Batala: ਬਟਾਲਾ 'ਚ ਇਨਸਾਨੀਅਤ ਹੋਈ ਸ਼ਰਮਸਾਰ! ਭਾਣਜੇ ਨੇ ਸਰਕਾਰੀ ਸਕੂਲ ਅੰਦਰ ਵੜ ਆਪਣੀ ਅਧਿਆਪਕਾ ਮਾਮੀ 'ਤੇ ਸੁੱਟਿਆ ਤੇਜ਼ਾਬ, ਦੋ ਬੱਚੇ ਵੀ ਆਏ ਲਪੇਟ ‘ਚ, ਸਕੂਲ ‘ਚ ਮੱਚੀ ਹਾਹਾਕਾਰ

By:  Lajwinder Kaur April 17th 2026 04:00 PM -- Updated: April 17th 2026 04:11 PM

Batala News: ਬਟਾਲਾ ਤੋਂ ਬਹੁਤ ਹੀ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਪਿੰਡ ਮਹਿਮਦਪੁਰ ਵਿੱਚ ਇੱਕ ਬੇਹੱਦ ਖੌਫਨਾਕ ਅਤੇ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਭਾਣਜੇ ਨੇ ਰਿਸ਼ਤਿਆਂ ਦਾ ਕਤਲ ਕਰਦਿਆਂ ਆਪਣੀ ਹੀ ਸਕੀ ਮਾਮੀ, ਜੋ ਕਿ ਇੱਕ ਸਰਕਾਰੀ ਅਧਿਆਪਕਾ ਹੈ, 'ਤੇ ਤੇਜ਼ਾਬ ਨਾਲ ਹਮਲਾ (Acid attack) ਕਰ ਦਿੱਤਾ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਅਧਿਆਪਕਾ ਸਕੂਲ ਵਿੱਚ ਆਪਣੀ ਡਿਊਟੀ ਨਿਭਾ ਰਹੀ ਸੀ।

ਸਕੂਲ ਦੇ ਅੰਦਰ ਵੜ ਕੇ ਕੀਤਾ ਹਮਲਾ

ਜਾਣਕਾਰੀ ਅਨੁਸਾਰ, ਲਖਵਿੰਦਰ ਕੌਰ ਪਿੰਡ ਮਹਿਮਦਪੁਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਅਧਿਆਪਕਾ (Teacher) ਵਜੋਂ ਤਾਇਨਾਤ ਹੈ। ਬੀਤੇ ਦਿਨ ਉਸ ਦਾ ਭਾਣਜਾ ਤੇਜਬੀਰ ਸਿੰਘ ਸਕੂਲ ਦੇ ਅੰਦਰ ਦਾਖ਼ਲ ਹੋਇਆ ਅਤੇ ਅਚਾਨਕ ਆਪਣੀ ਮਾਮੀ 'ਤੇ ਤੇਜ਼ਾਬ ਸੁੱਟ ਦਿੱਤਾ। ਇਸ ਹਮਲੇ ਦੌਰਾਨ ਮਾਮੀ ਲਖਵਿੰਦਰ ਕੌਰ ਤਾਂ ਗੰਭੀਰ ਰੂਪ ਵਿੱਚ ਝੁਲਸ ਗਈ, ਇੱਥੇ ਹੀ ਬਸ ਨਹੀਂ ਇਸ ਐਸੀਡ ਅਟੈਕ ‘ਚ ਦੋ ਮਾਸੂਮ ਬੱਚੇ ਵੀ ਲਪੇਟ ‘ਚ ਆ ਗਏ।

ਦੋ ਮਾਸੂਮ ਬੱਚੇ ਵੀ ਹੋਏ ਸ਼ਿਕਾਰ

  • ਤੇਜ਼ਾਬ ਦੇ ਇਸ ਹਮਲੇ ਵਿੱਚ ਸਕੂਲ ਦੇ ਦੋ ਬੱਚੇ ਵੀ ਜ਼ਖ਼ਮੀ ਹੋਏ ਹਨ। ਜਿਨ੍ਹਾਂ ਦੇ ਨਾਮ ਪ੍ਰਭਜੋਤ ਕੌਰ ਅਤੇ ਜੀਤ ਸਿੰਘ ਹੈ।
  • ਪ੍ਰਭਜੋਤ ਕੌਰ ਜੋ ਕਿ 4 ਸਾਲ ਦੀ ਹੈ। ਇਸ ਬੱਚੀ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ, ਤੇਜ਼ਾਬ ਉਸ ਦੀ ਅੱਖ ਅਤੇ ਚਿਹਰੇ 'ਤੇ ਪਿਆ ਹੈ।
  • ਜੀਤ ਸਿੰਘ (6 ਸਾਲ): ਇਸ ਬੱਚੇ 'ਤੇ ਤੇਜ਼ਾਬ ਦੇ ਹਲਕੇ ਛਿੱਟੇ ਪਏ ਹਨ ਅਤੇ ਉਸ ਦੀ ਸਥਿਤੀ ਫਿਲਹਾਲ ਸਥਿਰ ਦੱਸੀ ਜਾ ਰਹੀ ਹੈ।

ਮੁਲਜ਼ਮ ਗ੍ਰਿਫ਼ਤਾਰ: ਨਸ਼ੇੜੀ ਅਤੇ ਬਿਮਾਰੀ ਤੋਂ ਪੀੜਤ ਹੈ ਦੋਸ਼ੀ

ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਦੋਸ਼ੀ ਭਾਣਜੇ ਤੇਜਬੀਰ ਸਿੰਘ ਨੂੰ ਕਾਬੂ ਕਰ ਲਿਆ ਹੈ। ਪੁਲਿਸ ਵੱਲੋਂ ਕੀਤੀ ਗਈ ਮੁੱਢਲੀ ਪੁੱਛਗਿੱਛ ਵਿੱਚ ਹੈਰਾਨੀਜਨਕ ਖ਼ੁਲਾਸੇ ਹੋਏ ਹਨ। ਪੁਲਿਸ ਦੇ ਦੱਸੇ ਅਨੁਸਾਰ ਮੁਲਜ਼ਮ ਨੇ ਮੰਨਿਆ ਹੈ ਕਿ ਉਹ ਨਸ਼ੇ ਦਾ ਆਦੀ ਹੈ ਅਤੇ ਏਡਜ਼ (AIDS) ਵਰਗੀ ਨਾਮੁਰਾਦ ਬਿਮਾਰੀ ਤੋਂ ਵੀ ਪੀੜਤ ਹੈ। ਪਰ ਉਸ ਨੇ ਇਹ ਹਮਲਾ ਕਿਉਂ ਕੀਤਾ ਇਸ ਬਾਰੇ ਖੁਲਾਸਾ ਹੋਣਾ ਅਜੇ ਬਾਕੀ ਹੈ।

ਪੁਲਿਸ ਦੀ ਕਾਰਵਾਈ

ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਇਸ ਗੱਲ ਦੀ ਵੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਕਿ ਇਸ ਘਿਣਾਉਣੀ ਵਾਰਦਾਤ ਪਿੱਛੇ ਅਸਲ ਕਾਰਨ ਕੀ ਸੀ ਅਤੇ ਮੁਲਜ਼ਮ ਕੋਲ ਤੇਜ਼ਾਬ ਕਿੱਥੋਂ ਆਇਆ।


Related Post

ਪੰਜਾਬ 'ਚ ਬਦਲਿਆ ਮੌਸਮ ਦਾ ਮਿਜਾਜ਼: ਕਈ ਜ਼ਿਲ੍ਹਿਆਂ ‘ਚ ਮੀਂਹ ਤੇ ਤੇਜ਼ ਹਵਾਵਾਂ ਦੀ ਚੇਤਾਵਨੀ, ਜਾਣੋ ਮਾਨਸੂਨ ਕਦੋਂ ਦੇਏਗੀ ਦਸਤਕ
20 ਲੱਖ ਦੀ ਰਿਸ਼ਵਤਖੋਰੀ ਮਾਮਲੇ ‘ਚ ਵੱਡਾ ਮੋੜ: ਹਾਈਕੋਰਟ ਤੋਂ ਭਗੌੜੇ ਡੀ.ਜੀ.ਪੀ. ਰੀਡਰ ਓ.ਪੀ. ਰਾਣਾ ਨੂੰ ਵੱਡਾ ਝਟਕਾ, ਜ਼ਮਾਨਤ ਅਰਜ਼ੀ ਖਾਰਜ
ਭਿਆਨਕ ਗਰਮੀ ਤੋਂ ਰਾਹਤ ! ਪੰਜਾਬ 'ਚ ਮੀਂਹ ਤੇ ਗੜ੍ਹੇਮਾਰੀ ਦਾ ਰੈੱਡ ਅਲਰਟ; 90km ਦੀ ਰਫ਼ਤਾਰ ਨਾਲ ਚੱਲਣਗੀਆਂ ਹਵਾਵਾਂ
Punjab Municipal Election Results LIVE: ਪੰਜਾਬ ਨਿਗਮ ਚੋਣਾਂ: 'ਆਪ' ਦੀ ਹਨੇਰੀ; ਆਜ਼ਾਦ ਉਮੀਦਵਾਰਾਂ ਦੀ ਕਾਂਗਰਸ ਨੂੰ ਟੱਕਰ, ਭਾਜਪਾ ਸਭ ਤੋਂ ਪਿੱਛੇ
ਭਾਜਪਾ ਪੰਜਾਬ ਨੂੰ ਮਿਲਿਆ ਨਵਾਂ ਪ੍ਰਧਾਨ! ਜਾਣੋ ਕੇਵਲ ਸਿੰਘ ਢਿੱਲੋਂ ਨੇ ਕਿਵੇਂ ਸ਼ੁਰੂ ਕੀਤਾ ਸਿਆਸੀ ਸਫ਼ਰ...?
ਪੰਜਾਬ ਭਾਜਪਾ ਨੂੰ ਜਲਦ ਮਿਲੇਗਾ ਨਵਾਂ ਪ੍ਰਧਾਨ: ਅਗਲੇ ਮਹੀਨੇ ਹੋ ਸਕਦੈ ਵੱਡਾ ਐਲਾਨ, ਦੌੜ ‘ਚ ਇਹ ਨਾਂਅ ਸਭ ਤੋਂ ਅੱਗੇ

© Copyright Galactic Television & Communications Pvt. Ltd. 2026. All rights reserved.