ਲਓ ਜੀ! ਸੂਬੇ ‘ਚ ਆ ਗਈ ਇੱਕ ਹੋਰ ਛੁੱਟੀ…ਸਕੂਲ, ਕਾਲਜ ਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ

By:  Lajwinder Kaur April 6th 2026 04:12 PM -- Updated: April 6th 2026 04:16 PM

ਮਾਰਚ ਮਹੀਨਾ ਤਾਂ ਛੁੱਟੀਆਂ ਦੇ ਪੱਖ ਤੋਂ ਕਾਫੀ ਖਾਸ ਰਿਹਾ, ਪਰ ਅਪ੍ਰੈਲ ਵੀ ਛੁੱਟੀਆਂ ਮਾਮਲੇ ‘ਚ ਅਹਿਮ ਹੈ। ਇਸ ਮਹੀਨੇ ਵੀ ਬੈਕ ਟੂ ਬੈਕ ਛੁੱਟੀਆਂ ਆ ਰਹੀਆਂ ਹਨ। ਹਾਲ ਹੀ ‘ਚ 3 ਅਪ੍ਰੈਲ ਸ਼ੁੱਕਰਵਾਰ ਨੂੰ ਗੁੱਡ ਫਰਾਈਡੇ ਦੀ ਛੁੱਟੀ ਸੀ। ਪੰਜਾਬ ਵਿੱਚ ਵਿਦਿਆਰਥੀਆਂ ਅਤੇ ਸਰਕਾਰੀ ਕਰਮਚਾਰੀਆਂ ਲਈ ਇੱਕ ਹੋਰ ਖੁਸ਼ਖਬਰੀ ਹੈ। ਸੂਬਾ ਸਰਕਾਰ ਨੇ ਬੁੱਧਵਾਰ 8 ਅਪ੍ਰੈਲ ਨੂੰ ਜਨਤਕ ਛੁੱਟੀ ਦਾ ਐਲਾਨ ਕੀਤਾ ਹੈ। ਇਸ ਦਿਨ ਪੰਜਾਬ ਭਰ ਵਿੱਚ ਸਕੂਲ, ਕਾਲਜ ਅਤੇ ਸਰਕਾਰੀ ਦਫ਼ਤਰ ਬੰਦ ਰਹਿਣਗੇ।

ਅਗਲੇ ਹਫਤੇ ਵੀ ਆਏਗੀ ਇੱਕ ਹੋਰ ਛੁੱਟੀ

ਰਿਪੋਰਟਾਂ ਅਨੁਸਾਰ, ਸ਼੍ਰੀ ਗੁਰੂ ਨਾਭਾ ਦਾਸ ਜੀ ਦਾ ਜਨਮ ਦਿਨ 8 ਅਪ੍ਰੈਲ ਨੂੰ ਮਨਾਇਆ ਜਾਵੇਗਾ, ਜਿਸ ਕਾਰਨ ਰਾਜ ਭਰ ਵਿੱਚ ਜਨਤਕ ਛੁੱਟੀ ਹੋਵੇਗੀ। ਇਸਨੂੰ ਅਧਿਕਾਰਤ ਤੌਰ 'ਤੇ ਗਜ਼ਟਿਡ ਛੁੱਟੀਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਮੰਗਲਵਾਰ, 14 ਅਪ੍ਰੈਲ ਨੂੰ ਵੀ ਪੰਜਾਬ ਵਿੱਚ ਗਜ਼ਟਿਡ ਛੁੱਟੀ ਹੋਵੇਗੀ। ਰਾਜ ਇਸ ਦਿਨ ਵਿਸਾਖੀ ਤਿਉਹਾਰ ਅਤੇ ਡਾ. ਬੀ.ਆਰ. ਅੰਬੇਡਕਰ ਦਾ ਜਨਮ ਦਿਨ ਮਨਾਏਗਾ। 19 ਅਪ੍ਰੈਲ ਐਤਵਾਰ ਭਗਵਾਨ ਪਰਸ਼ੂ ਰਾਮ ਜਨਮ ਉਤਸਵ ਕਾਰਨ ਸੂਬੇ ਵਿਚ ਛੁੱਟੀ ਰਹੇਗੀ।

ਇਸ ਮੌਕੇ ਰਾਜ ਭਰ ਵਿੱਚ ਸਕੂਲ, ਕਾਲਜ ਅਤੇ ਸਰਕਾਰੀ ਦਫ਼ਤਰ ਬੰਦ ਰਹਿਣਗੇ। ਸਰਕਾਰੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਛੁੱਟੀਆਂ ਨਾ ਸਿਰਫ਼ ਵਿਦਿਆਰਥੀਆਂ ਨੂੰ ਆਰਾਮ ਪ੍ਰਦਾਨ ਕਰਨਗੀਆਂ ਬਲਕਿ ਕਰਮਚਾਰੀਆਂ ਨੂੰ ਪਰਿਵਾਰਕ ਅਤੇ ਧਾਰਮਿਕ ਸਮਾਗਮ ਮਨਾਉਣ ਦਾ ਮੌਕਾ ਵੀ ਦੇਣਗੀਆਂ। ਇਸ ਤਰ੍ਹਾਂ, ਪੰਜਾਬ ਵਿੱਚ ਅਪ੍ਰੈਲ ਵਿੱਚ ਦੋ ਮਹੱਤਵਪੂਰਨ ਛੁੱਟੀਆਂ ਸਕੂਲਾਂ, ਕਾਲਜਾਂ ਅਤੇ ਸਰਕਾਰੀ ਦਫ਼ਤਰਾਂ ਦੀਆਂ ਗਤੀਵਿਧੀਆਂ ਨੂੰ ਪ੍ਰਭਾਵਤ ਕਰਨਗੀਆਂ, ਜਦੋਂ ਕਿ ਲੋਕਾਂ ਨੂੰ ਤਿਉਹਾਰਾਂ ਅਤੇ ਵਿਸ਼ੇਸ਼ ਮੌਕਿਆਂ ਨੂੰ ਮਨਾਉਣ ਦੀ ਆਗਿਆ ਦੇਣਗੀਆਂ।

ਪਠਾਨਕੋਟ ‘ਚ ਮੰਗਲਵਾਰ ਨੂੰ ਰਹੇਗੀ ਅੱਧੇ ਦਿਨ ਦੀ ਛੁੱਟੀ

ਗੋਸਵਾਮੀ ਸ੍ਰੀ ਗੁਰੂ ਨਾਭਾ ਦਾਸ ਮਹਾਰਾਜ ਜੀ ਦੇ 490ਵੇਂ ਪ੍ਰਕਾਸ਼ ਉਤਸਵ ਦੇ ਸਬੰਧ ‘ਚ 7 ਅਪ੍ਰੈਲ ਨੂੰ ਗੋਸਵਾਮੀ ਸ੍ਰੀ ਗੁਰੂ ਨਾਭਾ ਦਾਸ ਮਹਾਸ਼ਾ ਸੇਵਾ ਸਮਿਤੀ ਪਠਾਨਕੋਟ ਵੱਲੋਂ ਸ਼ਹਿਰ ਵਿੱਚ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ।

ਡਾ. ਪਲਵੀ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਇੱਕ ਹੁਕਮ ਜਾਰੀ ਕਰਦਿਆਂ ਦੱਸਿਆ ਕਿ ਇਸ ਸ਼ੋਭਾ ਯਾਤਰਾ ਦੇ ਮੱਦੇਨਜ਼ਰ ਸ਼ਹਿਰ ਦੇ ਕਈ ਟਰੈਫਿਕ ਰੂਟਾਂ ਵਿੱਚ ਤਬਦੀਲੀਆਂ ਕੀਤੀਆਂ ਜਾਣਗੀਆਂ। ਇਸ ਕਾਰਨ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਆਦਰ ਕਰਦਿਆਂ ਅਤੇ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਦੀ ਸਹੂਲਤ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਜ਼ਿਲ੍ਹਾ ਪਠਾਨਕੋਟ ਦੀ ਹਦੂਦ ਅੰਦਰ ਆਉਂਦੇ ਸਾਰੇ ਸਰਕਾਰੀ ਅਤੇ ਗੈਰ-ਸਰਕਾਰੀ ਸਕੂਲਾਂ ਅਤੇ ਕਾਲਜਾਂ ਵਿੱਚ 7 ਅਪ੍ਰੈਲ 2026 ਨੂੰ ਪਿਛਲੇ ਅੱਧੇ ਦਿਨ ਦੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ 8 ਅਪ੍ਰੈਲ ਨੂੰ ਪੂਰੇ ਸੂਬੇ ਵਿਚ ਛੁੱਟੀ ਰਹੇਗੀ।


Related Post

ਪੰਜਾਬ ਸਰਕਾਰ ਦਾ ਵੱਡਾ ਐਕਸ਼ਨ! ਸਰਕਾਰੀ ਦਫ਼ਤਰਾਂ ‘ਚ ਗ਼ੈਰਹਾਜ਼ਰ ਰਹਿਣ ਵਾਲੇ ਕਰਮਚਾਰੀਆਂ ਦੀ ਮੰਗ ਲਈ ਰਿਪੋਰਟ, ਹੋਏਗੀ ਸਖ਼ਤ ਕਾਰਵਾਈ
SC ਕਮਿਸ਼ਨ ਦੇ ਚੇਅਰਮੈਨ ਨੂੰ ‘ਆਪ’ ਵੱਲੋਂ ਵੱਡੀ ਜ਼ਿੰਮੇਵਾਰੀ: ਚਮਕੌਰ ਸਾਹਿਬ ਤੋਂ ਬਣਾਇਆ ਹਲਕਾ ਇੰਚਾਰਜ
CM ਮਾਨ ਦੀ ਹੜਤਾਲੀ ਮੁਲਾਜ਼ਮਾਂ ਨੂੰ ਦੋ-ਟੁੱਕ; ਬੋਲੇ-‘ਗੱਲਬਾਤ ਉਦੋਂ ਹੀ ਹੋਵੇਗੀ ਜਦੋਂ ਹੜਤਾਲ ਖ਼ਤਮ ਕੀਤੀ ਜਾਵੇਗੀ…’
ਪੰਜਾਬ ‘ਚ ਅੱਜ ਸਰਕਾਰੀ ਮੁਲਾਜ਼ਮਾਂ ਦੀ ਮਹਾ-ਹੜਤਾਲ: ਦਫ਼ਤਰ, ਸਕੂਲ ਤੇ ਹਸਪਤਾਲਾਂ ਦੀ OPD ਬੰਦ, CM ਦੁਪਹਿਰ 1 ਵਜੇ ਜਲੰਧਰ 'ਚ ਕਰਨਗੇ ਮੀਟਿੰਗ
ਪੰਜਾਬ ਦੇ 5 ਜ਼ਿਲ੍ਹਿਆਂ ‘ਚ ਅੱਜ ਮੀਂਹ ਦੇ ਆਸਾਰ, ਚੰਡੀਗੜ੍ਹ ਹੋਏਗੀ ਕਿਣ-ਮਿਣ, ਕਈ ਜ਼ਿਲ੍ਹਿਆਂ ‘ਚ ਗਰਮੀ ਅਤੇ ਹੁੰਮਸ ਨੇ ਵਧਾਈ ਪ੍ਰੇਸ਼ਾਨੀ
27 ਅਗਸਤ ਨੂੰ ਪੰਜਾਬ 'ਚ ਮਹਾ ਹੜਤਾਲ: ਸਰਕਾਰੀ ਦਫ਼ਤਰ, ਸਕੂਲ-ਕਾਲਜ ਸਣੇ ਜਾਣੋ ਕੀ ਰਹੇਗਾ ਬੰਦ ਤੇ ਕੀ ਰਹੇਗਾ ਖੁੱਲ੍ਹਾ!

© Copyright Galactic Television & Communications Pvt. Ltd. 2026. All rights reserved.