ਪੁਲਿਸ ਵਿਭਾਗ ਵੱਲੋਂ ਵੱਡਾ ਐਕਸ਼ਨ! 5 ਪੁਲਿਸ ਮੁਲਾਜ਼ਮਾਂ 'ਤੇ ਡਿੱਗੀ ਗਾਜ, ਜਾਣੋ ਕਿਸ ਵਜ੍ਹਾ ਕਰਕੇ ਕੀਤਾ ਸਸਪੈਂਡ

By:  Lajwinder Kaur June 19th 2026 11:04 AM -- Updated: June 19th 2026 11:39 AM

ਚੰਡੀਗੜ੍ਹ ਤੋਂ ਅਹਿਮ ਖਬਰ ਸਾਹਮਣੇ ਆਈ ਹੈ। ਜਿੱਥੇ ਇੱਕ ਝਟਕੇ ਦੇ ਵਿੱਚ 5 ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ (Cops Suspendedਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿੱਚ ਸੈਕਟਰ-11 ਸਥਿਤ ਸ੍ਰੀ ਕੁਮਾਰ ਮੈਡੀਕਲ ਸਟੋਰ 'ਤੇ ਹੋਏ ਕੈਸ਼ੀਅਰ ਦੇ ਕਤਲ ਅਤੇ ਫਾਇਰਿੰਗ ਮਾਮਲੇ ਵਿੱਚ ਚੰਡੀਗੜ੍ਹ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ 5 ਪੁਲਿਸ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਹਾਲਾਂਕਿ ਇਸ ਦੇ ਵਿੱਚ ਵੱਖਰੇ ਤੌਰ ਦੇ ਉੱਪਰ ਇਹ ਕਾਰਨ ਨਹੀਂ ਦੱਸਿਆ ਗਿਆ ਕਿ ਉਹਨਾਂ ਨੂੰ ਸੈਕਟਰ 11 ਫਾਇਰਿੰਗ ਮਾਮਲੇ ਚ ਸਸਪੈਂਡ ਕੀਤਾ ਗਿਆ। ਇਸ ਸਸਪੈਂਸ਼ਨ ਨੂੰ ਲੈ ਕੇ  ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤੀ ਗਈ ਹੈ। 


ਕੀ ਹੈ ਪੂਰਾ ਮਾਮਲਾ?

ਪਿਛਲੇ ਦਿਨੀਂ ਸੈਕਟਰ-11 ਵਿੱਚ ਮੈਡੀਕਲ ਸਟੋਰ 'ਤੇ ਹੋਈ ਗੋਲੀਬਾਰੀ ਦੀ ਘਟਨਾ ਤੋਂ ਬਾਅਦ, ਪੁਲਿਸ ਪ੍ਰਸ਼ਾਸਨ ਨੇ ਡਿਊਟੀ ਵਿੱਚ ਕੁਤਾਹੀ ਅਤੇ ਲਾਪਰਵਾਹੀ ਵਰਤਣ ਦੇ ਦੋਸ਼ ਵਿੱਚ ਇਹ ਸਖ਼ਤ ਕਦਮ ਚੁੱਕਿਆ ਹੈ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਚੈਕਪੁਆਇੰਟਾਂ 'ਤੇ ਤਾਇਨਾਤ ਮੁਲਾਜ਼ਮਾਂ ਵੱਲੋਂ ਡਿਊਟੀ ਵਿੱਚ ਲਾਪਰਵਾਹੀ ਵਰਤੀ ਗਈ, ਜਿਸ ਕਾਰਨ ਮੁਲਜ਼ਮਾਂ ਨੂੰ ਸ਼ਹਿਰ ਤੋਂ ਭੱਜਣ ਦਾ ਮੌਕਾ ਮਿਲ ਗਿਆ।

ਸਸਪੈਂਡ ਕੀਤੇ ਗਏ ਪੁਲਿਸ ਮੁਲਾਜ਼ਮ:

ਐਸ.ਐਸ.ਪੀ. ਵੱਲੋਂ ਜਾਰੀ ਹੁਕਮਾਂ ਮੁਤਾਬਕ ਸਸਪੈਂਡ ਕੀਤੇ ਗਏ ਕਰਮਚਾਰੀਆਂ ਵਿੱਚ ਸ਼ਾਮਲ ਹਨ:

ਸਬ-ਇੰਸਪੈਕਟਰ ਬਚਿੱਤਰ ਸਿੰਘ (ਸੈਕਟਰ-11 ਥਾਣਾ)

ਮਹਿਲਾ ਕਾਂਸਟੇਬਲ ਸੁਮਨ (ਸੈਕਟਰ-11)

ਸੀਨੀਅਰ ਕਾਂਸਟੇਬਲ ਰੋਬਿਨ (ਸੁਖਨਾ ਲੇਕ ਪੁਲਿਸ ਚੌਂਕੀ)

ਮਹਿਲਾ ਕਾਂਸਟੇਬਲ ਦੀਕਸ਼ਾ (ਸੈਕਟਰ-3 ਥਾਣਾ)

ਸੀਨੀਅਰ ਮਹਿਲਾ ਕਾਂਸਟੇਬਲ ਜਸਪਾਲ ਕੌਰ (ਆਈ.ਟੀ. ਪਾਰਕ ਥਾਣਾ)

ਪੁਲਿਸ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਡਿਊਟੀ ਵਿੱਚ ਲਾਪਰਵਾਹੀ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਇਸ ਮਾਮਲੇ ਦੀ ਵਿਭਾਗੀ ਜਾਂਚ ਜਾਰੀ ਹੈ। ਸਸਪੈਂਸ਼ਨ ਦੌਰਾਨ ਇਹ ਸਾਰੇ ਮੁਲਾਜ਼ਮ ਸੈਕਟਰ-26 ਸਥਿਤ ਡਿਸਟ੍ਰਿਕਟ ਪੁਲਿਸ ਲਾਈਨਜ਼ ਵਿਖੇ ਤਾਇਨਾਤ ਰਹਿਣਗੇ।

Related Post

CM ਮਾਨ ਦਾ ਵੱਡਾ ਐਲਾਨ: 1 ਅਕਤੂਬਰ ਨੂੰ ਔਰਤਾਂ ਦੇ ਖਾਤੇ ‘ਚ ਮੁੜ ਹੋਏਗੀ ਟੂੰ-ਟੂੰ! ਅਗਲੇ 3 ਮਹੀਨਿਆਂ ਦੀ ਰਕਮ ਆਵੇਗੀ
ਅਕਾਲੀ ਦਲ ਨੂੰ ਵੱਡਾ ਝਟਕਾ: ਸਾਬਕਾ ਵਿਧਾਇਕ ਰਣਜੀਤ ਸਿੰਘ ਛੱਜਲਵੱਡੀ ਤੇ ਅਕਾਲੀ ਦਲ (PS) ਹਲਕਾ ਇੰਚਾਰਜ ਸਤਿੰਦਰਜੀਤ ਸਿੰਘ ਸਾਥੀਆਂ ਸਮੇਤ ‘ਆਪ’ 'ਚ ਸ਼ਾਮਲ
ਸਾਬਕਾ IAS ਅਧਿਕਾਰੀ ਅਤੇ ਸਿੱਖ ਐਜੂਕੇਸ਼ਨ ਸੁਸਾਇਟੀ ਦੇ ਪ੍ਰਧਾਨ ਗੁਰਦੇਵ ਸਿੰਘ ਦਾ ਦੇਹਾਂਤ; ਦੇਹ PGI ਨੂੰ ਦਾਨ
ਅੱਜ ਪੰਜਾਬ ਦੇ 8 ਜ਼ਿਲ੍ਹਿਆਂ 'ਚ ਮੀਂਹ ਦੇ ਆਸਾਰ: ਕੱਲ੍ਹ ਤੋਂ ਮੌਸਮ ਰਹੇਗਾ ਖੁਸ਼ਕ, ਸਵੇਰ-ਸ਼ਾਮ ਤਾਪਮਾਨ 'ਚ ਠੰਢਕ; ਮਾਨਸੂਨ ਪੈਣ ਲੱਗਾ ਕਮਜ਼ੋਰ
ਪੰਜਾਬੀ ਦੇਣ ਧਿਆਨ! PRTC-ਪਨਬਸ ਯੂਨੀਅਨ ਦਾ ਵੱਡਾ ਐਲਾਨ, ਇਸ ਦਿਨ ਸਰਕਾਰੀ ਬੱਸਾਂ ਦਾ ਮੁਕੰਮਲ ਚੱਕਾ ਜਾਮ….
ਸਰਕਾਰ ਤੇ ਮੁਲਾਜ਼ਮਾਂ ਵਿਚਾਲੇ ਕੜਵਾਹਟ ਹੋਈ ਦੂਰ: DA 'ਤੇ ਬਣੀ ਸਹਿਮਤੀ, ਜਾਣੋ ਕਿੰਨੇ ਫੀਸਦੀ ਮਿਲੇਗਾ ਮਹਿੰਗਾਈ ਭੱਤਾ

© Copyright Galactic Television & Communications Pvt. Ltd. 2026. All rights reserved.