England 'ਚ ਪੰਜਾਬੀ ਨੌਜਵਾਨ ਨੇ ਤੋੜਿਆ ਦਮ, 10 December ਨੂੰ ਆਉਣਾ ਸੀ ਪੰਜਾਬ

By  Jitendra Baghel December 3rd 2025 07:28 PM

ਚੰਗੇ ਭਵਿੱਖ ਦੀ ਹਰ ਕੋਈ ਕਾਮਨਾ ਕਰਦਾ ਹੈ। ਇਹ ਕਾਮਨਾ ਨੂੰ ਪੂਰਾ ਕਰਨਾ ਪੰਜਾਬ ਤੋਂ ਨੌਜਵਾਨੀ ਵਿਦੇਸ਼ਾਂ ਵੱਲ ਰੁਖ਼ ਕਰ ਰਹੀ ਹੈ। ਇਨ੍ਹਾਂ ਵਿੱਚੋਂ ਅਜਿਹੇ ਬਹੁਤ ਸਾਰੇ ਪੰਜਾਬੀ ਹਨ ਜਿੰਨ੍ਹਾਂ ਦੇ ਸੁਫਨੇ ਪੂਰੇ ਨਹੀਂ ਹੁੰਦੇ ਤੇ ਵਿਦੇਸ਼ ਵਿੱਚ ਪੰਜਾਬ ਨਾਲੋਂ ਵੀ ਮਾੜੀ ਜ਼ਿੰਦਗੀ ਹੰਢਾਉੇਂਦੇ ਹਨ, ਸਾਰੀ ਉਮਰ ਸੜਕਾਂ ਉੱਤੇ ਰਾਤ ਗੁਜਾਰਦੇ ਹਨ ਆਖਿਰਾ ਸੜਕਾਂ ਉੱਤੇ ਹੀ ਮਰ ਜਾਂਦੇ ਹਨ।  ਅਜਿਹਾ ਹੀ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਆਪਣੇ ਚੰਗੇ ਭਵਿੱਖ ਲਈ ਇੰਗਲੈਂਡ ਗਏ ਪੰਜਾਬੀ ਨੌਜਵਾਨ ਰਵਿੰਦਰ ਸਿੰਘ ਦੀ ਅਚਾਨਕ ਮੌਤ ਹੋ ਗਈ,ਜਿਸ ਤੋਂ ਬਾਅਦ ਹੁਸ਼ਿਆਰਪੁਰ ਜ਼ਿਲ੍ਹੇ ਦੇ ਜੱਦੀ ਪਿੰਡ ਟਾਹਲੀ ’ਚ ਸੋਗ ਦੀ ਲਹਿਰ ਛਾ ਗਈ। ਰਵਿੰਦਰ ਸਿੰਘ ਆਪਣੇ ਪਰਿਵਾਰ ਸਮੇਤ ਪਿਛਲੇ 18 ਸਾਲ ਤੋਂ ਇੰਗਲੈਂਡ ਦੇ ਗਰੇਵਜੈਂਡ ਸ਼ਹਿਰ ਵਿਚ ਰਹਿ ਰਿਹਾ ਸੀ।

ਮੌਤ ਦੀ ਦਰਦਨਾਕ ਖ਼ਬਰ ਸੁਣ ਕੇ ਪੂਰੇ ਇਲਾਕੇ ਵਿੱਚ ਸੋਗ ਦਾ ਮਾਹੌਲ ਹੈ। ਮ੍ਰਿਤਕ ਦੇ ਭਰਾ ਜਤਿੰਦਰ ਸਿੰਘ ਨੇ ਦੱਸਿਆ ਕਿ ਮੇਰਾ ਭਰਾ ਪਿਛਲੇ 18 ਸਾਲ ਤੋਂ ਇੰਗਲੈਂਡ ਵਿਚ ਰਹਿ ਰਿਹਾ ਅਤੇ ਉਹ ਅਕਸਰ ਹੀ ਪੰਜਾਬ ਆਉਂਦਾ ਰਹਿੰਦਾ ਸੀ। ਹੁਣ ਵੀ ਉਸ ਨੇ 10 ਦਸੰਬਰ ਨੂੰ ਪੰਜਾਬ ਆਉਣਾ ਸੀ ਅਤੇ ਉਸ ਨੇ ਆਪਣੀਆਂ ਟਿਕਟਾਂ ਬੁੱਕ ਕਰਵਾ ਲਈ ਸਨ ਪਰ ਪ੍ਰਮਾਤਮਾ ਨੂੰ ਸ਼ਾਇਦ ਕੁੱਝ ਹੋਰ ਹੀ ਮਨਜ਼ੂਰ ਸੀ। ਰਵਿੰਦਰ ਸਿੰਘ ਇੰਗਲੈਂਡ ਵਿਚ ਆਪਣੇ ਪਿੱਛੇ ਪਤਨੀ, ਦੋ ਬੇਟੀਆਂ ਅਤੇ ਇਕ ਬੇਟਾ ਛੱਡ ਗਿਆ ਹੈ।

ਜਦੋਂ ਵੀ ਪੰਜਾਬ ਦਾ ਨਾਮ ਆਉਂਦਾ ਹੈ ਤਾਂ ਪੰਜਾਬ ਦੇ ਖੇਤਾਂ, ਸਰੋਂ ਦੇ ਸਾਗ ਅਤੇ ਪੰਜਾਬੀਆਂ ਦੇ ਖੁੱਲੇ ਸੁਭਾਅ ਦੀਆਂ ਗੱਲਾਂ ਸਾਹਮਣੇ ਆ ਜਾਂਦੀਆਂ ਹਨ ਹੈ। ਪ੍ਰੰਤੂ ਜੇਕਰ ਅੱਜ ਦੇ ਹਲਾਤਾਂ ਤੇ ਨਜ਼ਰ ਮਾਰੀ ਜਾਵੇ ਤਾਂ ਪੰਜਾਬ ਦੇ ਨੌਜ਼ਵਾਨ ਲੜਕੇ ਲੜਕੀਆਂ ਵਿੱਚ ਵਿਦੇਸ਼ ਜਾਣ ਦੀ ਹੌੜ ਲੱਗੀ ਹੋਈ ਹੈ। ਆਈਲੈਟਸ ਸੈਂਟਰਾਂ ਵਿੱਚ ਲੜਕੇ ਲੜਕੀਆਂ ਦਾ ਹਜੂਮ ਪੰਜਾਬ ਦੇ ਹਰ ਸ਼ਹਿਰ ਵਿੱਚ ਦੇਖਣ ਨੂੰ ਮਿਲੇਗਾ ਅਤੇ ਲੜਕੇ ਲੜਕੀਆਂ ਆਈਲੈਟਸ ਕਰਕੇ ਜਾਂ ਫ਼ਿਰ ਕਿਸੇ ਵੀ ਹਿਸਾਬ ਨਾਲ ਵਿਦੇਸ਼ ਪਹੁੰਚਕੇ ਆਪਣਾ ਭਵਿੱਖ ਸੁਰੱਖਿਅਤ ਸਮਝਦੇ ਹਨ, ਜੋਕਿ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ।

Related Post

HS Phoolka: ਪੰਜਾਬ ਦੀ ਸਿਆਸਤ ‘ਚ ਵੱਡਾ ਧਮਾਕਾ, ਸੀਨੀਅਰ ਵਕੀਲ HS ਫੂਲਕਾ ਨੇ ਫੜਿਆ ਭਾਜਪਾ ਦਾ ਪੱਲਾ
Punjab Weather 1st April: ਅੱਜ ਸੂਬੇ ਦੇ 12 ਜ਼ਿਲ੍ਹਿਆਂ ‘ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਭਵਿੱਖਬਾਣੀ, ਕੱਲ੍ਹ ਤੋਂ ਤੇਜ਼ ਹਨੇਰੀ ਤੇ ਤੂਫਾਨ ਦਾ ਅਲਰਟ
Punjab News: ਕਿਸਾਨਾਂ ਲਈ ਵੱਡੀ ਖ਼ਬਰ, 1 ਅਪ੍ਰੈਲ ਤੋਂ ਕਣਕ ਦੀ ਖਰੀਦ ਸ਼ੁਰੂ, ਦੂਜੇ ਸੂਬਿਆਂ ਤੋਂ ਆਉਣ ਵਾਲੀ ਕਣਕ 'ਤੇ ਰੋਕ, ਮੰਡੀਆਂ 'ਚ ਨਿਗਰਾਨੀ ਵਧੀ
Punjab Weather 31 March: ਪੰਜਾਬ 'ਚ ਬਦਲੇਗਾ ਮੌਸਮ ਦਾ ਮਿਜ਼ਾਜ, ਹਨੇਰੀ-ਤੂਫਾਨ ਸਣੇ ਮੀਂਹ ਦਾ ਅਲਰਟ, ਜਾਣੋ ਆਉਣ ਵਾਲੇ ਦਿਨਾਂ ਦਾ ਹਾਲ
Punjab News: ਪੰਜਾਬ ਦੀ ਸਿਆਸਤ ‘ਚ ਵੱਡਾ ਉਲਟਫੇਰ: ਕਈ ਦਿੱਗਜ ਪੰਥਕ ਸ਼ਖ਼ਸੀਅਤਾਂ ਸਣੇ ਅਕਾਲੀ ਦਲ ਦੇ ਕਈ ਆਗੂਆਂ ਨੇ ਫੜਿਆ ਭਾਜਪਾ ਦਾ ਪੱਲਾ
Bathinda News: ਪੰਜਾਬ ਦੀ ਸਿਆਸਤ 'ਚ ਮੱਚੀ ਹਾਹਾਕਾਰ, ਕਾਂਗਰਸੀ ਆਗੂ ਦੇ ਬੇਟੇ ਵੱਲੋਂ ਗੋਲੀ ਮਾਰ ਕੇ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ ਵੀਡੀਓ 'ਚ ਬੋਲਿਆ-'ਮੇਰੇ ਨਾਲ ਧੋਖਾ ਹੋਇਆ'

© Copyright Galactic Television & Communications Pvt. Ltd. 2026. All rights reserved.