Punjab News: ਪੰਜਾਬ 'ਚ ਅਫ਼ਵਾਹਾਂ ਕਾਰਨ ਹੜਕੰਪ, ਪੈਟਰੋਲ-ਡੀਜ਼ਲ ਖ਼ਤਮ ਹੋਣ ਦੇ ਡਰੋਂ ਪੰਪਾਂ 'ਤੇ ਲੱਗੀਆਂ ਲੰਬੀਆਂ ਕਤਾਰਾਂ, ਲੋਕਾਂ 'ਚ ਭਾਰੀ ਦਹਿਸ਼ਤ

By:  Lajwinder Kaur March 27th 2026 12:11 PM -- Updated: March 27th 2026 12:22 PM

Punjab News: ਈਰਾਨ ਅਤੇ ਇਜ਼ਰਾਈਲ ਵਿਚਾਲੇ ਚੱਲ ਰਹੀ ਜੰਗ ਦੇ ਕਾਰਨ ਪੈਦਾ ਹੋਏ ਤਣਾਅ ਵਿਚਾਲੇ ਪੰਜਾਬ ਵਿੱਚ ਪੈਟਰੋਲ ਅਤੇ ਡੀਜ਼ਲ ਖ਼ਤਮ ਹੋਣ ਦੀਆਂ ਅਫ਼ਵਾਹਾਂ ਨੇ ਹੜਕੰਪ ਮਚਾ ਦਿੱਤਾ ਹੈ। ਇਹਨਾਂ ਅਫ਼ਵਾਹਾਂ ਕਾਰਨ ਪੂਰੇ ਪੰਜਾਬ ਦੇ ਪੈਟਰੋਲ ਪੰਪਾਂ 'ਤੇ ਲੋਕਾਂ ਦੀ ਭਾਰੀ ਭੀੜ ਉਮੜ ਰਹੀ ਹੈ। ਬੀਤੀ ਰਾਤ ਤੋਂ ਹੀ ਲੋਕਾਂ 'ਚ ਹੜਕੰਪ ਮੱਚ ਗਿਆ, ਜਿਸ ਕਰਕੇ ਪੈਟਰੋਲ ਪੰਪਾਂ ਉੱਤੇ ਲੋਕਾਂ ਦੀ ਭਾਰੀ ਭੀੜ ਵਾਲੇ ਦ੍ਰਿਸ਼ ਸਾਹਮਣੇ ਆਏ।

ਅੰਮ੍ਰਿਤਸਰ 'ਚ ਤੇਲ ਦਾ ਸੰਕਟ: ਕਈ ਪੈਟਰੋਲ ਪੰਪ ਹੋਏ 'ਆਊਟ ਆਫ਼ ਸਟਾਕ'

 ਅੰਮ੍ਰਿਤਸਰ ਵਿੱਚ ਕੁੱਝ ਨਿੱਜੀ ਤੇਲ ਕੰਪਨੀਆਂ ਵੱਲੋਂ ਰੇਟ ਵਧਾਏ ਜਾਣ ਅਤੇ ਸਪਲਾਈ ਵਿੱਚ ਵਿਘਨ ਪੈਣ ਦੀਆਂ ਖ਼ਬਰਾਂ ਤੋਂ ਬਾਅਦ ਜ਼ਿਆਦਾਤਰ ਪੈਟਰੋਲ ਪੰਪਾਂ 'ਤੇ ਸਟਾਕ ਖ਼ਤਮ ਹੋ ਗਿਆ ਹੈ। ਸ਼ਹਿਰ ਦੇ ਬਹੁਤ ਸਾਰੇ ਪੰਪਾਂ 'ਤੇ ਪੈਟਰੋਲ ਅਤੇ ਡੀਜ਼ਲ ਦੀ ਮਾਤਰਾ ਬਹੁਤ ਘੱਟ ਰਹਿ ਗਈ ਹੈ, ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਲੰਬੀਆਂ ਕਤਾਰਾਂ: ਜਿਹੜੇ ਪੈਟਰੋਲ ਪੰਪ ਅਜੇ ਚਾਲੂ ਹਨ, ਉੱਥੇ ਵੀਰਵਾਰ ਰਾਤ ਅਤੇ ਸ਼ੁੱਕਰਵਾਰ ਸਵੇਰ ਤੋਂ ਹੀ ਵਾਹਨਾਂ ਦੀਆਂ ਮੀਲਾਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲ ਰਹੀਆਂ ਹਨ। ਲੋਕਾਂ ਨੂੰ ਤੇਲ ਭਰਵਾਉਣ ਲਈ ਘੰਟਿਆਂਬੱਧੀ ਇੰਤਜ਼ਾਰ ਕਰਨਾ ਪੈ ਰਿਹਾ ਹੈ।

ਪ੍ਰਸ਼ਾਸਨਿਕ ਕਾਰਵਾਈ

ਕਈ ਥਾਵਾਂ 'ਤੇ ਭੀੜ ਅਤੇ ਹਫੜਾ-ਦਫੜੀ ਨੂੰ ਕੰਟਰੋਲ ਕਰਨ ਲਈ ਸਥਾਨਕ ਪ੍ਰਸ਼ਾਸਨ ਅਤੇ ਪੁਲਿਸ ਦੀ ਤਾਇਨਾਤੀ ਵੀ ਕੀਤੀ ਗਈ ਹੈ ਤਾਂ ਜੋ ਅਮਨ-ਕਾਨੂੰਨ ਦੀ ਸਥਿਤੀ ਬਣੀ ਰਹੇ।

ਸ਼ਹਿਰ ਵਾਸੀਆਂ ਵਿੱਚ ਚਿੰਤਾ

ਸ਼ਹਿਰ ਦੇ ਲੋਕਾਂ ਵਿੱਚ ਮੌਜੂਦਾ ਸਥਿਤੀ ਨੂੰ ਲੈ ਕੇ ਭਾਰੀ ਚਿੰਤਾ ਅਤੇ ਅਨਿਸ਼ਚਿਤਤਾ ਦਾ ਮਾਹੌਲ ਬਣਿਆ ਹੋਇਆ ਹੈ। ਲੋਕਾਂ ਨੂੰ ਡਰ ਹੈ ਕਿ ਜੇਕਰ ਤੇਲ ਦੀ ਸਪਲਾਈ ਜਲਦੀ ਆਮ ਵਾਂਗ ਨਾ ਹੋਈ, ਤਾਂ ਆਉਣ ਵਾਲੇ ਦਿਨਾਂ ਵਿੱਚ ਹਾਲਾਤ ਹੋਰ ਵੀ ਗੰਭੀਰ ਹੋ ਸਕਦੇ ਹਨ।

ਤੇਲ ਦੀ ਕਿੱਲਤ ਕਾਰਨ ਆਮ ਜਨਜੀਵਨ 'ਤੇ ਪ੍ਰਭਾਵ ਪੈਣ ਦੀ ਸੰਭਾਵਨਾ 

  • ਬੱਸਾਂ, ਟੈਕਸੀਆਂ ਅਤੇ ਹੋਰ ਵਪਾਰਕ ਵਾਹਨਾਂ ਦੇ ਪਹੀਏ ਰੁਕਣ ਦਾ ਖ਼ਦਸ਼ਾ ਹੈ, ਜਿਸ ਨਾਲ ਆਉਣ-ਜਾਣ ਵਿੱਚ ਮੁਸ਼ਕਲ ਹੋਵੇਗੀ।
  • ਰੋਜ਼ਾਨਾ ਦੀਆਂ ਲੋੜਾਂ: ਦੁੱਧ, ਸਬਜ਼ੀਆਂ ਅਤੇ ਹੋਰ ਜ਼ਰੂਰੀ ਵਸਤਾਂ ਦੀ ਸਪਲਾਈ ਪ੍ਰਭਾਵਿਤ ਹੋ ਸਕਦੀ ਹੈ, ਕਿਉਂਕਿ ਇਹ ਸਾਰੀਆਂ ਚੀਜ਼ਾਂ ਮਾਲ-ਢੋਆ-ਢੁਆਈ ਵਾਲੇ ਵਾਹਨਾਂ 'ਤੇ ਨਿਰਭਰ ਕਰਦੀਆਂ ਹਨ।
  • ਤੇਲ ਦੀ ਕਮੀ ਕਾਰਨ ਚੀਜ਼ਾਂ ਦੀਆਂ ਕੀਮਤਾਂ ਵਧਣ ਦਾ ਵੀ ਡਰ ਸਤਾ ਰਿਹਾ ਹੈ।

ਜਲੰਧਰ ਅਤੇ ਫਗਵਾੜਾ ਦੇ ਪੰਪਾਂ 'ਤੇ ਵੀ ਲੱਗੀਆਂ ਕਤਾਰਾਂ

ਪ੍ਰਸ਼ਾਸਨ ਵੱਲੋਂ ਤੇਲ ਦੀ ਕਿੱਲਤ ਦੀ ਸਥਿਤੀ 'ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਸ਼ਹਿਰ ਵਿੱਚ ਹਾਲਾਤ ਆਮ ਵਾਂਗ ਕਰਨ ਲਈ ਪ੍ਰਸ਼ਾਸਨਿਕ ਅਧਿਕਾਰੀ ਸਬੰਧਤ ਤੇਲ ਕੰਪਨੀਆਂ ਦੇ ਸੰਪਰਕ ਵਿੱਚ ਹਨ, ਤਾਂ ਜੋ ਸਪਲਾਈ ਨੂੰ ਜਲਦ ਤੋਂ ਜਲਦ ਬਹਾਲ ਕੀਤਾ ਜਾ ਸਕੇ।

ਸ਼ਹਿਰ ਦੇ ਮੁੱਖ ਚੌਕਾਂ ਜਿਵੇਂ ਕਿ ਗੁਰੂ ਰਵਿਦਾਸ ਚੌਕ, ਬੀ.ਐਸ.ਐਫ. ਚੌਕ ਅਤੇ ਵਰਕਸ਼ਾਪ ਚੌਕ ਵਿੱਚ ਸਥਿਤ ਪੈਟਰੋਲ ਪੰਪਾਂ 'ਤੇ ਦੇਰ ਰਾਤ ਤੱਕ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਰਹੀਆਂ।

ਫਗਵਾੜਾ: ਫਗਵਾੜਾ ਵਿੱਚ ਵੀ ਪੈਟਰੋਲ ਪੰਪਾਂ 'ਤੇ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਹੈ, ਜਿੱਥੇ ਲੋਕ ਅਫ਼ਵਾਹਾਂ ਦੇ ਡਰੋਂ ਤੇਲ ਦਾ ਸਟਾਕ ਕਰਨਾ ਚਾਹੁੰਦੇ ਹਨ।

ਪਟਿਆਲਾ, ਸੰਗਰੂਰ, ਬਠਿੰਡਾ, ਫਾਜ਼ਿਲਕਾ ਸਣੇ ਕਈ ਸ਼ਹਿਰਾਂ 'ਚ ਪੈਟਰੋਲ ਪੰਪਾਂ ਉੱਤੇ ਲੋਕਾਂ ਦੀ ਭੀੜ ਦੇਖਣ ਨੂੰ ਮਿਲ ਰਹੀ ਹੈ।

ਬਠਿੰਡਾ DC ਵੱਲੋਂ ਵੀ ਪੈਟਰੋਲ ਪੰਪਾਂ ਦੀ ਚੈਕਿੰਗ ਤੇ ਲੋਕਾਂ ਨੂੰ ਕੀਤੀ ਖਾਸ ਅਪੀਲ 

ਦੇਸ਼ ਭਰ ਦੇ ਵਿੱਚ ਪੈਟਰੋਲ ਪੰਪਾਂ ਤੇ ਲੰਬੀਆਂ ਲਾਈਨਾਂ ਦੇਖਣ ਨੂੰ ਮਿਲ ਰਹੀਆਂ ਹਨ ਜਿਸ ਦੇ ਚਲਦੇ ਬਠਿੰਡਾ ਦੇ ਡਿਪਟੀ ਕਮਿਸ਼ਨਰ ਖੁਦ ਗਰਾਊਂਡ ਜ਼ੀਰੋ ਉੱਤੇ ਉਤਰੇ ਅਤੇ ਪੈਟਰੋਲ ਪੰਪ ਤੇ ਜਾ ਕੇ ਹਾਲਾਤਾਂ ਦਾ ਜਾਇਜ਼ਾ ਲਿਆ। 

ਉਨ੍ਹਾਂ ਨੇ ਕਿਹਾ ਕਿ ਬਠਿੰਡਾ ਦੇ ਵਿੱਚ ਹਾਲਾਤ ਬਿਲਕੁਲ ਠੀਕ ਹਨ ਕਿਸੇ ਤਰ੍ਹਾਂ ਦੀ ਵੀ ਕਮੀ ਨਾ ਤਾਂ ਪੈਟਰੋਲ ਡੀਜ਼ਲ ਦੀ ਅਤੇ ਨਾ ਹੀ ਗੈਸ ਦੀ ਹੈ। ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਕਿਸੇ ਵੀ ਚੀਜ਼ ਦੀ ਜਮਾ ਖੋਰੀ ਨਾ ਕਰੋ ਤੁਹਾਨੂੰ ਕੋਈ ਵੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ।


Related Post

ਚੰਡੀਗੜ੍ਹ IED ਮਾਮਲੇ ‘ਚ ਅੱਜ ਅਦਾਲਤ ‘ਚ ਪੇਸ਼ ਹੋਣਗੇ ਦੋਸ਼ੀ: ਅੱਤਵਾਦੀ ਸਾਜ਼ਿਸ਼ ਦਾ ਖੁਲਾਸਾ, ਪਾਕਿਸਤਾਨ 'ਚ ਬੈਠੇ ਸਤਨਾਮ ਸੱਤਾ ਨਾਲ ਜੁੜੇ ਤਾਰ
ਜਾਣੋ ਅੱਜ ਕਿੱਥੇ ਛਮ-ਛਮ ਪਏਗਾ ਮੀਂਹ! ਤਿੱਖੀ ਧੁੱਪ ਕਰਕੇ ਕਈ ਜ਼ਿਲ੍ਹਿਆਂ ‘ਚ ਲੋਕ ਹੁੰਮਸ ਤੋਂ ਪ੍ਰੇਸ਼ਾਨ; ਬਠਿੰਡਾ ਸਭ ਤੋਂ ਗਰਮ
GTC ਪੰਜਾਬੀ ਦੀ ਗੁਰਬਾਣੀ ਫੀਡ 'ਤੇ ਰੁਕਾਵਟਾਂ ਕਿਉਂ? SGPC ਨੂੰ ਪੱਤਰ ਲਿਖ MD ਡਾ. ਰਬਿੰਦਰ ਨਾਰਾਇਣ ਨੇ ਪੁੱਛਿਆ ਵੱਡਾ ਸਵਾਲ
ਆਪ ਪੰਜਾਬ ਵੱਲੋਂ ਨਵੀਂ ਮੀਡੀਆ ਟੀਮ ਦਾ ਐਲਾਨ: ਪਾਰਟੀ ਦਾ ਪੱਖ ਰੱਖਣ ਲਈ ਬੁਲਾਰਿਆਂ ਦੀ ਸੂਚੀ ਜਾਰੀ
2027 ਦੀਆਂ ਚੋਣਾਂ ਨੂੰ ਲੈ ਕੇ ਅਕਾਲੀ ਦਲ 'ਵਾਰਿਸ ਪੰਜਾਬ ਦੇ' ਵੱਡਾ ਐਕਸ਼ਨ! ਇੱਕ ਹੋਰ ਉਮੀਦਵਾਰ ਦੇ ਨਾਂਅ ‘ਤੇ ਲਗਾਈ ਮੋਹਰ
ਪੰਜਾਬ ਦੀ ਸਿਆਸਤ ‘ਚ ਹਲਚਲ; ਜਲ ਸ਼ਕਤੀ ਮੰਤਰੀ ਸੀ. ਆਰ. ਪਾਟਿਲ ਬਣੇ ਪੰਜਾਬ ਭਾਜਪਾ ਦੇ ਚੋਣ ਇੰਚਾਰਜ...

© Copyright Galactic Television & Communications Pvt. Ltd. 2026. All rights reserved.