ਪੰਜਾਬ ‘ਚ ਕਿਸਾਨਾਂ ਦੇ ਧਰਨੇ ਸਮਾਪਤ: 13 ਅਕਤੂਬਰ ਨੂੰ ਚੰਡੀਗੜ੍ਹ ਵਿਖੇ ਸਰਕਾਰ ਨਾਲ ਹੋਵੇਗੀ ਅਹਿਮ ਮੀਟਿੰਗ
ਪੰਜਾਬ ਵਿੱਚ ਆਪਣੀਆਂ ਮੰਗਾਂ ਨੂੰ ਲੈ ਕੇ ਡੀ.ਸੀ. ਦਫ਼ਤਰਾਂ ਅੱਗੇ ਚੱਲ ਰਹੇ ਕਿਸਾਨਾਂ ਦੇ ਧਰਨੇ ਫਿਲਹਾਲ ਸਮਾਪਤ ਕਰ ਦਿੱਤੇ ਗਏ ਹਨ। ਸਰਕਾਰ ਵੱਲੋਂ ਮੀਟਿੰਗ ਦਾ ਸੱਦਾ ਮਿਲਣ ਤੋਂ ਬਾਅਦ ਕਿਸਾਨਾਂ ਨੇ ਇਹ ਫ਼ੈਸਲਾ ਲਿਆ ਹੈ। ਆਉਂਦੀ 13 ਅਕਤੂਬਰ ਨੂੰ ਦੁਪਹਿਰ 12:30 ਵਜੇ ਚੰਡੀਗੜ੍ਹ ਦੇ ਪੰਜਾਬ ਭਵਨ ਵਿਖੇ ਕਿਸਾਨਾਂ ਅਤੇ ਸਰਕਾਰ ਵਿਚਕਾਰ ਮੀਟਿੰਗ ਹੋਵੇਗੀ।

ਕੈਬਨਿਟ ਮੰਤਰੀਆਂ ਨਾਲ ਹੋਵੇਗੀ ਮੀਟਿੰਗ
ਇਸ ਅਹਿਮ ਮੀਟਿੰਗ ਵਿੱਚ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਪ੍ਰਧਾਨਗੀ ਹੇਠ ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੀ ਸ਼ਾਮਲ ਹੋਣਗੇ।
ਡੀ.ਸੀ. ਦਫ਼ਤਰਾਂ ਦੀ ਘੇਰਾਬੰਦੀ ਅਤੇ ਅਧਿਕਾਰੀਆਂ ਦੀ ਐਂਟਰੀ ਕੀਤੀ ਸੀ ਬੰਦ
ਜ਼ਿਕਰਯੋਗ ਹੈ ਕਿ ਕਿਸਾਨ ਆਪਣੀਆਂ 13 ਮੁੱਖ ਮੰਗਾਂ ਨੂੰ ਲੈ ਕੇ ਕੱਲ੍ਹ ਤੋਂ ਡੀ.ਸੀ. ਦਫ਼ਤਰਾਂ ਦੀ ਪੱਕੀ ਘੇਰਾਬੰਦੀ ਕਰਕੇ ਬੈਠੇ ਹੋਏ ਸਨ। ਇਸ ਪ੍ਰਦਰਸ਼ਨ ਦੌਰਾਨ ਅੱਜ ਹਾਲਾਤ ਇਹ ਰਹੇ ਕਿ ਕੋਈ ਵੀ ਵੱਡਾ ਜਾਂ ਛੋਟਾ ਅਧਿਕਾਰੀ ਡੀ.ਸੀ. ਕੰਪਲੈਕਸਾਂ ਦੇ ਅੰਦਰ ਨਹੀਂ ਜਾ ਸਕਿਆ ਅਤੇ ਕੰਮਕਾਜ ਪੂਰੀ ਤਰ੍ਹਾਂ ਪ੍ਰਭਾਵਿਤ ਰਿਹਾ।
ਜੋਗਿੰਦਰ ਸਿੰਘ ਉਗਰਾਹਾਂ ਦਾ ਬਿਆਨ
ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਮੰਗਾਂ ਨੂੰ ਲੈ ਕੇ ਗੱਲਬਾਤ ਕਰਨ ਦਾ ਸੱਦਾ ਪੱਤਰ ਆ ਗਿਆ ਹੈ। ਉਨ੍ਹਾਂ ਦੱਸਿਆ ਕਿ ਅਸੀਂ ਅੱਜ ਦੁਪਹਿਰ 3 ਵਜੇ ਅਗਲੇ ਸੰਘਰਸ਼ ਦਾ ਜੋ ਐਲਾਨ ਕਰਨਾ ਸੀ, ਉਸ ਨੂੰ ਫਿਲਹਾਲ ਰੋਕ ਦਿੱਤਾ ਗਿਆ ਹੈ ਕਿਉਂਕਿ ਪਹਿਲਾਂ ਸਰਕਾਰ ਨਾਲ ਮੀਟਿੰਗ ਹੋਵੇਗੀ। ਹੁਣ ਇਹ ਦੇਖਣਾ ਹੋਵੇਗਾ ਕਿ ਮੀਟਿੰਗ ਵਿੱਚ ਕੀ ਨਿਕਲਦਾ ਹੈ ਅਤੇ ਸਰਕਾਰ ਕਿਸਾਨਾਂ ਦੀਆਂ ਕਿੰਨੀਆਂ ਮੰਗਾਂ ਨੂੰ ਮੰਨਦੀ ਹੈ।