ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ: ਜਲੰਧਰ ਸਮੇਤ ਕਈ ਜ਼ਿਲ੍ਹਿਆਂ ਦੇ 27 ਅਧਿਕਾਰੀਆਂ ਦੇ ਹੋਏ ਤਬਾਦਲੇ

By:  Lajwinder Kaur April 30th 2026 03:44 PM -- Updated: April 30th 2026 03:52 PM

ਪੰਜਾਬ ਵਿੱਚ ਸਰਕਾਰੀ ਵਿਭਾਗਾਂ ਅੰਦਰ ਤਬਾਦਲਿਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸੇ ਕੜੀ ਤਹਿਤ ਪੰਜਾਬ ਵਕਫ਼ ਬੋਰਡ ਦੇ ਚੇਅਰਮੈਨ ਮੁਹੰਮਦ ਓਵੈਸ ਨੇ ਇੱਕ ਅਹਿਮ ਪ੍ਰਸ਼ਾਸਨਿਕ ਫੈਸਲਾ ਲੈਂਦਿਆਂ ਬੋਰਡ ਦੇ ਅਧਿਕਾਰੀਆਂ ਦੀਆਂ ਵੱਡੇ ਪੱਧਰ 'ਤੇ ਬਦਲੀਆਂ ਕੀਤੀਆਂ ਹਨ। ਇਸ ਕਦਮ ਨਾਲ ਜਲੰਧਰ ਸਮੇਤ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਪ੍ਰਸ਼ਾਸਨਿਕ ਢਾਂਚੇ ਵਿੱਚ ਬਦਲਾਅ ਦੇਖਣ ਨੂੰ ਮਿਲੇਗਾ।

27 ਅਧਿਕਾਰੀਆਂ ਦੀਆਂ ਹੋਈਆਂ ਨਵੀਆਂ ਤਾਇਨਾਤੀਆਂ

ਵਕਫ਼ ਬੋਰਡ ਵੱਲੋਂ ਜਾਰੀ ਕੀਤੇ ਗਏ ਆਦੇਸ਼ਾਂ ਅਨੁਸਾਰ, ਕੁੱਲ 27 ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਇਹਨਾਂ ਵਿੱਚ 16 ਅਸਟੇਟ ਤੇ ਲੀਗਲ ਅਧਿਕਾਰੀ (Estate & Legal Officers) ਅਤੇ 11 ਰੈਂਟ ਕੁਲੈਕਟਰ (RC) ਸ਼ਾਮਲ ਹਨ, ਜਿਨ੍ਹਾਂ ਨੂੰ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਨਵੀਂ ਜ਼ਿੰਮੇਵਾਰੀ ਸੌਂਪੀ ਗਈ ਹੈ।

ਤਬਾਦਲਾ ਕੀਤੇ ਗਏ ਮੁੱਖ ਅਧਿਕਾਰੀ:

ਲਿਸਟ ਅਨੁਸਾਰ ਤਬਾਦਲਾ ਕੀਤੇ ਗਏ ਅਸਟੇਟ ਅਤੇ ਲੀਗਲ ਅਧਿਕਾਰੀਆਂ ਵਿੱਚ ਹੇਠ ਲਿਖੇ ਨਾਮ ਸ਼ਾਮਲ ਹਨ:

ਅਹਿਸਾਨ ਚੌਹਾਨ, ਅਮਜਦ ਅਲੀ ਥੰਦ, ਫਜ਼ਲ ਹੁਸੈਨ, ਮੁਹੰਮਦ ਸਾਹਿਲ, ਅਮਾਨ ਅਖਤਰ।

ਮੁਹੰਮਦ ਨਾਸਿਰ, ਅਲੀ ਇਕਬਾਲ, ਸ਼ਰਫ ਖਾਨ, ਮੁਹੰਮਦ ਲਿਆਕਤ, ਵਸੀਮ ਅਕਰਮ।

ਨਵੇਦ ਅਖਤਰ, ਨਦੀਮ ਅਹਿਮਦ ਖਾਨ, ਮੁਹੰਮਦ ਮੋਮਿਨ, ਮੂਸਾ ਇਕਬਾਲ, ਜਾਵੇਦ ਇਕਬਾਲ ਅਤੇ ਮੈਡਮ ਫਿਜ਼ਾ ਪ੍ਰਵੀਨ।

ਇਸੇ ਤਰ੍ਹਾਂ ਰੈਂਟ ਕੁਲੈਕਟਰਾਂ ਦੀ ਸੂਚੀ ਵਿੱਚ ਜਾਵੇਦ ਖਾਨ, ਜਾਵੇਦ ਇਕਬਾਲ, ਅਸਦ ਅਨਵਰ, ਜੁਨੈਦ ਅਨਵਰ, ਮੁਹੰਮਦ ਆਸਿਫ, ਮੁਹੰਮਦ ਇਰਸ਼ਾਦ, ਸਲੀਮ ਬਹਾਦਰ, ਮੁਹੰਮਦ ਰੌਸ਼ਨ, ਸਮੀਰ ਖਾਨ ਅਤੇ ਅਸ਼ਵਨੀ ਗਰਗ ਦੇ ਨਾਂ ਪ੍ਰਮੁੱਖ ਤੌਰ 'ਤੇ ਸ਼ਾਮਲ ਹਨ।

ਬੋਰਡ ਦੇ ਚੇਅਰਮੈਨ ਮੁਹੰਮਦ ਓਵੈਸ ਅਨੁਸਾਰ ਇਹ ਤਬਾਦਲੇ ਵਿਭਾਗ ਦੇ ਕੰਮਕਾਜ ਵਿੱਚ ਤੇਜ਼ੀ ਲਿਆਉਣ ਅਤੇ ਪ੍ਰਸ਼ਾਸਨਿਕ ਕਾਰਜਾਂ ਨੂੰ ਵਧੇਰੇ ਪਾਰਦਰਸ਼ੀ ਬਣਾਉਣ ਦੇ ਉਦੇਸ਼ ਨਾਲ ਕੀਤੇ ਗਏ ਹਨ।


Related Post

ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ: 44 ਸਾਲ ਪੁਰਾਣੇ ਟਕਸਾਲੀ ਆਗੂ ਗੁਰਦੀਪ ਸਿੰਘ ਮਕਰੋੜ ਨੇ ਪਾਰਟੀ ਦੇ ਸਾਰੇ ਅਹੁਦਿਆਂ ਸਣੇ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ…
CBI ਦਾ ਵੱਡਾ ਐਕਸ਼ਨ! 5 ਲੱਖ ਰੁਪਏ ਦੀ ਰਿਸ਼ਵਤ ਲੈਂਦਾ ਸੈਨੇਟਰੀ ਇੰਸਪੈਕਟਰ ਕਾਬੂ, ਜਾਣੋ ਪੂਰਾ ਮਾਮਲਾ
ਅਮਰਜੀਤ ਚਾਵਲਾ ਮਾਮਲੇ ਨਾਲ ਜੁੜੀ ਵੱਡੀ ਖ਼ਬਰ, ਪੰਜਾਬ ਪੁਲਿਸ ਨੇ ਜਾਂਚ ਲਈ SIT ਦਾ ਕੀਤਾ ਗਠਨ
ਪੰਜਾਬ ‘ਚ ਮੌਸਮ ਹੋਇਆ ਸੁਹਾਵਨਾ! ਅੱਜ 12 ਜ਼ਿਲ੍ਹਿਆਂ 'ਚ ਮੀਂਹ ਅਤੇ ਗੜ੍ਹੇਮਾਰੀ ਦੀ ਚੇਤਾਵਨੀ, ਡਿੱਗਿਆ ਤਾਪਮਾਨ
ਗਮਾਡਾ ਦਫ਼ਤਰ ’ਤੇ ਛਾਪੇਮਾਰੀ ਦਾ ਮਾਮਲਾ: ਹਾਈ ਕੋਰਟ ਨੇ ED ਨੂੰ ਜਾਰੀ ਕੀਤਾ ਨੋਟਿਸ, ਬਿਨਾਂ ਸਰਚ ਵਾਰੰਟ ਤਲਾਸ਼ੀ ਲੈਣ ਦਾ ਲੱਗਿਆ ਦੋਸ਼
ਕਿਸਮਤ ਹੋਈ ਮਿਹਰਬਾਨ! ਫੜੀ ਲਗਾ ਕੇ ਪਰਿਵਾਰ ਪਾਲਦੇ ਬਜ਼ੁਰਗ ਦੀ ਚਮਕੀ ਕਿਸਮਤ, 21 ਲੱਖ ਰੁਪਏ ਦੀ ਨਿਕਲੀ ਲਾਟਰੀ

© Copyright Galactic Television & Communications Pvt. Ltd. 2026. All rights reserved.