ਪੰਜਾਬ ‘ਚ ਜਨਗਣਨਾ ਦਾ ਦੂਜਾ ਪੜਾਅ ਅੱਜ ਤੋਂ ਸ਼ੁਰੂ: ਧਰਮ, ਜਾਤੀ ਤੇ ਬੈਂਕ ਖਾਤਿਆਂ ਸਮੇਤ ਪੁੱਛੇ ਜਾਣਗੇ 40 ਸਵਾਲ, ਘਰ ਬੈਠੇ ਇੰਝ ਭਰੋ ਫਾਰਮ

ਪੰਜਾਬ ਵਿੱਚ ਅੱਜ 16 ਨਵੰਬਰ ਤੋਂ ਜਨਗਣਨਾ ਦਾ ਦੂਜਾ ਪੜਾਅ ਸ਼ੁਰੂ ਹੋ ਰਿਹਾ ਹੈ। ਇਸ ਪੜਾਅ ਦੌਰਾਨ ਪਰਿਵਾਰ ਦੇ ਹਰ ਮੈਂਬਰ ਦੀ ਨਿੱਜੀ ਜਾਣਕਾਰੀ ਇਕੱਠੀ ਕੀਤੀ ਜਾਵੇਗੀ। ਇਸ ਲਈ ਲੋਕਾਂ ਤੋਂ ਕੁੱਲ 40 ਸਵਾਲ ਪੁੱਛੇ ਜਾਣਗੇ।

By:  Lajwinder Kaur November 16th 2026 10:24 AM -- Updated: November 16th 2026 10:33 AM

ਪੰਜਾਬ (Punjab) ਵਿੱਚ ਅੱਜ 16 ਨਵੰਬਰ ਤੋਂ ਜਨਗਣਨਾ ਦਾ ਦੂਜਾ ਪੜਾਅ (Punjab Census Phase 2) ਸ਼ੁਰੂ ਹੋ ਰਿਹਾ ਹੈ। ਇਸ ਪੜਾਅ ਦੌਰਾਨ ਪਰਿਵਾਰ ਦੇ ਹਰ ਮੈਂਬਰ ਦੀ ਨਿੱਜੀ ਜਾਣਕਾਰੀ ਇਕੱਠੀ ਕੀਤੀ ਜਾਵੇਗੀ। ਇਸ ਲਈ ਲੋਕਾਂ ਤੋਂ ਕੁੱਲ 40 ਸਵਾਲ ਪੁੱਛੇ ਜਾਣਗੇ। ਇਨ੍ਹਾਂ ਵਿੱਚ ਧਰਮ, ਜਾਤੀ, ਵਿਆਹ ਅਤੇ ਬੈਂਕ ਖਾਤਿਆਂ ਨਾਲ ਜੁੜੀ ਜਾਣਕਾਰੀ ਤੋਂ ਇਲਾਵਾ ਇਹ ਵੀ ਪੁੱਛਿਆ ਜਾਵੇਗਾ ਕਿ ਕਿਸੇ ਵਿਅਕਤੀ ਨੇ ਆਪਣਾ ਘਰ ਕਿਉਂ ਬਦਲਿਆ ਹੈ।

ਇੰਝ ਘਰ ਬੈਠੇ ਭਰੋ ਫਾਰਮ

16 ਤੋਂ 30 ਨਵੰਬਰ ਤੱਕ ਚੱਲਣ ਵਾਲੇ ਇਸ ਪੜਾਅ ਦੌਰਾਨ ਲੋਕ ਘਰ ਬੈਠੇ ਹੀ ਆਨਲਾਈਨ ਆਪਣੀ ਜਾਣਕਾਰੀ ਭਰ ਸਕਣਗੇ। ਇਸ ਤੋਂ ਬਾਅਦ 1 ਦਸੰਬਰ ਤੋਂ ਸਰਕਾਰੀ ਮੁਲਾਜ਼ਮ ਘਰ-ਘਰ ਪਹੁੰਚ ਕੇ ਲੋਕਾਂ ਵੱਲੋਂ ਦਿੱਤੀ ਗਈ ਜਾਣਕਾਰੀ ਦੀ ਜਾਂਚ ਕਰਨਗੇ।

ਜਾਣੋ ਘਰ ਬੈਠੇ ਜਨਗਣਨਾ ਦਾ ਫਾਰਮ ਕਿਵੇਂ ਭਰਨਾ ਹੈ

1. ਪੋਰਟਲ ਖੋਲ੍ਹੋ: ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ https://se.census.gov.in 'ਤੇ ਜਾਓ। ਸਵੈ-ਗਣਨਾ (Self Enumeration) ਦੀ ਸਹੂਲਤ 16 ਤੋਂ 30 ਨਵੰਬਰ ਤੱਕ ਉਪਲਬਧ ਰਹੇਗੀ।

2. ਸੂਬਾ ਚੁਣੋ: State/UT ਦੇ ਡ੍ਰੌਪਡਾਊਨ ਮੀਨੂ ਵਿੱਚੋਂ Punjab ਚੁਣੋ ਅਤੇ ਸਕ੍ਰੀਨ 'ਤੇ ਦਿਖਾਈ ਦੇਣ ਵਾਲਾ CAPTCHA ਭਰੋ।

3. ਰਜਿਸਟ੍ਰੇਸ਼ਨ ਕਰੋ: ਪਰਿਵਾਰ ਦੇ ਮੁਖੀ ਦਾ ਨਾਮ ਅਤੇ ਚਾਲੂ ਮੋਬਾਈਲ ਨੰਬਰ ਦਰਜ ਕਰੋ। ਮੋਬਾਈਲ 'ਤੇ ਆਏ OTP ਰਾਹੀਂ ਨੰਬਰ ਦੀ ਪੁਸ਼ਟੀ ਕਰੋ। ਇੱਕ ਪਰਿਵਾਰ ਲਈ ਸਿਰਫ਼ ਇੱਕ ਮੋਬਾਈਲ ਨੰਬਰ ਦੀ ਵਰਤੋਂ ਕੀਤੀ ਜਾ ਸਕੇਗੀ। ਫਾਰਮ ਜਮ੍ਹਾਂ ਹੋਣ ਤੋਂ ਬਾਅਦ ਪਰਿਵਾਰ ਦੇ ਮੁਖੀ ਦਾ ਨਾਮ ਨਹੀਂ ਬਦਲਿਆ ਜਾ ਸਕੇਗਾ।

4. ਪਤਾ ਅਤੇ ਲੋਕੇਸ਼ਨ ਭਰੋ: ਜ਼ਿਲ੍ਹਾ, ਸ਼ਹਿਰ ਜਾਂ ਪਿੰਡ, ਮੁਹੱਲਾ, ਨੇੜਲਾ ਲੈਂਡਮਾਰਕ ਅਤੇ ਪਿੰਨ ਕੋਡ ਦਰਜ ਕਰੋ। ਡਿਜੀਟਲ ਮੈਪ 'ਤੇ ਆਪਣੇ ਘਰ ਦੀ ਸਹੀ ਲੋਕੇਸ਼ਨ ਵੀ ਮਾਰਕ ਕਰੋ। ਇਸ ਕੰਮ ਲਈ ਲੈਪਟਾਪ ਜਾਂ ਕੰਪਿਊਟਰ ਦੀ ਵਰਤੋਂ ਕਰਨਾ ਵਧੇਰੇ ਆਸਾਨ ਰਹੇਗਾ।

5. ਸਹੀ ਜਾਣਕਾਰੀ ਦਿਓ: ਪਰਿਵਾਰ ਦੇ ਸਾਰੇ ਮੈਂਬਰਾਂ ਦੀ ਜਾਣਕਾਰੀ ਧਿਆਨ ਨਾਲ ਭਰੋ। ਫਾਰਮ ਵਿੱਚ ਦਿੱਤਾ ਗਿਆ ਹਰ ਵੇਰਵਾ ਸਹੀ ਅਤੇ ਪੂਰਾ ਹੋਣਾ ਚਾਹੀਦਾ ਹੈ।

6. ਫਾਰਮ ਚੈੱਕ ਕਰਕੇ ਜਮ੍ਹਾਂ ਕਰੋ: ਸਾਰੀ ਜਾਣਕਾਰੀ ਦੁਬਾਰਾ ਚੈੱਕ ਕਰਨ ਤੋਂ ਬਾਅਦ ਫਾਰਮ ਸਬਮਿਟ ਕਰ ਦਿਓ।

7. SE ID ਸੰਭਾਲ ਕੇ ਰੱਖੋ: ਫਾਰਮ ਜਮ੍ਹਾਂ ਹੋਣ ਤੋਂ ਬਾਅਦ ਮਿਲਣ ਵਾਲੀ Self Enumeration ID (SE ID) ਨੂੰ ਸੁਰੱਖਿਅਤ ਰੱਖੋ। 1 ਦਸੰਬਰ ਤੋਂ ਘਰ ਆਉਣ ਵਾਲੇ ਗਣਨਾਕਰਮੀ ਨੂੰ ਇਹ ID ਦਿਖਾਉਣੀ ਪਵੇਗੀ।

3 ਪੜਾਵਾਂ ਵਿੱਚ ਪੂਰੀ ਹੋਵੇਗੀ ਜਨਗਣਨਾ

ਪਹਿਲਾ ਪੜਾਅ: 16 ਤੋਂ 30 ਨਵੰਬਰ

ਇਸ ਦੌਰਾਨ ਲੋਕ https://se.census.gov.in ਵੈੱਬਸਾਈਟ 'ਤੇ ਜਾ ਕੇ ਘਰ ਬੈਠੇ ਹੀ 40 ਸਵਾਲਾਂ ਦੇ ਜਵਾਬ ਭਰ ਸਕਣਗੇ। ਫਾਰਮ ਜਮ੍ਹਾਂ ਹੋਣ ਤੋਂ ਬਾਅਦ ਇੱਕ ਯੂਨੀਕ ਰੈਫਰੈਂਸ ਨੰਬਰ (SE ID) ਮਿਲੇਗਾ, ਜਿਸ ਨੂੰ ਬਾਅਦ ਵਿੱਚ ਜਾਂਚ ਸਮੇਂ ਸਰਕਾਰੀ ਮੁਲਾਜ਼ਮ ਨੂੰ ਦਿਖਾਉਣਾ ਹੋਵੇਗਾ।

ਦੂਜਾ ਪੜਾਅ: 1 ਦਸੰਬਰ ਤੋਂ 4 ਜਨਵਰੀ 2027

ਜਿਹੜੇ ਲੋਕ ਆਨਲਾਈਨ ਫਾਰਮ ਨਹੀਂ ਭਰਨਗੇ, ਉਨ੍ਹਾਂ ਦੇ ਘਰ ਸਰਕਾਰੀ ਮੁਲਾਜ਼ਮ ਪਹੁੰਚਣਗੇ। ਉਹ ਪਰਿਵਾਰ ਦੇ ਮੈਂਬਰਾਂ ਤੋਂ 40 ਸਵਾਲ ਪੁੱਛ ਕੇ ਉਨ੍ਹਾਂ ਦੀ ਜਾਣਕਾਰੀ ਦਰਜ ਕਰਨਗੇ।

ਤੀਜਾ ਪੜਾਅ: 5 ਤੋਂ 9 ਜਨਵਰੀ 2027

ਇਸ ਪੜਾਅ ਦੌਰਾਨ ਜਿਹੜੇ ਲੋਕ ਜਨਗਣਨਾ ਵਿੱਚ ਸ਼ਾਮਲ ਹੋਣ ਤੋਂ ਰਹਿ ਗਏ ਹੋਣਗੇ, ਉਨ੍ਹਾਂ ਦੀ ਜਾਣਕਾਰੀ ਦਰਜ ਕੀਤੀ ਜਾਵੇਗੀ। ਇਸ ਦੇ ਨਾਲ ਹੀ ਪਹਿਲਾਂ ਦਰਜ ਕੀਤੇ ਗਏ ਵੇਰਵਿਆਂ ਵਿੱਚ ਗਲਤੀਆਂ ਹੋਣ 'ਤੇ ਉਨ੍ਹਾਂ ਨੂੰ ਵੀ ਠੀਕ ਕੀਤਾ ਜਾਵੇਗਾ।

Related Post

ਧਰਮਕੋਟ ਨਗਰ ਕੌਂਸਲ ਚੋਣਾਂ ਲਈ ਕਾਂਗਰਸ ਨੇ ਐਲਾਨੇ 7 ਉਮੀਦਵਾਰ, ਪਰਗਟ ਸਿੰਘ ਨੇ ਜਾਰੀ ਕੀਤੀ ਸੂਚੀ
AAP ਵੱਲੋਂ ਨਗਰ ਨਿਗਮ ਚੋਣਾਂ ਲਈ ਉਮੀਦਵਾਰਾਂ ਦੀ ਸੂਚੀ ਜਾਰੀ, ਬਾਘਾਪੁਰਾਣਾ, ਧਰਮਕੋਟ ਤੇ ਪਟਿਆਲਾ ਦੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ
ਸ੍ਰੀ ਅਨੰਦਪੁਰ ਸਾਹਿਬ 'ਚ 6 ਕਰੋੜ ਦੀ ਲਾਗਤ ਨਾਲ ਬਣੇਗਾ 'ਭਾਈ ਜੈਤਾ ਜੀ ਟਰੌਮਾ ਸੈਂਟਰ', ਹਰਜੋਤ ਬੈਂਸ ਨੇ ਰੱਖਿਆ ਨੀਂਹ ਪੱਥਰ
SAD ਨੇ ਖਿੱਚੀ ਚੋਣਾਂ 2027 ਦੀ ਤਿਆਰੀ, ਰਾਏਕੋਟ ਤੋਂ ਇਸ ਆਗੂ ਨੂੰ ਐਲਾਨਿਆ ਉਮੀਦਵਾਰ, ਸੁਖਬੀਰ ਬਾਦਲ ਨੇ ਨਾਲ ਹੀ ਸੌਂਪੀ ਹਲਕੇ ਦੀ ਜ਼ਿੰਮੇਵਾਰੀ
CM ਮਾਨ ਨੇ ਲਾਂਚ ਕੀਤਾ 'ਪੰਜਾਬ ਦਾ ਕਰੋੜਪਤੀ' ਪੋਰਟਲ, ਇੱਕ ਖੁਸ਼ਕਿਸਮਤ ਜੇਤੂ ਨੂੰ ਮਿਲੇਗਾ 1 ਕਰੋੜ ਰੁਪਏ ਦਾ ਇਨਾਮ; ਜਾਣੋ ਕਿਵੇਂ ਲੈ ਸਕਦੇ ਹੋ ਹਿੱਸਾ
ਅੰਮ੍ਰਿਤਪਾਲ ਸਿੰਘ 14 ਨਵੰਬਰ ਨੂੰ ਨਹੀਂ ਆਉਣਗੇ ਪੰਜਾਬ, ਦਾਦੀ ਦਾ ਅੰਤਿਮ ਸਸਕਾਰ ਵੀ ਟਲਿਆ; 'ਵਾਰਿਸ ਪੰਜਾਬ ਦੇ' ਨੇ ਸੰਗਤ ਨੂੰ ਕੀਤੀ ਖ਼ਾਸ ਅਪੀਲ

© Copyright Galactic Television & Communications Pvt. Ltd. 2026. All rights reserved.