ਪੁਲਿਸ ਮਹਿਕਮੇ 'ਚ ਮੱਚਿਆ ਹੜਕੰਪ; 20,000 ਰੁਪਏ ਰਿਸ਼ਵਤ ਲੈਂਦੀ ਮਹਿਲਾ ਸਬ-ਇੰਸਪੈਕਟਰ ਵਿਜੀਲੈਂਸ ਵੱਲੋਂ ਰੰਗੇ ਹੱਥੀਂ ਕਾਬੂ, ਜਾਣੋ ਪੂਰਾ ਮਾਮਲਾ

By:  Lajwinder Kaur June 22nd 2026 11:50 AM -- Updated: June 22nd 2026 12:06 PM

ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ ਵੱਡੇ ਐਕਸ਼ਨ ਕੀਤੇ ਜਾ ਰਹੇ ਨੇ ਜਿਸ ਰਾਹੀਂ ਸਰਕਾਰੀ ਮਹਿਕਮਿਆਂ ਟਚ ਲੁਕੀਆਂ ਹੋਈਆਂ ਕਾਲੀਆਂ ਭੇਡਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ। ਜੀ ਹਾਂ ਰਿਸ਼ਵਤ ਨੂੰ ਨੱਥ ਪਾਉਣ ਲਈ ਵਿਜੀਲੈਂਸ ਬਿਊਰੋ ਲਗਾਤਾਰ ਕੰਮ ਕਰ ਰਹੀ ਹੈ, ਇਸ ਲੜੀ ਦੇ ਤਹਿਤ ਹੁਣ ਇੱਕ ਮਹਿਲਾ ਸਬ-ਇੰਸਪੈਕਟਰ ਨੂੰ ਕਾਬੂ ਕੀਤਾ ਗਿਆ ਹੈ। ਦੱਸ ਦਈਏ ਫਿਲੌਰ ਥਾਣੇ ਵਿੱਚ ਤਾਇਨਾਤ ਸਬ-ਇੰਸਪੈਕਟਰ (SI) ਅਮਨਦੀਪ ਕੌਰ ਨੂੰ 20,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ।

ਇਸ ਮਾਮਲੇ ਦੇ ਚੱਲਦੇ ਮੰਗੀ ਗਈ ਸੀ ਰਿਸ਼ਵਤ

ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਹ ਕਾਰਵਾਈ ਫਿਲੌਰ ਦੇ ਇੱਕ ਵਾਸੀ ਦੀ ਸ਼ਿਕਾਇਤ 'ਤੇ ਕੀਤੀ ਗਈ ਹੈ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਸੀ ਕਿ ਉਸਦੇ ਪੁੱਤਰ 'ਤੇ ਦਰਜ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਜ਼ਮਾਨਤ ਦਿਵਾਉਣ, ਕੇਸ ਨੂੰ ਹਲਕਾ ਕਰਨ ਅਤੇ ਮੋਬਾਈਲ ਫ਼ੋਨ ਵਾਪਸ ਕਰਨ ਬਦਲੇ ਐਸ.ਆਈ. ਅਮਨਦੀਪ ਕੌਰ ਨੇ 20,000 ਰੁਪਏ ਦੀ ਮੰਗ ਕੀਤੀ ਸੀ। ਇਸ ਤੋਂ ਪਹਿਲਾਂ ਵੀ ਉਹ 1,000 ਰੁਪਏ ਲੈ ਚੁੱਕੀ ਸੀ।

ਵਿਜੀਲੈਂਸ ਨੇ ਇੰਝ ਵਿਛਾਇਆ ਜਾਲ

ਰਿਸ਼ਵਤ ਨਾ ਦੇਣ ਦੇ ਇਰਾਦੇ ਨਾਲ, ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਜਲੰਧਰ ਨਾਲ ਸੰਪਰਕ ਕੀਤਾ। ਵਿਜੀਲੈਂਸ ਦੀ ਟੀਮ ਨੇ ਜਾਲ ਵਿਛਾ ਕੇ ਮੁਲਜ਼ਮ ਐਸ.ਆਈ. ਨੂੰ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ 20,000 ਰੁਪਏ ਦੀ ਰਿਸ਼ਵਤ ਲੈਂਦਿਆਂ ਕਾਬੂ ਕਰ ਲਿਆ। ਵਿਜੀਲੈਂਸ ਨੇ ਉਸ ਕੋਲੋਂ ਰਿਸ਼ਵਤ ਦੇ ਨੋਟ ਵੀ ਬਰਾਮਦ ਕਰ ਲਏ ਹਨ। ਇਸ ਸਬੰਧੀ ਵਿਜੀਲੈਂਸ ਥਾਣਾ ਜਲੰਧਰ ਵਿਖੇ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਜਾਰੀ ਹੈ।

Related Post

ਕਿਸਮਤ ਹੋਈ ਮਿਹਰਬਾਨ! ਫੜੀ ਲਗਾ ਕੇ ਪਰਿਵਾਰ ਪਾਲਦੇ ਬਜ਼ੁਰਗ ਦੀ ਚਮਕੀ ਕਿਸਮਤ, 21 ਲੱਖ ਰੁਪਏ ਦੀ ਨਿਕਲੀ ਲਾਟਰੀ
ਪੰਜਾਬ 'ਚ ਮੌਸਮ ਨੇ ਲਈ ਕਰਵਟ: ਪਠਾਨਕੋਟ 'ਚ ਭਾਰੀ ਮੀਂਹ, 13 ਜ਼ਿਲ੍ਹਿਆਂ ‘ਚ ਅਲਰਟ; 12 ਅਕਤੂਬਰ ਤੋਂ ਵਧੇਗੀ ਠੰਢ
ਡਿਬਰੂਗੜ੍ਹ ਜੇਲ੍ਹ ’ਚ ਬੰਦ ਅੰਮ੍ਰਿਤਪਾਲ ਸਿੰਘ ਨੂੰ ਵੱਡੀ ਰਾਹਤ, ਕੋਰਟ ਵੱਲੋਂ ਇਸ ਕੰਮ ਲਈ ਮਿਲੀ ਇਜਾਜ਼ਤ...
CBI ਛਾਪੇਮਾਰੀ 'ਤੇ ਸਿਆਸੀ ਘਮਸਾਣ: ਪਹਿਲਾਂ CM ਮਾਨ ਨੇ ਭਾਜਪਾ ਨੂੰ ਘੇਰਿਆ, ਫਿਰ ਰਾਜ ਸਭਾ ਮੈਂਬਰ ਤਰੁਣ ਚੁੱਘ ਨੇ ਦਿੱਤਾ ਕਰਾਰਾ ਜਵਾਬ
ਪੰਜਾਬ ‘ਚ ਕਿਸਾਨਾਂ ਦੇ ਧਰਨੇ ਸਮਾਪਤ: 13 ਅਕਤੂਬਰ ਨੂੰ ਚੰਡੀਗੜ੍ਹ ਵਿਖੇ ਸਰਕਾਰ ਨਾਲ ਹੋਵੇਗੀ ਅਹਿਮ ਮੀਟਿੰਗ
CM ਭਗਵੰਤ ਮਾਨ ਨੇ ਚੰਡੀਗੜ੍ਹ ਪਹੁੰਚੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦਾ ਕੀਤਾ ਨਿੱਘਾ ਸਵਾਗਤ, ਪੰਜਾਬ ਅਤੇ ਦੇਸ਼ ਦੇ ਮੁੱਦਿਆਂ 'ਤੇ ਹੋਈ ਚਰਚਾ ...

© Copyright Galactic Television & Communications Pvt. Ltd. 2026. All rights reserved.