ਪੰਜਾਬ ਕਾਂਗਰਸ ਦੇ ਅੰਦਰੂਨੀ ਕਲੇਸ਼ ਨੂੰ MP ਤਰੁਣ ਚੁੱਘ ਦਾ ਤੰਜ਼, ਬੋਲੇ -"ਕਾਂਗਰਸ ਬਣੀ ਐਕਸਪਾਇਰਡ ਇੰਜੈਕਸ਼ਨ, ਹੁਣ ਇਹ ਪਾਰਟੀ ਜ਼ੀਰੋ ਹੋ ਚੁੱਕੀ"

By:  Lajwinder Kaur July 3rd 2026 03:56 PM -- Updated: July 3rd 2026 04:33 PM

ਪੰਜਾਬ ਕਾਂਗਰਸ ਵਿੱਚ ਚੱਲ ਰਹੇ ਅੰਦਰੂਨੀ ਕਲੇਸ਼ ਅਤੇ ਆਗੂਆਂ ਦੇ ਵਧਦੇ ਵਿਵਾਦਾਂ ਵਿਚਕਾਰ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਕਾਂਗਰਸ 'ਤੇ ਤਿੱਖੇ ਨਿਸ਼ਾਨੇ ਸਾਧੇ ਹਨ। ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਾਂਗਰਸ ਨੂੰ ਨਿਸ਼ਾਨੇ 'ਤੇ ਲੈਂਦਿਆਂ ਕਿਹਾ ਕਿ ਇਹ ਪਾਰਟੀ ਅੱਜ ਦੇਸ਼ ਵਿੱਚੋਂ ਖਤਮ ਹੋ ਰਹੀ ਹੈ।

"ਕਾਂਗਰਸ ਇੱਕ ਐਕਸਪਾਇਰਡ ਇੰਜੈਕਸ਼ਨ"

ਤਰੁਣ ਚੁੱਘ ਨੇ ਕਾਂਗਰਸ ਦੀ ਤੁਲਨਾ ਇੱਕ 'ਐਕਸਪਾਇਰਡ ਇੰਜੈਕਸ਼ਨ' ਨਾਲ ਕਰਦਿਆਂ ਕਿਹਾ ਕਿ ਜਿਹੜੀ ਪਾਰਟੀ ਆਪਣੇ ਆਪ ਨੂੰ ਸੰਭਾਲ ਨਹੀਂ ਸਕਦੀ, ਉਹ ਪੰਜਾਬ ਵਿੱਚ ਸਰਕਾਰ ਬਣਾਉਣ ਦੇ ਸੁਪਨੇ ਦੇਖ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਅੱਜ ਵੰਸ਼ਵਾਦ, ਹੰਕਾਰ ਅਤੇ ਤਾਨਾਸ਼ਾਹੀ ਦੀ ਮਾਰ ਝੱਲ ਰਹੀ ਹੈ।

ਐਸ.ਸੀ. (SC) ਭਾਈਚਾਰੇ ਦੇ ਅਪਮਾਨ ਦਾ ਮੁੱਦਾ

ਚੁੱਘ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਬਿਆਨਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਖੁਦ ਕਾਂਗਰਸੀ ਆਗੂ ਹੀ ਆਪਣੀ ਪਾਰਟੀ 'ਤੇ ਦੋਸ਼ ਲਗਾ ਰਹੇ ਹਨ ਕਿ ਕਾਂਗਰਸ ਵਿੱਚ ਐਸ.ਸੀ. ਭਾਈਚਾਰੇ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਪਿੱਛੇ ਧੱਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਵਿੱਚ ਜਾਤ-ਪਾਤ ਦੇ ਆਧਾਰ 'ਤੇ ਸੱਤਾ ਦੀ ਵੰਡ ਕੀਤੀ ਜਾ ਰਹੀ ਹੈ, ਜੋ ਬਹੁਤ ਹੀ ਮੰਦਭਾਗਾ ਹੈ।

"ਮਹਾਂ ਪਰਿਕਰਮਾਵਾਦੀਆਂ ਦਾ ਚੱਲ ਰਿਹਾ ਹੈ ਸੰਘਰਸ਼"

ਭਾਜਪਾ ਆਗੂ ਨੇ ਅੱਗੇ ਕਿਹਾ ਕਿ ਕਾਂਗਰਸ ਅੰਦਰ ਅੱਜ 'ਮਹਾਂ ਪਰਿਕਰਮਾਵਾਦੀਆਂ' ਅਤੇ 'ਪਰਿਕਰਮਾਵਾਦੀਆਂ' ਵਿਚਕਾਰ ਸੱਤਾ ਦਾ ਸੰਘਰਸ਼ ਚੱਲ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪਾਰਟੀ ਵਿੱਚ ਜਿਹੜੇ ਲੋਕ ਜ਼ਮੀਨੀ ਪੱਧਰ 'ਤੇ ਕੰਮ ਕਰਨ ਵਾਲੇ ਸਨ, ਉਹ ਪਾਰਟੀ ਛੱਡ ਚੁੱਕੇ ਹਨ। ਚੁੱਘ ਨੇ ਤੰਜ਼ ਕਸਦਿਆਂ ਕਿਹਾ ਕਿ ਅੱਜ ਕਾਂਗਰਸ ਦਾ ਅਕਸ ਪੂਰੇ ਦੇਸ਼ ਅਤੇ ਪੰਜਾਬ ਵਿੱਚ ਖਤਮ ਹੋ ਚੁੱਕਿਆ ਹੈ ਅਤੇ ਇਹ ਪਾਰਟੀ ਹੁਣ 'ਜ਼ੀਰੋ' ਹੋ ਗਈ ਹੈ।

Related Post

ਪੰਜਾਬ ਦੀ ਸਿਆਸਤ ‘ਚ ਵੱਡਾ ਧਮਾਕਾ! ਸਾਬਕਾ CM ਬੀਬੀ ਭੱਠਲ ਦਾ ਭਤੀਜਾ ਅਤੇ ਸੀਨੀਅਰ ਕਾਂਗਰਸੀ ਆਗੂ ਸਨਮੀਕ ਸਿੰਘ ਹੈਨਰੀ ਸਿੱਧੂ ਸਾਥੀਆਂ ਸਣੇ ‘ਆਪ’ ‘ਚ ਸ਼ਾਮਲ
ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੂੰ ਵੱਡਾ ਝਟਕਾ: ਕਈ ਆਗੂ ਸਾਥੀਆਂ ਸਮੇਤ 'ਆਪ' ‘ਚ ਹੋਏ ਸ਼ਾਮਲ
ਪੰਜਾਬ ਪੁਲਿਸ ‘ਚ ਵੱਡਾ ਫੇਰਬਦਲ: 12 IPS ਸਮੇਤ 124 ਪੀਪੀਐਸ ਅਧਿਕਾਰੀਆਂ ਦੇ ਤਬਾਦਲੇ, ਇਸ ਅਫਸਰ ਨੂੰ ਸਪੈਸ਼ਲ DGP ਸਣੇ, ਐਨਆਰਆਈ ਪੰਜਾਬ ਦੀ ਮਿਲੀ ਜ਼ਿੰਮੇਵਾਰੀ
ਪੰਜਾਬ ‘ਚ 2 ਦਿਨ ਭਾਰੀ ਮੀਂਹ ਦਾ ਅਲਰਟ; ਅੰਮ੍ਰਿਤਸਰ ‘ਚ ਸਭ ਤੋਂ ਵੱਧ ਬਾਰਿਸ਼; IMD ਨੇ ਗਰਜ-ਚਮਕ ਸਣੇ ਤੇਜ਼ ਮੀਂਹ ਦੀ ਭਵਿੱਖਬਾਣੀ…
ਚੰਡੀਗੜ੍ਹ 'ਚ ਸਿੱਖ ਬੰਦੀਆਂ ਦੀ ਰਿਹਾਈ ਲਈ ਹੰਗਾਮਾ: ਪੁਲਿਸ ਨੇ ਡਰੋਨ ਰਾਹੀਂ ਛੱਡੇ ਹੰਝੂ ਗੈਸ ਦੇ ਗੋਲੇ; 21 ਅਗਸਤ ਨੂੰ ਪੰਜਾਬ ਬੰਦ ਦਾ ਐਲਾਨ
AAP ਵੱਲੋਂ ਵੱਡਾ ਕਦਮ: ਤਿੰਨ ਜ਼ਿਲ੍ਹਿਆਂ ਨੂੰ ਮਿਲੇ ਨਵੇਂ ਇੰਚਾਰਜ, ਅਬੋਹਰ ਤੋਂ ਡਾ. ਸੁਹਾਨੀ ਡੋਡਾ ਨੂੰ ਮਿਲੀ ਜ਼ਿੰਮੇਵਾਰੀ

© Copyright Galactic Television & Communications Pvt. Ltd. 2026. All rights reserved.