ਪੰਜਾਬ ਦੇ 13 ਜ਼ਿਲ੍ਹਿਆਂ ‘ਚ ਮੀਂਹ ਦੇ ਆਸਾਰ: ਚੰਡੀਗੜ੍ਹ ‘ਚ ਛਾਏ ਰਹਿਣਗੇ ਬੱਦਲ, ਹੁਣ ਮਾਨਸੂਨ ਦੀ ਵਾਪਸੀ ਦੀ ਤਿਆਰੀ

ਉੱਤਰ ਭਾਰਤ ਚ ਹੁਣ ਮਾਨਸੂਨ ਆਪਣੀ ਵਾਪਸੀ ਦੀ ਤਿਆਰੀ ਕਰ ਰਿਹਾ ਹੈ। ਜਿਸ ਕਰਕੇ ਕੁੱਝ ਸੂਬਿਆਂ ਦੇ ਵਿੱਚ ਬਾਰਿਸ਼ ਹੋ ਸਕਦੀ ਹੈ। ਜੇਕਰ ਗੱਲ਼ ਕਰੀਏ ਤਾਂ ਮੌਸਮ ਵਿਭਾਗ ਵੱਲੋਂ ਵੀ ਪੰਜਾਬ ਦੇ 13 ਜ਼ਿਲ੍ਹਿਆਂ ਚ ਅੱਜ ਮੀਂਹ ਦੀ ਭਵਿੱਖਬਾਣੀ ਕੀਤੀ ਹੈ, ਚੰਡੀਗੜ੍ਹ 'ਚ ਬੱਦਲ ਛਾਏ ਰਹਿਣਗੇ।

By:  Lajwinder Kaur September 18th 2026 09:49 AM -- Updated: September 18th 2026 10:07 AM

ਪੰਜਾਬ ਦੇ 13 ਜ਼ਿਲ੍ਹਿਆਂ ਵਿੱਚ ਅੱਜ ਕਿਤੇ-ਕਿਤੇ ਮੀਂਹ ਦੀ ਸੰਭਾਵਨਾ ਹੈ। ਉੱਥੇ ਹੀ ਚੰਡੀਗੜ੍ਹ ਵਿੱਚ ਅੰਸ਼ਕ ਤੌਰ 'ਤੇ ਬੱਦਲ ਛਾਏ ਰਹਿਣਗੇ। ਹਿਮਾਚਲ ਅਤੇ ਪਹਾੜਾਂ ਉੱਤੇ ਬਰਫ਼ਬਾਰੀ ਕਾਰਨ ਵੱਧ ਤੋਂ ਵੱਧ ਤਾਪਮਾਨ ਵਿੱਚ 1.9 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਮੋਹਾਲੀ ਵਿੱਚ ਸਭ ਤੋਂ ਵੱਧ ਤਾਪਮਾਨ 34.1 ਡਿਗਰੀ ਰਿਕਾਰਡ ਹੋਇਆ। ਕੱਲ੍ਹ ਤੋਂ ਮਾਨਸੂਨ ਦੀ ਵਿਦਾਈ ਪੱਛਮੀ ਰਾਜਸਥਾਨ ਤੋਂ ਹੋ ਜਾਵੇਗੀ।

ਇਸ ਵਾਰ ਪਿਆ ਘੱਟ ਮੀਂਹ

ਮੌਸਮ ਵਿਗਿਆਨ ਕੇਂਦਰ ਮੁਤਾਬਕ ਹੁਣ ਪੰਜਾਬ ਵਿੱਚ ਮੀਂਹ ਘੱਟ ਰਿਹਾ ਹੈ। ਮਾਨਸੂਨ ਸੁਸਤ ਹੋ ਗਿਆ ਅਤੇ ਵਾਪਸੀ ਵੱਲ ਵੱਧ ਰਿਹਾ ਹੈ। ਅਜਿਹੇ ਵਿੱਚ ਅੱਜ ਫਾਜ਼ਿਲਕਾ, ਮੁਕਤਸਰ, ਬਠਿੰਡਾ, ਮਾਨਸਾ ਵਿੱਚ ਕੁਝ ਥਾਵਾਂ 'ਤੇ ਅਤੇ ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਫਿਰੋਜ਼ਪੁਰ, ਫ਼ਰੀਦਕੋਟ, ਮੋਗਾ, ਬਰਨਾਲਾ, ਸੰਗਰੂਰ, ਰੂਪਨਗਰ ਵਿੱਚ ਮੀਂਹ ਪੈ ਸਕਦਾ ਹੈ।

ਹੁਣ ਇਸ ਤਰ੍ਹਾਂ ਦਾ ਬਣਿਆ ਰਹੇਗਾ ਮੌਸਮ

ਮੌਸਮ ਵਿਭਾਗ ਅਨੁਸਾਰ, ਮਾਨਸੂਨ ਦੀ ਧੁਰੀ ਰੇਖਾ ਪੰਜਾਬ ਦੇ ਕੋਲੋਂ ਹੋ ਕੇ ਗੁਜ਼ਰ ਰਹੀ ਹੈ। ਇਹ ਰੇਖਾ ਰੋਹਤਕ ਅਤੇ ਉੱਤਰ ਭਾਰਤ ਦੇ ਹੋਰ ਹਿੱਸਿਆਂ ਵਿੱਚੋਂ ਹੁੰਦੀ ਹੋਈ ਅੱਗੇ ਬੰਗਾਲ  ਦੀ ਖਾੜੀ ਤੱਕ ਜਾ ਰਹੀ ਹੈ। ਇਸ ਕਾਰਨ ਪੰਜਾਬ ਵਿੱਚ ਮੀਂਹ ਲਈ ਮੌਸਮ ਅਨੁਕੂਲ ਬਣਿਆ ਹੋਇਆ ਹੈ। ਹਰਿਆਣਾ ਦੇ ਉੱਪਰ ਬਣਿਆ ਉੱਪਰੀ ਹਵਾ ਦਾ ਚੱਕਰਵਾਤੀ ਘੇਰਾ (ਸਰਕੂਲੇਸ਼ਨ) ਹੁਣ ਪੱਛਮੀ ਉੱਤਰ ਪ੍ਰਦੇਸ਼ ਵੱਲ ਖਿਸਕ ਗਿਆ ਹੈ। ਇਸ ਦਾ ਅਸਰ ਪੰਜਾਬ ਅਤੇ ਆਸ-ਪਾਸ ਦੇ ਖੇਤਰਾਂ ਦੇ ਮੌਸਮ ਉੱਤੇ ਵੀ ਪੈ ਸਕਦਾ ਹੈ।

ਮਾਨਸੂਨ ਦੀ ਵਿਦਾਈ ਤੋਂ ਬਾਅਦ ਮੌਸਮ ਹੋਵੇਗਾ ਡਰਾਈ (ਸੁੱਕਾ)

ਮਾਨਸੂਨ ਵਾਪਸੀ ਦੀ ਪ੍ਰਕਿਰਿਆ ਪੱਛਮੀ ਰਾਜਸਥਾਨ ਤੋਂ ਸ਼ੁਰੂ ਹੋਣ ਤੋਂ ਬਾਅਦ ਹੌਲੀ-ਹੌਲੀ ਉੱਤਰ-ਪੱਛਮੀ ਭਾਰਤ ਦੇ ਦੂਜੇ ਹਿੱਸਿਆਂ ਵਿੱਚ ਵੀ ਇਸ ਦਾ ਅਸਰ ਦਿਖਾਈ ਦੇਵੇਗਾ। ਪੰਜਾਬ ਵਿੱਚ ਮੀਂਹ ਦੀਆਂ ਗਤੀਵਿਧੀਆਂ ਘੱਟ ਹੋਣ ਨਾਲ ਮੌਸਮ ਦੇ ਖੁਸ਼ਕ (ਸੁੱਕਾ) ਹੋਣ ਦੀ ਸੰਭਾਵਨਾ ਵਧੇਗੀ। ਹਾਲਾਂਕਿ, ਮਾਨਸੂਨ ਦੀ ਵਿਦਾਈ ਸ਼ੁਰੂ ਹੋਣ ਤੋਂ ਬਾਅਦ ਵੀ ਸਥਾਨਕ ਮੌਸਮ ਸਿਸਟਮ ਕਾਰਨ ਕੁਝ ਇਲਾਕਿਆਂ ਵਿੱਚ ਮੀਂਹ ਪੈ ਸਕਦਾ ਹੈ।

Related Post

ਪੰਜਾਬ ਦੀ ਸਿਆਸਤ ‘ਚ ਵੱਡਾ ਧਮਾਕਾ! ਪਾਰਟੀ ਤੋਂ ਸਸਪੈਂਡਡ ਤਿੰਨੋਂ ਵਿਧਾਇਕ ਭਾਜਪਾ 'ਚ ਸ਼ਾਮਲ
AAP ਦੀ ਪਹਿਲੀ ਲਿਸਟ ਤੋਂ ਬਾਅਦ ਲੱਗੀ ਅਸਤੀਫਿਆਂ ਦੀ ਝੜੀ! ਇੱਕ ਹੋਰ ਵਿਧਾਇਕ ਨੇ ਪਾਰਟੀ ਨੂੰ ਕਿਹਾ ਅਲਵਿਦਾ, ਭਾਜਪਾ ‘ਚ ਜਾਣ ਨੂੰ ਲੈ ਕੇ ਚਰਚਾਵਾਂ ਤੇਜ਼…
AAP ਵੱਲੋਂ ਚੋਣਾਂ ਨੂੰ ਲੈ ਕੇ ਵੱਡਾ ਧਮਾਕਾ! 40 ਉਮੀਦਵਾਰਾਂ ਦੀ ਪਹਿਲੀ ਲਿਸਟ ਕੀਤੀ ਜਾਰੀ, ਜਾਣੋ CM ਮਾਨ ਕਿੱਥੋਂ ਲੜਣਗੇ ਚੋਣ…
ਪੰਜਾਬ ਦੀਆਂ ਮਹਿਲਾਵਾਂ ਲਈ ਖੁਸ਼ਖਬਰੀ! 1 ਨਵੰਬਰ ਨੂੰ ਖਾਤਿਆਂ 'ਚ ਆਵੇਗੀ ₹3,000 ਤੋਂ ₹4,500 ਤੱਕ ਦੀ ਰਾਸ਼ੀ, ਅਮਨ ਅਰੋੜਾ ਨੇ ਦਿੱਤੀ ਜਾਣਕਾਰੀ
AAP ਹੋਈ ਹੋਰ ਮਜ਼ਬੂਤ! ਪਿੰਡ ਮਾਝੀ ਤੋਂ ਕਈ ਪਰਿਵਾਰਾਂ ਨੇ ਫੜ੍ਹਿਆ ‘ਆਪ’ ਦਾ ਪੱਲਾ, ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋਂ ਪਾਰਟੀ ‘ਚ ਕਰਵਾਇਆ ਸ਼ਾਮਿਲ
AAP ਨੇ ਖਿੱਚੀ ਚੋਣਾਂ ਦੀ ਤਿਆਰੀ...ਉਮੀਦਵਾਰਾਂ ਦੀ ਪਹਿਲੀ ਲਿਸਟ 'ਤੇ ਲੱਗੀ ਮੋਹਰ: CM ਮਾਨ ਦਾ ਵੱਡਾ ਐਲਾਨ; ਕੱਲ੍ਹ ਜਾਰੀ ਹੋਵੇਗੀ ਸੂਚੀ

© Copyright Galactic Television & Communications Pvt. Ltd. 2026. All rights reserved.