋਂ ਕਣਕ ਦੀ ਖਰੀਦ ਸ਼ੁਰੂ, ਦੂਜੇ ਸੂਬਿਆਂ ਤੋਂ ਆਉਣ ਵਾਲੀ ਕਣਕ 'ਤੇ ਰੋਕ, ਮੰਡੀਆਂ 'ਚ ਨਿਗਰਾਨੀ ਵਧੀ
Punjab Weather 31 March: ਪੰਜਾਬ 'ਚ ਬਦਲੇਗਾ ਮੌਸਮ ਦਾ ਮਿਜ਼ਾਜ, ਹਨੇਰੀ-ਤੂਫਾਨ ਸਣੇ ਮੀਂਹ ਦਾ ਅਲਰਟ, ਜਾਣੋ ਆਉਣ ਵਾਲੇ ਦਿਨਾਂ ਦਾ ਹਾਲ
Punjab News: ਪੰਜਾਬ ਦੀ ਸਿਆਸਤ ‘ਚ ਵੱਡਾ ਉਲਟਫੇਰ: ਕਈ ਦਿੱਗਜ ਪੰਥਕ ਸ਼ਖ਼ਸੀਅਤਾਂ ਸਣੇ ਅਕਾਲੀ ਦਲ ਦੇ ਕਈ ਆਗੂਆਂ ਨੇ ਫੜਿਆ ਭਾਜਪਾ ਦਾ ਪੱਲਾ
Bathinda News: ਪੰਜਾਬ ਦੀ ਸਿਆਸਤ 'ਚ ਮੱਚੀ ਹਾਹਾਕਾਰ, ਕਾਂਗਰਸੀ ਆਗੂ ਦੇ ਬੇਟੇ ਵੱਲੋਂ ਗੋਲੀ ਮਾਰ ਕੇ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ ਵੀਡੀਓ 'ਚ ਬੋਲਿਆ-'ਮੇਰੇ ਨਾਲ ਧੋਖਾ ਹੋਇਆ'

© Copyright Galactic Television & Communications Pvt. Ltd. 2026. All rights reserved.