ਪੰਜਾਬ ਸਰਕਾਰ ਦਾ ਵੱਡਾ ਐਕਸ਼ਨ: ਮਾਰਕੀਟ ਕਮੇਟੀ ਭੀਖੀ ਦੇ ਚੇਅਰਮੈਨ ਨੂੰ ਅਹੁਦੇ ਤੋਂ ਹਟਾਇਆ, ਸਿਆਸੀ ਹਲਚਲ ਤੇਜ਼...

By:  Lajwinder Kaur May 30th 2026 12:06 PM -- Updated: May 30th 2026 12:14 PM

ਪੰਜਾਬ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਇੱਕ ਅਹਿਮ ਨੋਟੀਫਿਕੇਸ਼ਨ ਜਾਰੀ ਕਰਕੇ ਮਾਨਸਾ ਜ਼ਿਲ੍ਹੇ ਦੇ ਕਸਬਾ ਭੀਖੀ ਦੀ ਮਾਰਕੀਟ ਕਮੇਟੀ ਦੇ ਚੇਅਰਮੈਨ ਵਰਿੰਦਰ ਸੋਨੀ ਨੂੰ ਤੁਰੰਤ ਪ੍ਰਭਾਵ ਨਾਲ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ।

ਕੀ ਹੈ ਪੂਰਾ ਮਾਮਲਾ?

ਵਿਭਾਗ ਵੱਲੋਂ ਜਾਰੀ ਹੁਕਮਾਂ ਅਨੁਸਾਰ, ਵਰਿੰਦਰ ਸੋਨੀ, ਜੋ ਕਿ ਪਹਿਲਾਂ 'ਆੜ੍ਹਤੀਆ' ਸ਼੍ਰੇਣੀ ਤਹਿਤ ਮਾਰਕੀਟ ਕਮੇਟੀ ਭੀਖੀ ਦੇ ਮੈਂਬਰ ਅਤੇ ਚੇਅਰਮੈਨ ਵਜੋਂ ਨਾਮਜ਼ਦ ਕੀਤੇ ਗਏ ਸਨ, ਨੂੰ ਹੁਣ ਅਯੋਗ (disqualified) ਕਰਾਰ ਦਿੱਤਾ ਗਿਆ ਹੈ। ਇਸ ਫੈਸਲੇ ਤੋਂ ਬਾਅਦ ਉਹ ਹੁਣ ਮਾਰਕੀਟ ਕਮੇਟੀ ਦੇ ਮੈਂਬਰ ਜਾਂ ਚੇਅਰਮੈਨ ਦੇ ਤੌਰ 'ਤੇ ਕੋਈ ਵੀ ਅਹੁਦਾ ਨਹੀਂ ਰੱਖ ਸਕਣਗੇ।

ਇਹ ਹੁਕਮ ਪੰਜਾਬ ਐਗਰੀਕਲਚਰਲ ਪ੍ਰੋਡਿਊਸ ਮਾਰਕੀਟਸ ਐਕਟ, 1961 ਦੀ ਧਾਰਾ 15 ਤਹਿਤ ਜਾਰੀ ਕੀਤੇ ਗਏ ਹਨ। ਸਰਕਾਰ ਵੱਲੋਂ ਜਾਰੀ ਕੀਤੇ ਗਏ ਇਸ ਨੋਟੀਫਿਕੇਸ਼ਨ ਤੋਂ ਬਾਅਦ ਇਹ ਕਾਰਵਾਈ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਈ ਹੈ। ਹਾਲਾਂਕਿ, ਸਰਕਾਰ ਵੱਲੋਂ ਉਨ੍ਹਾਂ ਨੂੰ ਹਟਾਉਣ ਦੇ ਵਿਸ਼ੇਸ਼ ਕਾਰਨਾਂ ਦਾ ਨੋਟੀਫਿਕੇਸ਼ਨ ਵਿੱਚ ਜ਼ਿਕਰ ਨਹੀਂ ਕੀਤਾ ਗਿਆ ਹੈ, ਪਰ ਇਸ ਫੈਸਲੇ ਨੇ ਸਥਾਨਕ ਰਾਜਨੀਤਿਕ ਹਲਕਿਆਂ ਵਿੱਚ ਚਰਚਾ ਛੇੜ ਦਿੱਤੀ ਹੈ।

Related Post

ਪੰਜਾਬ ਸਰਕਾਰ ਵੱਲੋਂ ਸਮਾਣਾ ਵਾਸੀਆਂ ਨੂੰ ਵੱਡਾ ਤੋਹਫਾ! ਇਸ ਕੰਮ ਲਈ ਖਰਚੇ ਜਾਣਗੇ ਕਰੋੜਾਂ ਰੁਪਏ, ਕਿਸਾਨਾਂ ਸਣੇ ਆਮ ਲੋਕਾਂ ਨੂੰ ਮਿਲੇਗਾ ਲਾਭ
ਪੰਜਾਬੀ ਇੰਫਲੂਐਂਸਰ ਮਨਜੀਤ ਕੌਰ ਦੇ ਕਤਲ ਮਾਮਲੇ 'ਚ ਨਵਾਂ ਮੋੜ; ਇੰਸਟਾਗ੍ਰਾਮ ਅਕਾਊਂਟ ਤੋਂ ਲੈ ਕੇ ਆਖਰੀ ਕਾਲਾਂ ਤੱਕ ਪੁਲਿਸ ਕਰ ਰਹੀ ਜਾਂਚ, FIR ਦਰਜ
ਸਿਆਸੀ ਹਲਚਲ ਤੇਜ਼! ਅਕਾਲੀ-ਭਾਜਪਾ ਗਠਜੋੜ ਨੂੰ ਲੈ ਕੇ ਬਲਵਿੰਦਰ ਸਿੰਘ ਭੂੰਦੜ ਦਾ ਵੱਡਾ ਬਿਆਨ, ਬੋਲੇ- ‘ਗਠਜੋੜ ਹਾਲਾਤਾਂ…’
ਪੰਜਾਬ 'ਚ ਮਾਨਸੂਨ ਹੋਇਆ ਸੁਸਤ; 5 ਜ਼ਿਲ੍ਹਿਆਂ 'ਚ ਅੱਜ ਮੀਂਹ ਦੇ ਆਸਾਰ: ਚੰਡੀਗੜ੍ਹ 'ਚ ਛਾਏ ਰਹਿਣਗੇ ਬੱਦਲ, ਗਰਮੀ ਤੇ ਹੁੰਮਸ ਵਧੀ
ਚੋਰਾਂ ਨੇ ਮਾਸੂਮ ਬੱਚਿਆਂ ਦੇ ਖਾਣੇ ਨੂੰ ਵੀ ਨਹੀਂ ਬਖਸ਼ਿਆ! ਮਿਡ-ਡੇ ਮੀਲ ਦੇ ਰਾਸ਼ਨ ‘ਤੇ ਕੀਤਾ ਹੱਥ ਸਾਫ, ਕਣਕ-ਚੌਲਾਂ ਦੀਆਂ ਬੋਰੀਆਂ ਕੀਤੀਆਂ ਚੋਰੀਆਂ
ਜਸਵੀਰ ਸਿੰਘ ਗੜ੍ਹੀ ਨੇ SC ਕਮਿਸ਼ਨ ਦੇ ਚੇਅਰਮੈਨ ਅਹੁਦੇ ਤੋਂ ਦਿੱਤਾ ਅਸਤੀਫ਼ਾ, ਆਮ ਆਦਮੀ ਪਾਰਟੀ ਨੇ ਦਿੱਤੀ ਅਹਿਮ ਜ਼ਿੰਮੇਵਾਰੀ

© Copyright Galactic Television & Communications Pvt. Ltd. 2026. All rights reserved.