2027 ਦੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ: ਕਾਂਗਰਸ ਹਾਈਕਮਾਨ ਨੇ ਪੰਜਾਬ ਲਈ 3 ਆਬਜ਼ਰਵਰ ਕੀਤੇ ਨਿਯੁਕਤ

By:  Lajwinder Kaur June 12th 2026 04:00 PM -- Updated: June 12th 2026 04:10 PM

ਆਉਣ ਵਾਲੀਆਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਪਾਰਟੀ ਨੇ ਆਪਣੀ ਸਿਆਸੀ ਰਣਨੀਤੀ ਤੇਜ਼ ਕਰ ਦਿੱਤੀ ਹੈ। ਇਸ ਸਬੰਧੀ ਪਾਰਟੀ ਹਾਈਕਮਾਨ ਵੱਲੋਂ ਸੂਬੇ ਵਿੱਚ ਸਿਆਸੀ ਹਾਲਾਤਾਂ ਦਾ ਜਾਇਜ਼ਾ ਲੈਣ ਲਈ ਵੱਡਾ ਕਦਮ ਚੁੱਕਿਆ ਗਿਆ ਹੈ।

ਆਲ ਇੰਡੀਆ ਕਾਂਗਰਸ ਕਮੇਟੀ (AICC) ਵੱਲੋਂ 11 ਜੂਨ 2026 ਨੂੰ ਜਾਰੀ ਕੀਤੀ ਗਈ ਇੱਕ ਅਧਿਕਾਰਤ ਪ੍ਰੈਸ ਰਿਲੀਜ਼ ਰਾਹੀਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਕਾਂਗਰਸ ਪ੍ਰਧਾਨ ਨੇ ਪੰਜਾਬ ਲਈ ਤਿੰਨ ਸੀਨੀਅਰ ਆਬਜ਼ਰਵਰਾਂ (Observers) ਦੀ ਨਿਯੁਕਤੀ ਕੀਤੀ ਹੈ। ਇਹ ਨਿਯੁਕਤੀਆਂ ਕਾਂਗਰਸ ਪ੍ਰਧਾਨ ਦੇ ਨਿਰਦੇਸ਼ਾਂ 'ਤੇ ਤੁਰੰਤ ਪ੍ਰਭਾਵ ਨਾਲ ਲਾਗੂ ਕੀਤੀਆਂ ਗਈਆਂ ਹਨ।

ਨਿਯੁਕਤ ਕੀਤੇ ਗਏ ਆਬਜ਼ਰਵਰਾਂ ਦੇ ਨਾਮ:

ਅਜੇ ਮਾਕਨ

ਮੀਨਾਕਸ਼ੀ ਨਟਰਾਜਨ

ਭਜਨ ਲਾਲ ਜਾਟਵ

ਪਾਰਟੀ ਵੱਲੋਂ ਜਾਰੀ ਹੁਕਮਾਂ ਮੁਤਾਬਕ, ਇਹ ਆਬਜ਼ਰਵਰ ਪੰਜਾਬ ਦੇ ਮੌਜੂਦਾ ਸਿਆਸੀ ਹਾਲਾਤਾਂ ਦਾ ਡੂੰਘਾਈ ਨਾਲ ਮੁਲਾਂਕਣ ਕਰਨਗੇ ਅਤੇ ਇਸ ਦੀ ਰਿਪੋਰਟ ਪਾਰਟੀ ਹਾਈਕਮਾਨ ਨੂੰ ਸੌਂਪਣਗੇ। ਇਹ ਨਿਯੁਕਤੀਆਂ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਈਆਂ ਹਨ। ਮੰਨਿਆ ਜਾ ਰਿਹਾ ਹੈ ਕਿ ਇਹ ਕਦਮ ਆਗਾਮੀ ਚੋਣਾਂ ਲਈ ਪਾਰਟੀ ਨੂੰ ਮਜ਼ਬੂਤ ਕਰਨ ਅਤੇ ਜ਼ਮੀਨੀ ਪੱਧਰ 'ਤੇ ਸਥਿਤੀ ਨੂੰ ਸਮਝਣ ਲਈ ਚੁੱਕਿਆ ਗਿਆ ਹੈ।


Related Post

CM ਮਾਨ ਦਾ ਵੱਡਾ ਐਲਾਨ: 1 ਅਕਤੂਬਰ ਨੂੰ ਔਰਤਾਂ ਦੇ ਖਾਤੇ ‘ਚ ਮੁੜ ਹੋਏਗੀ ਟੂੰ-ਟੂੰ! ਅਗਲੇ 3 ਮਹੀਨਿਆਂ ਦੀ ਰਕਮ ਆਵੇਗੀ
ਅਕਾਲੀ ਦਲ ਨੂੰ ਵੱਡਾ ਝਟਕਾ: ਸਾਬਕਾ ਵਿਧਾਇਕ ਰਣਜੀਤ ਸਿੰਘ ਛੱਜਲਵੱਡੀ ਤੇ ਅਕਾਲੀ ਦਲ (PS) ਹਲਕਾ ਇੰਚਾਰਜ ਸਤਿੰਦਰਜੀਤ ਸਿੰਘ ਸਾਥੀਆਂ ਸਮੇਤ ‘ਆਪ’ 'ਚ ਸ਼ਾਮਲ
ਸਾਬਕਾ IAS ਅਧਿਕਾਰੀ ਅਤੇ ਸਿੱਖ ਐਜੂਕੇਸ਼ਨ ਸੁਸਾਇਟੀ ਦੇ ਪ੍ਰਧਾਨ ਗੁਰਦੇਵ ਸਿੰਘ ਦਾ ਦੇਹਾਂਤ; ਦੇਹ PGI ਨੂੰ ਦਾਨ
ਅੱਜ ਪੰਜਾਬ ਦੇ 8 ਜ਼ਿਲ੍ਹਿਆਂ 'ਚ ਮੀਂਹ ਦੇ ਆਸਾਰ: ਕੱਲ੍ਹ ਤੋਂ ਮੌਸਮ ਰਹੇਗਾ ਖੁਸ਼ਕ, ਸਵੇਰ-ਸ਼ਾਮ ਤਾਪਮਾਨ 'ਚ ਠੰਢਕ; ਮਾਨਸੂਨ ਪੈਣ ਲੱਗਾ ਕਮਜ਼ੋਰ
ਪੰਜਾਬੀ ਦੇਣ ਧਿਆਨ! PRTC-ਪਨਬਸ ਯੂਨੀਅਨ ਦਾ ਵੱਡਾ ਐਲਾਨ, ਇਸ ਦਿਨ ਸਰਕਾਰੀ ਬੱਸਾਂ ਦਾ ਮੁਕੰਮਲ ਚੱਕਾ ਜਾਮ….
ਸਰਕਾਰ ਤੇ ਮੁਲਾਜ਼ਮਾਂ ਵਿਚਾਲੇ ਕੜਵਾਹਟ ਹੋਈ ਦੂਰ: DA 'ਤੇ ਬਣੀ ਸਹਿਮਤੀ, ਜਾਣੋ ਕਿੰਨੇ ਫੀਸਦੀ ਮਿਲੇਗਾ ਮਹਿੰਗਾਈ ਭੱਤਾ

© Copyright Galactic Television & Communications Pvt. Ltd. 2026. All rights reserved.