ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੂੰ ਵੱਡਾ ਝਟਕਾ: ਕਈ ਆਗੂ ਸਾਥੀਆਂ ਸਮੇਤ 'ਆਪ' ‘ਚ ਹੋਏ ਸ਼ਾਮਲ

ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ, ਜਦੋਂ ਕਈ ਪ੍ਰਮੁੱਖ ਆਗੂ ਅਤੇ ਸਾਥੀ ਆਪਣੀਆਂ ਪੁਰਾਣੀਆਂ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ (‘ਆਪ’) ਵਿੱਚ ਸ਼ਾਮਲ ਹੋ ਗਏ। ਮੰਤਰੀ ਹਰਭਜਨ ਸਿੰਘ ਨੇ ਇਸ ਤਬਦੀਲੀ ਦਾ ਸਵਾਗਤ ਕਰਦਿਆਂ ਕਿਹਾ ਕਿ ਲੋਕ ਹੁਣ ਇਮਾਨਦਾਰੀ ਅਤੇ ਕੰਮ ਦੀ ਰਾਜਨੀਤੀ ਨੂੰ ਤਰਜੀਹ ਦੇ ਰਹੇ ਹਨ।

By:  Lajwinder Kaur August 17th 2026 12:31 PM -- Updated: August 17th 2026 12:34 PM

ਪੰਜਾਬ ਵਿੱਚ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਸਮੀਕਰਨ ਤੇਜ਼ੀ ਨਾਲ ਬਦਲ ਰਹੇ ਹਨ ਅਤੇ ਪਾਰਟੀਆਂ ਬਦਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਵਿਚਾਲੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਉਸ ਸਮੇਂ ਵੱਡਾ ਝਟਕਾ ਲੱਗਾ, ਜਦੋਂ ਵੱਖ-ਵੱਖ ਅਹੁਦਿਆਂ 'ਤੇ ਸੇਵਾਵਾਂ ਨਿਭਾ ਰਹੇ ਕਈ ਨੁਮਾਇੰਦੇ ਅਤੇ ਆਗੂ ਆਪਣੀਆਂ ਪੁਰਾਣੀਆਂ ਪਾਰਟੀਆਂ ਨੂੰ ਅਲਵਿਦਾ ਆਖ ਕੇ ਆਮ ਆਦਮੀ ਪਾਰਟੀ ('ਆਪ') ਵਿੱਚ ਸ਼ਾਮਲ ਹੋ ਗਏ। ਇਸ ਤਬਦੀਲੀ ਦੀ ਜਾਣਕਾਰੀ ਕੈਬਨਿਟ ਮੰਤਰੀ ਈ.ਟੀ.ਓ. ਹਰਭਜਨ ਸਿੰਘ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਸਾਂਝੀ ਕੀਤੀ ਗਈ ਹੈ।

ਕੰਮ ਅਤੇ ਇਮਾਨਦਾਰੀ ਨੂੰ ਮਿਲ ਰਹੀ ਹੈ ਤਰਜੀਹ

ਆਗੂਆਂ ਦੇ ਪਾਰਟੀ ਬਦਲਣ 'ਤੇ ਖੁਸ਼ੀ ਜ਼ਾਹਰ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਅਕਾਲੀ ਦਲ ਅਤੇ ਭਾਜਪਾ ਨੂੰ ਛੱਡ ਕੇ ਆਗੂਆਂ ਦਾ 'ਆਪ' ਪਰਿਵਾਰ ਵਿੱਚ ਸ਼ਾਮਿਲ ਹੋਣਾ ਇਸ ਗੱਲ ਦਾ ਪ੍ਰਮਾਣ ਹੈ ਕਿ ਪੰਜਾਬ ਦੀ ਸਿਆਸਤ ਵਿੱਚ ਹੁਣ ਲੋਕ ਕੰਮ, ਇਮਾਨਦਾਰੀ ਅਤੇ ਲੋਕ-ਹਿੱਤ ਦੀ ਰਾਜਨੀਤੀ ਨੂੰ ਪਹਿਲ ਦੇ ਰਹੇ ਹਨ।

ਚੰਡੀਗੜ੍ਹ ਵਿਖੇ ਹੋਈ ਸ਼ਮੂਲੀਅਤ

ਚੰਡੀਗੜ੍ਹ ਸਥਿਤ ਗ੍ਰਹਿ ਵਿਖੇ ਹਰਜਿੰਦਰ ਸਿੰਘ ਘਾਗਾ (ਜ਼ਿਲ੍ਹਾ ਪ੍ਰਧਾਨ ਅਤੇ ਚੇਅਰਮੈਨ ਪਲੈਨਿੰਗ ਬੋਰਡ, ਫ਼ਿਰੋਜ਼ਪੁਰ), ਪ੍ਰਕਾਸ਼ ਸਿੰਘ ਵੜਵਾਲ (ਚੇਅਰਮੈਨ ਰਾਇ ਸਿੱਖ ਵੈਲਫੇਅਰ ਬੋਰਡ ਪੰਜਾਬ), ਡਾ. ਰੂਪ ਸਿੰਘ (ਜ਼ਿਲ੍ਹਾ ਪ੍ਰਧਾਨ ਐੱਸ.ਸੀ. ਵਿੰਗ, ਫ਼ਿਰੋਜ਼ਪੁਰ) ਅਤੇ ਗਰੀਬੂ ਸਿੰਘ (ਨਿੱਜੀ ਸਕੱਤਰ) ਦੀ ਪ੍ਰੇਰਨਾ ਸਦਕਾ ਕਈ ਵੱਡੇ ਆਗੂਆਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ।

ਇਸ ਮੌਕੇ ਦਰਸ਼ਨ ਸਿੰਘ ਮੰਡ (ਉੱਪ ਪ੍ਰਧਾਨ ਪੰਜਾਬ ਐੱਸ.ਸੀ. ਵਿੰਗ) ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਜਦਕਿ ਸੰਦੀਪ ਭੰਗਰੀ (ਜ਼ਿਲ੍ਹਾ ਜਨਰਲ ਸਕੱਤਰ), ਬਲਕਾਰ ਸਿੰਘ (ਬਲਾਕ ਜਨਰਲ ਸਕੱਤਰ), ਵਿਕਰਮ ਗਿੱਲ (ਮੁੱਖ ਸਲਾਹਕਾਰ), ਰਵੀ ਸਰਪੰਚ (ਬਲਾਕ ਪ੍ਰਧਾਨ ਐੱਸ.ਸੀ. ਵਿੰਗ), ਪਾਲਾ ਭੱਟੀ ਅਤੇ ਗੁਰਪ੍ਰੀਤ ਸਿੰਘ (ਬਲਾਕ ਜਨਰਲ ਸਕੱਤਰ) ਭਾਜਪਾ ਨੂੰ ਛੱਡ ਕੇ 'ਆਪ' ਵਿੱਚ ਸ਼ਾਮਿਲ ਹੋਏ।

ਇਸ ਤੋਂ ਇਲਾਵਾ ਜਸਪਾਲ ਗਿੱਲ, ਈਸ਼ਾ ਭੱਟੀ (ਮੰਡਲ ਪ੍ਰਧਾਨ ਘੱਟ ਗਿਣਤੀ ਮੋਰਚਾ), ਰਾਜ ਰਾਣੀ (ਸ਼ਹਿਰੀ ਪ੍ਰਧਾਨ ਐੱਸ.ਸੀ. ਵਿੰਗ), ਸੂਰਜ, ਸਨੀ ਸਹੋਤਾ, ਅਭੀ ਸਹੋਤਾ, ਰਮਨਦੀਪ ਸਿੰਘ (ਮੋਗਾ), ਸੰਜੇ ਭੰਡਾਰੀ, ਨਛੱਤਰ ਸਿੰਘ (ਜ਼ਿਲ੍ਹਾ ਪ੍ਰਧਾਨ, ਫ਼ਰੀਦਕੋਟ), ਜੰਗ ਸਿੰਘ (ਜ਼ਿਲ੍ਹਾ ਪ੍ਰਧਾਨ, ਮੁਕਤਸਰ), ਅਕਾਸ਼ਦੀਪ, ਵਿਸ਼ਾਲ ਗਿੱਲ, ਯਸ਼ਪਾਲ ਗਿੱਲ, ਸੁਰਜੀਤਪਾਲ, ਲਕਸ਼ ਸਹੋਤਾ ਅਤੇ ਹਨੀ ਸਮੇਤ ਹੋਰ ਕਈ ਸਾਥੀਆਂ ਨੇ ਵੀ ਅਕਾਲੀ ਦਲ ਅਤੇ ਬੀਜੇਪੀ ਨੂੰ ਸਦਾ ਲਈ ਅਲਵਿਦਾ ਕਹਿ ਦਿੱਤਾ।

ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ ਸਾਰੇ ਨਵੇਂ ਆਗੂਆਂ ਨੂੰ ਜੀ ਆਇਆਂ ਨੂੰ ਆਖਦਿਆਂ ਵਿਸ਼ਵਾਸ ਜਤਾਇਆ ਗਿਆ ਕਿ ਸਭ ਦੇ ਸਹਿਯੋਗ ਨਾਲ ਪੰਜਾਬ ਦੀ ਬਿਹਤਰੀ ਦਾ ਇਹ ਸਫ਼ਰ ਹੋਰ ਮਜ਼ਬੂਤ ਕੀਤਾ ਜਾਵੇਗਾ।

Related Post

ਪੰਜਾਬ ਪੁਲਿਸ ‘ਚ ਵੱਡਾ ਫੇਰਬਦਲ: 12 IPS ਸਮੇਤ 124 ਪੀਪੀਐਸ ਅਧਿਕਾਰੀਆਂ ਦੇ ਤਬਾਦਲੇ, ਇਸ ਅਫਸਰ ਨੂੰ ਸਪੈਸ਼ਲ DGP ਸਣੇ, ਐਨਆਰਆਈ ਪੰਜਾਬ ਦੀ ਮਿਲੀ ਜ਼ਿੰਮੇਵਾਰੀ
ਪੰਜਾਬ ‘ਚ 2 ਦਿਨ ਭਾਰੀ ਮੀਂਹ ਦਾ ਅਲਰਟ; ਅੰਮ੍ਰਿਤਸਰ ‘ਚ ਸਭ ਤੋਂ ਵੱਧ ਬਾਰਿਸ਼; IMD ਨੇ ਗਰਜ-ਚਮਕ ਸਣੇ ਤੇਜ਼ ਮੀਂਹ ਦੀ ਭਵਿੱਖਬਾਣੀ…
ਚੰਡੀਗੜ੍ਹ 'ਚ ਸਿੱਖ ਬੰਦੀਆਂ ਦੀ ਰਿਹਾਈ ਲਈ ਹੰਗਾਮਾ: ਪੁਲਿਸ ਨੇ ਡਰੋਨ ਰਾਹੀਂ ਛੱਡੇ ਹੰਝੂ ਗੈਸ ਦੇ ਗੋਲੇ; 21 ਅਗਸਤ ਨੂੰ ਪੰਜਾਬ ਬੰਦ ਦਾ ਐਲਾਨ
AAP ਵੱਲੋਂ ਵੱਡਾ ਕਦਮ: ਤਿੰਨ ਜ਼ਿਲ੍ਹਿਆਂ ਨੂੰ ਮਿਲੇ ਨਵੇਂ ਇੰਚਾਰਜ, ਅਬੋਹਰ ਤੋਂ ਡਾ. ਸੁਹਾਨੀ ਡੋਡਾ ਨੂੰ ਮਿਲੀ ਜ਼ਿੰਮੇਵਾਰੀ
ਵੰਡ ਤੋਂ ਲੈ ਕੇ ਹਰੀ ਕ੍ਰਾਂਤੀ ਤੱਕ ਪੰਜਾਬ ਦਾ ਯੋਗਦਾਨ: GTC ਨੈੱਟਵਰਕ ਦੇ MD ਰਬਿੰਦਰ ਨਾਰਾਇਣ ਬੋਲੇ- ‘ਸਿਰਫ਼ ਛਵੀ ਨਹੀਂ, ਦੇਸ਼ ਪ੍ਰਤੀ ਅਸਲ ਯੋਗਦਾਨ ਨੂੰ ਵੀ ਦੇਖੋ’
ਕੌਮੀ ਇਨਸਾਫ਼ ਮੋਰਚਾ ਦਾ ਚੰਡੀਗੜ੍ਹ ਵੱਲ ਕੂਚ: ਧਾਰਾ 163 ਲਾਗੂ, ਗਵਰਨਰ ਹਾਊਸ ਨੇੜੇ ਪਹੁੰਚੇ ਸਿਮਰਨਜੀਤ ਮਾਨ ਹਿਰਾਸਤ ’ਚ

© Copyright Galactic Television & Communications Pvt. Ltd. 2026. All rights reserved.