Patiala Samana Road:- ਪਟਿਆਲਾ-ਸਮਾਣਾ ਰੋਡ ਨੂੰ ਫੋਰ ਲੇਨ ਕਰਨ ਦਾ ਮੁੱਦਾ ਗਰਮਾਇਆ, ਦਿੱਤਾ ਮੰਗ ਪੱਤਰ

By:  Jitendra Baghel December 18th 2025 03:53 PM -- Updated: December 18th 2025 03:59 PM

ਸਮਾਣਾ:- ਪਟਿਆਲਾ-ਸਮਾਣਾ ਸੜਕ ਨੂੰ ਫੋਰ ਲੇਨ ਕਰਨ ਦਾ ਮੁੱਦਾ ਫਿਰ ਗਰਮਾ ਗਿਆ ਹੈ, ਲਗਭਗ 6 ਮਹੀਨੇ ਪਹਿਲਾਂ ਹੋਏ ਭਿਆਨਕ ਸੜਕ ਹਾਦਸੇ ਵਿੱਚ ਸਕੂਲ ਵੈਨ ਵਿੱਚ ਸਵਾਰ 7 ਮਾਸੂਮ ਬੱਚਿਆਂ ਦੀ ਜਾਨ ਚਲੀ ਗਈ ਸੀ, ਜਿਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਫੋਰ ਲੈਨ ਸੜਕ ਬਣਾਉਣ ਦਾ ਐਲਾਨ ਕੀਤਾ ਗਿਆ ਸੀ। ਪਰ ਅਜੇ ਤੱਕ ਨਾ ਤਾਂ ਫੋਰ ਲੈਨ ਦਾ ਕੰਮ ਸ਼ੁਰੂ ਹੋਇਆ ਹੈ ਅਤੇ ਨਾ ਹੀ ਸੜਕ ਉੱਤੇ ਪਏ ਖ਼ਤਰਨਾਕ ਟੋਏ ਭਰੇ ਗਏ ਹਨ।

ਉੱਥੇ ਹੀ ਮਈ ਮਹੀਨੇ ਵਿੱਚ ਪਟਿਆਲਾ ਵੱਲੋਂ ਸਕੂਲ ਤੋਂ ਵਾਪਸ ਆ ਰਹੇ ਬੱਚਿਆਂ ਦੀ ਵੈਨ ਪਿੰਡ ਪ੍ਰੇਮ ਸਿੰਘ ਵਾਲਾ ਨੇੜੇ ਇੱਕ ਟਿੱਪਰ ਨਾਲ ਟਕਰਾ ਗਈ ਸੀ,ਜਿਸ ਕਾਰਨ 7 ਬੱਚਿਆਂ ਦੀ ਮੌਤ ਹੋ ਗਈ। ਇਸ ਦਰਦਨਾਕ ਘਟਨਾ ਤੋਂ ਬਾਅਦ ਲੋਕਾਂ ਵੱਲੋਂ ਭਾਰੀ ਰੋਸ ਪ੍ਰਦਰਸ਼ਨ ਕੀਤੇ ਗਏ ਅਤੇ ਸੜਕਾਂ ਜਾਮ ਕੀਤੀਆਂ ਗਈਆਂ। ਉਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਖੁਦ ਸਮਾਣਾ ਪਹੁੰਚੇ ਸਨ ਅਤੇ ਪੀੜਤ ਪਰਿਵਾਰਾਂ ਨੂੰ ਭਰੋਸਾ ਦਿੱਤਾ ਸੀ ਕਿ ਪਟਿਆਲਾ ਤੋਂ ਪਾਤੜਾਂ ਤੱਕ ਸੜਕ ਨੂੰ ਫੋਰ ਲੈਨ ਕੀਤਾ ਜਾਵੇਗਾ। ਪਰ ਅੱਜ ਹਾਲਾਤ ਇਹ ਹਨ ਕਿ ਸੜਕ ਦੀ ਹਾਲਤ ਹੋਰ ਵੀ ਖ਼ਰਾਬ ਹੋ ਚੁੱਕੀ ਹੈ ਅਤੇ ਰੋਜ਼ਾਨਾ ਹਾਦਸੇ ਹੋ ਰਹੇ ਹਨ। ਦੇਰ ਰਾਤ ਵੀ ਪਿੰਡ ਪ੍ਰੇਮ ਸਿੰਘ ਵਾਲਾ ਨੇੜੇ ਇੱਕ ਹੋਰ ਸੜਕ ਹਾਦਸਾ ਵਾਪਰਿਆ। ਇਸ ਮਸਲੇ ਨੂੰ ਲੈ ਕੇ ਮ੍ਰਿਤਕ ਬੱਚਿਆਂ ਦੇ ਮਾਪਿਆਂ ਅਤੇ ਸ਼ਹਿਰ ਵਾਸੀਆਂ ਵੱਲੋਂ ਉਪ ਮੰਡਲ ਅਧਿਕਾਰੀ ਸਮਾਣਾ ਨੂੰ ਮੰਗ ਪੱਤਰ ਸੌਂਪਿਆ ਗਿਆ। 

ਲੋਕਾਂ ਨੇ ਕਿਹਾ ਕਿ ਉਹ ਅਜੇ ਵੀ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ’ਤੇ ਭਰੋਸਾ ਰੱਖਦੇ ਹਨ, ਪਰ ਸੜਕ ਦਾ ਨਿਰਮਾਣ ਤੁਰੰਤ ਸ਼ੁਰੂ ਕੀਤਾ ਜਾਵੇ। ਇਸ ਮੌਕੇ SDM ਸਮਾਣਾ ਰੀਚਾ ਗੋਇਲ ਨੇ ਦੱਸਿਆ ਕਿ ਸੜਕ ਦੀ ਮੁਰੰਮਤ ਲਈ ਕਈ ਮੀਟਿੰਗਾਂ ਕੀਤੀਆਂ ਜਾ ਚੁੱਕੀਆਂ ਹਨ ਅਤੇ 24 ਦਸੰਬਰ ਨੂੰ ਇਸ ਸੜਕ ਦੇ ਟੈਂਡਰ ਆਨ-ਲਾਈਨ ਖੁੱਲਣਗੇ, ਜਿਸ ਤੋਂ ਬਾਅਦ ਮੁਰੰਮਤ ਦਾ ਕੰਮ ਜਲਦੀ ਸ਼ੁਰੂ ਕਰ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਫੋਰ ਲੇਨ ਪ੍ਰੋਜੈਕਟ ਕੇਂਦਰ ਸਰਕਾਰ ਦੇ ਅਧੀਨ ਹੈ,ਜਿਸ ਵਿੱਚ ਜੰਗਲਾਤ ਵਿਭਾਗ,ਬਿਜਲੀ ਬੋਰਡ ਸਮੇਤ ਕਈ ਵਿਭਾਗ ਸ਼ਾਮਲ ਹਨ,ਇਸ ਲਈ ਇਸ ਵਿੱਚ ਕੁਝ ਸਮਾਂ ਲੱਗ ਸਕਦਾ ਹੈ। ਹਾਲਾਂਕਿ ਸੜਕ ਦੀ ਤੁਰੰਤ ਮੁਰੰਮਤ ਜ਼ਰੂਰ ਕਰਵਾਈ ਜਾਵੇਗੀ।

Related Post

ਪੰਜਾਬੀਓ ਸਾਵਧਾਨ! ਭਾਰੀ ਮੀਂਹ ਦਾ ਅਲਰਟ: ਅੱਜ ਤੋਂ ਚਾਰ ਦਿਨ ਜੰਮ ਕੇ ਵਰ੍ਹਨਗੇ ਬੱਦਲ, ਤਾਪਮਾਨ ‘ਚ ਆਵੇਗੀ ਗਿਰਾਵਟ
ਹਲਕਾ ਘਨੌਰ ‘ਚ ਸ਼੍ਰੋਮਣੀ ਅਕਾਲੀ ਦਲ ਹੋਈ ਹੋਰ ਮਜ਼ਬੂਤ; 'ਆਪ' ਤੇ ‘ਕਾਂਗਰਸ’ ਛੱਡ ਸੈਂਕੜੇ ਨੌਜਵਾਨ ਅਕਾਲੀ ਦਲ 'ਚ ਸ਼ਾਮਲ
CM ਭਗਵੰਤ ਮਾਨ ਦੀ ਵੱਡੀ ਅਪੀਲ; ਜੇ ਨਾ ਭਰਿਆ ਆਹ ਫਾਰਮ ਤਾਂ ਮਹਿਲਾਵਾਂ ਨੂੰ ਨਹੀਂ ਮਿਲਣਗੇ 1000-1500 ਰੁਪਏ
ਪੰਜਾਬ ਕਾਂਗਰਸ 'ਚ 'ਰਾਜਾ' ਵੜਿੰਗ ਹੀ ਰਹਿਣਗੇ ਪ੍ਰਧਾਨ; ਅੰਦਰੂਨੀ ਕਲੇਸ਼ ਵਿਚਾਲੇ ਭੁਪੇਸ਼ ਬਘੇਲ ਦਾ ਸਪੱਸ਼ਟ ਸੰਦੇਸ਼-ਲੀਡਰਸ਼ਿਪ ‘ਚ ਕੋਈ ਤਬਦੀਲੀ…
ਪੰਜਾਬ ਵਿਜੀਲੈਂਸ ਦਾ ਵੱਡਾ ਐਕਸ਼ਨ; ਤਲਵੰਡੀ ਸਾਬੋ ਥਾਣੇ ਦਾ ASI 20 ਹਜ਼ਾਰ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ, ਵਿਭਾਗ ‘ਚ ਮੱਚੀ ਤਰਥੱਲੀ
ਪੰਜਾਬ ‘ਚ ਮਾਨਸੂਨ ਸੁਸਤ; ਕੁੱਝ ਜ਼ਿਲ੍ਹਿਆਂ 'ਚ ਛਮ-ਛਮ ਬਾਰਿਸ਼; ਹੁੰਮਸ ਤੋਂ ਪ੍ਰੇਸ਼ਾਨ ਲੋਕ, 12 ਜੁਲਾਈ ਤੱਕ ਭਾਰੀ ਮੀਂਹ ਦੀ ਚਿਤਾਵਨੀ

© Copyright Galactic Television & Communications Pvt. Ltd. 2026. All rights reserved.