ਡੇਢ ਕਰੋੜ ਰੁਪਏ ਦੀ ਲਾਟਰੀ ਜਿੱਤਣ ਵਾਲਾ ਗਇਬ

By:  Jitendra Baghel December 9th 2025 06:11 PM

ਸਾਦਿਕ ਵਿਖੇ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਲਾਟਰੀ ਦਾ ਪਹਿਲਾ ਇਨਾਮ ਡੇਢ ਕਰੋੜ ਰੁਪਏ ਨਿਕਲਿਆ..ਪਰ ਡੇਢ ਕਰੋੜ ਰੁਪਏ ਦੀ ਲਾਟਰੀ ਜਿੱਤਣ ਵਾਲਾ ਗਇਬ ਹੋ ਗਿਆ... ਸਾਦਿਕ ਵਿਖੇ ਲਾਟਰੀ ਦਾ ਕੰਮ ਕਰਦੇ ਰਾਜੂ ਸਟਾਲ ਤੋਂ ਕਿਸੇ ਨੇ ਲਾਟਰੀ ਦਾ ਟਿਕਟ ਖਰੀਦਿਆ। ਪੰਜਾਬ ਸਟੇਟ ਡੀਅਰ ਲਾਟਰੀ 200 ਮਹੀਨਵਾਰ ਲਾਟਰੀ ਦਾ ਰਿਜਲਟ ਨਿਕਲਿਆ ਤਾਂ ਲਾਟਰੀ ਵੇਚਣ ਵਾਲੇ ਰਾਜੂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਪਹਿਲੀ ਵਾਰ ਵੱਡਾ ਇਨਾਮ ਸਾਦਿ ਲੱਗਾ ਹੈ।

ਰਾਜੂ ਲਾਟਰੀ ਸਟਾਲ ਦੇ ਮਾਲਕ ਰਾਜੂ ਸੰਗਰਾਹੂਰ ਨੇ ਦੱਸਿਆ ਕਿ ਦੁਕਾਨ ਤੋਂ ਲਾਟਰੀ ਖਰੀਦਣ ਵਾਲਾ ਹੁਣ ਲੱਭ ਨਹੀਂ ਰਿਹਾ ਹੈ। ਉਸ ਦੀ ਭਾਲ ਕੀਤੀ ਜਾ ਰਹੀ ਹੈ। ਅਸੀਂ ਹੁਣ ਤੱਕ ਕਈ ਲੋਕਾਂ ਦੇ ਘਰ ਜਾ ਆਏ ਹਾਂ, ਜਿਨ੍ਹਾਂ ਦਾ ਸਾਨੂੰ ਪਤਾ' ਟਿਕਟ ਸਾਡੇ ਤੋਂ ਖਰੀਦ ਕਰਦੇ ਹਨ। ਜੇਤੂ ਇਨਾਮ ਵਾਲੇ ਦਾ ਹਾਲੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ।

ਪਹਿਲਾਂ ਵੀ ਸਾਹਮਣੇ ਆ ਚੁੱਕਿਆ ਹੈ ਅਜਿਹਾ ਮਾਮਲਾ

ਪੰਜਾਬ ਰਾਜ ਦੀਵਾਲੀ ਬੰਪਰ ਲਾਟਰੀ 2025 ਦਾ ਨਤੀਜਾ 31 ਅਕਤੂਬਰ ਨੂੰ ਰਾਤ ​​8 ਵਜੇ ਲੁਧਿਆਣਾ ਤੋਂ ਐਲਾਨਿਆ ਗਿਆ ਸੀ। ਪੰਜਾਬ ਸਰਕਾਰ ਦੀ ਦੀਵਾਲੀ ਬੰਪਰ ਨੇ ਬਠਿੰਡਾ ਵਿੱਚ ਰਤਨ ਲਾਟਰੀ ਤੋਂ 11 ਕਰੋੜ ਰੁਪਏ ਦਾ ਇਨਾਮ ਜਿੱਤਿਆ ਸੀ। ਹਾਲਾਂਕਿ ਟਿਕਟ ਖਰੀਦਦਾਰ ਕਾਫੀ ਸਮੇਂ ਤੱਕ ਸਾਹਮਣੇ ਨਹੀਂ ਆਇਆ ਸੀ। ਲਾਟਰੀ ਸੰਚਾਲਕ ਟਿਕਟ ਖਰੀਦਦਾਰ ਨੂੰ ਲੱਭਣ ਦੀ ਕੋਸ਼ਿਸ਼ ਕੀਤੀ

ਰਤਨ ਲਾਟਰੀ ਏਜੰਸੀ ਦੇ ਮਾਲਕ ਉਮੇਸ਼ ਕੁਮਾਰ ਨੇ ਦੱਸਿਆ ਸੀ ਕਿ ਉਨ੍ਹਾਂ ਦੀ ਏਜੰਸੀ ਨੇ ਪੰਜਾਬ ਸਰਕਾਰ ਦੀ ਦੀਵਾਲੀ ਬੰਪਰ ਲਈ ਇੱਕ ਟਿਕਟ ਵੇਚੀ ਹੈ। ਉਨ੍ਹਾਂ ਦੁਆਰਾ ਵੇਚੇ ਗਏ ਇੱਕ ਵਿਅਕਤੀ ਨੇ ਬਠਿੰਡਾ ਵਿੱਚ 11 ਕਰੋੜ ਰੁਪਏ ਦਾ ਇਨਾਮ ਜਿੱਤਿਆ ਹੈ। ਉਨ੍ਹਾਂ ਕਿਹਾ ਕਿ ਜੇਤੂ ਅਜੇ ਤੱਕ ਉਨ੍ਹਾਂ ਤੱਕ ਨਹੀਂ ਪਹੁੰਚਿਆ। ਉਨ੍ਹਾਂ ਅੱਗੇ ਕਿਹਾ ਕਿ ਉਹ ਟਿਕਟ ਖਰੀਦਦਾਰ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਸਨ ਬਾਅਦ ਦੇ ਵਿੱਚ ਲਾਟਰੀ ਜਿੱਤਣ ਵਾਲਾ ਮਿਲ ਗਿਆ ਸੀ

Related Post

ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ: 44 ਸਾਲ ਪੁਰਾਣੇ ਟਕਸਾਲੀ ਆਗੂ ਗੁਰਦੀਪ ਸਿੰਘ ਮਕਰੋੜ ਨੇ ਪਾਰਟੀ ਦੇ ਸਾਰੇ ਅਹੁਦਿਆਂ ਸਣੇ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ…
CBI ਦਾ ਵੱਡਾ ਐਕਸ਼ਨ! 5 ਲੱਖ ਰੁਪਏ ਦੀ ਰਿਸ਼ਵਤ ਲੈਂਦਾ ਸੈਨੇਟਰੀ ਇੰਸਪੈਕਟਰ ਕਾਬੂ, ਜਾਣੋ ਪੂਰਾ ਮਾਮਲਾ
ਅਮਰਜੀਤ ਚਾਵਲਾ ਮਾਮਲੇ ਨਾਲ ਜੁੜੀ ਵੱਡੀ ਖ਼ਬਰ, ਪੰਜਾਬ ਪੁਲਿਸ ਨੇ ਜਾਂਚ ਲਈ SIT ਦਾ ਕੀਤਾ ਗਠਨ
ਪੰਜਾਬ ‘ਚ ਮੌਸਮ ਹੋਇਆ ਸੁਹਾਵਨਾ! ਅੱਜ 12 ਜ਼ਿਲ੍ਹਿਆਂ 'ਚ ਮੀਂਹ ਅਤੇ ਗੜ੍ਹੇਮਾਰੀ ਦੀ ਚੇਤਾਵਨੀ, ਡਿੱਗਿਆ ਤਾਪਮਾਨ
ਗਮਾਡਾ ਦਫ਼ਤਰ ’ਤੇ ਛਾਪੇਮਾਰੀ ਦਾ ਮਾਮਲਾ: ਹਾਈ ਕੋਰਟ ਨੇ ED ਨੂੰ ਜਾਰੀ ਕੀਤਾ ਨੋਟਿਸ, ਬਿਨਾਂ ਸਰਚ ਵਾਰੰਟ ਤਲਾਸ਼ੀ ਲੈਣ ਦਾ ਲੱਗਿਆ ਦੋਸ਼
ਕਿਸਮਤ ਹੋਈ ਮਿਹਰਬਾਨ! ਫੜੀ ਲਗਾ ਕੇ ਪਰਿਵਾਰ ਪਾਲਦੇ ਬਜ਼ੁਰਗ ਦੀ ਚਮਕੀ ਕਿਸਮਤ, 21 ਲੱਖ ਰੁਪਏ ਦੀ ਨਿਕਲੀ ਲਾਟਰੀ

© Copyright Galactic Television & Communications Pvt. Ltd. 2026. All rights reserved.