Chandigarh News: ਗੋਲੀਆਂ ਦੇ ਨਾਲ ਦਹਿਲਿਆ ਚੰਡੀਗੜ੍ਹ, ਇੱਕ ਨੌਜਵਾਨ ‘ਤੇ ਵਰ੍ਹਾਈਆਂ ਤਾੜ-ਤਾੜ ਗੋਲੀਆਂ, ਹੋਈ ਮੌਤ, ਇਸ ਗੈਂਗਸਟਰ ਗਰੁੱਪ ਨੇ ਪੋਸਟ ਪਾ ਲਈ ਜ਼ਿੰਮੇਵਾਰੀ

By:  Lajwinder Kaur March 18th 2026 05:07 PM -- Updated: March 18th 2026 05:10 PM

Chandigarh News: ਚੰਡੀਗੜ੍ਹ ਦੇ ਸੈਕਟਰ-9 ਵਿੱਚ ਬੁੱਧਵਾਰ ਨੂੰ ਇੱਕ ਪ੍ਰਾਪਰਟੀ ਡੀਲਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਉਹ ਜਿੰਮ ਤੋਂ ਬਾਹਰ ਨਿਕਲ ਕੇ ਆਪਣੀ ਸਕਾਰਪੀਓ ਗੱਡੀ ਵਿੱਚ ਬੈਠ ਰਿਹਾ ਸੀ, ਜਦੋਂ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਉਸ 'ਤੇ 12 ਰਾਊਂਡ ਫਾਇਰਿੰਗ ਕਰ ਦਿੱਤੀ। ਗੋਲੀਆਂ ਲੱਗਣ ਕਾਰਨ ਉਹ ਡਰਾਈਵਿੰਗ ਸੀਟ 'ਤੇ ਹੀ ਡਿੱਗ ਗਿਆ।

ਇਸ ਤੋਂ ਬਾਅਦ ਉਸ ਦੇ ਸਾਥੀ ਤੁਰੰਤ ਉਸ ਨੂੰ ਫਾਰਚੂਨਰ ਗੱਡੀ ਵਿੱਚ ਪਾ ਕੇ PGI ਲਈ ਰਵਾਨਾ ਹੋ ਗਏ। ਪਰ ਸੂਤਰਾਂ ਅਨੁਸਾਰ, ਖੂਨ ਜ਼ਿਆਦਾ ਵਹਿ ਜਾਣ ਕਾਰਨ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ। ਪ੍ਰਾਪਰਟੀ ਡੀਲਰ ਦੇ ਪੇਟ, ਛਾਤੀ ਅਤੇ ਬਾਂਹ 'ਤੇ ਗੋਲੀਆਂ ਲੱਗੀਆਂ ਸਨ।


ਪੁਲਿਸ ਕਾਰਵਾਈ ਅਤੇ ਪਛਾਣ

ਪੁਲਿਸ ਦੀ ਟੀਮ ਸੈਕਟਰ-9 ਵਿੱਚ ਮੌਕੇ 'ਤੇ ਪਹੁੰਚ ਗਈ ਹੈ। ਪੁਲਿਸ ਨੂੰ ਘਟਨਾ ਵਾਲੀ ਥਾਂ ਤੋਂ 12 ਖਾਲੀ ਖੋਲ ਬਰਾਮਦ ਹੋਏ ਹਨ। ਇਸ ਦੇ ਨਾਲ ਹੀ ਫੋਰੈਂਸਿਕ ਟੀਮ ਵੀ ਜਾਂਚ ਲਈ ਮੌਕੇ 'ਤੇ ਪਹੁੰਚ ਚੁੱਕੀ ਹੈ।

ਪ੍ਰਾਪਰਟੀ ਡੀਲਰ ਦੀ ਪਛਾਣ 31 ਸਾਲਾ ਚਰਨਪ੍ਰੀਤ ਸਿੰਘ ਵਜੋਂ ਹੋਈ ਹੈ, ਜੋ ਕਿ ਪਿੰਡ ਕੁੱਬਾਹੇੜੀ (ਮੁੱਲਾਂਪੁਰ) ਦਾ ਰਹਿਣ ਵਾਲਾ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਜਿੱਥੇ ਇਹ ਵਾਰਦਾਤ ਹੋਈ, ਉੱਥੋਂ ਚੰਡੀਗੜ੍ਹ ਪ੍ਰਸ਼ਾਸਨ ਅਤੇ ਚੰਡੀਗੜ੍ਹ ਐਸ.ਐਸ.ਪੀ. (SSP) ਦਾ ਦਫ਼ਤਰ ਮਹਿਜ਼ ਦੋ-ਤਿੰਨ ਮਿੰਟ ਦੀ ਦੂਰੀ 'ਤੇ ਹੈ। ਸੂਤਰਾਂ ਦੇ ਮੁਤਾਬਕ, ਪ੍ਰਾਪਰਟੀ ਡੀਲਰ ਨੂੰ ਪਹਿਲਾਂ ਵੀ ਧਮਕੀਆਂ ਮਿਲੀਆਂ ਸਨ।

ਕਾਂਗਰਸੀ ਆਗੂ ਨੇ ਆਖੀ ਇਹ ਗੱਲ

ਰਿਅਲ ਅਸਟੇਟ ਦਾ ਕਾਰੋਬਾਰ ਕਰਦਾ ਸੀ: ਮੌਕੇ 'ਤੇ ਪਹੁੰਚੇ ਮੋਹਾਲੀ ਦੇ ਕਾਂਗਰਸੀ ਆਗੂ ਕਮਲਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਕੁੱਬਾਹੇੜੀ (ਮੁੱਲਾਂਪੁਰ) ਦਾ ਰਹਿਣ ਵਾਲਾ ਸੀ। ਉਹ ਅਣਵਿਆਹਿਆ ਸੀ ਅਤੇ ਕਾਫੀ ਸਮੇਂ ਤੋਂ ਰਿਅਲ ਅਸਟੇਟ ਦਾ ਕਾਰੋਬਾਰ ਕਰ ਰਿਹਾ ਸੀ। ਉਸ ਨੇ ਡੇਢ ਸਾਲ ਪਹਿਲਾਂ ਹੀ ਆਪਣਾ ਨਵਾਂ ਦਫ਼ਤਰ ਖੋਲ੍ਹਿਆ ਸੀ।

ਧਮਕੀਆਂ ਮਿਲੀਆਂ ਸਨ, ਸੁਰੱਖਿਆ ਨਹੀਂ ਮਿਲੀ: ਕਮਲਜੀਤ ਸਿੰਘ ਨੇ ਦੱਸਿਆ ਕਿ ਚਰਨਪ੍ਰੀਤ ਨੂੰ ਪਹਿਲਾਂ ਧਮਕੀ ਭਰੀਆਂ ਕਾਲਾਂ ਆਈਆਂ ਸਨ। ਉਸ ਨੇ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਸੀ, ਪਰ ਉਸ ਸਮੇਂ ਉਸ ਨੂੰ ਕੋਈ ਸੁਰੱਖਿਆ ਮੁਹੱਈਆ ਨਹੀਂ ਕਰਵਾਈ ਗਈ। ਮ੍ਰਿਤਕ ਦਾ ਅਸਲੇ (ਹਥਿਆਰ) ਦਾ ਲਾਇਸੈਂਸ ਵੀ ਅਜੇ ਪੈਂਡਿੰਗ ਚੱਲ ਰਿਹਾ ਸੀ।

ਲੱਕੀ ਪਟਿਆਲ ਗਰੁੱਪ ਨੇ ਲਈ ਚਰਨਪ੍ਰੀਤ ਸਿੰਘ ਦੇ ਕਤਲ ਦੀ ਲਈ ਜ਼ਿੰਮੇਵਾਰੀ

ਹੁਣ ਇਸ ਮਾਮਲੇ 'ਚ ਗੈਂਗਸਟਰ ਗਰੁੱਪ ਦੀ ਐਂਟਰੀ ਹੋ ਚੁੱਕੀ ਹੈ। ਸੋਸ਼ਲ ਮੀਡੀਆ ਉੱਤੇ ਇੱਕ ਪੋਸਟ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਜਿਸ ਵਿੱਚ ਬੰਬੀਹਾ ਗੈਂਗ ਦੇ ਲੱਕੀ ਪਟਿਆਲ ਵੱਲੋਂ ਚਰਨਪ੍ਰੀਤ ਸਿੰਘ ਦੇ ਮਰਡਰ ਦੀ ਜ਼ਿੰਮੇਵਾਰੀ ਲਈ ਹੈ। ਹਲਾਂਕਿ ਜੀਟੀਸੀ ਨਿਊਜ਼ ਇਸ ਵਾਇਰਲ ਹੋ ਰਹੀ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਹੈ।

ਵਾਇਰਲ ਪੋਸਟ ਦੇ ਵਿੱਚ ਲਿਖਿਆ ਗਿਆ ਹੈ- ''ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ

ਆ ਜੋ ਅੱਜ ਚੰਡੀਗੜ੍ਹ 9 ਸੈਕਟਰ ਵਿੱਚ ਚਿਮਨੀ Kubareriਲੀਰ ਦਾ ਮਰਡਰ ਹੋਇਆ ਇਸ ਦੀ ਜ਼ਿੰਮੇਵਾਰੀ ਮੈਂ ਲੱਕੀ ਪਟਿਆਲ ਲੈਂਦਾ ਹਾਂ ਇਹ ਸਾਡੇ ਐਟੀਂ ਲੀਰਾ ਦਾ ਖਬਰੀ ਸੀ ਅਤੇ ਉਹਨਾਂ ਨੂੰ ਫਿਰੌਤੀਆਂ ਲੈ ਕੇ ਦਿੰਦਾ ਸੀ, ਇਸ ਨੂੰ ਉਦੋਂ ਵੀ ਸਮਝਾਇਆ, ਸਾਡੇ ਏਰੀਆ 'ਚ ਸਾਡੇ ਈ ਭਰਾਵਾਂ ਦੀਆਂ ਖਬਰਾਂ ਐਂਟੀ ਨੂੰ ਦਿੱਤੀਆਂ, ਬਾਕੀ ਜੋ ਮੋਹਾਲੀ ਗੁਰਵਿੰਦਰ ਦਾ ਮਰਡਰ ਹੋਇਆ ਉਸ ਵਿੱਚ ਵੀ ਇਸ ਦਾ ਹੱਥ ਸੀ ਉਹ (ਗੁਰਵਿੰਦਰ) ਮੈਨੂੰ ਜਾਣਦਾ ਤਾਂ ਨਹੀਂ ਸੀ ਪਰ ਜੇ ਸਾਡੇ ਐਂਟੀ ਕਹਿੰਦੇ ਅਸੀਂ ਕੰਮ ਕੀਤਾ ਤਾਂ ਕੱਲੇ ਕੱਲੇ ਨੂੰ ਭਜਾ ਮਾਰਾਂਗੇ.#Waitandwatch

#davinderbambihagroup #jassikharagroup #kaushalchodrigroup''


ਡੀ.ਐਸ.ਪੀ. ਨੇ ਨਹੀਂ ਦਿੱਤਾ ਕੋਈ ਜਵਾਬ

ਸੈਕਟਰ-9 ਵਿੱਚ ਜਦੋਂ ਮੀਡੀਆ ਨੇ ਡੀ.ਐਸ.ਪੀ. ਦਲਬੀਰ ਤੋਂ ਸਵਾਲ ਪੁੱਛਿਆ ਕਿ ਇੱਕ ਦਿਨ ਪਹਿਲਾਂ ਪੰਜਾਬ ਯੂਨੀਵਰਸਿਟੀ ਵਿੱਚ ਫਾਇਰਿੰਗ ਹੋਈ ਅਤੇ ਅਗਲੇ ਹੀ ਦਿਨ ਸੈਕਟਰ-9 ਵਿੱਚ ਅਜਿਹੀ ਵਾਰਦਾਤ ਹੋ ਗਈ, ਤਾਂ ਉਨ੍ਹਾਂ ਨੇ ਇਸ ਦਾ ਕੋਈ ਸਪੱਸ਼ਟ ਜਵਾਬ ਨਹੀਂ ਦਿੱਤਾ। ਉਨ੍ਹਾਂ ਨੇ ਸਿਰਫ਼ ਇੰਨਾ ਹੀ ਕਿਹਾ ਕਿ "ਜਾਂਚ ਚੱਲ ਰਹੀ ਹੈ।" ਇਸ ਤੋਂ ਪਹਿਲਾਂ ਐਸ.ਪੀ. ਸਿਟੀ (SP City) ਕੇ.ਐਮ. ਪ੍ਰਿਅੰਕਾ ਵੀ ਮੌਕੇ ਦਾ ਜਾਇਜ਼ਾ ਲੈਣ ਪਹੁੰਚੇ ਸਨ।

ਪੰਜਾਬ ਯੂਨੀਵਰਸਿਟੀ ਕੈਂਪਸ ‘ਚ ਫਾਇਰਿੰਗ
ਪੰਜਾਬ ਯੂਨੀਵਰਸਿਟੀ (PU) ਕੈਂਪਸ ਵਿੱਚ ਮੰਗਲਵਾਰ ਸ਼ਾਮ ਚਾਰ ਹਥਿਆਰਬੰਦ ਨੌਜਵਾਨਾਂ ਨੇ ਵਿਦਿਆਰਥੀ ਜਥੇਬੰਦੀ ਨਾਲ ਜੁੜੇ ਆਗੂ ਜਸ਼ਨ ਸਿੰਘ ਜਵੰਦਾ 'ਤੇ ਫਾਇਰਿੰਗ ਕਰ ਦਿੱਤੀ। ਇਹ ਘਟਨਾ ਯੂਨੀਵਰਸਿਟੀ ਦੇ ਬਾਟਨੀ ਵਿਭਾਗ (Botany Department) ਦੀ ਪਾਰਕਿੰਗ ਵਿੱਚ ਵਾਪਰੀ, ਜਿੱਥੇ ਜਸ਼ਨ ਸਿੰਘ ਮੌਜੂਦ ਸੀ। ਹਮਲਾਵਰ ਚੋਰੀ ਦੀ ਐਕਟਿਵਾ 'ਤੇ ਸਵਾਰ ਹੋ ਕੇ ਆਏ ਸਨ ਅਤੇ ਉਨ੍ਹਾਂ ਨੇ ਯੋਜਨਾਬੱਧ ਤਰੀਕੇ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਇੱਕ ਨੌਜਵਾਨ ਨੇ ਅਚਾਨਕ ਬੈਗ ਵਿੱਚੋਂ ਪਿਸਤੌਲ ਕੱਢੀ ਅਤੇ ਜਸ਼ਨ ਸਿੰਘ 'ਤੇ ਗੋਲੀ ਚਲਾ ਦਿੱਤੀ। ਗੋਲੀ ਚੱਲਦਿਆਂ ਹੀ ਜਸ਼ਨ ਸਿੰਘ ਆਪਣੀ ਜਾਨ ਬਚਾਉਣ ਲਈ ਉੱਥੋਂ ਭੱਜਿਆ। ਹੁਣ ਅਗਲੇ ਹੀ ਦਿਨ 18 ਮਾਰਚ ਵਾਲੇ ਦਿਨ ਸੈਕਟਰ-9 ‘ਚ ਹੋਈ ਫਾਇਰਿੰਗ ਦੀ ਵਾਰਦਾਤ ਹੋਈ, ਜਿਸ ‘ਚ ਇੱਕ ਨੌਜਵਾਨ ਜਿਸ ਦਾ ਨਾਂਅ ਚਰਨਪ੍ਰੀਤ ਸਿੰਘ ਦੀ ਮੌਤ ਹੋ ਗਈ। ਪਰ ਦੋਵਾਂ ਹੀ ਮਾਮਲਿਆਂ 'ਚ ਅਜੇ ਪੁਲਿਸ ਦੇ ਹੱਥ ਖਾਲੀ ਹੀ ਨਜ਼ਰ ਆ ਰਹੇ ਹਨ। ਹੁਣ ਆਉਣ ਵਾਲੇ ਦਿਨਾਂ 'ਚ ਦੇਖਣਾ ਹੋਏਗਾ ਕਿ ਚੰਡੀਗੜ੍ਹ ਪੁਲਿਸ ਕਿਹੜੇ ਵੱਡੇ ਖੁਲਾਸੇ ਕਰਦੀ ਹੈ।

Related Post

CM ਮਾਨ ਦਾ ਵੱਡਾ ਐਲਾਨ: 1 ਅਕਤੂਬਰ ਨੂੰ ਔਰਤਾਂ ਦੇ ਖਾਤੇ ‘ਚ ਮੁੜ ਹੋਏਗੀ ਟੂੰ-ਟੂੰ! ਅਗਲੇ 3 ਮਹੀਨਿਆਂ ਦੀ ਰਕਮ ਆਵੇਗੀ
ਅਕਾਲੀ ਦਲ ਨੂੰ ਵੱਡਾ ਝਟਕਾ: ਸਾਬਕਾ ਵਿਧਾਇਕ ਰਣਜੀਤ ਸਿੰਘ ਛੱਜਲਵੱਡੀ ਤੇ ਅਕਾਲੀ ਦਲ (PS) ਹਲਕਾ ਇੰਚਾਰਜ ਸਤਿੰਦਰਜੀਤ ਸਿੰਘ ਸਾਥੀਆਂ ਸਮੇਤ ‘ਆਪ’ 'ਚ ਸ਼ਾਮਲ
ਸਾਬਕਾ IAS ਅਧਿਕਾਰੀ ਅਤੇ ਸਿੱਖ ਐਜੂਕੇਸ਼ਨ ਸੁਸਾਇਟੀ ਦੇ ਪ੍ਰਧਾਨ ਗੁਰਦੇਵ ਸਿੰਘ ਦਾ ਦੇਹਾਂਤ; ਦੇਹ PGI ਨੂੰ ਦਾਨ
ਅੱਜ ਪੰਜਾਬ ਦੇ 8 ਜ਼ਿਲ੍ਹਿਆਂ 'ਚ ਮੀਂਹ ਦੇ ਆਸਾਰ: ਕੱਲ੍ਹ ਤੋਂ ਮੌਸਮ ਰਹੇਗਾ ਖੁਸ਼ਕ, ਸਵੇਰ-ਸ਼ਾਮ ਤਾਪਮਾਨ 'ਚ ਠੰਢਕ; ਮਾਨਸੂਨ ਪੈਣ ਲੱਗਾ ਕਮਜ਼ੋਰ
ਪੰਜਾਬੀ ਦੇਣ ਧਿਆਨ! PRTC-ਪਨਬਸ ਯੂਨੀਅਨ ਦਾ ਵੱਡਾ ਐਲਾਨ, ਇਸ ਦਿਨ ਸਰਕਾਰੀ ਬੱਸਾਂ ਦਾ ਮੁਕੰਮਲ ਚੱਕਾ ਜਾਮ….
ਸਰਕਾਰ ਤੇ ਮੁਲਾਜ਼ਮਾਂ ਵਿਚਾਲੇ ਕੜਵਾਹਟ ਹੋਈ ਦੂਰ: DA 'ਤੇ ਬਣੀ ਸਹਿਮਤੀ, ਜਾਣੋ ਕਿੰਨੇ ਫੀਸਦੀ ਮਿਲੇਗਾ ਮਹਿੰਗਾਈ ਭੱਤਾ

© Copyright Galactic Television & Communications Pvt. Ltd. 2026. All rights reserved.