ਜਾਲੰਧਰ ਵਿੱਚ ਇੱਕ ਘਰ 'ਤੇ ਆਬਕਾਰੀ ਵਿਭਾਗ ਦਾ ਛਾਪਾ

By:  Jitendra Baghel January 23rd 2026 11:44 AM

ਜਾਲੰਧਰ ਦੇ ਵੇਸਟ ਇਲਾਕੇ ਵਿੱਚ ਸਥਿਤ ਮਧੁਬਨ ਕਾਲੋਨੀ ਵਿੱਚ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਭਾਰੀ ਪੁਲਿਸ ਬਲ ਅਤੇ ਆਬਕਾਰੀ ਵਿਭਾਗ ਦੀ ਟੀਮ ਨੇ ਸ਼ਰਾਬ ਤਸਕਰੀ ਦੀ ਸੂਚਨਾ ਦੇ ਆਧਾਰ ਉੱਤੇ ਇੱਕ ਘਰ ਛਾਪਿਆ। ਇਹ ਕਾਰਵਾਈ ਵੀਡੀਓ ਜਸਮੀਤ ਸਿੰਘ ਦੀ ਅਗਵਾਈ ਹੇਠ ਕੀਤੀ ਗਈ।

ਜਾਣਕਾਰੀ ਦਿੰਦਿਆਂ ਵੀਡੀਓ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਵਿਭਾਗ ਦੀ ਟੀਮ ਰਾਜੂ ਚੌਹਾਨ ਦੇ ਘਰ ‘ਤੇ ਕਾਰਵਾਈ ਕਰਨ ਲਈ ਪਹੁੰਚੀ ਸੀ। ਹਾਲਾਂਕਿ ਜਾਂਚ ਦੌਰਾਨ ਘਰ ਵਿੱਚੋਂ ਕੋਈ ਵੀ ਗੈਰਕਾਨੂੰਨੀ ਸਮਾਨ ਬਰਾਮਦ ਨਹੀਂ ਹੋਇਆ। ਟੀਮ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਇਹ ਦਬਿਸ਼ ਦਿੱਤੀ ਸੀ।

ਐਕਸਾਈਜ਼ ਵਿਭਾਗ ਦੀ ਟੀਮ ਨੇ ਇਲਾਕੇ ਦੇ ਮੁਖੀ ਦੀ ਹਾਜ਼ਰੀ ਵਿੱਚ ਘਰ ਦਾ ਤਾਲਾ ਤੋੜ ਕੇ ਸਰਚ ਅਭਿਆਨ ਚਲਾਇਆ। ਜਾਂਚ ਪੂਰੀ ਹੋਣ ਤੋਂ ਬਾਅਦ ਘਰ ਨੂੰ ਮੁੜ ਤਾਲਾ ਲਗਾ ਦਿੱਤਾ ਗਿਆ ਅਤੇ ਤਾਲੇ ਦੀ ਚਾਬੀ ਵਿਭਾਗ ਦੀ ਟੀਮ ਆਪਣੇ ਨਾਲ ਲੈ ਗਈ।

ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇਸ ਘਰ ਵਿੱਚ ਗੈਰਕਾਨੂੰਨੀ ਸ਼ਰਾਬ ਦੀ ਤਸਕਰੀ ਕੀਤੀ ਜਾਂਦੀ ਹੈ, ਜਿਸ ਦੇ ਆਧਾਰ ‘ਤੇ ਟੀਮ ਘਰ ਦੀ ਜਾਂਚ ਲਈ ਪਹੁੰਚੀ ਸੀ। ਵਿਭਾਗ ਵੱਲੋਂ ਇਹ ਵੀ ਦੱਸਿਆ ਗਿਆ ਕਿ ਘਰ ਦੀ ਆੜ ਵਿੱਚ ਇੱਕ ਦੁਕਾਨ ਚਲਾਈ ਜਾ ਰਹੀ ਸੀ।

ਵੀਡੀਓ ਜਸਪ੍ਰੀਤ ਸਿੰਘ ਨੇ ਇਹ ਵੀ ਖੁਲਾਸਾ ਕੀਤਾ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਰਾਜੂ ਚੌਹਾਨ ਦੇ ਖ਼ਿਲਾਫ਼ ਪਹਿਲਾਂ ਵੀ ਸ਼ਰਾਬ ਤਸਕਰੀ ਨਾਲ ਸਬੰਧਿਤ ਕਈ ਮਾਮਲੇ ਦਰਜ ਹਨ।

Related Post

ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ: 44 ਸਾਲ ਪੁਰਾਣੇ ਟਕਸਾਲੀ ਆਗੂ ਗੁਰਦੀਪ ਸਿੰਘ ਮਕਰੋੜ ਨੇ ਪਾਰਟੀ ਦੇ ਸਾਰੇ ਅਹੁਦਿਆਂ ਸਣੇ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ…
CBI ਦਾ ਵੱਡਾ ਐਕਸ਼ਨ! 5 ਲੱਖ ਰੁਪਏ ਦੀ ਰਿਸ਼ਵਤ ਲੈਂਦਾ ਸੈਨੇਟਰੀ ਇੰਸਪੈਕਟਰ ਕਾਬੂ, ਜਾਣੋ ਪੂਰਾ ਮਾਮਲਾ
ਅਮਰਜੀਤ ਚਾਵਲਾ ਮਾਮਲੇ ਨਾਲ ਜੁੜੀ ਵੱਡੀ ਖ਼ਬਰ, ਪੰਜਾਬ ਪੁਲਿਸ ਨੇ ਜਾਂਚ ਲਈ SIT ਦਾ ਕੀਤਾ ਗਠਨ
ਪੰਜਾਬ ‘ਚ ਮੌਸਮ ਹੋਇਆ ਸੁਹਾਵਨਾ! ਅੱਜ 12 ਜ਼ਿਲ੍ਹਿਆਂ 'ਚ ਮੀਂਹ ਅਤੇ ਗੜ੍ਹੇਮਾਰੀ ਦੀ ਚੇਤਾਵਨੀ, ਡਿੱਗਿਆ ਤਾਪਮਾਨ
ਗਮਾਡਾ ਦਫ਼ਤਰ ’ਤੇ ਛਾਪੇਮਾਰੀ ਦਾ ਮਾਮਲਾ: ਹਾਈ ਕੋਰਟ ਨੇ ED ਨੂੰ ਜਾਰੀ ਕੀਤਾ ਨੋਟਿਸ, ਬਿਨਾਂ ਸਰਚ ਵਾਰੰਟ ਤਲਾਸ਼ੀ ਲੈਣ ਦਾ ਲੱਗਿਆ ਦੋਸ਼
ਕਿਸਮਤ ਹੋਈ ਮਿਹਰਬਾਨ! ਫੜੀ ਲਗਾ ਕੇ ਪਰਿਵਾਰ ਪਾਲਦੇ ਬਜ਼ੁਰਗ ਦੀ ਚਮਕੀ ਕਿਸਮਤ, 21 ਲੱਖ ਰੁਪਏ ਦੀ ਨਿਕਲੀ ਲਾਟਰੀ

© Copyright Galactic Television & Communications Pvt. Ltd. 2026. All rights reserved.