CM ਲਈ 500 ਕਰੋੜ ਦੇਣ ਵਾਲੇ ਬਿਆਨ 'ਤੇ ਸਿੱਧੂ ਦਾ U-TRUN, ਬੋਲੇ ਕਾਂਗਰਸ ਨੇ ਕਦੇ ਕੁਝ ਨਹੀਂ ਮੰਗਿਆ

By:  Jitendra Baghel December 8th 2025 03:05 PM

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ.ਨਵਜੋਤ ਕੌਰ ਸਿੱਧੂ ਨੇ ਬਿਆਨ ਨੇ ਪੰਜਾਬ ਦੀ ਰਾਜਨੀਤੀ ਵਿੱਚ ਤਰਥਲੀ ਮਚਾ ਦਿੱਤੀ ਸੀ, ਜਿਸ ਤੋਂ ਬਾਅਦ ਹੁਣ ਡਾ. ਨਵਜੋਤ ਕੌਰ ਸਿੱਧੂ ਨੇ ਬਿਆਨ ਉੱਤੇ ਸਫ਼ਾਈ ਦਿੱਤੀ ਹੈ, ਉਹਨਾਂ ਐਕਸ ਉੱਤੇ ਪੋਸਟ ਕਰਕੇ ਬਿਆਨ U-TRUN ਲਿਆ ਹੈ। ਉਹਨਾਂ ਕਿਹਾ ਮੇਰੇ ਦਿੱਤੇ ਬਿਆਨ ਨੂੰ ਤੋੜ ਮਰੋੜ ਕੇ ਪੇਸ ਕੀਤਾ ਗਿਆ ਹੈ। ਉਹਨਾਂ ਪੋਸਟ ਵਿੱਚ ਕਿਹਾ ਕਿ ਕਾਂਗਰਸ ਪਾਰਟੀ ਨੇ ਉਹਨਾਂ ਤੋਂ ਕਦੇ ਕੁਝ ਵੀ ਨਹੀਂ ਮੰਗਿਆ ਹੈ।

ਡਾ. ਨਵਜੋਤ ਕੌਰ ਸਿੱਧੂ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਕਿਹਾ ਕਿ ਜਦੋਂ ਉਹਨਾਂ ਨੂੰ ਇਹ ਪੁੱਛਿਆ ਗਿਆ ਸੀ ਕਿ ਨਵਜੋਤ ਸਿੱਧੂ ਕਿਸ ਹੋਰ ਪਾਰਟੀ ਤੋਂ ਮੁੱਖ ਮੰਤਰੀ ਦਾ ਚਿਹਰਾ ਬਣ ਸਕਦੇ ਹਾਂ ਤਾਂ ਉਹਨਾਂ ਕਿਹਾ ਸੀ ਕਿ ਸਾਡੇ ਕੋਲ ਮੁੱਖ ਮੰਤਰੀ ਦੀ ਕੁਰਸੀ ਲਈ ਦੇਣ ਲਈ ਪੈਸੇ ਨਹੀਂ ਹਨ। ਡਾ.ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਉਹਨਾਂ ਦਿੱਤੇ ਬਿਆਨ ਨੂੰ ਪਹਿਲਾ ਧਿਆਨ ਨਾਲ ਸੁਣਨਾ ਚਾਹੀਦਾ ਹੈ।

ਦੱਸ ਦਈਏ ਕਿ 2 ਦਿਨ ਪਹਿਲਾ ਹੀ ਡਾ. ਨਵਜੋਤ ਕੌਰ ਸਿੱਧੂ ਨੇ ਚੰਡੀਗੜ੍ਹ ਵਿਚ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕਰਨ ਤੋਂ ਬਾਅਦ ਕਿਹਾ ਸੀ ਕਿ ਨਵਜੋਤ ਸਿੱਧੂ ਫਿਰ ਹੀ ਸਿਆਸਤ ਵਿੱਚ ਆ ਸਕਦੇ ਹਨ, ਜੇਕਰ ਕਾਂਗਰਸ ਉਹਨਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਏਗੀ। ਇਸ ਦੇ ਨਾਲ ਹੀ ਨਵਜੋਤ ਕੌਰ ਸਿੱਧੂ ਨੇ ਕਿਹਾ ਸੀ ਕਿ ਕੋਈ ਵੀ ਪਾਰਟੀ ਜੇਕਰ ਉਹਨਾਂ ਨੂੰ ਪੰਜਾਬ ਨੂੰ ਸੁਧਾਰਨ ਦੀ ਤਾਕਤ ਦੇਵੇਗੀ ਤਾਂ ਉਹ ਪੰਜਾਬ ਨੂੰ Golden State ਬਣਾ ਸਕਦੇ ਹਨ। ਇਸ ਦੇ ਨਾਲ ਉਹਨਾਂ ਕਿਹਾ ਸੀ ਕਿ ਉਹਨਾਂ ਕੋਲ ਕਿਸੇ ਵੀ ਪਾਰਟੀ ਨੂੰ ਦੇਣ ਲਈ ਪੈਸੇ ਨਹੀਂ ਹਨ, ਪਰ ਉਹ ਚੰਗਾ ਨਤੀਜੇ ਜ਼ਰੂਰ ਦੇ ਸਕਦੇ ਹਨ। ਉਸ ਦੌਰਾਨ ਉਹਨਾਂ ਕਿਹਾ ਸੀ ਕਿ ਕਿਸੇ ਵੀ ਪਾਰਟੀ ਨੇ ਸਾਡੇ ਤੋਂ ਮੰਗ ਤਾਂ ਨਹੀਂ ਕੀਤੀ,ਪਰ ਮੁੱਖ ਮੰਤਰੀ ਉਹ ਹੀ ਬਣਦਾ ਹੈ, ਜੋ 500 ਕਰੋੜ ਦੀ ਅਟੈਚੀ ਦਿੰਦਾ ਹੈ।

Related Post

ਪੰਜਾਬੀਓ ਸਾਵਧਾਨ! ਭਾਰੀ ਮੀਂਹ ਦਾ ਅਲਰਟ: ਅੱਜ ਤੋਂ ਚਾਰ ਦਿਨ ਜੰਮ ਕੇ ਵਰ੍ਹਨਗੇ ਬੱਦਲ, ਤਾਪਮਾਨ ‘ਚ ਆਵੇਗੀ ਗਿਰਾਵਟ
ਹਲਕਾ ਘਨੌਰ ‘ਚ ਸ਼੍ਰੋਮਣੀ ਅਕਾਲੀ ਦਲ ਹੋਈ ਹੋਰ ਮਜ਼ਬੂਤ; 'ਆਪ' ਤੇ ‘ਕਾਂਗਰਸ’ ਛੱਡ ਸੈਂਕੜੇ ਨੌਜਵਾਨ ਅਕਾਲੀ ਦਲ 'ਚ ਸ਼ਾਮਲ
CM ਭਗਵੰਤ ਮਾਨ ਦੀ ਵੱਡੀ ਅਪੀਲ; ਜੇ ਨਾ ਭਰਿਆ ਆਹ ਫਾਰਮ ਤਾਂ ਮਹਿਲਾਵਾਂ ਨੂੰ ਨਹੀਂ ਮਿਲਣਗੇ 1000-1500 ਰੁਪਏ
ਪੰਜਾਬ ਕਾਂਗਰਸ 'ਚ 'ਰਾਜਾ' ਵੜਿੰਗ ਹੀ ਰਹਿਣਗੇ ਪ੍ਰਧਾਨ; ਅੰਦਰੂਨੀ ਕਲੇਸ਼ ਵਿਚਾਲੇ ਭੁਪੇਸ਼ ਬਘੇਲ ਦਾ ਸਪੱਸ਼ਟ ਸੰਦੇਸ਼-ਲੀਡਰਸ਼ਿਪ ‘ਚ ਕੋਈ ਤਬਦੀਲੀ…
ਪੰਜਾਬ ਵਿਜੀਲੈਂਸ ਦਾ ਵੱਡਾ ਐਕਸ਼ਨ; ਤਲਵੰਡੀ ਸਾਬੋ ਥਾਣੇ ਦਾ ASI 20 ਹਜ਼ਾਰ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ, ਵਿਭਾਗ ‘ਚ ਮੱਚੀ ਤਰਥੱਲੀ
ਪੰਜਾਬ ‘ਚ ਮਾਨਸੂਨ ਸੁਸਤ; ਕੁੱਝ ਜ਼ਿਲ੍ਹਿਆਂ 'ਚ ਛਮ-ਛਮ ਬਾਰਿਸ਼; ਹੁੰਮਸ ਤੋਂ ਪ੍ਰੇਸ਼ਾਨ ਲੋਕ, 12 ਜੁਲਾਈ ਤੱਕ ਭਾਰੀ ਮੀਂਹ ਦੀ ਚਿਤਾਵਨੀ

© Copyright Galactic Television & Communications Pvt. Ltd. 2026. All rights reserved.