ਗਿੱਦੜਬਾਹਾ ’ਚ ਰਜਿਸਟਰੀ ਦਾ ਕੰਮ ਠੱਪ, ਜਾਣੋ ਕੀ ਹੈ ਪੂਰਾ ਮਾਮਲਾ

By  Jitendra Baghel December 25th 2025 03:52 PM -- Updated: December 25th 2025 04:11 PM

ਗਿੱਦੜਬਾਹਾ: ਜ਼ਮੀਨਾਂ ਦੀ ਰਜਿਸਟਰੀ ਦਾ ਕੰਮ ਪਿਛਲੇ ਤਿੰਨ ਦਿਨਾਂ ਤੋਂ ਪੂਰੀ ਤਰ੍ਹਾਂ ਠੱਪ ਹੋਣ ਕਾਰਨ ਆਮ ਲੋਕ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਰਜਿਸਟਰੀ ਕਰਵਾਉਣ ਲਈ ਦੂਰ-ਦੂਰ ਤੋਂ ਆਏ ਲੋਕ ਦਫ਼ਤਰਾਂ ਦੇ ਚੱਕਰ ਕੱਟਣ ਲਈ ਮਜਬੂਰ ਹਨ, ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਲੋਕਾਂ ਨੇ ਦੱਸਿਆ ਕਿ ਟੋਕਨ ਮਿਲਣ ਦੇ ਬਾਵਜੂਦ ਵੀ ਪਿਛਲੇ ਤਿੰਨ ਦਿਨਾਂ ਤੋਂ ਰਜਿਸਟਰੀ ਨਹੀਂ ਹੋ ਸਕੀ। ਉਨ੍ਹਾਂ ਕਿਹਾ ਕਿ ਲੋਕ ਪਹਿਲਾਂ ਹੀ ਸਮਾਂ ਅਤੇ ਪੈਸਾ ਖਰਚ ਕਰਕੇ ਆਉਂਦੇ ਹਨ, ਪਰ ਕੰਮ ਨਾ ਹੋਣ ਕਾਰਨ ਉਨ੍ਹਾਂ ਨੂੰ ਵੱਡੀ ਆਰਥਿਕ ਅਤੇ ਮਾਨਸਿਕ ਤਕਲੀਫ਼ ਝੱਲਣੀ ਪੈ ਰਹੀ ਹੈ।

ਲੋਕਾਂ ਦਾ ਕਹਿਣਾ ਹੈ ਕਿ ਰਜਿਸਟਰੀ ਦਾ ਕੰਮ ਰੁਕਣ ਨਾਲ ਨਾ ਸਿਰਫ਼ ਜਾਇਦਾਦੀ ਲੈਣ-ਦੇਣ ਪ੍ਰਭਾਵਿਤ ਹੋ ਰਹੇ ਹਨ, ਸਗੋਂ ਇਸ ਨਾਲ ਜੁੜੇ ਹੋਰ ਕਈ ਕਾਨੂੰਨੀ ਅਤੇ ਨਿੱਜੀ ਕੰਮ ਵੀ ਅਟਕੇ ਪਏ ਹਨ।

ਕੀ ਹੈ ਪੂਰਾ ਮਾਮਲਾ?

ਜਾਣਕਾਰੀ ਮੁਤਾਬਕ ਨਾਇਬ ਤਹਿਸੀਲਦਾਰ ਗਿੱਦੜਬਾਹਾ ਛੁੱਟੀ ’ਤੇ ਹਨ, ਜਦਕਿ ਤਹਿਸੀਲਦਾਰ ਦੀ ਬਦਲੀ ਹੋ ਚੁੱਕੀ ਹੈ ਅਤੇ ਅਜੇ ਤੱਕ ਕਿਸੇ ਅਧਿਕਾਰੀ ਨੇ ਚਾਰਜ ਨਹੀਂ ਸੰਭਾਲਿਆ। ਇਸ ਕਾਰਨ ਰਜਿਸਟਰੀ ਦਾ ਸਾਰਾ ਕੰਮ ਪ੍ਰਭਾਵਿਤ ਹੋ ਰਿਹਾ ਹੈ ਅਤੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਉੱਧਰ, ਇਸ ਮਾਮਲੇ ਸਬੰਧੀ ਜਦੋਂ ਐੱਸ.ਡੀ.ਐੱਮ. ਜਸਪਾਲ ਸਿੰਘ ਬਰਾੜ ਗਿੱਦੜਬਾਹਾ ਨਾਲ ਸੰਪਰਕ ਕੀਤਾ ਗਿਆ, ਤਾਂ ਉਨ੍ਹਾਂ ਦੱਸਿਆ ਕਿ ਜਲਦ ਹੀ ਇਸ ਸਮੱਸਿਆ ਦਾ ਹੱਲ ਕੱਢ ਲਿਆ ਜਾਵੇਗਾ ਅਤੇ ਰਜਿਸਟਰੀ ਦਾ ਕੰਮ ਮੁੜ ਸੁਚਾਰੂ ਢੰਗ ਨਾਲ ਸ਼ੁਰੂ ਕਰ ਦਿੱਤਾ ਜਾਵੇਗਾ।

Related Post

ਨਯਾ ਗਾਓਂ ਅਤੇ ਖੰਨਾ 'ਚ ਭਾਜਪਾ ਨੂੰ ਵੱਡਾ ਝਟਕਾ: ਨਗਰ ਕੌਂਸਲ ਪ੍ਰਧਾਨ ਅਤੇ ਯੂਥ ਪ੍ਰਧਾਨ ਸਮੇਤ ਕਈ ਦਿੱਗਜ ਅਕਾਲੀ ਦਲ 'ਚ ਸ਼ਾਮਲ
ਫ਼ਸਲੀ ਨੁਕਸਾਨ ਅਤੇ RDF ਦੇ ਮੁੱਦੇ 'ਤੇ CM ਮਾਨ ਦੀ ਕੇਂਦਰੀ ਮੰਤਰੀ ਨਾਲ ਮੁਲਾਕਾਤ, ਕੇਂਦਰੀ ਮੰਤਰੀ ਨੇ ਟੀਮਾਂ ਭੇਜਣ ਦਾ ਦਿੱਤਾ ਭਰੋਸਾ
ਗੈਂਗਸਟਰਾਂ ਦੀ ਹੁਣ ਖ਼ੈਰ ਨਹੀਂ: ਪੰਜਾਬ ਸਰਕਾਰ ਨੇ 28 ਮੋਸਟ ਵਾਂਟੇਡਾਂ 'ਤੇ ਰੱਖਿਆ ਕਰੋੜਾਂ ਦਾ ਇਨਾਮ, ਜਾਰੀ ਕੀਤੀ ਲਿਸਟ
ਅਪ੍ਰੈਲ 'ਚ ਮੀਂਹ ਨੇ ਤੋੜੇ ਰਿਕਾਰਡ, ਪੰਜਾਬ-ਚੰਡੀਗੜ੍ਹ 'ਚ 15 ਅਪ੍ਰੈਲ ਤੱਕ ਮੌਸਮ ਰਹੇਗਾ ਖੁਸ਼ਕ, ਸਵੇਰ-ਸ਼ਾਮ ਹਾਲੇ ਵੀ ਹਲਕੀ ਠੰਢ, ਕਿਸਾਨਾਂ ਲਈ ਵੱਡੀ ਰਾਹਤ!
ਸੰਸਦ ਦੇ ਬਜਟ ਸੈਸ਼ਨ 'ਚ ਛਾਏ MP ਸਤਨਾਮ ਸਿੰਘ ਸੰਧੂ, ਪੰਜਾਬ ਦੇ ਮੁੱਦਿਆਂ 'ਤੇ ਸਭ ਤੋਂ ਵੱਧ ਸਵਾਲ ਪੁੱਛ ਕੇ ਬਣਾਇਆ ਰਿਕਾਰਡ, ਜਾਣੋ ਕੀ ਕਹਿੰਦਾ ਰਿਪੋਰਟ ਕਾਰਡ!
ਬਟਾਲਾ ਪੁਲਿਸ ਦੇ ਹੱਥ ਲੱਗੀ ਵੱਡੀ ਕਾਮਯਾਬੀ! 30 ਗ੍ਰਾਮ ਹੈਰੋਇਨ ਅਤੇ ਡਰੱਗ ਮਨੀ ਸਣੇ ਤਿੰਨ ਤਸਕਰ ਕਾਬੂ

© Copyright Galactic Television & Communications Pvt. Ltd. 2026. All rights reserved.