ਪੰਜਾਬ ਦੀ ਸਿਆਸਤ 'ਚ ਹਲਚਲ! ਆਪ ਨੇ 2027 ਵਿਧਾਨ ਸਭਾ ਚੋਣਾਂ ਲਈ ਪਹਿਲੇ ਉਮੀਦਵਾਰ ਦਾ ਕੀਤਾ ਐਲਾਨ, CM ਮਾਨ ਨਾਲ ਤਸਵੀਰਾਂ ਆਈਆਂ ਸਾਹਮਣੇ...

By:  Lajwinder Kaur June 17th 2026 01:45 PM -- Updated: June 17th 2026 02:59 PM

ਆਮ ਆਦਮੀ ਪਾਰਟੀ (ਆਪ) ਨੇ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਆਪਣੀ ਰਣਨੀਤੀ ਸ਼ੁਰੂ ਕਰ ਦਿੱਤੀ ਹੈ। ਪਾਰਟੀ ਨੇ ਚੱਬੇਵਾਲ ਹਲਕੇ ਤੋਂ ਆਪਣੇ ਪਹਿਲੇ ਉਮੀਦਵਾਰ ਵਜੋਂ ਇਸ਼ਾਂਕ ਚੱਬੇਵਾਲ ਦੇ ਨਾਂ ਦਾ ਐਲਾਨ ਕਰ ਦਿੱਤਾ ਹੈ।

ਸੀਐਮ ਮਾਨ ਦਾ ਵੱਡਾ ਐਲਾਨ

ਇਹ ਐਲਾਨ ਬੀਤੇ ਦਿਨ ਇੱਕ 'ਲੋਕ ਮਿਲਣੀ' ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤਾ ਗਿਆ। ਜਨਤਕ ਮੰਚ ਤੋਂ ਸੰਬੋਧਨ ਕਰਦਿਆਂ ਸੀਐਮ ਮਾਨ ਨੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਵੋਟਾਂ ਵਾਲੇ ਦਿਨ ਉਹ ਇਸ਼ਾਂਕ ਚੱਬੇਵਾਲ ਦੇ ਚੋਣ ਨਿਸ਼ਾਨ ਵਾਲਾ ਬਟਨ ਦੱਬ ਕੇ ਉਨ੍ਹਾਂ ਨੂੰ ਭਾਰੀ ਬਹੁਮਤ ਨਾਲ ਜਿਤਾਉਣ। ਮੁੱਖ ਮੰਤਰੀ ਨੇ ਇਸ਼ਾਂਕ ਚੱਬੇਵਾਲ ਨੂੰ ਪਾਰਟੀ ਦਾ 'ਨਵਾਂ ਇੰਜਣ' ਕਰਾਰ ਦਿੰਦਿਆਂ ਉਨ੍ਹਾਂ 'ਤੇ ਪੂਰਾ ਭਰੋਸਾ ਪ੍ਰਗਟਾਇਆ ਹੈ।


ਕੌਣ ਹਨ ਇਸ਼ਾਂਕ ਚੱਬੇਵਾਲ?

ਇਸ਼ਾਂਕ ਚੱਬੇਵਾਲ ਮੌਜੂਦਾ ਸੰਸਦ ਮੈਂਬਰ ਡਾ. ਰਾਜਕੁਮਾਰ ਚੱਬੇਵਾਲ ਦੇ ਸਪੁੱਤਰ ਹਨ। ਆਪ ਨੇ ਸਾਲ 2024 ਦੇ ਵਿੱਚ ਪਿਤਾ ਦੀ ਵਿਰਾਸਤ ਨੂੰ ਅੱਗੇ ਤੋਰਨ ਲਈ ਚੱਬੇਵਾਲ ਹਲਕੇ ਤੋਂ ਡਾ.ਇਸ਼ਾਂਕ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਸੀ। ਡਾ: ਇਸ਼ਾਂਕ ਆਪਣੇ ਪਿਤਾ ਵਾਂਗ ਰੇਡੀਓਲੋਜਿਸਟ ਹਨ। ਇਹ 31 ਸਾਲਾਂ ਦੇ ਸੀ ਜਦੋਂ ਹਲਕੇ ਦੇ ਲੋਕਾਂ ਨੇ ਜ਼ਿਮਨੀ ਚੋਣ 'ਚ ਇਸ਼ਾਂਕ 'ਤੇ ਭਰੋਸਾ ਪ੍ਰਗਟਾਇਆ ਅਤੇ ਉਸ ਨੂੰ ਭਾਰੀ ਬਹੁਮਤ ਨਾਲ ਵਿਧਾਨ ਸਭਾ 'ਚ ਭੇਜਿਆ। ਹੁਣ ਪਾਰਟੀ ਵੱਲੋਂ ਅਗਲੇ ਸਾਲ ਹੋਣ ਵਾਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ MLA ਇਸ਼ਾਂਕ ਚੱਬੇਵਾਲ ਉੱਤੇ ਮੁੜ ਦਾਅ ਲਗਾਇਆ ਹੈ।



Related Post

DA ਨੂੰ ਲੈ ਕੇ ਵੱਡਾ ਅਪਡੇਟ! ਮੁਲਾਜ਼ਮਾਂ ਦੇ 8 ਫੀਸਦੀ ਡੀਏ ਨੂੰ ਲੈ ਕੇ ਸਰਕਾਰ ਨੇ ਜਾਰੀ ਕੀਤਾ ਪੱਤਰ
‘ਬਹਿਰੀਨ ਵਾਲੀ ਬੀਬੀ’ ਦੇ ਨਵੇਂ ਵੀਡੀਓ ਨੇ ਮਚਾਈ ਤਰਥੱਲੀ; ਵਲਟੋਹਾ ਅਤੇ ਝਿੰਜਰ ’ਤੇ ਲਾਏ ਗੰਭੀਰ ਇਲਜ਼ਾਮ
ਪੰਜਾਬ-ਚੰਡੀਗੜ੍ਹ ‘ਚ 3 ਦਿਨ ਮੀਂਹ ਦੇ ਆਸਾਰ, 25 ਸਤੰਬਰ ਤੋਂ ਬਦਲੇਗਾ ਮੌਸਮ; ਅੱਜ ਰਹੇਗਾ ਖੁਸ਼ਕ, ਲੋਕ ਗਰਮੀ ਤੋਂ ਪ੍ਰੇਸ਼ਾਨ
ਚਾਵਲਾ ਕਾਂਡ 'ਤੇ SGPC ਪ੍ਰਧਾਨ ਧਾਮੀ ਨੇ ਤੋੜੀ ਚੁੱਪੀ! ਬੋਲੇ- 4 ਮੈਂਬਰੀ ਜਾਂਚ ਕਮੇਟੀ ਗਠਿਤ, ਚਾਵਲਾ ਦਾ ਅਸਤੀਫ਼ਾ ਮਨਜ਼ੂਰ, ਮਲਕੀਤ ਸਿੰਘ ਦੀ ਪੱਕੀ ਛੁੱਟੀ
ਚੋਣਾਂ ਤੋਂ ਪਹਿਲਾਂ ਸਿਆਸੀ ਭੂਚਾਲ! ਅਕਾਲੀ ਦਲ ਨੂੰ ਝਟਕਾ…AAP ਦਾ ਵਧਿਆ ਕੁਨਬਾ, ਸਾਬਕਾ ਵਿਧਾਇਕ ਆਪਣੇ ਸਾਥੀਆਂ ਸਣੇ ‘ਆਪ’ ‘ਚ ਹੋਏ ਸ਼ਾਮਿਲ
DA ਮਾਮਲੇ ‘ਚ ਵੱਡਾ ਅਪਡੇਟ! ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਲਾਈ ਫਟਕਾਰ; ਚੀਫ਼ ਸਕੱਤਰ ਨੂੰ ਨਿੱਜੀ ਤੌਰ ’ਤੇ ਪੇਸ਼ ਹੋਣ ਦੇ ਹੁਕਮ

© Copyright Galactic Television & Communications Pvt. Ltd. 2026. All rights reserved.