MLA raman arora receives death threat, 'ਆਪ' ਵਿਧਾਇਕ ਰਮਨ ਅਰੋੜਾ ਨੂੰ ਜਾਨੋਂ ਮਾਰਨ ਦੀ ਧਮਕੀ

By:  Jitendra Baghel November 12th 2025 12:58 PM

ਜਲੰਧਰ ਤੋਂ ‘ਆਪ’ ਵਿਧਾਇਕ ਰਮਨ ਅਰੋੜਾ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ । ਇਸ ਸੰਬਧੀ ਰਮਨ ਅਰੋੜਾ ਨੇ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਕਰ ਦਿੱਤੀ ਹੈ । ਵਿਧਾਇਕ ਨੇ ਕਿਹਾ ਕਿ ਉਨ੍ਹਾਂ ਨੂੰ 2 ਵਾਰ ਧਮਕੀ ਭਰਿਆ ਫੋਨ ਆਇਆ ਹੈ । ਧਮਕੀ ਦੇਣ ਵਾਲੇ ਸ਼ਖਸ ਨੇ 5 ਕਰੋੜ ਦੀ ਮੰਗ ਕੀਤੀ ਹੈ । ਪੈਸੇ ਨਾ ਦੇਣ ‘ਤੇ ਪਰਿਵਾਰ ਸਮੇਤ ਗੋਲੀ ਮਾਰਨ ਦੀ ਧਮਕੀ ਦਿੱਤੀ ਹੈ ।

ਵਿਧਾਇਕ ਰਮਨ ਅਰੋੜਾ ਮੁਤਾਬਕ ਇਹ ਕਾਲ ਉਨ੍ਹਾਂ ਨੂੰ ਚਾਰ ਦਿਨ ਪਹਿਲਾਂ ਆਇਆ ਹੈ । ਪਰ ਇਸ ਨੂੰ ਨਜ਼ਰਅੰਦਾਜ਼ ਕਰ ਦਿੱਤਾ । ਇਸਤੋਂ ਬਾਅਦ ਮੁਲਜ਼ਮ ਨੇ ਇੱਕ ਹੋਰ ਫੋਨ ਕੀਤਾ । ਇਸ ਵਾਰ ਮੁਲਜ਼ਮ ਨੇ ਪੈਸੇ ਨਾ ਦੇਣ ਦੀ ਸਥਿਤੀ ਵਿੱਚ ਅੰਜਾਮ ਭੁਗਤਣ ਲਈ ਕਿਹਾ ।

ਵਿਧਾਇਕ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਮੁਲਜ਼ਮ ਨੇ ਆਪਣਾ ਕੋਈ ਨਾਂਅ ਨਹੀਂ ਦੱਸਿਆ । ਨਾ ਹੀ ਕਿਸੇ ਗੈਂਗ ਨਾਲ ਜੁੜੇ ਹੋਣ ਦੀ ਗੱਲ ਕਹੀ । ਬੱਸ ਪੈਸੇ ਦੇਣ ਦੀ ਧਮਕੀ ਦਿੰਦਾ ਰਿਹਾ ।  ਹਾਲਾਂਕਿ ਵਿਧਾਇਕ ਨੇ ਇਸ ਸਬੰਧ ਵਿੱਚ ਕੋਈ ਆਡੀਓ ਜਾਰੀ ਨਹੀਂ ਕੀਤਾ ਹੈ ।

ਦੱਸ ਦਈਏ ਕਿ ਰਮਨ ਅਰੋੜਾ ਨੂੰ ਕਰੀਬ 6 ਮਹੀਨੇ ਪਹਿਲਾਂ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਸੀ । ਘਰ ਵਿੱਚੋਂ ਕਰੀਬ ਸਾਢੇ 5 ਲੱਖ ਰੁਪਏ ਨਕਦੀ ਤੇ ਇੱਕ ਕਿੱਲੋ ਦੇ ਕਰੀਬ ਸੋਨੇ ਦੇ ਗਹਿਣਿਆਂ ਨਾਲ ਕੁਝ ਚਾਂਦੀ ਦੇ ਗਹਿਣੇ ਵੀ ਮਿਲੇ ਸਨ

Related Post

ਪੰਜਾਬ ਦੇ ਮੁਲਾਜ਼ਮਾਂ ਦੇ DA ਮਾਮਲੇ 'ਚ ਹਾਈਕੋਰਟ ਦੇ ਵੱਡੇ ਹੁਕਮ….
ਰੂਪ ਕੌਰ ਸੰਧੂ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ੀ 'ਤੇ ਸਸਪੈਂਸ: ਲਾਈਵ ਹੋ ਬੋਲੇ- ‘ਮੈਨੂੰ ਤੇ ਪੀੜਤ ਬੀਬੀਆਂ ਨੂੰ ਮਿਲ ਰਹੀਆਂ ਧਮਕੀਆਂ’; DGP ਤੋਂ ਮੰਗੀ ਸੁਰੱਖਿਆ…
ਕੌਣ ਹਨ IPS ਗੌਰਵ ਯਾਦਵ? ਭਗਵੰਤ ਮਾਨ ਸਰਕਾਰ ਨੇ ਨਾਂਅ 'ਤੇ ਲਗਾਈ ਮੋਹਰ, ਪੰਜਾਬ ਨੂੰ ਮਿਲਿਆ ਪੱਕਾ DGP, ਜਾਣੋ ਉਨ੍ਹਾਂ ਦਾ ਪੂਰਾ ਪ੍ਰੋਫਾਈਲ
ਪੰਜਾਬ ਦੇ 3 ਜ਼ਿਲ੍ਹਿਆਂ ‘ਚ ਮੀਂਹ ਦੇ ਆਸਾਰ, ਅਜਨਾਲਾ ‘ਚ ਭਾਰੀ ਗੜ੍ਹੇਮਾਰੀ; ਫ਼ਸਲਾਂ ਦੇ ਨੁਕਸਾਨ ਦਾ ਖਦਸ਼ਾ
ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ: 44 ਸਾਲ ਪੁਰਾਣੇ ਟਕਸਾਲੀ ਆਗੂ ਗੁਰਦੀਪ ਸਿੰਘ ਮਕਰੋੜ ਨੇ ਪਾਰਟੀ ਦੇ ਸਾਰੇ ਅਹੁਦਿਆਂ ਸਣੇ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ…
CBI ਦਾ ਵੱਡਾ ਐਕਸ਼ਨ! 5 ਲੱਖ ਰੁਪਏ ਦੀ ਰਿਸ਼ਵਤ ਲੈਂਦਾ ਸੈਨੇਟਰੀ ਇੰਸਪੈਕਟਰ ਕਾਬੂ, ਜਾਣੋ ਪੂਰਾ ਮਾਮਲਾ

© Copyright Galactic Television & Communications Pvt. Ltd. 2026. All rights reserved.