Punjab News: ਪੰਜਾਬ 'ਚ ਭਾਜਪਾ ਹੋਈ ਹੋਰ ਮਜ਼ਬੂਤ! CM ਸੈਣੀ ਤੇ ਚਰਨਜੀਤ ਬਰਾੜ ਦੀ ਅਗਵਾਈ 'ਚ ਕਈ ਲੀਡਰ ਭਾਜਪਾ 'ਚ ਹੋਏ ਸ਼ਾਮਿਲ

By:  Lajwinder Kaur March 13th 2026 05:22 PM -- Updated: March 13th 2026 05:46 PM

ਅੱਜ ਸੀਨੀਅਰ ਭਾਜਪਾ ਆਗੂ ਚਰਨਜੀਤ ਸਿੰਘ ਬਰਾੜ ਦੀ ਅਗਵਾਈ ਵਿੱਚ ਹਲਕਾ ਰਾਜਪੁਰਾ ਦੇ ਬਹੁਤ ਸਾਰੇ ਲੀਡਰ ਸ਼੍ਰੋਮਣੀ ਅਕਾਲੀ ਦਲ ਅਤੇ ਪੁਨਰ ਸੁਰਜੀਤ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਹਰਿਆਣਾ ਦੇ ਮਾਨਯੋਗ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਵਿੱਚ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ। ਇਹਨਾਂ ਦੇ ਆਉਣ ਨਾਲ ਪਾਰਟੀ ਨੂੰ ਬਹੁਤ ਵੱਡਾ ਬਲ ਮਿਲਿਆ। ਸਾਰਾ ਵਫਦ ਵੱਲੋਂ ਅੱਜ ਸਵੇਰੇ ਮੁੱਖ ਮੰਤਰੀ ਨਿਵਾਸ ਚੰਡੀਗੜ ਪਹੁੰਚ ਕੇ ਮੁਲਾਕਾਤ ਕਰਨ ਉਪਰੰਤ ਪਾਰਟੀ ਜੁਆਇੰਨ ਕੀਤੀ। ਸ਼ਾਮਲ ਹੋਣ ਵਾਲੇ ਲੀਡਰ ਸਹਿਬਾਨ ਅਤੇ ਵਰਕਰਾਂ ਦੇ ਨਾਮ ਇਸ ਤਰਾਂ ਹਨ। 


1. ਜਸਵੰਤ ਸਿੰਘ ਭੋਲਾ ਸਾਬਕਾ ਸਰਪੰਚ ਅਤੇ ਸਾਬਕਾ ਸਰਕਲ ਪ੍ਰਧਾਨ 

2. ਜਥੇਦਾਰ ਕੁਲਦੀਪ ਸਿੰਘ ਖਾਨਪੁਰ ਬੰਗੜ ਸਾਬਕਾ ਜ਼ਿਲਾ ਮੀਤ ਪ੍ਰਧਾਨ 

3. ਬਾਬਾ ਸ਼ਿੰਗਾਰਾ ਸਿੰਘ ਜੀ ਸਰਾਏ ਬੰਜਾਰਾ

4. ਜਸਵਿੰਦਰ ਸਿੰਘ ਉਕਸੀ ਸੈਣੀਆਂ 

5. ਗੁਰਪਾਲ ਸਿੰਘ ਸਾਬਕਾ ਸਰਪੰਚ ਖਾਨਪੁਰ ਬੰਗੜ

6. ਹਰਪਿੰਦਰ ਸਿੰਘ ਸੁਰਲ ਕਲਾਂ ਸਾਬਕਾ ਸਰਕਲ ਯੂਥ ਪ੍ਰਧਾਨ 

7. ਗੁਰਦੀਪ ਸਿੰਘ ਚੱਕ ਖੁਰਦ

8. ਹਨੀ ਬਨੂੜ ਸਾਬਕਾ ਬੀ ਸੀ ਵਿੰਗ ਪ੍ਰਧਾਨ ਬਨੂੜ 

9. ਮਨਿੰਦਰ ਸਿੰਘ ਬਨੂੜ 

10. ਗੁਰਵਿੰਦਰ ਸਿੰਘ ਬਨੂੜ

11. ਅਵਤਾਰ ਸਿੰਘ ਸੈਣੀ ਅਜੀਜਪੁਰ

13. ਸੁਖਬੀਰ ਸਿੰਘ ਸੁਰਲ ਕਲਾਂ 


ਮੁੱਖ ਮੰਤਰੀ ਸਾਹਿਬ ਵੱਲੋ ਪਾਰਟੀ ਵਿੱਚ ਆਉਣ ਵਾਲੇ ਲੀਡਰ ਸਹਿਬਾਨ ਨੂੰ ਜੀ ਆਇਆ ਕਿਹਾ ਤੇ ਖੁਸ਼ੀ ਪਰਗਟ ਕੀਤੀ ਤੇ ਕਿਹਾ ਕਿ ਚਰਨਜੀਤ ਸਿੰਘ ਬਰਾੜ ਦੀ ਮਿਹਨਤ ਨਾਲ ਸਿਰਫ ਰਾਜਪੁਰਾ ਹੀ ਨਹੀ ਸਗੋਂ ਪੂਰੇ ਪੰਜਾਬ 'ਚ ਪਾਰਟੀ ਨੂੰ ਮਜਬੂਤ ਕਰਨ ਲਈ ਦਿਨ ਰਾਤ ਇੱਕ ਕਰ ਰਹੇ ਹਨ।

Related Post

ਚੰਡੀਗੜ੍ਹ IED ਮਾਮਲੇ ‘ਚ ਅੱਜ ਅਦਾਲਤ ‘ਚ ਪੇਸ਼ ਹੋਣਗੇ ਦੋਸ਼ੀ: ਅੱਤਵਾਦੀ ਸਾਜ਼ਿਸ਼ ਦਾ ਖੁਲਾਸਾ, ਪਾਕਿਸਤਾਨ 'ਚ ਬੈਠੇ ਸਤਨਾਮ ਸੱਤਾ ਨਾਲ ਜੁੜੇ ਤਾਰ
ਜਾਣੋ ਅੱਜ ਕਿੱਥੇ ਛਮ-ਛਮ ਪਏਗਾ ਮੀਂਹ! ਤਿੱਖੀ ਧੁੱਪ ਕਰਕੇ ਕਈ ਜ਼ਿਲ੍ਹਿਆਂ ‘ਚ ਲੋਕ ਹੁੰਮਸ ਤੋਂ ਪ੍ਰੇਸ਼ਾਨ; ਬਠਿੰਡਾ ਸਭ ਤੋਂ ਗਰਮ
GTC ਪੰਜਾਬੀ ਦੀ ਗੁਰਬਾਣੀ ਫੀਡ 'ਤੇ ਰੁਕਾਵਟਾਂ ਕਿਉਂ? SGPC ਨੂੰ ਪੱਤਰ ਲਿਖ MD ਡਾ. ਰਬਿੰਦਰ ਨਾਰਾਇਣ ਨੇ ਪੁੱਛਿਆ ਵੱਡਾ ਸਵਾਲ
ਆਪ ਪੰਜਾਬ ਵੱਲੋਂ ਨਵੀਂ ਮੀਡੀਆ ਟੀਮ ਦਾ ਐਲਾਨ: ਪਾਰਟੀ ਦਾ ਪੱਖ ਰੱਖਣ ਲਈ ਬੁਲਾਰਿਆਂ ਦੀ ਸੂਚੀ ਜਾਰੀ
2027 ਦੀਆਂ ਚੋਣਾਂ ਨੂੰ ਲੈ ਕੇ ਅਕਾਲੀ ਦਲ 'ਵਾਰਿਸ ਪੰਜਾਬ ਦੇ' ਵੱਡਾ ਐਕਸ਼ਨ! ਇੱਕ ਹੋਰ ਉਮੀਦਵਾਰ ਦੇ ਨਾਂਅ ‘ਤੇ ਲਗਾਈ ਮੋਹਰ
ਪੰਜਾਬ ਦੀ ਸਿਆਸਤ ‘ਚ ਹਲਚਲ; ਜਲ ਸ਼ਕਤੀ ਮੰਤਰੀ ਸੀ. ਆਰ. ਪਾਟਿਲ ਬਣੇ ਪੰਜਾਬ ਭਾਜਪਾ ਦੇ ਚੋਣ ਇੰਚਾਰਜ...

© Copyright Galactic Television & Communications Pvt. Ltd. 2026. All rights reserved.