'ਲਾਰੈਂਸ ਆਫ਼ ਪੰਜਾਬ' ਸੀਰੀਜ਼ ਦਾ ਵਿਰੋਧ ਕਰਨ ਵਾਲਿਆਂ ਨੂੰ ਧਮਕੀ; DGP, ਰਾਜਾ ਵੜਿੰਗ, ਬਲਕੌਰ ਸਿੰਘ ਸਣੇ ਕਈ ਆਗੂਆਂ ਨੂੰ ਭੇਜਿਆ ਮੈਸੇਜ-"ਕਫ਼ਨ ਦੀ ਤਿਆਰੀ ਕਰ ਲਓ"

By:  Lajwinder Kaur April 25th 2026 01:22 PM -- Updated: April 25th 2026 01:45 PM

ਪੰਜਾਬ ਵਿੱਚ 'ਲਾਰੈਂਸ ਆਫ਼ ਪੰਜਾਬ' ਡਾਕੂਮੈਂਟਰੀ ਨੂੰ ਲੈ ਕੇ ਸਿਆਸੀ ਅਤੇ ਸੁਰੱਖਿਆ ਮਾਹੌਲ ਪੂਰੀ ਤਰ੍ਹਾਂ ਭਖ ਗਿਆ ਹੈ। ਇਸ ਡਾਕੂਮੈਂਟਰੀ 'ਤੇ ਰੋਕ ਲੱਗਣ ਤੋਂ ਬਾਅਦ ਹੁਣ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਪੰਜਾਬ ਦੀਆਂ ਪ੍ਰਮੁੱਖ ਹਸਤੀਆਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ, ਇਹ ਧਮਕੀਆਂ ਇੱਕ ਵਿਦੇਸ਼ੀ ਨੰਬਰ ਤੋਂ ਵ੍ਹਟਸਐਪ (WhatsApp) ਰਾਹੀਂ ਭੇਜੀਆਂ ਗਈਆਂ ਹਨ। ਜਿਸ ਤੋਂ ਬਾਅਦ ਸਿਆਸੀ ਗਲਿਆਰਿਆਂ ਤੋਂ ਪ੍ਰਸ਼ਾਸ਼ਨ ਦੇ ਵਿੱਚ ਹਲਚਲ ਮੱਚ ਗਈ ਹੈ।


ਨਿਸ਼ਾਨੇ 'ਤੇ ਪੰਜਾਬ ਦੇ ਦਿੱਗਜ ਆਗੂ ਅਤੇ ਅਧਿਕਾਰੀ

ਧਮਕੀ ਦੇਣ ਵਾਲਿਆਂ ਨੇ ਉਨ੍ਹਾਂ ਲੋਕਾਂ ਨੂੰ ਨਿਸ਼ਾਨਾ ਬਣਾਇਆ ਹੈ ਜੋ ਇਸ ਡਾਕੂਮੈਂਟਰੀ ਦਾ ਵਿਰੋਧ ਕਰ ਰਹੇ ਸਨ। ਨਿਸ਼ਾਨੇ 'ਤੇ ਆਉਣ ਵਾਲੇ ਪ੍ਰਮੁੱਖ ਨਾਮ ਹੇਠ ਲਿਖੇ ਹਨ:

ਬਲਕੌਰ ਸਿੰਘ: ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ।

ਸਿਆਸੀ ਆਗੂ: ਅਮਰਿੰਦਰ ਸਿੰਘ ਰਾਜਾ ਵੜਿੰਗ, ਸੁਖਜਿੰਦਰ ਸਿੰਘ ਰੰਧਾਵਾ ਅਤੇ ਬਿਕਰਮ ਸਿੰਘ ਮਜੀਠੀਆ।

ਪ੍ਰਸ਼ਾਸਨਿਕ ਅਧਿਕਾਰੀ: ਪੰਜਾਬ ਦੇ ਡੀਜੀਪੀ ਗੌਰਵ ਯਾਦਵ ਅਤੇ ਐਡਵੋਕੇਟ ਜਨਰਲ ਮਨਿੰਦਰਜੀਤ ਬੇਦੀ।

ਹੋਰ: ਗੁਰਮੀਤ ਬਬਲੂ ਸਮੇਤ ਕਈ ਹੋਰ ਆਗੂ।

ਧਮਕੀ ਭਰੇ ਸੰਦੇਸ਼ ਚ ਆਖੀ ਗਈ ਇਹ ਗੱਲ

ਬਿਸ਼ਨੋਈ ਗੈਂਗ ਵੱਲੋਂ ਭੇਜੇ ਗਏ ਸੰਦੇਸ਼ ਵਿੱਚ ਬੇਹੱਦ ਤਿੱਖੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਹੈ। ਧਮਕੀ ਵਿੱਚ ਕਿਹਾ ਗਿਆ ਹੈ: "ਲਾਰੈਂਸ ਆਫ਼ ਪੰਜਾਬ ਡਾਕੂਮੈਂਟਰੀ ਪੰਜਾਬ ਵਿੱਚ ਹਰ ਹਾਲ ਚੱਲ ਕੇ ਰਹੇਗੀ। ਜੋ ਇਸ ਦਾ ਵਿਰੋਧ ਕਰ ਰਹੇ ਹਨ, ਉਹ ਆਪਣੇ ਕਫ਼ਨ ਦੀ ਤਿਆਰੀ ਕਰ ਲੈਣ। ਸਾਡੇ ਕੋਲ ਸਭ ਦੀ ਜਨਮ-ਕੁੰਡਲੀ ਹੈ, ਅਸੀਂ ਕਿਸੇ ਤੋਂ ਪੈਸਾ ਨਹੀਂ ਲਵਾਂਗੇ, ਸਗੋਂ ਸਿੱਧੀ ਗੋਲੀ (ਏ.ਕੇ. 47) ਜਾਂ ਬੰਬ ਨਾਲ ਉਡਾਉਣ ਦੀ ਤਿਆਰੀ ਸਮਝੋ।"

ਵਿਰੋਧ ਕਰਨ ਵਾਲਿਆਂ 'ਤੇ ਗੁੱਸਾ

ਜ਼ਿਕਰਯੋਗ ਹੈ ਕਿ ਇਹ ਉਹੀ ਲੀਡਰ ਅਤੇ ਸ਼ਖਸੀਅਤਾਂ ਹਨ ਜਿਨ੍ਹਾਂ ਨੇ ਗੈਂਗਸਟਰਵਾਦ ਨੂੰ ਉਤਸ਼ਾਹਿਤ ਕਰਨ ਵਾਲੀ ਇਸ ਡਾਕੂਮੈਂਟਰੀ ਦਾ ਸਖ਼ਤ ਵਿਰੋਧ ਕੀਤਾ ਸੀ ਅਤੇ ਇਸ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਸੀ। ਇਸ ਧਮਕੀ ਤੋਂ ਬਾਅਦ ਪੰਜਾਬ ਪੁਲਿਸ ਹਰਕਤ ਵਿੱਚ ਆ ਗਈ ਹੈ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।

Related Post

ਸਾਬਕਾ IAS ਅਧਿਕਾਰੀ ਅਤੇ ਸਿੱਖ ਐਜੂਕੇਸ਼ਨ ਸੁਸਾਇਟੀ ਦੇ ਪ੍ਰਧਾਨ ਗੁਰਦੇਵ ਸਿੰਘ ਦਾ ਦੇਹਾਂਤ; ਦੇਹ PGI ਨੂੰ ਦਾਨ
ਅੱਜ ਪੰਜਾਬ ਦੇ 8 ਜ਼ਿਲ੍ਹਿਆਂ 'ਚ ਮੀਂਹ ਦੇ ਆਸਾਰ: ਕੱਲ੍ਹ ਤੋਂ ਮੌਸਮ ਰਹੇਗਾ ਖੁਸ਼ਕ, ਸਵੇਰ-ਸ਼ਾਮ ਤਾਪਮਾਨ 'ਚ ਠੰਢਕ; ਮਾਨਸੂਨ ਪੈਣ ਲੱਗਾ ਕਮਜ਼ੋਰ
ਪੰਜਾਬੀ ਦੇਣ ਧਿਆਨ! PRTC-ਪਨਬਸ ਯੂਨੀਅਨ ਦਾ ਵੱਡਾ ਐਲਾਨ, ਇਸ ਦਿਨ ਸਰਕਾਰੀ ਬੱਸਾਂ ਦਾ ਮੁਕੰਮਲ ਚੱਕਾ ਜਾਮ….
ਸਰਕਾਰ ਤੇ ਮੁਲਾਜ਼ਮਾਂ ਵਿਚਾਲੇ ਕੜਵਾਹਟ ਹੋਈ ਦੂਰ: DA 'ਤੇ ਬਣੀ ਸਹਿਮਤੀ, ਜਾਣੋ ਕਿੰਨੇ ਫੀਸਦੀ ਮਿਲੇਗਾ ਮਹਿੰਗਾਈ ਭੱਤਾ
ਰਵਨੀਤ ਬਿੱਟੂ ਦੇ ਕਾਫ਼ਲੇ 'ਤੇ ਹਮਲਾ: ਸੜਕ 'ਤੇ ਹਾਈ ਵੋਲਟੇਜ਼ ਡਰਾਮਾ, ਆਗੂ ਬੋਲੇ- 'ਗੱਡੀਆਂ ਦੇ ਸ਼ੀਸ਼ੇ ਤੋੜੇ, ਮਾਰੇ ਗਏ ਆਂਡੇ ਤੇ ਟਮਾਟਰ'
ਮੁਲਾਜ਼ਮਾਂ-ਪੈਨਸ਼ਨਰਾਂ ਦੀਆਂ ਮੰਗਾਂ 'ਤੇ ਫ਼ੈਸਲਾ: CM ਮਾਨ ਦੀ ਪ੍ਰਧਾਨਗੀ ਹੇਠ ਉੱਚ ਪੱਧਰੀ ਮੀਟਿੰਗ; 3 ਕੈਬਨਿਟ ਮੰਤਰੀ ਅਤੇ 12 ਮੁਲਾਜ਼ਮ ਆਗੂ ਪਹੁੰਚਣਗੇ

© Copyright Galactic Television & Communications Pvt. Ltd. 2026. All rights reserved.