ਦਿੱਲੀ 'ਚ ਧਮਾਕਾ, ਪੂਰੇ ਦੇਸ਼ 'ਚ ਅਲਰਟ

By:  Jitendra Baghel November 10th 2025 07:41 PM -- Updated: November 11th 2025 08:15 AM

ਦਿੱਲੀ 'ਚ ਧਮਾਕਾ: ਸ਼ਾਹ ਨੇ ਕਿਹਾ –ਹਰ ਅੰਗੇਲ ਤੋਂ ਹੋਵੇਗੀ ਜਾਂਚ

ਦਿੱਲੀ ਦੇ ਲਾਲ ਕਿਲ੍ਹੇ ਨੇੜੇ ਹੋਏ ਸ਼ਕਤੀਸ਼ਾਲੀ ਧਮਾਕੇ ਨਾਲ ਰਾਜਧਾਨੀ ਹਿੱਲ ਗਈ।ਇਸ ਧਮਾਕੇ ਵਿੱਚ ਹੁਣ ਤੱਕ 08  ਲੋਕਾਂ ਦੀ ਮੌਤ ਦੀ ਖ਼ਬਰ ਸਾਮ੍ਹਣੇ ਆਈ ਹੈ ਤੇ ਕਈ ਜ਼ਖਮੀ ਹੋਏ ਹਨ। ਧਮਾਕਾ ਇੱਕ i-20 ਕਾਰ ਦੇ ਅੰਦਰ ਹੋਇਆ, ਜਿਸ ਕਰਕੇ ਨੇੜਲੇ ਇਲਾਕੇ ਵਿੱਚ ਦਹਿਸ਼ਤ ਫੈਲ ਗਈ।

ਧਮਾਕੇ ਦੀ ਖ਼ਬਰ ਮਿਲਦੇ ਹੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਤੁਰੰਤ ਤਫ਼ਤੀਸ਼ੀ ਏਜੰਸੀਆਂ ਨੂੰ ਮੌਕੇ 'ਤੇ ਭੇਜਣ ਦਾ ਹੁਕਮ ਦਿੱਤਾ। ਅਮਿਤ ਸ਼ਾਹ ਨੇ ਹਸਪਤਾਲ ਪਹੁੰਚਕੇ ਜਖਮੀਆਂ ਦਾ ਹਾਲ ਜਾਣਿਆ ।

list

NIA, NSG ਅਤੇ ਫੋਰੈਂਸਿਕ ਟੀਮਾਂ ਨੇ ਮੌਕੇ ਤੋਂ ਸਬੂਤ ਇਕੱਠੇ ਕਰਨ ਸ਼ੁਰੂ ਕਰ ਦਿੱਤੇ ਹਨ। ਸ਼ਾਹ ਨੇ ਦਿੱਲੀ ਪੁਲਿਸ ਅਤੇ ਸੁਰੱਖਿਆ ਏਜੰਸੀਜ਼ ਨੂੰ ਕਿਹਾ ਹੈ ਕਿ ਜਿੰਨੀ ਜਲਦੀ ਹੋ ਸਕੇ, ਘਟਨਾ ਦੀ ਪੂਰੀ ਸੱਚਾਈ ਸਾਹਮਣੇ ਲਿਆਈ ਜਾਵੇ।

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀ ਸ਼ਾਹ ਨਾਲ ਗੱਲ ਕਰਕੇ ਸਥਿਤੀ ਬਾਰੇ ਜਾਣਕਾਰੀ ਲਈ ਹੈ।

ਫ਼ਿਲਹਾਲ ਲਾਲ ਕਿਲ੍ਹਾ ਤੇ ਨੇੜਲੇ ਇਲਾਕੇ ਨੂੰ ਸੁਰੱਖਿਆ ਘੇਰੇ ਵਿੱਚ ਲਿਆ ਗਿਆ ਹੈ। ਦਿੱਲੀ ਪੁਲਿਸ ਨੇ ਸੀਸੀਟੀਵੀ ਫੁਟੇਜ ਖੰਗਾਲਣ ਸ਼ੁਰੂ ਕਰ ਦਿੱਤੇ ਹਨ। ਇਸ ਧਮਾਕੇ ਤੋਂ ਬਾਅਦ ਪੂਰੇ ਦੇਸ਼ ਚ ਅਲਰਟ ਕੀਤਾ ਗਿਆ ਹੈ ।

Related Post

CM ਭਗਵੰਤ ਮਾਨ ਦੀ ਵੱਡੀ ਅਪੀਲ; ਜੇ ਨਾ ਭਰਿਆ ਆਹ ਫਾਰਮ ਤਾਂ ਮਹਿਲਾਵਾਂ ਨੂੰ ਨਹੀਂ ਮਿਲਣਗੇ 1000-1500 ਰੁਪਏ
ਪੰਜਾਬ ਕਾਂਗਰਸ 'ਚ 'ਰਾਜਾ' ਵੜਿੰਗ ਹੀ ਰਹਿਣਗੇ ਪ੍ਰਧਾਨ; ਅੰਦਰੂਨੀ ਕਲੇਸ਼ ਵਿਚਾਲੇ ਭੁਪੇਸ਼ ਬਘੇਲ ਦਾ ਸਪੱਸ਼ਟ ਸੰਦੇਸ਼-ਲੀਡਰਸ਼ਿਪ ‘ਚ ਕੋਈ ਤਬਦੀਲੀ…
ਪੰਜਾਬ ਵਿਜੀਲੈਂਸ ਦਾ ਵੱਡਾ ਐਕਸ਼ਨ; ਤਲਵੰਡੀ ਸਾਬੋ ਥਾਣੇ ਦਾ ASI 20 ਹਜ਼ਾਰ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ, ਵਿਭਾਗ ‘ਚ ਮੱਚੀ ਤਰਥੱਲੀ
ਪੰਜਾਬ ‘ਚ ਮਾਨਸੂਨ ਸੁਸਤ; ਕੁੱਝ ਜ਼ਿਲ੍ਹਿਆਂ 'ਚ ਛਮ-ਛਮ ਬਾਰਿਸ਼; ਹੁੰਮਸ ਤੋਂ ਪ੍ਰੇਸ਼ਾਨ ਲੋਕ, 12 ਜੁਲਾਈ ਤੱਕ ਭਾਰੀ ਮੀਂਹ ਦੀ ਚਿਤਾਵਨੀ
ਪੰਜਾਬ ਭਾਜਪਾ ਨੂੰ ਵੱਡਾ ਝਟਕਾ! ਸਾਬਕਾ ਵਿਧਾਇਕ ਬਲਵਿੰਦਰ ਲਾਡੀ ਨੇ ਆਪਣੇ ਸਾਥੀਆਂ ਸਣੇ ਫੜਿਆ 'ਆਪ' ਦਾ ਪੱਲਾ, ਸਿਆਸੀ ਹਲਚਲ ਤੇਜ਼…
ਪੰਜਾਬ ਕਾਂਗਰਸ 'ਚ ਵੱਡਾ ਐਕਸ਼ਨ! ਸਾਬਕਾ ਵਿਧਾਇਕ ਨੂੰ ‘ਕਾਰਨ ਦੱਸੋ’ ਨੋਟਿਸ ਜਾਰੀ, ਸਿਆਸੀ ਹਲਚਲ ਤੇਜ਼, ਜਾਣੋ ਵਜ੍ਹਾ...

© Copyright Galactic Television & Communications Pvt. Ltd. 2026. All rights reserved.