ਪੰਜਾਬ ਸਿਆਸਤ ‘ਚ ਹਲਚਲ: 'ਆਮ ਆਦਮੀ ਪਾਰਟੀ' ਵੱਲੋਂ ਨਵੇਂ ਅਹੁਦੇਦਾਰਾਂ ਦਾ ਐਲਾਨ, ਇਨ੍ਹਾਂ ਆਗੂਆਂ ਨੂੰ ਸੌਂਪੀ ਗਈ ਵੱਡੀ ਜ਼ਿੰਮੇਵਾਰੀ

By:  Lajwinder Kaur June 16th 2026 04:04 PM -- Updated: June 16th 2026 04:17 PM

ਪੰਜਾਬ ਦੀ ਸਿਆਸਤ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਇਸੇ ਦੌਰਾਨ ਸੱਤਾਧਾਰੀ ਪਾਰਟੀ 'ਆਮ ਆਦਮੀ ਪਾਰਟੀ' (ਆਪ) ਪੰਜਾਬ ਵੱਲੋਂ ਆਪਣੀ ਸੰਗਠਨਾਤਮਕ ਢਾਂਚੇ ਨੂੰ ਮਜ਼ਬੂਤ ਕਰਦਿਆਂ ਨਵੇਂ ਅਹੁਦੇਦਾਰਾਂ ਦੀ ਨਿਯੁਕਤੀ ਦਾ ਐਲਾਨ ਕੀਤਾ ਗਿਆ ਹੈ। ਆਪ ਵੱਲੋਂ ਵੀ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜ਼ੋਰਾਂ-ਸ਼ੋਰਾਂ ਦੇ ਨਾਲ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

ਪਾਰਟੀ ਵੱਲੋਂ ਜਾਰੀ ਕੀਤੀ ਗਈ ਸੂਚੀ

'ਆਪ' ਪੰਜਾਬ ਨੇ ਆਪਣੇ ਅਧਿਕਾਰਤ ਫੇਸਬੁੱਕ ਪੇਜ ਰਾਹੀਂ ਇਸ ਫੈਸਲੇ ਦੀ ਜਾਣਕਾਰੀ ਸਾਂਝੀ ਕੀਤੀ ਹੈ। ਪਾਰਟੀ ਵੱਲੋਂ ਜਾਰੀ ਕੀਤੀ ਗਈ ਸੂਚੀ ਵਿੱਚ ਕਈ ਅਹਿਮ ਨਿਯੁਕਤੀਆਂ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਮੁੱਖ ਤੌਰ 'ਤੇ ਹੇਠ ਲਿਖੇ ਅਹੁਦਿਆਂ 'ਤੇ ਨਵੀਆਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ:

  • ਅੰਮ੍ਰਿਤਸਰ ਲਈ ਜਰਨੈਲ ਸਿੰਘ ਢੋਟ ਨੂੰ ਲੋਕ ਸਭਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ।
  • ਅੰਮ੍ਰਿਤਸਰ ਅਰਬਨ ਦੇ ਜ਼ਿਲ੍ਹਾ ਇੰਚਾਰਜ ਵਜੋਂ ਸਰਬਜੋਤ ਸਿੰਘ ਧੰਜਲ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ।
  • ਇਸ ਤੋਂ ਇਲਾਵਾ, ਦਿਨੇਸ਼ ਕਸ਼ਯਪ ਅਤੇ ਸ਼ਿਵਰਾਜ ਵਿਰਕ ਅਬਲੋਵਾਲ ਨੂੰ ਯੂਥ ਵਿੰਗ ਵਿੱਚ ਸੂਬਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ।

ਪਾਰਟੀ ਹਾਈਕਮਾਂਡ ਨੇ ਨਵ ਨਿਯੁਕਤ ਹੋਏ ਸਾਰੇ ਅਹੁਦੇਦਾਰਾਂ ਨੂੰ ਉਨ੍ਹਾਂ ਦੀਆਂ ਨਵੀਆਂ ਜ਼ਿੰਮੇਵਾਰੀਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ ਹਨ। ਰਾਜਨੀਤਿਕ ਮਾਹਿਰਾਂ ਦਾ ਮੰਨਣਾ ਹੈ ਕਿ ਚੋਣਾਂ ਦੇ ਮੱਦੇਨਜ਼ਰ ਪਾਰਟੀ ਵੱਲੋਂ ਚੁੱਕਿਆ ਗਿਆ ਇਹ ਕਦਮ ਗਰਾਊਂਡ ਪੱਧਰ 'ਤੇ ਵਰਕਰਾਂ ਨੂੰ ਲਾਮਬੰਦ ਕਰਨ ਅਤੇ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਵਿੱਚ ਮਦਦਗਾਰ ਸਾਬਤ ਹੋਵੇਗਾ।

Related Post

ਨਾਭਾ ਹਲਕੇ ‘ਚ ਸਰਬਸੰਮਤੀ ਨਾਲ ਚੁਣੀਆਂ ਪੰਚਾਇਤਾਂ ਨੂੰ ਡੇਢ ਕਰੋੜ ਦੀ ਗ੍ਰਾਂਟ ਜਾਰੀ: ਵਿਧਾਇਕ ਦੇਵ ਮਾਨ
ਪੰਜਾਬੀ ਨੌਜਵਾਨਾਂ ਲਈ ਸੁਨਹਿਰੀ ਮੌਕਾ! PTI ਟੀਚਰਾਂ ਦੀ ਬੰਪਰ ਭਰਤੀ; ਇੱਥੇ ਜਾਣੋ ਪੂਰਾ ਵੇਰਵਾ
Punjab Bandh: ਬਰਨਾਲਾ ਲਾਠੀਚਾਰਜ ਮਾਮਲਾ: ਸਫ਼ਾਈ ਕਰਮਚਾਰੀਆਂ ਦੇ ਰੋਹ ਵਜੋਂ ਅੱਜ ‘ਪੰਜਾਬ ਬੰਦ’! ਕਈ ਸ਼ਹਿਰਾਂ ਛਾਇਆ ਸੰਨਾਟਾ, ਬਾਜ਼ਾਰ ਤੇ ਦੁਕਾਨਾਂ ਬੰਦ…
ਲੁਧਿਆਣਾ ‘ਚ ਤੜਕਸਾਰ ਭਾਰੀ ਮੀਂਹ, ਮੋਹਾਲੀ-ਪਠਾਨਕੋਟ ‘ਚ ਛਾਏ ਬੱਦਲ: ਪੰਜਾਬ-ਚੰਡੀਗੜ੍ਹ ‘ਚ ਦੋ ਦਿਨ ਮੀਂਹ ਦਾ ਅਲਰਟ; ਅਗਸਤ ਦੀ ਸ਼ੁਰੂਆਤ ‘ਚ ਫੜੇਗਾ ਜ਼ੋਰ
ਅੰਮ੍ਰਿਤਪਾਲ ਦੇ ਸਮਰਥਕ ਚੰਡੀਗੜ੍ਹ ‘ਚ ਐਂਟਰ: ਬੈਰੀਕੇਡਿੰਗ ਤੋੜੀ, ਵਾਟਰ ਕੈਨਨ ਦਾ ਮੂੰਹ ਮੋੜਿਆ, CM ਨਿਵਾਸ ਤੋਂ ਕੁੱਝ ਕਿਲੋਮੀਟਰ ਦੂਰ….
ਪੰਜਾਬ ਯੂਨੀਵਰਸਿਟੀ 'ਚ PhD ਸਕਾਲਰ ਜੋਤੀ ਦੀ ਕਰੰਟ ਲੱਗਣ ਨਾਲ ਮੌਤ: ਵਿਦਿਆਰਥੀਆਂ ਦੇ ਰੋਸ ਅੱਗੇ ਝੁਕਿਆ ਪ੍ਰਸ਼ਾਸਨ, 2 ਸੀਨੀਅਰ ਇੰਜੀਨੀਅਰ ਮੁਅੱਤਲ

© Copyright Galactic Television & Communications Pvt. Ltd. 2026. All rights reserved.