ਡੇਰਾਬੱਸੀ: ਥਾਣੇ ਦੇ ਨੇੜੇ ਡਾਕਟਰ ’ਤੇ ਹਮਲਾ, ਇਨਸਾਫ਼ ਦੀ ਮੰਗ ਲਈ ਸਿਵਲ ਹਸਪਤਾਲ ਦੀ OPD ਬੰਦ

By:  Lajwinder Kaur May 30th 2026 02:13 PM -- Updated: May 30th 2026 09:54 PM

ਡੇਰਾਬੱਸੀ ਸ਼ਹਿਰ ਦੇ ਸਿਵਲ ਹਸਪਤਾਲ ਦੇ ਇੱਕ ਡਾਕਟਰ 'ਤੇ ਹੋਏ ਹਮਲੇ ਤੋਂ ਬਾਅਦ ਡਾਕਟਰਾਂ ਅਤੇ ਸਿਹਤ ਕਰਮਚਾਰੀਆਂ ਵਿੱਚ ਭਾਰੀ ਰੋਸ ਹੈ। ਘਟਨਾ ਪੁਲਸ ਥਾਣੇ ਤੋਂ ਮਹਿਜ਼ 100 ਮੀਟਰ ਦੀ ਦੂਰੀ 'ਤੇ ਵਾਪਰੀ, ਜਿਸ ਕਾਰਨ ਸੁਰੱਖਿਆ ਪ੍ਰਬੰਧਾਂ 'ਤੇ ਸਵਾਲ ਉੱਠ ਰਹੇ ਹਨ। ਦੋਸ਼ੀਆਂ ਦੀ ਗ੍ਰਿਫ਼ਤਾਰੀ ਨਾ ਹੋਣ ਦੇ ਵਿਰੋਧ ਵਿੱਚ ਸਿਵਲ ਹਸਪਤਾਲ ਦੇ ਸਮੂਹ ਸਟਾਫ਼ ਨੇ OPD ਸੇਵਾਵਾਂ ਮੁਅੱਤਲ ਕਰ ਦਿੱਤੀਆਂ ਹਨ।

ਕੀ ਹੈ ਪੂਰਾ ਮਾਮਲਾ?

ਸ਼ੁੱਕਰਵਾਰ ਸਵੇਰੇ ਐਨੇਸਥੀਸੀਆ ਵਿਭਾਗ ਦੇ ਡਾ. ਜੋਤ ਨੂਰ ਜਦੋਂ ਆਪਣੀ ਕਾਰ ਪਾਰਕ ਕਰਕੇ ਹਸਪਤਾਲ ਵੱਲ ਜਾ ਰਹੇ ਸਨ, ਤਾਂ ਦੋ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਨੂੰ ਰੋਕਿਆ। ਪਛਾਣ ਪੁੱਛਣ ਤੋਂ ਬਾਅਦ ਉਨ੍ਹਾਂ ਨੇ ਡਾਕਟਰ ਨਾਲ ਧੱਕਾ-ਮੁੱਕੀ ਅਤੇ ਮਾਰਕੁੱਟ ਕਰਨ ਦੀ ਕੋਸ਼ਿਸ਼ ਕੀਤੀ। ਡਾਕਟਰ ਨੇ ਆਪਣੀ ਗੱਡੀ ਵਿੱਚ ਬੈਠ ਕੇ ਮੁਸ਼ਕਿਲ ਨਾਲ ਆਪਣਾ ਬਚਾਅ ਕੀਤਾ, ਜਿਸ ਤੋਂ ਬਾਅਦ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ।

ਸੁਰੱਖਿਆ ਦੀ ਮੰਗ ਲਈ ਧਰਨਾ

ਘਟਨਾ ਦੇ 24 ਘੰਟੇ ਬੀਤ ਜਾਣ ਦੇ ਬਾਵਜੂਦ ਪੁਲਿਸ ਵੱਲੋਂ ਕੋਈ ਠੋਸ ਕਾਰਵਾਈ ਨਾ ਕਰਨ 'ਤੇ ਡਾਕਟਰਾਂ ਨੇ ਰੋਸ ਪ੍ਰਗਟਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਡਿਊਟੀ 'ਤੇ ਜਾਂਦੇ ਡਾਕਟਰ ਵੀ ਸੁਰੱਖਿਅਤ ਨਹੀਂ ਹਨ, ਤਾਂ ਮਰੀਜ਼ਾਂ ਦਾ ਇਲਾਜ ਕਿਵੇਂ ਕੀਤਾ ਜਾਵੇਗਾ? ਡਾਕਟਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਜਦੋਂ ਤੱਕ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ ਅਤੇ ਸੁਰੱਖਿਆ ਯਕੀਨੀ ਨਹੀਂ ਬਣਾਈ ਜਾਂਦੀ, ਉਦੋਂ ਤੱਕ OPD ਕੰਮ ਨਹੀਂ ਕਰਣਗੇ।

ਹਾਲਾਂਕਿ, ਮਰੀਜ਼ਾਂ ਦੀ ਪ੍ਰੇਸ਼ਾਨੀ ਨੂੰ ਦੇਖਦਿਆਂ ਹਸਪਤਾਲ ਦੀਆਂ ਐਮਰਜੈਂਸੀ ਸੇਵਾਵਾਂ ਪਹਿਲਾਂ ਵਾਂਗ ਜਾਰੀ ਰੱਖੀਆਂ ਗਈਆਂ ਹਨ। ਐਸਐਮਓ ਡਾ. ਧਰਮਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ ਅਤੇ ਜਾਂਚ ਚੱਲ ਰਹੀ ਹੈ।

Related Post

ਪੰਜਾਬ ਸਰਕਾਰ ਵੱਲੋਂ ਸਮਾਣਾ ਵਾਸੀਆਂ ਨੂੰ ਵੱਡਾ ਤੋਹਫਾ! ਇਸ ਕੰਮ ਲਈ ਖਰਚੇ ਜਾਣਗੇ ਕਰੋੜਾਂ ਰੁਪਏ, ਕਿਸਾਨਾਂ ਸਣੇ ਆਮ ਲੋਕਾਂ ਨੂੰ ਮਿਲੇਗਾ ਲਾਭ
ਪੰਜਾਬੀ ਇੰਫਲੂਐਂਸਰ ਮਨਜੀਤ ਕੌਰ ਦੇ ਕਤਲ ਮਾਮਲੇ 'ਚ ਨਵਾਂ ਮੋੜ; ਇੰਸਟਾਗ੍ਰਾਮ ਅਕਾਊਂਟ ਤੋਂ ਲੈ ਕੇ ਆਖਰੀ ਕਾਲਾਂ ਤੱਕ ਪੁਲਿਸ ਕਰ ਰਹੀ ਜਾਂਚ, FIR ਦਰਜ
ਸਿਆਸੀ ਹਲਚਲ ਤੇਜ਼! ਅਕਾਲੀ-ਭਾਜਪਾ ਗਠਜੋੜ ਨੂੰ ਲੈ ਕੇ ਬਲਵਿੰਦਰ ਸਿੰਘ ਭੂੰਦੜ ਦਾ ਵੱਡਾ ਬਿਆਨ, ਬੋਲੇ- ‘ਗਠਜੋੜ ਹਾਲਾਤਾਂ…’
ਪੰਜਾਬ 'ਚ ਮਾਨਸੂਨ ਹੋਇਆ ਸੁਸਤ; 5 ਜ਼ਿਲ੍ਹਿਆਂ 'ਚ ਅੱਜ ਮੀਂਹ ਦੇ ਆਸਾਰ: ਚੰਡੀਗੜ੍ਹ 'ਚ ਛਾਏ ਰਹਿਣਗੇ ਬੱਦਲ, ਗਰਮੀ ਤੇ ਹੁੰਮਸ ਵਧੀ
ਚੋਰਾਂ ਨੇ ਮਾਸੂਮ ਬੱਚਿਆਂ ਦੇ ਖਾਣੇ ਨੂੰ ਵੀ ਨਹੀਂ ਬਖਸ਼ਿਆ! ਮਿਡ-ਡੇ ਮੀਲ ਦੇ ਰਾਸ਼ਨ ‘ਤੇ ਕੀਤਾ ਹੱਥ ਸਾਫ, ਕਣਕ-ਚੌਲਾਂ ਦੀਆਂ ਬੋਰੀਆਂ ਕੀਤੀਆਂ ਚੋਰੀਆਂ
ਜਸਵੀਰ ਸਿੰਘ ਗੜ੍ਹੀ ਨੇ SC ਕਮਿਸ਼ਨ ਦੇ ਚੇਅਰਮੈਨ ਅਹੁਦੇ ਤੋਂ ਦਿੱਤਾ ਅਸਤੀਫ਼ਾ, ਆਮ ਆਦਮੀ ਪਾਰਟੀ ਨੇ ਦਿੱਤੀ ਅਹਿਮ ਜ਼ਿੰਮੇਵਾਰੀ

© Copyright Galactic Television & Communications Pvt. Ltd. 2026. All rights reserved.