ਰਾਘਵ ਚੱਢਾ ਦੀ ਵੋਟ ਸ਼ਿਫਟ ਨੂੰ ਲੈ ਕੇ ਮੱਚਿਆ ਸਿਆਸੀ ਘਮਸਾਣ: MP ਨੇ ਦੱਸਿਆ ਰਾਜਨੀਤਿਕ ਬਦਲਾਖੋਰੀ, ‘ਆਪ’ ਦਾ ਕਰਾਰਾ ਪਲਟਵਾਰ, ਆਖਿਆ- ਆਪਣੀ ਨਾਕਾਮੀ ਦਾ ਠੀਕਰਾ ਦੂਜਿਆਂ..

ਰਾਘਵ ਚੱਢਾ ਜੋ ਕਿ 'ਨਾ ਪੰਜਾਬ ਦੇ ਰਹੇ ਨਾ ਦਿੱਲੀ'...ਜੀ ਹਾਂ ਰਾਘਵ ਚੱਢਾ ਦਾ ਨਾਅ ਪੰਜਾਬ ਦੀ ਡਰਾਫਟ ਵੋਟਰ ਸੂਚੀ ਵਿੱਚੋਂ ਹਟਾ ਦਿੱਤਾ ਗਿਆ। ਉਨ੍ਹਾਂ ਦੇ ਨਾਂਅ ਦੇ ਅੱਗੇ 'ਸਥਾਈ ਤੌਰ 'ਤੇ ਤਬਦੀਲ' (Permanently Shifted) ਦਰਜ ਕੀਤਾ ਗਿਆ ਹੈ। ਇਸ ਘਟਨਾ ਤੋਂ ਬਾਅਦ ਸੂਬੇ ਵਿੱਚ ਸਿਆਸੀ ਤਾਪਮਾਨ ਕਾਫ਼ੀ ਵੱਧ ਗਿਆ ਹੈ।

By:  Lajwinder Kaur September 3rd 2026 12:01 PM -- Updated: September 3rd 2026 12:18 PM

ਪੰਜਾਬ ਦੀ ਰਾਜਨੀਤੀ ਵਿੱਚ ਉਸ ਸਮੇਂ ਵੱਡਾ ਬਖੇੜਾ ਖੜ੍ਹਾ ਹੋ ਗਿਆ ਜਦੋਂ ਭਾਰਤੀ ਜਨਤਾ ਪਾਰਟੀ (BJP) ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਦਾ ਨਾਮ ਸਪੈਸ਼ਲ ਇੰਟੈਂਸਿਵ ਰਿਵੀਜ਼ਨ (SIR) ਤਹਿਤ ਜਾਰੀ ਪੰਜਾਬ ਦੀ ਡਰਾਫਟ ਵੋਟਰ ਸੂਚੀ ਵਿੱਚੋਂ ਹਟਾ ਦਿੱਤਾ ਗਿਆ। ਉਨ੍ਹਾਂ ਦੇ ਨਾਂਅ ਦੇ ਅੱਗੇ 'ਸਥਾਈ ਤੌਰ 'ਤੇ ਤਬਦੀਲ' (Permanently Shifted) ਦਰਜ ਕੀਤਾ ਗਿਆ ਹੈ। ਇਸ ਘਟਨਾ ਤੋਂ ਬਾਅਦ ਸੂਬੇ ਵਿੱਚ ਸਿਆਸੀ ਤਾਪਮਾਨ ਕਾਫ਼ੀ ਵੱਧ ਗਿਆ ਹੈ।

'ਆਪ' ਸਰਕਾਰ ਵੱਲੋਂ ਬਦਲਾਖੋਰੀ ਦਾ ਦੋਸ਼

ਸੰਸਦ ਮੈਂਬਰ ਰਾਘਵ ਚੱਢਾ ਨੇ ਸਖ਼ਤ ਪ੍ਰਤੀਕਿਰਿਆ ਦਿੰਦਿਆਂ ਇਸ ਕਾਰਵਾਈ ਨੂੰ ਸਿਆਸੀ ਬਦਲਾਖੋਰੀ ਕਰਾਰ ਦਿੱਤਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਜਦੋਂ ਤੋਂ ਉਨ੍ਹਾਂ ਨੇ ਆਮ ਆਦਮੀ ਪਾਰਟੀ (AAP) ਛੱਡ ਕੇ ਭਾਜਪਾ ਦਾ ਪਲੜਾ ਫੜਿਆ ਹੈ, ਉਦੋਂ ਤੋਂ 'ਆਪ' ਲੀਡਰਸ਼ਿਪ ਪੂਰੀ ਤਰ੍ਹਾਂ ਬੌਖਲਾ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦਾ ਗਲਤ ਇਸਤੇਮਾਲ ਕਰਕੇ ਉਨ੍ਹਾਂ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

ਚੱਢਾ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਵੋਟਰ ਆਈਡੀ ਮੋਹਾਲੀ, ਪੰਜਾਬ ਵਿੱਚ ਰਜਿਸਟਰਡ ਹੈ ਅਤੇ ਉਹ ਪੰਜਾਬ ਤੋਂ ਹੀ ਮੌਜੂਦਾ ਰਾਜ ਸਭਾ ਮੈਂਬਰ ਹਨ। ਚੋਣ ਕਮਿਸ਼ਨ ਦੇ ਨਿਯਮਾਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ SIR ਦਿਸ਼ਾ-ਨਿਰਦੇਸ਼ਾਂ ਦੇ ਪੈਰਾਗ੍ਰਾਫ 4(d) ਤਹਿਤ ਸੰਸਦ ਮੈਂਬਰਾਂ ਅਤੇ ਜਨਤਕ ਪ੍ਰਤੀਨਿਧੀਆਂ ਦੇ ਨਾਮ 'ਸੁਰੱਖਿਅਤ ਸੂਚੀ' ਵਿੱਚ ਰੱਖੇ ਜਾਣੇ ਚਾਹੀਦੇ ਹਨ, ਪਰ ਉਨ੍ਹਾਂ ਦੇ ਮਾਮਲੇ ਵਿੱਚ ਇਸ ਨਿਯਮ ਦੀ ਜਾਣਬੁੱਝ ਕੇ ਉਲੰਘਣਾ ਕੀਤੀ ਗਈ ਹੈ। ਨਾਲ ਹੀ ਉਨ੍ਹਾਂ ਸਾਫ਼ ਕੀਤਾ ਕਿ ਪੰਜਾਬ ਦੀ ਵੋਟਰ ਸੂਚੀ ਕਿਸੇ ਦੀ ਨਿੱਜੀ ਜਾਇਦਾਦ ਨਹੀਂ ਹੈ।

ਆਮ ਆਦਮੀ ਪਾਰਟੀ ਦਾ ਪਲਟਵਾਰ

ਦੂਜੇ ਪਾਸੇ, ਆਮ ਆਦਮੀ ਪਾਰਟੀ ਨੇ ਰਾਘਵ ਚੱਢਾ ਦੇ ਸਾਰੇ ਦੋਸ਼ਾਂ ਨੂੰ ਸਿਰਫ਼ ਬੇਬੁਨਿਆਦ ਅਤੇ ਸਿਆਸੀ ਸਟੰਟ ਦੱਸਦਿਆਂ ਰੱਦ ਕਰ ਦਿੱਤਾ ਹੈ। 'ਆਪ' ਵੱਲੋਂ ਜਵਾਬ ਦਿੰਦਿਆਂ ਕਿਹਾ ਗਿਆ ਕਿ SIR ਦੀ ਪੂਰੀ ਪ੍ਰਕਿਰਿਆ ਸਿਰਫ਼ ਅਤੇ ਸਿਰਫ਼ ਚੋਣ ਕਮਿਸ਼ਨ (Election Commission) ਵੱਲੋਂ ਕਰਵਾਈ ਜਾਂਦੀ ਹੈ, ਜਿਸ ਵਿੱਚ ਪੰਜਾਬ ਸਰਕਾਰ ਦੀ ਕੋਈ ਵੀ ਭੂਮਿਕਾ ਨਹੀਂ ਹੁੰਦੀ।

ਰਾਘਵ ਆਪਣੀ ਨਾਕਾਮੀ ਦਾ ਠੀਕਰਾ ਦੂਜਿਆਂ ‘ਤੇ ਮੜ੍ਹ ਰਹੇ ਨੇ- ਆਪ ਪਾਰਟੀ

ਪਾਰਟੀ ਨੇ ਪਲਟਵਾਰ ਕਰਦਿਆਂ ਆਖਿਆ ਕਿ ਰਾਘਵ ਚੱਢਾ ਕਾਫ਼ੀ ਸਮੇਂ ਤੋਂ ਦਿੱਲੀ ਵਿੱਚ ਰਹਿ ਰਹੇ ਹਨ ਅਤੇ ਜੇਕਰ ਉਹ ਪੰਜਾਬ ਵਿੱਚ ਨਿਵਾਸ ਨਹੀਂ ਕਰ ਰਹੇ, ਤਾਂ ਆਪਣੀ ਵੋਟਰ ਰਜਿਸਟ੍ਰੇਸ਼ਨ ਨੂੰ ਅਪਡੇਟ ਕਰਵਾਉਣਾ ਉਨ੍ਹਾਂ ਦੀ ਆਪਣੀ ਨਿੱਜੀ ਜ਼ਿੰਮੇਵਾਰੀ ਸੀ। 'ਆਪ' ਨੇ ਦਾਅਵਾ ਕੀਤਾ ਕਿ ਉਹ ਆਪਣੀ ਨਾਕਾਮੀ ਦਾ ਠੀਕਰਾ ਬੇਵਜ੍ਹਾ ਪੰਜਾਬ ਸਰਕਾਰ 'ਤੇ ਭੰਨ ਰਹੇ ਹਨ।

ਪੰਜਾਬ ਵਿੱਚ 20.66 ਲੱਖ ਨਾਂਅ ਡਰਾਫਟ ਸੂਚੀ ਤੋਂ ਬਾਹਰ

ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਚੋਣ ਕਮਿਸ਼ਨ ਦੇ SIR ਅਭਿਆਨ ਤਹਿਤ ਜਾਰੀ ਹੋਈ ਇਸ ਡਰਾਫਟ ਵੋਟਰ ਸੂਚੀ ਵਿੱਚੋਂ ਕੁੱਲ 20.66 ਲੱਖ ਵੋਟਰਾਂ (ਲਗਭਗ 9.7%) ਦੇ ਨਾਂਅ ਹਟਾਏ ਗਏ ਹਨ, ਜਿਸ ਵਿੱਚ ਗੈਰ-ਹਾਜ਼ਰ, ਮ੍ਰਿਤਕ ਅਤੇ ਸਥਾਈ ਤੌਰ 'ਤੇ ਤਬਦੀਲ ਹੋਏ ਲੋਕ ਸ਼ਾਮਲ ਹਨ। 

Related Post

ਪੰਜਾਬ ‘ਚ 3 ਦਿਨ ਭਾਰੀ ਮੀਂਹ ਦਾ ਅਲਰਟ, ਰਾਤੀਂ ਪਏ ਮੀਂਹ ਤੋਂ ਲੋਕਾਂ ਨੂੰ ਗਰਮੀ ਤੇ ਹੁੰਮਸ ਤੋਂ ਮਿਲੀ ਕੁੱਝ ਰਾਹਤ...
AAP ਨੇ ਚੋਣਾਂ ਲਈ ਖਿੱਚ ਲਈ ਤਿਆਰੀ! ਹਾਈਕਮਾਂਡ ਨੇ ਇਸ ਆਗੂ ਨੂੰ ਹਲਕਾ ਇੰਚਾਰਜ ਬਣਾ ਸੌਂਪੀ ਵੱਡੀ ਜ਼ਿੰਮੇਵਾਰੀ
ਪੰਜਾਬ ਸਰਕਾਰ ਵੱਲੋਂ ਪ੍ਰਸ਼ਾਸਨਿਕ ਫੇਰਬਦਲ: ਸੀਨੀਅਰ IAS ਅਧਿਕਾਰੀ ਨੂੰ ਸੌਂਪੀ ਗਈ ਵੱਡੀ ਜ਼ਿੰਮੇਵਾਰੀ, ਨੋਟੀਫਿਕੇਸ਼ਨ ਜਾਰੀ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਅਹਿਮ ਫ਼ੈਸਲਾ: ਬਲਵੰਤ ਸਿੰਘ ਰਾਜੋਆਣਾ ਦੀਆਂ ਅੱਖਾਂ ਦਾ ਆਪ੍ਰੇਸ਼ਨ ਸਿਰਫ਼ PGI ਚੰਡੀਗੜ੍ਹ ਵਿਖੇ ਹੀ ਹੋਵੇਗਾ
ਪੰਜਾਬ ਦੇ 14 ਜ਼ਿਲ੍ਹਿਆਂ ‘ਚ ਛਮ-ਛਮ ਮੀਂਹ ਦਾ ਅਲਰਟ; ਚਮਕੌਰ ਸਾਹਿਬ ‘ਚ ਨਹਿਰ ‘ਚ ਪਿਆ ਪਾੜ, ਸੜਕ ਟੁੱਟੀ, ਤੇਜ਼ ਵਹਾਅ ‘ਚ ਰੁੜੇ ਬਾਈਕ ਸਵਾਰ
ਪੰਜਾਬ ਸਰਕਾਰ ਵੱਲੋਂ ਵੱਡਾ ਪ੍ਰਸ਼ਾਸਨਿਕ ਫੇਰਬਦਲ! 8 IPS ਅਧਿਕਾਰੀਆਂ ਦੇ ਤਬਾਦਲੇ, ਗੁਰਪ੍ਰੀਤ ਸਿੰਘ ਭੁੱਲਰ ਬਣੇ IGP ਬਾਰਡਰ ਰੇਂਜ

© Copyright Galactic Television & Communications Pvt. Ltd. 2026. All rights reserved.