Chandigarh ਅਦਾਲਤ ਵੱਲੋਂ ਇੱਕ ਤਸਕਰ ਨੂੰ ਸਖ਼ਤ ਸਜ਼ਾ !

By:  Jitendra Baghel December 23rd 2025 01:33 PM

ਚੰਡੀਗੜ੍ਹ: ਸੈਕਟਰ 25 ਦੇ ਵਸਨੀਕ ਪਰਵੀਨ ਕੁਮਾਰ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮਾਮਲੇ ਵਿੱਚ ਚੰਡੀਗੜ੍ਹ ਕੋਰਟ ਨੇ ਦੋਸ਼ੀ ਠਹਿਰਾਉਂਦੇ ਹੋਏ ਉਸਨੂੰ 10 ਸਾਲ ਦੀ ਸਜ਼ਾ ਸੁਣਾਈ। ਦੋਸ਼ੀ ਪਵਨ ਕੁਮਾਰ ਨੂੰ ਇੱਕ ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ। ਭੁਗਤਾਨ ਨਾ ਕਰਨ ਦੀ ਸੂਰਤ ਵਿੱਚ, ਉਸਨੂੰ 8 ਮਹੀਨੇ ਦੀ ਵਾਧੂ ਕੈਦ ਭੁਗਤਣੀ ਪਵੇਗੀ।

ਅਦਾਲਤ ਨੇ ਇਹ ਵੀ ਕਿਹਾ ਕਿ ਨਸ਼ੇ ਨੌਜਵਾਨਾਂ ਦੇ ਭਵਿੱਖ ਨੂੰ ਬਰਬਾਦ ਕਰ ਰਹੇ ਹਨ ਅਤੇ ਸਮਾਜ ਅਤੇ ਦੇਸ਼ ਲਈ ਗੰਭੀਰ ਖ਼ਤਰਾ ਹੈ। ਅਜਿਹੇ ਅਪਰਾਧਾਂ ਲਈ ਸਖ਼ਤ ਸਜ਼ਾ ਜ਼ਰੂਰੀ ਹੈ, ਤਾਂ ਜੋ ਇਹ ਦੂਜਿਆਂ ਲਈ ਸਬਕ ਬਣ ਸਕੇ।


ਜਾਣੋ ਕੀ ਸੀ ਪੂਰਾ ਮਾਮਲਾ

ਇਹ ਮਾਮਲਾ 8 ਅਗਸਤ, 2019 ਦਾ ਹੈ, ਜਦੋਂ ਸੈਕਟਰ 11 ਦੀ ਪੁਲਿਸ ਨੇ ਪਰਵੀਨ ਕੁਮਾਰ ਨੂੰ ਗ੍ਰਿਫਤਾਰ ਕੀਤਾ ਸੀ। ਜਾਂਚ ਦੌਰਾਨ ਦੋਸ਼ੀ ਦੇ ਕਬਜ਼ੇ ਵਿੱਚੋਂ ਬੁਪ੍ਰੇਨੋਰਫਾਈਨ ਦੇ 10 ਟੀਕੇ ਬਰਾਮਦ ਕੀਤੇ ਗਏ ਸਨ। ਸੀਐਫਐਸਐਲ ਰਿਪੋਰਟ ਦੇ ਅਨੁਸਾਰ, ਇਹਨਾਂ ਟੀਕਿਆਂ ਵਿੱਚ ਮੌਜੂਦ ਘੋਲ ਦਾ ਕੁੱਲ ਭਾਰ 20.5 ਗ੍ਰਾਮ ਸੀ, ਜਿਸਨੂੰ ਵਪਾਰਕ ਮਾਤਰਾ ਮੰਨਿਆ ਗਿਆ।

NDPS ਐਕਟ ਦੀ ਧਾਰਾ 22 ਤਹਿਤ ਦੋਸ਼ੀ ਠਹਿਰਾਇਆ 

ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਐਨਡੀਪੀਐਸ ਐਕਟ ਦੀ ਧਾਰਾ 22 ਤਹਿਤ ਕੇਸ ਦਰਜ ਕੀਤਾ। 5 ਅਕਤੂਬਰ 2019 ਨੂੰ ਚਾਰਜਸ਼ੀਟ ਦਾਇਰ ਹੋਈ ਸੀ ਅਤੇ 14 ਫਰਵਰੀ, 2020 ਨੂੰ ਦੋਸ਼ ਤੈਅ ਕੀਤੇ ਗਏ ਸਨ। ਲੰਬੇ ਮੁਕੱਦਮੇ ਅਤੇ ਸਬੂਤਾਂ ਤੋਂ ਬਾਅਦ, ਅਦਾਲਤ ਨੇ 15 ਦਸੰਬਰ, 2025 ਨੂੰ ਮੁਲਜ਼ਮ ਨੂੰ ਦੋਸ਼ੀ ਠਹਿਰਾਇਆ


Related Post

ਕਾਂਗਰਸ ਵੱਲੋਂ ਸੰਗਠਨ ਦੀ ਮਜ਼ਬੂਤੀ ਲਈ ਵੱਡਾ ਫੇਰਬਦਲ: ਪੰਜਾਬ ਲਈ 4 ਨਵੇਂ ਸਕੱਤਰ ਨਿਯੁਕਤ, ਅਮਿਤ ਬਾਵਾ ਸੈਣੀ ਨੂੰ ਮਿਲੀ 4 ਸੂਬਿਆਂ ਦੀ ਕਮਾਨ
ਪੈਰੋਲ ਖ਼ਤਮ ਹੋਣ ਮਗਰੋਂ ਪਿੰਡ ਜੱਲੂਪੁਰ ਖੇੜਾ ਤੋਂ ਰਵਾਨਾ ਹੋਏ MP ਅੰਮ੍ਰਿਤਪਾਲ ਸਿੰਘ: ਦਾਦੀ ਦੇ ਸਸਕਾਰ 'ਚ ਹੋਏ ਸ਼ਾਮਲ, ਹੱਥ ਹਿਲਾ ਕੇ ਸਮਰਥਕਾਂ ਦਾ ਕੀਤਾ ਧੰਨਵਾਦ
MP ਅੰਮ੍ਰਿਤਪਾਲ ਸਿੰਘ ਪਹੁੰਚੇ ਆਪਣੇ ਜੱਦੀ ਪਿੰਡ; ਪਰਿਵਾਰ ਨਾਲ ਭਾਵੁਕ ਮਿਲਣੀ, ਦੇਖੋ ਵੀਡੀਓ
ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਜੱਦੀ ਪਿੰਡ ਲਈ ਰਵਾਨਾ: ਬੁਲੇਟਪਰੂਫ ਗੱਡੀ 'ਚ ਲੈ ਕੇ ਗਈ ਪੁਲਿਸ; ਦਾਦੀ ਦੇ ਸਸਕਾਰ ਲਈ ਮਿਲੀ 3 ਘੰਟੇ ਦੀ ਕਸਟਡੀ ਪੈਰੋਲ
ਚੰਡੀਗੜ੍ਹ ਜਾਣ ਵਾਲੇ ਦੇਣ ਧਿਆਨ! ਇਸ ਦਿਨ ਕਈ ਸੜਕਾਂ ਰਹਿਣਗੀਆਂ ਬੰਦ, ਟ੍ਰੈਫਿਕ ਐਡਵਾਈਜ਼ਰੀ ਜਾਰੀ…
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਜਾਣ ਵਾਲੇ 1822 ਸਿੱਖ ਸ਼ਰਧਾਲੂਆਂ ਨੂੰ ਮਿਲਿਆ ਵੀਜ਼ਾ: ਐਡਵੋਕੇਟ ਧਾਮੀ

© Copyright Galactic Television & Communications Pvt. Ltd. 2026. All rights reserved.