ਪੰਜਾਬ ਕਾਂਗਰਸ 'ਚ ਫਿਰ ਵਧੀ ਸਿਆਸੀ ਹਲਚਲ: ਚੰਨੀ ਵੱਲੋਂ ਭਲਕੇ ਸਵੇਰੇ ਸੱਦ ਲਈ ਅਹਿਮ ਮੀਟਿੰਗ

By:  Lajwinder Kaur July 2nd 2026 03:54 PM -- Updated: July 2nd 2026 04:31 PM

ਪੰਜਾਬ ਕਾਂਗਰਸ ਵਿੱਚ ਸੰਗਠਨਾਤਮਕ ਬਦਲਾਅ ਤੋਂ ਬਾਅਦ ਹੁਣ ਸਿਆਸੀ ਗਲਿਆਰਿਆਂ ਵਿੱਚ ਵੱਡੀ ਹਲਚਲ ਦੇਖਣ ਨੂੰ ਮਿਲ ਰਹੀ ਹੈ। ਜਾਣਕਾਰੀ ਅਨੁਸਾਰ, ਕੈਂਪੇਨ ਕਮੇਟੀ ਦੀ ਜ਼ਿੰਮੇਵਾਰੀ ਮਿਲਣ ਦੇ ਬਾਵਜੂਦ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਚੁੱਪੀ ਨੇ ਕਈ ਤਰ੍ਹਾਂ ਦੇ ਸਿਆਸੀ ਅਟਕਲਾਂ ਨੂੰ ਜਨਮ ਦਿੱਤਾ ਹੈ। ਸਿਆਸੀ ਗਲਿਆਰਿਆਂ ‘ਚ ਇਹ ਬਾਜ਼ਾਰ ਗਰਮ ਹੈ ਕਿ ਚਰਨਜੀਤ ਚੰਨੀ ਖੁਸ਼ ਨਹੀਂ ਹਨ। ਉਨ੍ਹਾਂ ਨੇ ਸੋਸ਼ਲ ਮੀਡੀਆ ਰਾਹੀਂ ਵੀ ਪੋਸਟ ਪਾ ਕੇ ਨਾ ਤਾਂ ਪਾਰਟੀ ਵੱਲੋਂ ਦਿੱਤੇ ਅਹੁਦੇ ਲਈ ਖੁਸ਼ੀ  ਪ੍ਰਗਟਾਈ ਅਤੇ ਨਾ ਹੀ ਧੰਨਵਾਦ ਕੀਤਾ।

ਭਲਕੇ ਚੰਨੀ ਵੱਲੋਂ ਸੱਦੀ ਗਈ ਅਹਿਮ ਮੀਟਿੰਗ

ਇਸੇ ਦੌਰਾਨ, ਚਰਨਜੀਤ ਚੰਨੀ ਨੇ ਭਲਕੇ 3 ਜੁਲਾਈ ਨੂੰ ਆਪਣੇ ਨਿਵਾਸ ਸਥਾਨ 'ਤੇ ਇੱਕ ਅਹਿਮ ਮੀਟਿੰਗ ਬੁਲਾਈ ਹੈ। ਇਹ ਮੀਟਿੰਗ ਸਵੇਰੇ 11 ਵਜੇ ਸ਼ੁਰੂ ਹੋਵੇਗੀ, ਜਿਸ ਵਿੱਚ ਕਾਂਗਰਸ ਪਾਰਟੀ ਦੇ ਕਈ ਵੱਡੇ ਆਗੂ ਸ਼ਾਮਲ ਹੋਣਗੇ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਮੀਟਿੰਗ ਵਿੱਚ ਕਈ ਅਹਿਮ ਮੁੱਦਿਆਂ 'ਤੇ ਚਰਚਾ ਕੀਤੀ ਜਾਵੇਗੀ ਅਤੇ ਮੀਟਿੰਗ ਤੋਂ ਬਾਅਦ ਪਾਰਟੀ ਵੱਲੋਂ ਕੋਈ ਵੱਡਾ ਫੈਸਲਾ ਵੀ ਲਿਆ ਜਾ ਸਕਦਾ ਹੈ। ਹੁਣ ਸਭ ਦੀਆਂ ਨਜ਼ਰਾਂ ਇਸ ਮੀਟਿੰਗ 'ਤੇ ਟਿਕੀਆਂ ਹੋਈਆਂ ਹਨ।

ਹਾਈਕਮਾਂਡ ਵੱਲੋਂ ਕੀਤਾ ਗਿਆ ਇਹ ਐਲਾਨ

1 ਜੁਲਾਈ ਨੂੰ ਕਾਂਗਰਸ ਹਾਈਕਮਾਨ ਨੇ ਪੰਜਾਬ ਕਾਂਗਰਸ ਵਿੱਚ ਅਹਿਮ ਸੰਗਠਨਾਤਮਕ ਫੇਰਬਦਲ ਕਰਦਿਆਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪ੍ਰਦੇਸ਼ ਪ੍ਰਧਾਨ ਅਤੇ ਪ੍ਰਤਾਪ ਸਿੰਘ ਬਾਜਵਾ ਨੂੰ ਵਿਧਾਨ ਸਭਾ ਵਿੱਚ ਵਿਧਾਇਕ ਦਲ ਦੇ ਨੇਤਾ ਵਜੋਂ ਬਰਕਰਾਰ ਰੱਖਿਆ ਹੈ, ਜਦਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਚੋਣ ਮੁਹਿੰਮ ਕਮੇਟੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸੁਖਜਿੰਦਰ ਸਿੰਘ ਰੰਧਾਵਾ ਕੋਰ ਕਮੇਟੀ, ਵਿਜੇ ਇੰਦਰ ਸਿੰਗਲਾ ਚੋਣ ਪ੍ਰਬੰਧਨ ਅਤੇ ਤਾਲਮੇਲ ਕਮੇਟੀ, ਅਤੇ ਅਮਰ ਸਿੰਘ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਹੋਣਗੇ, ਜਦਕਿ ਸੁਖਵਿੰਦਰ ਸਿੰਘ ਡੈਨੀ, ਰਾਜਕੁਮਾਰ ਵੇਰਕਾ ਅਤੇ ਸੰਗਤ ਸਿੰਘ ਗਿਲਜੀਆਂ ਨੂੰ ਕਾਰਜਕਾਰੀ ਪ੍ਰਧਾਨ ਅਤੇ ਸੁਖਪਾਲ ਸਿੰਘ ਖਹਿਰਾ, ਰਾਣਾ ਗੁਰਜੀਤ ਸਿੰਘ ਤੇ ਡਾ. ਧਰਮਵੀਰ ਗਾਂਧੀ ਨੂੰ ਚੋਣ ਮੁਹਿੰਮ ਕਮੇਟੀ ਦਾ ਸਹਿ-ਚੇਅਰਮੈਨ ਨਿਯੁਕਤ ਕੀਤਾ ਗਿਆ ਹੈ।


Related Post

27 ਅਗਸਤ ਨੂੰ ਪੰਜਾਬ 'ਚ ਮਹਾ ਹੜਤਾਲ: ਸਰਕਾਰੀ ਦਫ਼ਤਰ, ਸਕੂਲ-ਕਾਲਜ ਸਣੇ ਜਾਣੋ ਕੀ ਰਹੇਗਾ ਬੰਦ ਤੇ ਕੀ ਰਹੇਗਾ ਖੁੱਲ੍ਹਾ!
ਪੰਜਾਬ 'ਚ ਭਲਕੇ ਮਹਾ-ਹੜਤਾਲ : OPS, DA ਤੇ ਪੇ-ਸਕੇਲ ਸਮੇਤ ਕਈ ਮੰਗਾਂ, ਵਿਰੋਧੀ ਪਾਰਟੀਆਂ ਵੱਲੋਂ ਸਮਰਥਨ, ਜਾਣੋ ਕਿਹੜੀਆਂ ਸੇਵਾਵਾਂ ਹੋਣਗੀਆਂ ਪ੍ਰਭਾਵਿਤ?
AAP ‘ਚ ਵੱਡਾ ਧਮਾਕਾ! ਅਸਤੀਫਿਆਂ ਦੀ ਲੱਗੀ ਝੜੀ…11 ਅਹੁਦੇਦਾਰਾਂ ਅਤੇ 8 ਜ਼ਿਲ੍ਹਾ ਪ੍ਰਧਾਨਾਂ ਨੇ ਪਾਰਟੀ ਨੂੰ ਕਿਹਾ ਅਲਵਿਦਾ; ਜਾਣੋ ਵਜ੍ਹਾ
ਪੰਜਾਬ ਦੇ 9 ਜ਼ਿਲ੍ਹਿਆਂ 'ਚ ਛਮ-ਛਮ ਮੀਂਹ ਪੈਣ ਦੇ ਆਸਾਰ; 27 ਤੋਂ 29 ਅਗਸਤ ਤੱਕ ਇਨ੍ਹਾਂ ਜ਼ਿਲ੍ਹਿਆਂ ’ਚ ਬਾਰਿਸ਼ ਦੀ ਭਵਿੱਖਬਾਣੀ
ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਬਰਨਾਲਾ ਤੋਂ ਆਗੂ ਗੁਰਦੀਪ ਬਾਠ ਅਤੇ ਗੀਤਕਾਰ ਬਾਬਾ ਬੇਲੀ ‘ਵਾਰਿਸ ਪੰਜਾਬ ਦੇ’ ਜਥੇਬੰਦੀ ‘ਚ ਹੋਣਗੇ ਸ਼ਾਮਿਲ
ਪੰਜਾਬ ਦੀ ਸਿਆਸਤ ‘ਚ ਹਲਚਲ; ਕਾਂਗਰਸ ਨੂੰ ਵੱਡਾ ਝਟਕਾ, ਨਾਮੀ ਆਗੂ ਆਮ ਆਦਮੀ ਪਾਰਟੀ ‘ਚ ਹੋਇਆ ਸ਼ਾਮਿਲ

© Copyright Galactic Television & Communications Pvt. Ltd. 2026. All rights reserved.