ਪੰਜਾਬ ਕਾਂਗਰਸ ‘ਚ 'ਪੋਸਟਰ ਵਾਰ' ਤੇਜ਼: ਕਿਤੇ ਲੱਗੇ ਚੰਨੀ ਦੇ, ਕਿਤੇ ਰਾਜਾ-ਬਘੇਲ ਦੇ ਪੋਸਟਰ, ਪਾਰਟੀ ਦਾ ਅੰਦਰੂਨੀ ਕਲੇਸ਼ ਬੇਪਰਦਾ

ਪੰਜਾਬ ਕਾਂਗਰਸ ਵਿੱਚ ਗੁੱਟਬਾਜ਼ੀ ਇੱਕ ਵਾਰ ਫਿਰ ਸਾਹਮਣੇ ਆਈ ਹੈ। ਮੋਗਾ ਦੇ ਵਿੱਚ ਚੰਨੀ ਦੇ ਹੱਕ ‘ਚ ਪੋਸਟਰ ਲੱਗੇ ਅਤੇ ਨਾਲ ਹੀ ਰਾਜਾ ਵੜਿੰਗ ਤੇ ਪੰਜਾਬ ਕਾਂਗਰਸ ਦੇ ਇੰਚਾਰਜ ਭੂਪੇਸ਼ ਬਘੇਲ ਨੂੰ ਹਟਾਓ ਵਾਲੇ ਪੋਸਟਰ ਲੱਗੇ। ਸਿਆਸੀ ਹਲਚਲ ਤੇਜ਼ ਹੋ ਗਈ। ਇਸ ਪੋਸਟਰ ਵਾਰ ਨੇ ਪਾਰਟੀ ਦੀ ਅੰਦਰੂਨੀ ਖਿੱਚੋਤਾਣ ਨੂੰ ਮੁੜ ਉਜਾਗਰ ਕਰ ਦਿੱਤਾ ਹੈ।

By:  Lajwinder Kaur August 5th 2026 05:02 PM -- Updated: August 5th 2026 05:38 PM

ਪੰਜਾਬ ਕਾਂਗਰਸ ਵਿੱਚ ਅੰਦਰੂਨੀ ਖਿੱਚੋਤਾਣ ਅਤੇ ਗੁੱਟਬਾਜ਼ੀ ਇੱਕ ਵਾਰ ਫਿਰ ਖੁੱਲ੍ਹ ਕੇ ਸਾਹਮਣੇ ਆ ਗਈ ਹੈ। ਸੂਬੇ ਦੇ ਵੱਖ-ਵੱਖ ਸ਼ਹਿਰਾਂ ਵਿੱਚ ਪੋਸਟਰ ਵਾਰ ਸ਼ੁਰੂ ਹੋ ਗਈ ਹੈ, ਜਿਸ ਨੇ ਪਾਰਟੀ ਹਾਈਕਮਾਨ ਦੀ ਚਿੰਤਾ ਵਧਾ ਦਿੱਤੀ ਹੈ। ਤਾਜ਼ਾ ਮਾਮਲਾ ਮੋਗਾ ਅਤੇ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ, ਜਿੱਥੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸਮਰਥਨ ਵਿੱਚ ਰਾਤੋ-ਰਾਤ ਪੋਸਟਰ ਲਗਾਏ ਗਏ ਹਨ।

ਮੋਗਾ ਵਿੱਚ ਮੀਟਿੰਗ ਤੋਂ ਪਹਿਲਾਂ ਪੋਸਟਰਾਂ ਨਾਲ ਹਲਚਲ

ਮੋਗਾ ਵਿੱਚ ਉਸ ਸਮੇਂ ਸਿਆਸੀ ਪਾਰਾ ਗਰਮਾਇਆ ਗਿਆ ਜਦੋਂ ਭੁਪੇਸ਼ ਭੰਗਲ ਅਤੇ ਰਾਜਾ ਵੜਿੰਗ ਦੀ ਮੀਟਿੰਗ ਤੋਂ ਠੀਕ ਪਹਿਲਾਂ ਰਾਤ ਦੇ ਹਨ੍ਹੇਰੇ ਵਿੱਚ ਕਈ ਥਾਵਾਂ 'ਤੇ ਪੋਸਟਰ ਲਗਾ ਦਿੱਤੇ ਗਏ। ਇਨ੍ਹਾਂ ਪੋਸਟਰਾਂ 'ਤੇ ਵੱਡੇ-ਵੱਡੇ ਅੱਖਰਾਂ ਵਿੱਚ ਲਿਖਿਆ ਗਿਆ ਸੀ— "ਚੰਨੀ ਲਿਆਓ, ਪੰਜਾਬ ਬਚਾਓ’’ ਅਤੇ ਦੂਜੇ ਪੋਸਟਰ ਤੇ ਲਿਖਿਆ ਹੈ- 'ਰਾਜਾ ਬਘੇਲ ਹਟਾਓ, ਪੰਜਾਬ ਕਾਂਗਰਸ ਬਚਾਓ'

ਹਾਲਾਂਕਿ, ਸਵੇਰ ਹੁੰਦਿਆਂ ਹੀ ਪ੍ਰਸ਼ਾਸਨ ਜਾਂ ਵਿਰੋਧੀ ਧਿਰ ਦੀ ਨਜ਼ਰ ਪੈਂਦਿਆਂ ਹੀ ਇਨ੍ਹਾਂ ਪੋਸਟਰਾਂ ਨੂੰ ਤੁਰੰਤ ਉਤਾਰ ਦਿੱਤਾ ਗਿਆ, ਪਰ ਇਸ ਘਟਨਾ ਨੇ ਮੋਗਾ ਕਾਂਗਰਸ ਅੰਦਰ ਚੱਲ ਰਹੀ ਅੰਦਰੂਨੀ ਕਲੇਸ਼ ਅਤੇ ਫੁੱਟ ਨੂੰ ਜੱਗ-ਜਾਹਰ ਕਰ ਦਿੱਤਾ ਹੈ।


ਚੰਨੀ ਦੇ ਭਾਜਪਾ ਵਾਲੇ ਪੋਸਟਰ ਵੀ ਚਰਚਾ ‘ਚ

ਅੰਮ੍ਰਿਤਸਰ ਵਿੱਚ ਕਾਂਗਰਸ ਅੰਦਰ ਚੱਲ ਰਹੀ ਪੋਸਟਰ ਵਾਰ ਦੌਰਾਨ ਇੱਕ ਨਵਾਂ ਅਤੇ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਸ਼ਹਿਰ ਦੇ ਪ੍ਰਸਿੱਧ ਇਲਾਕਿਆਂ ਜਿਵੇਂ ਕਿ ਰਾਮਬਾਗ ਅਤੇ ਕੰਪਨੀ ਬਾਗ ਨਜ਼ਦੀਕ ਚਰਨਜੀਤ ਸਿੰਘ ਚੰਨੀ ਦੇ ਪੋਸਟਰ ਲਗਾਏ ਗਏ ਹਨ, ਜਿਨ੍ਹਾਂ ਉੱਤੇ "ਸਮੂਹ ਕੱਟੜ ਕਾਂਗਰਸੀ ਵਰਕਰ" ਲਿਖਿਆ ਹੋਇਆ ਹੈ। ਇਨ੍ਹਾਂ ਪੋਸਟਰਾਂ ਵਿੱਚ ਚਰਨਜੀਤ ਚੰਨੀ ਦੀ ਤਸਵੀਰ ਛਾਪੀ ਗਈ ਹੈ ਜਿਸ ਵਿੱਚ ਉਹ ਭਾਜਪਾ ਦੇ ਰੰਗਾਂ ਵਿੱਚ ਨਜ਼ਰ ਆ ਰਹੇ ਹਨ। ਨਾਲ ਹੀ, ਪੋਸਟਰ ਉੱਤੇ ਵੱਡੇ-ਵੱਡੇ ਅੱਖਰਾਂ ਵਿੱਚ ਲਿਖਿਆ ਗਿਆ ਹੈ— "ਘਰ-ਘਰ ਦੇ ਵਿੱਚ ਚੱਲੀ ਗੱਲ, ਚੰਨੀ ਚੱਲਿਆ ਭਾਜਪਾ ਵੱਲ।" ਇਸ ਤਰ੍ਹਾਂ ਦੇ ਪੋਸਟਰਾਂ ਦੇ ਸਾਹਮਣੇ ਆਉਣ ਨਾਲ ਸਿਆਸੀ ਗਲਿਆਰਿਆਂ ਵਿੱਚ ਚਰਚਾਵਾਂ ਦਾ ਬਾਜ਼ਾਰ ਗਰਮ ਹੋ ਗਿਆ ਹੈ ਅਤੇ ਪਾਰਟੀ ਅੰਦਰੂਨੀ ਹਲਚਲ ਤੇਜ਼ ਹੋ ਗਈ ਹੈ।


Related Post

CM ਮਾਨ ਦਾ ਵੱਡਾ ਐਲਾਨ: 1 ਅਕਤੂਬਰ ਨੂੰ ਔਰਤਾਂ ਦੇ ਖਾਤੇ ‘ਚ ਮੁੜ ਹੋਏਗੀ ਟੂੰ-ਟੂੰ! ਅਗਲੇ 3 ਮਹੀਨਿਆਂ ਦੀ ਰਕਮ ਆਵੇਗੀ
ਅਕਾਲੀ ਦਲ ਨੂੰ ਵੱਡਾ ਝਟਕਾ: ਸਾਬਕਾ ਵਿਧਾਇਕ ਰਣਜੀਤ ਸਿੰਘ ਛੱਜਲਵੱਡੀ ਤੇ ਅਕਾਲੀ ਦਲ (PS) ਹਲਕਾ ਇੰਚਾਰਜ ਸਤਿੰਦਰਜੀਤ ਸਿੰਘ ਸਾਥੀਆਂ ਸਮੇਤ ‘ਆਪ’ 'ਚ ਸ਼ਾਮਲ
ਸਾਬਕਾ IAS ਅਧਿਕਾਰੀ ਅਤੇ ਸਿੱਖ ਐਜੂਕੇਸ਼ਨ ਸੁਸਾਇਟੀ ਦੇ ਪ੍ਰਧਾਨ ਗੁਰਦੇਵ ਸਿੰਘ ਦਾ ਦੇਹਾਂਤ; ਦੇਹ PGI ਨੂੰ ਦਾਨ
ਅੱਜ ਪੰਜਾਬ ਦੇ 8 ਜ਼ਿਲ੍ਹਿਆਂ 'ਚ ਮੀਂਹ ਦੇ ਆਸਾਰ: ਕੱਲ੍ਹ ਤੋਂ ਮੌਸਮ ਰਹੇਗਾ ਖੁਸ਼ਕ, ਸਵੇਰ-ਸ਼ਾਮ ਤਾਪਮਾਨ 'ਚ ਠੰਢਕ; ਮਾਨਸੂਨ ਪੈਣ ਲੱਗਾ ਕਮਜ਼ੋਰ
ਪੰਜਾਬੀ ਦੇਣ ਧਿਆਨ! PRTC-ਪਨਬਸ ਯੂਨੀਅਨ ਦਾ ਵੱਡਾ ਐਲਾਨ, ਇਸ ਦਿਨ ਸਰਕਾਰੀ ਬੱਸਾਂ ਦਾ ਮੁਕੰਮਲ ਚੱਕਾ ਜਾਮ….
ਸਰਕਾਰ ਤੇ ਮੁਲਾਜ਼ਮਾਂ ਵਿਚਾਲੇ ਕੜਵਾਹਟ ਹੋਈ ਦੂਰ: DA 'ਤੇ ਬਣੀ ਸਹਿਮਤੀ, ਜਾਣੋ ਕਿੰਨੇ ਫੀਸਦੀ ਮਿਲੇਗਾ ਮਹਿੰਗਾਈ ਭੱਤਾ

© Copyright Galactic Television & Communications Pvt. Ltd. 2026. All rights reserved.