ਪੰਜਾਬ ਕਾਂਗਰਸ ਵੱਲੋਂ ਵੱਡਾ ਐਕਸ਼ਨ! ਬਲਾਕ ਪ੍ਰਧਾਨਾਂ ਦੀ ਹੋਈ ਨਿਯੁਕਤੀ, ਪ੍ਰਧਾਨ ਰਾਜਾ ਵੜਿੰਗ ਵੱਲੋਂ ਜਾਰੀ ਕੀਤੀ ਲਿਸਟ

By:  Lajwinder Kaur April 22nd 2026 02:28 PM -- Updated: April 22nd 2026 02:40 PM

ਵਿਧਾਨਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਹਰ ਪਾਰਟੀ ਭੱਬਾਂ ਪਾਰ ਹੋਈ ਪਈ ਹੈ। ਹਰ ਪਾਰਟੀ ਆਪਣੇ ਨਾਲ ਵੱਧ ਤੋਂ ਵੱਧ ਮਜ਼ਬੂਤ ਆਗੂਆਂ ਨੂੰ ਜੋੜਣ ‘ਤੇ ਲੱਗੀ ਹੈ। ਇਸ ਤੋਂ ਇਲਾਵਾ ਪਾਰਟੀ ਨੂੰ ਮਜ਼ਬੂਤ ਕਰਨ ਦੇ ਲਈ ਆਗੂਆਂ ਨੂੰ ਨਵੀਂ ਜ਼ਿੰਮੇਵਾਰੀਆਂ ਵੀ ਦਿੱਤੀਆਂ ਜਾ ਰਹੀਆਂ ਹਨ। ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵੱਲੋਂ ਵੀ ਸੋਸ਼ਲ ਮੀਡੀਆ ਉੱਤੇ ਲਿਸਟ ਸ਼ੇਅਰ ਕਰਦੇ ਹੋਏ ਨਵੇਂ ਬਲਾਕ ਪ੍ਰਧਾਨਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। 

ਕਾਂਗਰਸ ਹਾਈਕਮਾਂਡ ਵੱਲੋਂ ਪੰਜਾਬ ਕਾਂਗਰਸ ਦੇ ਸੰਗਠਨ ਵਿੱਚ ਵੱਡਾ ਵਾਧਾ ਕਰਦਿਆਂ ਨਵੇਂ ਬਲਾਕ ਪ੍ਰਧਾਨਾਂ ਦੀ ਨਿਯੁਕਤੀ ਕੀਤੀ ਗਈ ਹੈ। ਇਸ ਫੈਸਲੇ ਦਾ ਸਵਾਗਤ ਕਰਦਿਆਂ ਪਾਰਟੀ ਲੀਡਰਸ਼ਿਪ ਨੇ ਸਾਰੇ ਨਵੇਂ ਨਿਯੁਕਤ ਅਹੁਦੇਦਾਰਾਂ ਨੂੰ ਦਿਲੋਂ ਵਧਾਈ ਦਿੱਤੀ ਹੈ। ਇਸ ਕਦਮ ਨੂੰ ਪਾਰਟੀ ਨੂੰ ਜ਼ਮੀਨੀ ਪੱਧਰ 'ਤੇ ਮੁੜ ਸੁਰਜੀਤ ਕਰਨ ਅਤੇ ਮਜ਼ਬੂਤ ਬਣਾਉਣ ਲਈ ਇੱਕ ਅਹਿਮ ਕਦਮ ਵਜੋਂ ਦੇਖਿਆ ਜਾ ਰਿਹਾ ਹੈ।

ਪਾਰਟੀ ਵੱਲੋਂ ਉਮੀਦ ਜਤਾਈ ਗਈ ਹੈ ਕਿ ਇਹ ਸਾਰੇ ਨਵੇਂ ਆਗੂ ਪੂਰੇ ਜੋਸ਼ ਅਤੇ ਸਮਰਪਣ ਭਾਵਨਾ ਨਾਲ ਕੰਮ ਕਰਨਗੇ। ਬਲਾਕ ਪ੍ਰਧਾਨਾਂ ਦੀ ਮੁੱਖ ਜ਼ਿੰਮੇਵਾਰੀ ਕਾਂਗਰਸ ਪਾਰਟੀ ਦੀ ਵਿਚਾਰਧਾਰਾ ਅਤੇ ਲੋਕ-ਪੱਖੀ ਨੀਤੀਆਂ ਨੂੰ ਪੰਜਾਬ ਦੇ ਹਰ ਘਰ ਤੱਕ ਪਹੁੰਚਾਉਣਾ ਹੋਵੇਗੀ।

ਪਿੰਡ ਅਤੇ ਬਲਾਕ ਪੱਧਰ 'ਤੇ ਪਾਰਟੀ ਹੋਏਗੀ ਮਜ਼ਬੂਤ

ਇਸ ਮੌਕੇ ਇਹ ਵੀ ਕਿਹਾ ਗਿਆ ਕਿ ਵਰਕਰਾਂ ਦੀ ਮਿਹਨਤ ਅਤੇ ਲਗਨ ਸਦਕਾ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀ ਜਿੱਤ ਨੂੰ ਯਕੀਨੀ ਬਣਾਇਆ ਜਾਵੇਗਾ। ਪਾਰਟੀ ਹਾਈਕਮਾਂਡ ਦਾ ਮੰਨਣਾ ਹੈ ਕਿ ਜਦੋਂ ਸੰਗਠਨ ਪਿੰਡ ਅਤੇ ਬਲਾਕ ਪੱਧਰ 'ਤੇ ਮਜ਼ਬੂਤ ਹੁੰਦਾ ਹੈ, ਤਾਂ ਹੀ ਚੋਣ ਮੈਦਾਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਜਾ ਸਕਦੀ ਹੈ। ਨਵੇਂ ਪ੍ਰਧਾਨਾਂ ਦੀ ਇਹ ਨਿਯੁਕਤੀ ਆਉਣ ਵਾਲੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਪਾਰਟੀ ਦੇ ਇਰਾਦਿਆਂ ਨੂੰ ਸਪੱਸ਼ਟ ਕਰਦੀ ਹੈ।

Related Post

ਪੰਜਾਬ ਪੁਲਿਸ ਵਿਭਾਗ ‘ਚ ਵੱਡਾ ਫੇਰਬਦਲ: ਤਿੰਨ PPS ਅਧਿਕਾਰੀਆਂ ਦੇ ਤਬਾਦਲੇ, ਨੋਟੀਫਿਕੇਸ਼ਨ ਜਾਰੀ; ਜਾਣੋ ਕਿਸ ਨੂੰ ਕਿੱਥੇ ਕੀਤਾ ਤਾਇਨਾਤ
Raja Warring: ਰਾਜਾ ਵੜਿੰਗ ਵੱਲੋਂ ਸੋਸ਼ਲ ਮੀਡੀਆ ‘ਤੇ ਕਰਤਾ ਵੱਡਾ ਐਲਾਨ! ਪ੍ਰਧਾਨਗੀ ਤੋਂ ਅਸਤੀਫੇ ਵਾਲੀ ਖਬਰ 'ਤੇ ਲੱਗੀ ਮੋਹਰ, ਹੁਣ ਕੌਣ ਹੋਏਗਾ ਨਵਾਂ ਪ੍ਰਧਾਨ?
ਗਿਆਨੀ ਹਰਪ੍ਰੀਤ ਸਿੰਘ ਦਾ ਜਥੇਦਾਰ ਨੂੰ ਪੱਤਰ, ਬੋਲੇ-‘ਸ੍ਰੀ ਅਕਾਲ ਤਖਤ ਸਾਹਿਬ ਦਾ ਸੇਵਾਦਾਰ ਜਥੇਦਾਰ ਹੋ ਸਕਦਾ ਹੈ ਪਰ ਖੁਦ ਸ੍ਰੀ ਅਕਾਲ ਤਖਤ ਸਾਹਿਬ ਨਹੀਂ’
EVM ਦੀ ਥਾਂ ਬੈਲੇਟ ਪੇਪਰ ਨਾਲ ਚੋਣਾਂ ਦੀ ਮੰਗ ਵਾਜਬ, 'ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ' ਦੀ ਰਜਿਸਟ੍ਰੇਸ਼ਨ ਰੱਦ ਕਰਨਾ ਲੋਕਤੰਤਰ ਦਾ ਘਾਣ: ਕਰਨੈਲ ਸਿੰਘ ਪੀਰ ਮੁਹੰਮਦ
ਪੰਜਾਬ ਦੀਆਂ ਮਹਿਲਾਵਾਂ ਲਈ ਵੱਡੀ ਖ਼ਬਰ, ਅੱਜ ਮੁੜ ਖਾਤਿਆਂ ‘ਚ ਹੋਏਗੀ ਪੈਸਿਆਂ ਦੀ ਟੂੰ-ਟੂੰ; ਤਰਨਤਾਰਨ ‘ਚ CM ਮਾਨ ਜਾਰੀ ਕਰਨਗੇ ਅਗਲੀ ਕਿਸ਼ਤ
ਪੰਜਾਬ-ਚੰਡੀਗੜ੍ਹ ‘ਚ ਪੂਰਾ ਹਫ਼ਤਾ ਰਹੇਗਾ ਖੁਸ਼ਕ ਮੌਸਮ, ਮੀਂਹ ਦਾ ਕੋਈ ਅਲਰਟ ਨਹੀਂ; ਦਿਨ ਗਰਮ ਤੇ ਰਾਤਾਂ ਹੋਣਗੀਆਂ ਠੰਢੀਆਂ

© Copyright Galactic Television & Communications Pvt. Ltd. 2026. All rights reserved.