Bathinda Murder ਪਿਤਾ ਨੇ ਆਪਣੀ ਹੀ ਧੀ ਦਾ ਕੀਤਾ ਕਤਲ, ਜਾਣੋ ਕੀ ਸੀ ਕਾਰਨ

By:  Gurjeet Singh January 4th 2026 04:43 PM

ਬਠਿੰਡਾ:- ਹਲਕਾ ਲੰਬੀ ਦੇ ਪਿੰਡ ਮਿੱਡਾ ਵਿੱਚ ਅੱਜ ਇੱਕ ਦਰਦਨਾਕ ਘਟਨਾ ਵਾਪਰੀ। ਜਾਣਕਾਰੀ ਮੁਤਾਬਕ, ਇੱਕ ਪਿਤਾ ਨੇ ਆਪਣੀ ਨੌਜਵਾਨ ਧੀ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ, ਜਿਸ ਕਾਰਨ ਪਿੰਡ ਵਿੱਚ ਸੋਗ ਅਤੇ ਸਹਿਮ ਦਾ ਮਾਹੌਲ ਬਣ ਗਿਆ।

ਮ੍ਰਿਤਕਾ ਦੀ ਪਛਾਣ 18 ਸਾਲਾ ਚਮਨਪ੍ਰੀਤ ਕੌਰ ਵਜੋਂ ਕੀਤੀ ਗਈ ਹੈ। ਘਟਨਾ ਦੌਰਾਨ ਲੜਕੀ ਆਪਣੇ ਘਰ ਦੇ ਕਮਰੇ ਵਿੱਚ ਸੁੱਤੀ ਹੋਈ ਸੀ। ਦੱਸਿਆ ਜਾ ਰਿਹਾ ਹੈ ਕਿ ਉਸ ਦੇ ਪਿਤਾ ਪਾਲਾ ਸਿੰਘ ਨੇ ਤੇਜ਼ਧਾਰ ਹਥਿਆਰ ਨਾਲ ਉਸ 'ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਲੜਕੀ ਦੀ ਮੌਤ ਮੌਕੇ 'ਤੇ ਹੀ ਹੋ ਗਈ। ਵਾਰਦਾਤ ਤੋਂ ਬਾਅਦ ਪਿਤਾ ਮੌਕੇ ਤੋਂ ਫਰਾਰ ਹੋ ਗਿਆ।

ਪੜਾਈ ਦੇ ਖਿਲ਼ਾਫ ਸੀ ਪਿਤਾ:- ਸੂਚਨਾ ਮਿਲਣ 'ਤੇ, ਥਾਣਾ ਕਬਰਵਾਲਾ ਦੀ ਮੁਖੀ ਹਰਪ੍ਰੀਤ ਕੌਰ ਪੁਲਿਸ ਮੌਕੇ 'ਤੇ ਪਹੁੰਚੀ। ਪੁਲਿਸ ਵਾਰਦਾਤ ਦੇ ਅਸਲ ਕਾਰਨਾਂ ਦੀ ਜਾਂਚ ਕਰ ਰਹੀ ਹੈ ਅਤੇ ਮ੍ਰਿਤਕਾ ਦੇ ਪਰਿਵਾਰ ਤੋਂ ਬਿਆਨ ਲੈ ਰਹੀ ਹੈ। ਇਸ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਕੁੜੀ ਆਪਣੀ ਪੜ੍ਹਾਈ ਅੱਗੇ ਵਧਾਉਣਾ ਚਾਹੁੰਦੀ ਸੀ, ਪਰ ਉਸ ਦੇ ਪਿਤਾ ਇਸ ਗੱਲ ਖ਼ਿਲਾਫ਼ ਸਨ।

ਕਾਤਲ ਪਿਤਾ ਦੀ ਭਾਲ ਜਾਰੀ :- ਪਿੰਡ ਦੇ ਲੋਕ ਘਟਨਾ ਤੋਂ ਗਹਿਰੇ ਸੋਗ ਵਿੱਚ ਹਨ ਅਤੇ ਇਸ ਹੱਤਿਆ ਨੇ ਪਿੰਡ ਵਿੱਚ ਡਰ ਅਤੇ ਚਿੰਤਾ ਫੈਲਾ ਦਿੱਤੀ ਹੈ। ਪੁਲਿਸ ਮੌਕੇ ਦੀ ਤਫ਼ਤੀਸ਼ ਕਰ ਰਹੀ ਹੈ ਅਤੇ ਫਰਾਰ ਪਿਤਾ ਦੀ ਭਾਰ ਜਾਰੀ ਹੈ। ਮੌਕੇ ਤੋਂ ਲਾਸ਼ ਪੁਲਿਸ ਨੇ ਕਬਜ਼ੇ ਵਿੱਚ ਲੈ ਲਈ ਹੈ ਅਤੇ ਦੀ ਜਾਂਚ ਜਾਰੀ ਹੈ।

ਪੁਲਿਸ ਵੱਲੋਂ ਮਾਮਲੇ ਦੀ ਜਾਂਚ, ਜਾਰੀ:- ਇਲਾਕੇ ਦੇ ਲੋਕਾਂ ਨੇ ਇਸ ਵਾਰਦਾਤ ਨੂੰ ਦਹਿਸ਼ਤ ਵਜੋਂ ਵੇਖਿਆ ਹੈ। ਪੁਲੀਸ ਨੇ ਸੁਰੱਖਿਆ ਲਈ ਇਲਾਕੇ ਵਿੱਚ ਨਿਗਰਾਨੀ ਵਧਾ ਦਿੱਤੀ ਹੈ ਅਤੇ ਘਟਨਾ ਦੇ ਸਾਰੇ ਪੱਖਾਂ ਦੀ ਜਾਂਚ ਕੀਤੀ ਜਾ ਰਹੀ ਹੈ।

Related Post

ਪਾਕਿਸਤਾਨ 'ਚ 3 ਸਿੱਖ ਸ਼ਰਧਾਲੂਆਂ ਦੇ ਲਾਪਤਾ ਹੋਣ ਦਾ ਸਾਹਮਣੇ ਆਇਆ ਪੂਰਾ ਸੱਚ! ਪਰਿਵਾਰ ਬੋਲੇ- ਸਾਰੇ ਪੂਰੀ ਤਰ੍ਹਾਂ ਸੁਰੱਖਿਅਤ…
ਕਾਂਗਰਸ ਨੂੰ ਵੱਡਾ ਝਟਕਾ, ਬਲਜਿੰਦਰ ਸਿੰਘ ਨੋਨੀ ਦੀ ਅਗਵਾਈ ਹੇਠ ਦਰਜਨਾਂ ਪਰਿਵਾਰ 'ਆਪ' 'ਚ ਸ਼ਾਮਲ, ਵਿਧਾਇਕ ਧਾਲੀਵਾਲ ਨੇ ਕੀਤਾ ਨਿੱਘਾ ਸਵਾਗਤ
ਪੰਜਾਬ ਅਤੇ ਚੰਡੀਗੜ੍ਹ ‘ਚ ਅੱਜ ਹੋਵੇਗਾ ਬਲੈਕਆਊਟ; ਲਾਈਟਾਂ ਬੰਦ ਰੱਖਣ ਦੇ ਨਿਰਦੇਸ਼; ਵੱਜਣਗੇ ਏਅਰ ਰੇਡ ਸਾਇਰਨ
ਪੰਜਾਬ ‘ਚ ਭਾਜਪਾ-ਅਕਾਲੀ ਦਲ ਦੇ ਸੀਟਾਂ ਦੀ ਵੰਡ ਦੀ ਫਰਜ਼ੀ ਸੂਚੀ ਵਾਇਰਲ, SAD ਨੇ ਲੋਕਾਂ ਨੂੰ ਕੀਤਾ ਸਾਵਧਾਨ
ਪਾਕਿਸਤਾਨ ਗਏ ਭਾਰਤੀ ਸਿੱਖ ਸ਼ਰਧਾਲੂਆਂ ਦੇ ਜਥੇ 'ਚੋਂ 3 ਸ਼ਰਧਾਲੂ ਲਾਪਤਾ, ਜਾਣੋ ਕਿਵੇਂ ਹੋਏ ਗਾਇਬ…
ਬਟਾਲਾ ਵਾਸੀਆਂ ਲਈ ਜ਼ਰੂਰੀ ਖ਼ਬਰ: ਕੱਲ੍ਹ ਰਾਤ 8 ਵਜੇ ਤੋਂ 8:15 ਵਜੇ ਤੱਕ ਰਹੇਗਾ 'ਬਲੈਕਆਊਟ', ਸਰਕਾਰੀ ਹਸਪਤਾਲ ਵਿਖੇ ਹੋਵੇਗੀ ਮੌਕ ਡਰਿੱਲ

© Copyright Galactic Television & Communications Pvt. Ltd. 2026. All rights reserved.