ਲੋਕਾਂ ਲਈ ਪ੍ਰੇਰਣਾ ਦੀ ਮਿਸਾਲ ਬਣਿਆ ਰਾਜੂ ਭਿਖਾਰੀ

By:  Jitendra Baghel January 11th 2026 04:03 PM

ਪਠਾਨਕੋਟ: ਕੋਵਿਡ ਮਹਾਮਾਰੀ ਦੌਰਾਨ ਆਪਣੀ ਦਰਿਆਦਿਲੀ ਅਤੇ ਸਮਾਜ ਸੇਵਾ ਕਾਰਨ ਚਰਚਾ ਵਿੱਚ ਰਹਿਣ ਵਾਲਾ ਪਠਾਨਕੋਟ ਦਾ ਰਾਜੂ ਭਿਖਾਰੀ ਅੱਜ ਵੀ ਲੋਕਾਂ ਲਈ ਪ੍ਰੇਰਣਾ ਦੀ ਮਿਸਾਲ ਬਣਿਆ ਹੋਇਆ ਹੈ। ਸਾਦੀ ਜ਼ਿੰਦਗੀ ਜੀਊਂਦਾ ਰਾਜੂ ਭਿਖਾਰੀ ਬਿਨਾਂ ਕਿਸੇ ਲਾਲਚ ਦੇ ਲਗਾਤਾਰ ਗਰੀਬਾਂ ਅਤੇ ਲੋੜਵੰਦਾਂ ਦੀ ਮਦਦ ਕਰਦਾ ਆ ਰਿਹਾ ਹੈ। ਕੋਵਿਡ ਸਮੇਂ ਉਸ ਨੇ ਬੇਸਹਾਰਾ ਲੋਕਾਂ ਨੂੰ ਰਾਸ਼ਨ, ਦਵਾਈਆਂ ਅਤੇ ਹੋਰ ਜ਼ਰੂਰੀ ਸਾਮਾਨ ਮੁਹੱਈਆ ਕਰਵਾ ਕੇ ਸਭ ਦਾ ਦਿਲ ਜਿੱਤ ਲਿਆ ਸੀ।

ਠੰਡ ਦੇ ਮੌਸਮ ਵਿੱਚ ਵੀ ਰਾਜੂ ਭਿਖਾਰੀ ਦੀ ਸੇਵਾ ਲਗਾਤਾਰ ਜਾਰੀ ਹੈ। ਹਾਲ ਹੀ ਵਿੱਚ ਉਸ ਵੱਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਕਰੀਬ 500 ਕੰਬਲ ਗਰੀਬਾਂ ਅਤੇ ਮਜ਼ਦੂਰ ਵਰਗੇ ਲੋਕਾਂ ਵਿੱਚ ਵੰਡੇ ਗਏ, ਤਾਂ ਜੋ ਕੋਈ ਵੀ ਵਿਅਕਤੀ ਕੜੀ ਠੰਡ ਵਿੱਚ ਬੇਸਹਾਰਾ ਨਾ ਰਹੇ। ਰਾਜੂ ਦਾ ਕਹਿਣਾ ਹੈ ਕਿ ਜਦੋਂ ਤੱਕ ਸਮਾਜ ਵਿੱਚ ਕੋਈ ਭੁੱਖਾ ਜਾਂ ਠੰਢ ਨਾਲ ਤਰਸਦਾ ਵਿਅਕਤੀ ਹੈ, ਤਦ ਤੱਕ ਸੇਵਾ ਰੁਕਣੀ ਨਹੀਂ ਚਾਹੀਦੀ।

ਇਸ ਤੋਂ ਇਲਾਵਾ ਰਾਜੂ ਭਿਖਾਰੀ ਹੁਣ ਤੱਕ 50 ਤੋਂ ਵੱਧ ਗਰੀਬ ਕੁੜੀਆਂ ਦੀਆਂ ਸ਼ਾਦੀਆਂ ਕਰਵਾ ਚੁੱਕਾ ਹੈ। ਉਹ ਨਾ ਸਿਰਫ਼ ਵਿਆਹ ਦਾ ਸਾਰਾ ਖਰਚਾ ਉਠਾਉਂਦਾ ਹੈ, ਬਲਕਿ ਕੁੜੀਆਂ ਨੂੰ ਘਰੇਲੂ ਸਾਮਾਨ ਅਤੇ ਲੋੜੀਂਦਾ ਸਮਾਨ ਵੀ ਮੁਹੱਈਆ ਕਰਵਾਉਂਦਾ ਹੈ, ਤਾਂ ਜੋ ਉਹ ਸਨਮਾਨ ਨਾਲ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰ ਸਕਣ।

ਰਾਜੂ ਭਿਖਾਰੀ ਨੇ ਸ਼ਹਿਰ ਦੀਆਂ ਦੋ ਤੰਗ ਗਲੀਆਂ ਵਿੱਚ ਲੋਕਾਂ ਦੀ ਸਹੂਲਤ ਲਈ ਪੁਲੀਆਂ ਵੀ ਬਣਵਾਈਆਂ ਹਨ ਅਤੇ ਸਥਾਨਕ ਵਸਨੀਕਾਂ ਨੂੰ ਕਾਫ਼ੀ ਰਾਹਤ ਮਿਲੀ ਹੈ। ਲੋਕਾਂ ਦਾ ਕਹਿਣਾ ਹੈ ਕਿ ਰਾਜੂ ਭਿਖਾਰੀ ਬਿਨਾਂ ਕਿਸੇ ਪ੍ਰਚਾਰ ਦੇ ਸੇਵਾ ਕਰਦਾ ਹੈ। ਉਸ ਦੀ ਨਿਸ਼ਕਾਮ ਸੇਵਾ ਅੱਜ ਦੇ ਸਮੇਂ ਵਿੱਚ ਹਰ ਕਿਸੇ ਲਈ ਪ੍ਰੇਰਣਾ ਹੈ ਅਤੇ ਸਾਬਤ ਕਰਦੀ ਹੈ ਕਿ ਇਨਸਾਨੀਅਤ ਅਜੇ ਵੀ ਜਿੰਦਾ ਹੈ।

Related Post

Punjab ਦੀ ਸਿਆਸਤ ‘ਚ ਵੱਡਾ ਮੋੜ: ਪੰਜਾਬ ਦੌਰੇ ’ਤੇ ਆਏ ਰਾਸ਼ਟਰੀ ਸੰਗਠਨ ਜਨਰਲ ਸਕੱਤਰ ਦਾ ਵੱਡਾ ਐਲਾਨ; ਭਾਜਪਾ-ਅਕਾਲੀ ਦਲ ਦੇ ਗਠਜੋੜ ਨੂੰ ਲੈ ਕੇ ਬੋਲੇ…
ਰੋਪੜ ਦੀਆਂ ਔਰਤਾਂ, ਫਰੀਦਕੋਟ ਦੇ ਮਰਦ ਸ਼ਰਾਬ ਪੀਣ ‘ਚ ਅੱਗੇ: ਮੋਗਾ ਦੀਆਂ ਮਹਿਲਾਵਾਂ ਜ਼ਿਆਦਾ ਤੰਬਾਕੂ ਦਾ ਕਰਦੀਆਂ ਸੇਵਨ; ਪਟਿਆਲੇ ਦੀਆਂ ਅੱਧੀਆਂ ਲੇਡੀਜ਼ ਮੋਟੀਆਂ; NFHS ਦੀ ਰਿਪੋਰਟ
ਪੰਜਾਬ-ਚੰਡੀਗੜ੍ਹ ਸਣੇ ਮੱਧ ਪ੍ਰਦੇਸ਼ ‘ਚ ED ਦੀ ਵੱਡੀ ਕਾਰਵਾਈ: 8 ਥਾਵਾਂ ’ਤੇ ਛਾਪੇਮਾਰੀ, 20 ਲੱਖ ਦੀ ਨਕਦੀ ਬਰਾਮਦ; ਇੰਝ ਵਿਦੇਸ਼ੀ ਨਾਗਰਿਕਾਂ ਨਾਲ ਕਰਦੇ ਸੀ ਠੱਗੀ
ਪੰਜਾਬ ਦੇ 9 ਜ਼ਿਲ੍ਹਿਆਂ ’ਚ ਮੀਂਹ ਦੀ ਸੰਭਾਵਨਾ, ਮਾਨਸੂਨ ਦੀ ਰਫਤਾਰ ਹੋਈ ਹੌਲੀ; ਤਾਪਮਾਨ ‘ਚ ਹੋਇਆ ਵਾਧਾ
ਨਿੱਝਰ ਕਤਲ ਕਾਂਡ ਨੂੰ ਲੈ ਕੇ ਵਿਦੇਸ਼ 'ਚ ਬੈਠੇ ਗੈਂਗਸਟਰਾਂ 'ਚ ਛਿੜੀ ਆਨਲਾਈਨ ਵਾਰ: ਅਰਸ਼ ਡੱਲਾ ਨੇ ਗੋਲਡੀ ਬਰਾੜ ਦੇ ਦਾਅਵਿਆਂ ਨੂੰ ਨਕਾਰਿਆ...
ਚੰਡੀਗੜ੍ਹ IED ਮਾਮਲੇ ‘ਚ ਅੱਜ ਅਦਾਲਤ ‘ਚ ਪੇਸ਼ ਹੋਣਗੇ ਦੋਸ਼ੀ: ਅੱਤਵਾਦੀ ਸਾਜ਼ਿਸ਼ ਦਾ ਖੁਲਾਸਾ, ਪਾਕਿਸਤਾਨ 'ਚ ਬੈਠੇ ਸਤਨਾਮ ਸੱਤਾ ਨਾਲ ਜੁੜੇ ਤਾਰ

© Copyright Galactic Television & Communications Pvt. Ltd. 2026. All rights reserved.