ਪੰਜਾਬ ਪੁਲਿਸ ਵਿਭਾਗ ‘ਚ ਵੱਡਾ ਪ੍ਰਸ਼ਾਸਨਿਕ ਫੇਰਬਦਲ: 25 IPS ਤੇ 6 PPS ਅਫ਼ਸਰਾਂ ਦਾ ਹੋਇਆ ਤਬਾਦਲਾ, ਜਾਣੋ ਕਿਸ ਨੂੰ ਮਿਲੀ ਕਿੱਥੇ ਜ਼ਿੰਮੇਵਾਰੀ
ਪੰਜਾਬ ਸਰਕਾਰ ਦੇ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਵੱਲੋਂ ਪੁਲਿਸ ਪ੍ਰਸ਼ਾਸਨ ਵਿੱਚ ਵੱਡਾ ਫੇਰਬਦਲ ਕਰਦਿਆਂ 31 ਆਈ.ਪੀ.ਐੱਸ. (IPS) ਅਤੇ ਪੀ.ਪੀ.ਐੱਸ. (PPS) ਅਧਿਕਾਰੀਆਂ ਦੇ ਤਬਾਦਲੇ ਅਤੇ ਨਵੀਆਂ ਨਿਯੁਕਤੀਆਂ ਦੇ ਹੁਕਮ ਜਾਰੀ ਕੀਤੇ ਗਏ ਹਨ। ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ।
ਪੰਜਾਬ ਸਰਕਾਰ ਦੇ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਵੱਲੋਂ ਪੁਲਿਸ ਪ੍ਰਸ਼ਾਸਨ ਵਿੱਚ ਵੱਡਾ ਫੇਰਬਦਲ ਕਰਦਿਆਂ 31 ਆਈ.ਪੀ.ਐੱਸ. (IPS) ਅਤੇ ਪੀ.ਪੀ.ਐੱਸ. (PPS) ਅਧਿਕਾਰੀਆਂ ਦੇ ਤਬਾਦਲੇ ਅਤੇ ਨਵੀਆਂ ਨਿਯੁਕਤੀਆਂ ਦੇ ਹੁਕਮ ਜਾਰੀ ਕੀਤੇ ਗਏ ਹਨ। ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ।
ਇਸ ਫੇਰਬਦਲ ਤਹਿਤ ਸੰਗਰੂਰ ਦੇ ਮੌਜੂਦਾ ਐੱਸ.ਐੱਸ.ਪੀ. (SSP) ਰਵਜੋਤ ਗਰੇਵਾਲ ਦਾ ਤਬਾਦਲਾ ਕਰਕੇ ਉਨ੍ਹਾਂ ਨੂੰ ਵਿਜੀਲੈਂਸ ਬਿਊਰੋ ਪੰਜਾਬ, ਐੱਸ.ਏ.ਐੱਸ. ਨਗਰ (ਮੋਹਾਲੀ) ਵਿਖੇ ਐੱਸ.ਐੱਸ.ਪੀ. ਲਗਾਇਆ ਗਿਆ ਹੈ। ਉਨ੍ਹਾਂ ਦੀ ਥਾਂ 'ਤੇ ਤਰਨਤਾਰਨ ਦੇ ਐੱਸ.ਐੱਸ.ਪੀ. ਵਜੋਂ ਸੇਵਾਵਾਂ ਨਿਭਾਅ ਰਹੇ ਸੁਰਿੰਦਰ ਲਾਂਬਾ ਨੂੰ ਹੁਣ ਸੰਗਰੂਰ ਜ਼ਿਲ੍ਹੇ ਦਾ ਨਵਾਂ ਐੱਸ.ਐੱਸ.ਪੀ. ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਜਲੰਧਰ, ਲੁਧਿਆਣਾ ਅਤੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰਾਂ ਸਮੇਤ ਕਈ ਜ਼ਿਲ੍ਹਿਆਂ ਦੇ ਐੱਸ.ਐੱਸ.ਪੀ. ਅਤੇ ਰੇਂਜਾਂ ਦੇ ਆਈ.ਜੀ./ਡੀ.ਆਈ.ਜੀ. ਵੀ ਬਦਲੇ ਗਏ ਹਨ।
ਪ੍ਰਮੁੱਖ ਪੁਲਿਸ ਕਮਿਸ਼ਨਰਾਂ ਅਤੇ ਰੇਂਜ ਅਧਿਕਾਰੀਆਂ ਦੀਆਂ ਨਵੀਆਂ ਤਾਇਨਾਤੀਆਂ:
ਨੌਨਿਹਾਲ ਸਿੰਘ, IPS: ADGP, ਇੰਟਰਨਲ ਵਿਜੀਲੈਂਸ ਸੈੱਲ (ਚੰਡੀਗੜ੍ਹ) ਦੇ ਨਾਲ-ਨਾਲ ਹੁਣ ADGP, ਸਟੇਟ ਆਰਮਡ ਪੁਲਿਸ (ਜਲੰਧਰ ਛਾਉਣੀ) ਦਾ ਵਾਧੂ ਚਾਰਜ ਵੀ ਸੰਭਾਲਣਗੇ।
ਗੁਰਪ੍ਰੀਤ ਸਿੰਘ ਭੁੱਲਰ, IPS: IGP ਬਾਰਡਰ ਰੇਂਜ ਅੰਮ੍ਰਿਤਸਰ ਤੋਂ ਬਦਲ ਕੇ ਜਲੰਧਰ ਦੇ ਨਵੇਂ ਪੁਲਿਸ ਕਮਿਸ਼ਨਰ ਨਿਯੁਕਤ ਕੀਤੇ ਗਏ ਹਨ।
ਸਤਿੰਦਰ ਸਿੰਘ, IPS: ਜਲੰਧਰ ਦੇ ਪੁਲਿਸ ਕਮਿਸ਼ਨਰ ਤੋਂ ਤਬਦੀਲ ਕਰਕੇ ਲੁਧਿਆਣਾ ਦੇ ਨਵੇਂ ਪੁਲਿਸ ਕਮਿਸ਼ਨਰ ਲਗਾਏ ਗਏ ਹਨ।
ਕੁਲਦੀਪ ਸਿੰਘ, IPS: DIG ਟੈਕਨੀਕਲ ਸਰਵਿਸਿਜ਼ ਚੰਡੀਗੜ੍ਹ ਤੋਂ ਬਦਲ ਕੇ ਅੰਮ੍ਰਿਤਸਰ ਦੇ ਨਵੇਂ ਪੁਲਿਸ ਕਮਿਸ਼ਨਰ ਬਣੇ ਹਨ।
ਜਗਦਲੇ ਨੀਲਾਂਬਰੀ ਵਿਜੇ, IPS: IGP, ANTF (SAS ਨਗਰ) ਤੋਂ ਬਦਲ ਕੇ IGP ਜਲੰਧਰ ਰੇਂਜ ਲਗਾਏ ਗਏ ਹਨ।
ਨਵੀਨ ਸਿੰਗਲਾ, IPS: DIG ਜਲੰਧਰ ਰੇਂਜ ਤੋਂ ਤਬਦੀਲ ਕਰਕੇ DIG ਫਰੀਦਕੋਟ ਰੇਂਜ ਨਿਯੁਕਤ ਕੀਤੇ ਗਏ ਹਨ।
ਸਵਪਨ ਸ਼ਰਮਾ, IPS: ਲੁਧਿਆਣਾ ਦੇ ਪੁਲਿਸ ਕਮਿਸ਼ਨਰ ਤੋਂ ਬਦਲ ਕੇ DIG ਰੋਪੜ ਰੇਂਜ ਲਗਾਏ ਗਏ ਹਨ।
ਹਰਜੀਤ ਸਿੰਘ, IPS: DIG ਟ੍ਰੇਨਿੰਗ (ਚੰਡੀਗੜ੍ਹ) ਤੋਂ ਬਦਲ ਕੇ DIG ਬਠਿੰਡਾ ਰੇਂਜ ਲਗਾਏ ਗਏ ਹਨ।
ਹਰਮਨਬੀਰ ਸਿੰਘ, IPS: ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਤੋਂ ਬਦਲ ਕੇ DIG ਬਾਰਡਰ ਰੇਂਜ (ਅੰਮ੍ਰਿਤਸਰ) ਨਿਯੁਕਤ ਕੀਤੇ ਗਏ ਹਨ।
ਡਾ. ਨਾਨਕ ਸਿੰਘ, IPS: DIG, IVC (ਚੰਡੀਗੜ੍ਹ) ਤੋਂ ਬਦਲ ਕੇ DIG ਟੈਕਨੀਕਲ ਸਰਵਿਸਿਜ਼ (ਚੰਡੀਗੜ੍ਹ) ਲਗਾਏ ਗਏ ਹਨ।
ਗੁਰਮੀਤ ਸਿੰਘ ਚੌਹਾਨ, IPS: DIG ਪ੍ਰੋਵੀਜ਼ਨਿੰਗ, ਪੰਜਾਬ (ਚੰਡੀਗੜ੍ਹ) ਨਿਯੁਕਤ ਕੀਤੇ ਗਏ ਹਨ।
ਸਨੇਹਦੀਪ ਸ਼ਰਮਾ, IPS: DIG, AGTF (ਲੁਧਿਆਣਾ) ਤੋਂ ਬਦਲ ਕੇ DIG ਫਿਰੋਜ਼ਪੁਰ ਰੇਂਜ ਲਗਾਏ ਗਏ ਹਨ।
ਅਮਨੀਤ ਕੌਂਡਲ, IPS: DIG ਪਰਸੋਨਲ (ਚੰਡੀਗੜ੍ਹ) ਤੋਂ ਤਬਦੀਲ ਕਰਕੇ DIG ਪਟਿਆਲਾ ਰੇਂਜ ਨਿਯੁਕਤ ਕੀਤੇ ਗਏ ਹਨ।
ਜ਼ਿਲ੍ਹਿਆਂ ਦੇ ਨਵੇਂ SSP ਅਤੇ ਹੋਰ ਅਹਿਮ ਨਿਯੁਕਤੀਆਂ:
ਸੁਰਿੰਦਰ ਲਾਂਬਾ, IPS: ਤਰਨਤਾਰਨ ਤੋਂ ਬਦਲ ਕੇ ਸੰਗਰੂਰ ਦੇ ਨਵੇਂ SSP ਬਣੇ।
ਰਵਜੋਤ ਗਰੇਵਾਲ, IPS: SSP ਸੰਗਰੂਰ ਤੋਂ ਬਦਲ ਕੇ SSP ਵਿਜੀਲੈਂਸ ਬਿਊਰੋ, ਪੰਜਾਬ (SAS ਨਗਰ) ਨਿਯੁਕਤ।
ਚਰਨਜੀਤ ਸਿੰਘ, IPS: AIG ਸਪੈਸ਼ਲ ਬ੍ਰਾਂਚ-1 (ਇੰਟੈਲੀਜੈਂਸ) ਤੋਂ ਬਦਲ ਕੇ SSP ਲੁਧਿਆਣਾ (ਦਿਹਾਤੀ) ਲਗਾਏ ਗਏ।
ਅੰਕੁਰ ਗੁਪਤਾ, IPS: SSP ਲੁਧਿਆਣਾ (ਦਿਹਾਤੀ) ਤੋਂ ਬਦਲ ਕੇ SSP ਫਰੀਦਕੋਟ ਨਿਯੁਕਤ।
ਅਸ਼ਵਿਨੀ ਗੋਟਿਆਲ, IPS: AIG, ANTF (SAS ਨਗਰ) ਤੋਂ ਬਦਲ ਕੇ SSP ਫਿਰੋਜ਼ਪੁਰ ਲਗਾਏ ਗਏ।
ਵਤਸਲਾ ਗੁਪਤਾ, IPS: AIG ਪਰਸੋਨਲ-2 (ਚੰਡੀਗੜ੍ਹ) ਤੋਂ ਬਦਲ ਕੇ SSP ਐੱਸ.ਬੀ.ਐੱਸ. ਨਗਰ (ਨਵਾਂਸ਼ਹਿਰ) ਨਿਯੁਕਤ।
ਡਾ. ਪ੍ਰਗਿਆ ਜੈਨ, IPS: AIG, ANTF (ਲੁਧਿਆਣਾ) ਤੋਂ ਬਦਲ ਕੇ SSP ਅੰਮ੍ਰਿਤਸਰ (ਦਿਹਾਤੀ) ਲਗਾਏ ਗਏ।
ਤੁਸ਼ਾਰ ਗੁਪਤਾ, IPS: SSP ਐੱਸ.ਬੀ.ਐੱਸ. ਨਗਰ ਤੋਂ ਬਦਲ ਕੇ SSP ਗੁਰਦਾਸਪੁਰ ਨਿਯੁਕਤ।
ਅਜੈ ਗਾਂਧੀ, IPS: AIG ਪ੍ਰੋਵੀਜ਼ਨਿੰਗ (ਚੰਡੀਗੜ੍ਹ) ਤੋਂ ਬਦਲ ਕੇ SSP ਤਰਨਤਾਰਨ ਲਗਾਏ ਗਏ।
ਆਦਿਤਿਆ, IPS: SSP ਗੁਰਦਾਸਪੁਰ ਤੋਂ ਬਦਲ ਕੇ AIG, ANTF, ਪੰਜਾਬ (SAS ਨਗਰ) ਲਗਾਏ ਗਏ।
ਮਨਿੰਦਰ ਸਿੰਘ, IPS: SSP ਰੋਪੜ ਨਿਯੁਕਤ ਕੀਤੇ ਗਏ (ਪਹਿਲਾਂ ਵਾਧੂ ਚਾਰਜ ਸੀ)।
ਭੁਪਿੰਦਰ ਸਿੰਘ, PPS: SSP ਫਿਰੋਜ਼ਪੁਰ ਤੋਂ ਬਦਲ ਕੇ SSP ਮਾਲੇਰਕੋਟਲਾ ਲਗਾਏ ਗਏ।
ਹਰਕਮਲਪ੍ਰੀਤ ਸਿੰਘ Knakh, PPS: SSP ਮਾਲੇਰਕੋਟਲਾ ਤੋਂ ਬਦਲ ਕੇ SSP ਜਲੰਧਰ (ਦਿਹਾਤੀ) ਨਿਯੁਕਤ।
ਹਰਵਿੰਦਰ ਸਿੰਘ ਵਿਰਕ, PPS: SSP ਜਲੰਧਰ (ਦਿਹਾਤੀ) ਤੋਂ ਬਦਲ ਕੇ AIG ਸਪੈਸ਼ਲ ਬ੍ਰਾਂਚ-1, ਇੰਟੈਲੀਜੈਂਸ ਲਗਾਏ ਗਏ।
ਵਿਵੇਕ ਸ਼ੀਲ ਸੋਨੀ, IPS: AIG, ਇੰਟਰਨਲ ਵਿਜੀਲੈਂਸ ਸੈੱਲ (ਚੰਡੀਗੜ੍ਹ) ਨਿਯੁਕਤ।
ਕੰਵਲਪ੍ਰੀਤ ਸਿੰਘ (PPS), ਗੁਰਬੰਸ ਸਿੰਘ ਬੈਂਸ (PPS) ਅਤੇ ਕਰਮਵੀਰ ਸਿੰਘ (PPS): ਇਨ੍ਹਾਂ ਤਿੰਨਾਂ ਅਧਿਕਾਰੀਆਂ ਦੀਆਂ ਸੇਵਾਵਾਂ ਵਿਜੀਲੈਂਸ ਬਿਊਰੋ ਪੰਜਾਬ ਦੇ ਸਪੁਰਦ ਕੀਤੀਆਂ ਗਈਆਂ ਹਨ।

