2027 ਲਈ ਕਾਂਗਰਸ ਦਾ 'ਮਾਸਟਰ ਪਲਾਨ': ਰਾਜਾ ਵੜਿੰਗ ਤੇ ਬਾਜਵਾ ਦੀ ਕਮਾਨ ਬਰਕਰਾਰ, ਚੰਨੀ ਨੂੰ ਮਿਲੀ ਵੱਡੀ ਜ਼ਿੰਮੇਵਾਰੀ, ਇੱਕ ਕਲਿੱਕ ਨਾਲ ਦੇਖੋ ਪੂਰੀ ਲਿਸਟ..

By:  Lajwinder Kaur July 2nd 2026 10:31 AM -- Updated: July 2nd 2026 10:56 AM

ਪਿਛਲੇ ਕੁੱਝ ਮਹੀਨਿਆਂ ਤੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਨੂੰ ਲੈ ਕੇ ਚਰਚਾਵਾਂ ਦਾ ਬਾਜ਼ਾਰ ਗਰਮ ਸੀ, ਪਰ ਹੁਣ ਕਾਂਗਰਸ ਹਾਈਕਮਾਨ ਵੱਲੋਂ ਇਨ੍ਹਾਂ ਅਫਵਾਹਾਂ ਉੱਤੇ ਬ੍ਰੇਕ ਲਗਾ ਦਿੱਤੀ ਹੈ। ਹਾਈਕਮਾਂਡ ਵੱਲੋਂ ਨਵੀਂ ਟੀਮ ਦਾ ਐਲਾਨ ਕਰਦੇ ਹੋਏ ਲਿਸਟ ਜਾਰੀ ਕਰ ਦਿੱਤੀ ਗਈ ਹੈ।  2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੀ ਤਿਆਰੀ 'ਚ ਜੁਟੀ ਕਾਂਗਰਸ ਪਾਰਟੀ ਨੇ ਆਪਣਾ ਸੰਗਠਨਾਤਮਕ ਢਾਂਚਾ ਮਜ਼ਬੂਤ ਕਰਨ ਲਈ ਵੱਡਾ ਫੈਸਲਾ ਲਿਆ ਹੈ। ਕਾਂਗਰਸ ਹਾਈਕਮਾਨ ਨੇ ਪੰਜਾਬ ਦੇ ਸੀਨੀਅਰ ਆਗੂਆਂ ਨੂੰ ਅਹਿਮ ਜ਼ਿੰਮੇਵਾਰੀਆਂ ਸੌਂਪਦਿਆਂ ਵੱਖ-ਵੱਖ ਕਮੇਟੀਆਂ ਦਾ ਐਲਾਨ ਕੀਤਾ ਹੈ। ਇਸ ਫੈਸਲੇ ਨਾਲ ਪਾਰਟੀ ਨੇ ਪੁਰਾਣੀ ਲੀਡਰਸ਼ਿਪ 'ਤੇ ਭਰੋਸਾ ਜਤਾਉਂਦੇ ਹੋਏ ਚੋਣ ਰਣਨੀਤੀ ਨੂੰ ਨਵੀਂ ਦਿਸ਼ਾ ਦਿੱਤੀ ਹੈ।

ਪੁਰਾਣੀ ਲੀਡਰਸ਼ਿਪ 'ਤੇ ਭਰੋਸਾ

ਪਾਰਟੀ ਹਾਈਕਮਾਨ ਨੇ ਮੌਜੂਦਾ ਲੀਡਰਸ਼ਿਪ 'ਤੇ ਪੂਰਾ ਭਰੋਸਾ ਪ੍ਰਗਟਾਇਆ ਹੈ। ਰਾਜਾ ਵੜਿੰਗ ਪੰਜਾਬ ਕਾਂਗਰਸ ਦੇ ਪ੍ਰਧਾਨ ਵਜੋਂ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਰਹਿਣਗੇ, ਜਦਕਿ ਪ੍ਰਤਾਪ ਸਿੰਘ ਬਾਜਵਾ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ (LoP) ਵਜੋਂ ਬਰਕਰਾਰ ਰਹਿਣਗੇ।

ਚਰਨਜੀਤ ਚੰਨੀ ਨੂੰ 'ਸੁਪਰ ਕਮਾਂਡ'

ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੂੰ ਪਾਰਟੀ ਨੇ ਵੱਡੀ ਜ਼ਿੰਮੇਵਾਰੀ ਦਿੰਦਿਆਂ ਪੰਜਾਬ ਕਾਂਗਰਸ ਦੀ 'ਕੈਂਪੇਨ ਕਮੇਟੀ' (ਚੋਣ ਪ੍ਰਚਾਰ ਕਮੇਟੀ) ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਉਨ੍ਹਾਂ ਦੇ ਨਾਲ ਸੁਖਪਾਲ ਸਿੰਘ ਖਹਿਰਾ, ਰਾਣਾ ਗੁਰਜੀਤ ਸਿੰਘ ਅਤੇ ਡਾ. ਧਰਮਵੀਰ ਗਾਂਧੀ ਨੂੰ ਕੋ-ਚੇਅਰਪਰਸਨ ਵਜੋਂ ਸ਼ਾਮਲ ਕੀਤਾ ਗਿਆ ਹੈ।

ਵੱਖ-ਵੱਖ ਕਮੇਟੀਆਂ ਦੀ ਕਮਾਨ

ਚੋਣਾਂ ਨੂੰ ਲੈ ਕੇ ਪਾਰਟੀ ਨੇ ਕਈ ਅਹਿਮ ਕਮੇਟੀਆਂ ਦਾ ਗਠਨ ਕੀਤਾ ਹੈ:

ਕੋਰ ਕਮੇਟੀ: ਸੁਖਜਿੰਦਰ ਸਿੰਘ ਰੰਧਾਵਾ ਨੂੰ ਕੋਰ ਕਮੇਟੀ ਦੀ ਕਮਾਨ ਸੌਂਪੀ ਗਈ ਹੈ।

ਇਲੈਕਸ਼ਨ ਮੈਨੇਜਮੈਂਟ ਐਂਡ ਕੋਆਰਡੀਨੇਸ਼ਨ ਕਮੇਟੀ: ਇਸ ਦੇ ਚੇਅਰਪਰਸਨ ਵਿਜੇ ਇੰਦਰ ਸਿੰਗਲਾ ਹੋਣਗੇ। ਓ.ਪੀ. ਸੋਨੀ, ਰਜ਼ੀਆ ਸੁਲਤਾਨਾ, ਕੁਲਜੀਤ ਨਾਗਰਾ, ਅੰਗਦ ਸੈਣੀ ਅਤੇ ਭਾਰਤ ਭੂਸ਼ਣ ਆਸ਼ੂ ਨੂੰ ਕੋ-ਚੇਅਰਪਰਸਨ ਬਣਾਇਆ ਗਿਆ ਹੈ।

ਮੈਨੀਫੈਸਟੋ ਕਮੇਟੀ: ਡਾ. ਅਮਰ ਸਿੰਘ ਇਸ ਕਮੇਟੀ ਦੇ ਚੇਅਰਮੈਨ ਹੋਣਗੇ। ਉਨ੍ਹਾਂ ਦੇ ਨਾਲ ਗੁਰਜੀਤ ਸਿੰਘ ਔਜਲਾ, ਪ੍ਰਗਟ ਸਿੰਘ, ਹਰਦਿਆਲ ਕੰਬੋਜ ਅਤੇ ਸੁਖਵਿੰਦਰ ਸਿੰਘ ਸਰਕਾਰੀਆ ਕੋ-ਚੇਅਰਪਰਸਨ ਵਜੋਂ ਕੰਮ ਕਰਨਗੇ।

ਸੰਗਠਨ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼

ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਕਾਂਗਰਸ ਵੱਲੋਂ ਇਹ ਫੈਸਲਾ ਚੋਣਾਂ ਤੋਂ ਪਹਿਲਾਂ ਪਾਰਟੀ ਅੰਦਰ ਤਾਲਮੇਲ ਵਧਾਉਣ ਅਤੇ ਚੋਣ ਰਣਨੀਤੀ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਲਿਆ ਗਿਆ ਹੈ। ਇਹ ਨਵੀਆਂ ਕਮੇਟੀਆਂ ਆਉਣ ਵਾਲੇ ਸਮੇਂ ਵਿੱਚ ਪਾਰਟੀ ਦੇ ਚੋਣ ਪ੍ਰਚਾਰ ਅਤੇ ਨੀਤੀਆਂ ਨੂੰ ਤਿਆਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣਗੀਆਂ।

Related Post

ਪੰਜਾਬ ਪੁਲਿਸ ਵਿਭਾਗ ‘ਚ ਵੱਡਾ ਫੇਰਬਦਲ: ਤਿੰਨ PPS ਅਧਿਕਾਰੀਆਂ ਦੇ ਤਬਾਦਲੇ, ਨੋਟੀਫਿਕੇਸ਼ਨ ਜਾਰੀ; ਜਾਣੋ ਕਿਸ ਨੂੰ ਕਿੱਥੇ ਕੀਤਾ ਤਾਇਨਾਤ
Raja Warring: ਰਾਜਾ ਵੜਿੰਗ ਵੱਲੋਂ ਸੋਸ਼ਲ ਮੀਡੀਆ ‘ਤੇ ਕਰਤਾ ਵੱਡਾ ਐਲਾਨ! ਪ੍ਰਧਾਨਗੀ ਤੋਂ ਅਸਤੀਫੇ ਵਾਲੀ ਖਬਰ 'ਤੇ ਲੱਗੀ ਮੋਹਰ, ਹੁਣ ਕੌਣ ਹੋਏਗਾ ਨਵਾਂ ਪ੍ਰਧਾਨ?
ਗਿਆਨੀ ਹਰਪ੍ਰੀਤ ਸਿੰਘ ਦਾ ਜਥੇਦਾਰ ਨੂੰ ਪੱਤਰ, ਬੋਲੇ-‘ਸ੍ਰੀ ਅਕਾਲ ਤਖਤ ਸਾਹਿਬ ਦਾ ਸੇਵਾਦਾਰ ਜਥੇਦਾਰ ਹੋ ਸਕਦਾ ਹੈ ਪਰ ਖੁਦ ਸ੍ਰੀ ਅਕਾਲ ਤਖਤ ਸਾਹਿਬ ਨਹੀਂ’
EVM ਦੀ ਥਾਂ ਬੈਲੇਟ ਪੇਪਰ ਨਾਲ ਚੋਣਾਂ ਦੀ ਮੰਗ ਵਾਜਬ, 'ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ' ਦੀ ਰਜਿਸਟ੍ਰੇਸ਼ਨ ਰੱਦ ਕਰਨਾ ਲੋਕਤੰਤਰ ਦਾ ਘਾਣ: ਕਰਨੈਲ ਸਿੰਘ ਪੀਰ ਮੁਹੰਮਦ
ਪੰਜਾਬ ਦੀਆਂ ਮਹਿਲਾਵਾਂ ਲਈ ਵੱਡੀ ਖ਼ਬਰ, ਅੱਜ ਮੁੜ ਖਾਤਿਆਂ ‘ਚ ਹੋਏਗੀ ਪੈਸਿਆਂ ਦੀ ਟੂੰ-ਟੂੰ; ਤਰਨਤਾਰਨ ‘ਚ CM ਮਾਨ ਜਾਰੀ ਕਰਨਗੇ ਅਗਲੀ ਕਿਸ਼ਤ
ਪੰਜਾਬ-ਚੰਡੀਗੜ੍ਹ ‘ਚ ਪੂਰਾ ਹਫ਼ਤਾ ਰਹੇਗਾ ਖੁਸ਼ਕ ਮੌਸਮ, ਮੀਂਹ ਦਾ ਕੋਈ ਅਲਰਟ ਨਹੀਂ; ਦਿਨ ਗਰਮ ਤੇ ਰਾਤਾਂ ਹੋਣਗੀਆਂ ਠੰਢੀਆਂ

© Copyright Galactic Television & Communications Pvt. Ltd. 2026. All rights reserved.