ਸਿਆਸਤ 'ਚ ਵੱਡਾ ਧਮਾਕਾ! ਭਾਜਪਾ 'ਚ ਸ਼ਾਮਿਲ ਹੋਏ ਇਹ ਸੀਨੀਅਰ ਆਗੂ! ਰਾਜ ਸਭਾ ਮੈਂਬਰ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ

By:  Lajwinder Kaur May 26th 2026 02:42 PM -- Updated: May 26th 2026 02:58 PM

ਸਿਆਸੀ ਜਗਤ ਤੋਂ ਇੱਕ ਬਹੁਤ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਸ ਨੇ ਰਾਜਨੀਤਿਕ ਗਲਿਆਰਿਆਂ 'ਚ ਹਲਚਲ ਮਚਾ ਦਿੱਤੀ ਹੈ। ਓਡੀਸ਼ਾ ਦੀ ਰਾਜਨੀਤੀ ਵਿੱਚ ਮੰਗਲਵਾਰ ਨੂੰ ਵੱਡਾ ਸਿਆਸੀ ਘਟਨਾਕ੍ਰਮ ਵੇਖਣ ਨੂੰ ਮਿਲਿਆ, ਜਦੋਂ ਬੀਜੂ ਜਨਤਾ ਦਲ (BJD) ਦੇ ਸੀਨੀਅਰ ਨੇਤਾ ਅਤੇ ਸਾਬਕਾ ਰਾਜ ਸਭਾ ਮੈਂਬਰ ਦੇਬਾਸ਼ੀਸ਼ ਸਾਮੰਤਰਾਏ ਨੇ ਪਾਰਟੀ ਅਤੇ ਰਾਜ ਸਭਾ ਤੋਂ ਅਸਤੀਫਾ ਦੇਣ ਤੋਂ ਕੇਵਲ ਇੱਕ ਦਿਨ ਬਾਅਦ ਭਾਰਤੀ ਜਨਤਾ ਪਾਰਟੀ (BJP) ਦਾ ਪੱਲਾ ਫੜ ਲਿਆ। ਉਨ੍ਹਾਂ ਦੇ ਇਸ ਕਦਮ ਨੂੰ ਬੀਜੂ ਜਨਤਾ ਦਲ ਲਈ ਵੱਡਾ ਰਾਜਨੀਤਿਕ ਝਟਕਾ ਮੰਨਿਆ ਜਾ ਰਿਹਾ ਹੈ।

ਸਾਮੰਤਰਾਏ ਨੇ ਨਵੀਂ ਦਿੱਲੀ ਵਿੱਚ ਭਾਜਪਾ ਦੇ ਰਾਸ਼ਟਰੀ ਮਹਾਸਚਿਵ ਅਰੂਣ ਸਿੰਘ, ਓਡੀਸ਼ਾ ਪ੍ਰਭਾਰੀ ਵਿਜੇ ਪਾਲ ਸਿੰਘ ਤੋਮਰ, ਪ੍ਰਦੇਸ਼ ਅਧਿਆਕਸ਼ ਮਨਮੋਹਨ ਸਮਾਲ ਅਤੇ ਪਾਰਟੀ ਦੇ ਮੁੱਖ ਪ੍ਰਵਕਤਾ ਅਨਿਲ ਬਾਲੂਨੀ ਦੀ ਮੌਜੂਦਗੀ ਵਿੱਚ ਭਾਜਪਾ ਦੀ ਮੈਂਬਰਸ਼ਿਪ ਗ੍ਰਹਿਣ ਕੀਤੀ।

ਸੋਮਵਾਰ ਨੂੰ ਉਨ੍ਹਾਂ ਨੇ ਸੰਸਦ ਭਵਨ ਵਿਖੇ ਰਾਜ ਸਭਾ ਦੇ ਚੇਅਰਮੈਨ ਸੀ.ਪੀ. ਰਾਧਾਕ੍ਰਿਸ਼ਨਨ ਨਾਲ ਮੁਲਾਕਾਤ ਕਰਕੇ ਆਪਣਾ ਅਸਤੀਫ਼ਾ ਸੌਂਪਿਆ, ਜਿਸ ਨੂੰ ਪ੍ਰਵਾਨ ਕਰ ਲਿਆ ਗਿਆ ਹੈ।

ਪਾਰਟੀ ਲੀਡਰਸ਼ਿਪ 'ਤੇ ਲਗਾਏ ਗੰਭੀਰ ਦੋਸ਼

ਬੀ.ਜੇ.ਡੀ. ਦੇ ਪ੍ਰਧਾਨ ਅਤੇ ਓਡੀਸ਼ਾ ਦੇ ਸਾਬਕਾ ਮੁੱਖ ਮੰਤਰੀ ਨਵੀਨ ਪਟਨਾਇਕ ਨੂੰ ਭੇਜੇ ਆਪਣੇ ਅਸਤੀਫ਼ੇ ਵਿੱਚ ਦੇਬਾਸ਼ੀਸ਼ ਸਾਮੰਤਰਾਏ ਨੇ ਪਾਰਟੀ ਦੇ ਅੰਦਰੂਨੀ ਹਾਲਾਤ 'ਤੇ ਗੰਭੀਰ ਸਵਾਲ ਚੁੱਕੇ ਹਨ। ਉਨ੍ਹਾਂ ਲਿਖਿਆ, "ਮੈਂ ਹਮੇਸ਼ਾ ਪੂਰੀ ਇਮਾਨਦਾਰੀ ਅਤੇ ਲਗਨ ਨਾਲ ਪਾਰਟੀ ਲਈ ਕੰਮ ਕੀਤਾ ਹੈ। ਪਰ ਪਿਛਲੇ ਕੁਝ ਸਮੇਂ ਤੋਂ ਪਾਰਟੀ ਦੇ ਅੰਦਰ ਯੋਜਨਾਬੱਧ ਤਰੀਕੇ ਨਾਲ ਮੈਨੂੰ ਲਗਾਤਾਰ ਨੀਵਾਂ ਦਿਖਾਉਣ ਅਤੇ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼ ਕੀਤੀ ਗਈ। ਮੈਨੂੰ ਮਹਿਸੂਸ ਹੋ ਰਿਹਾ ਹੈ ਕਿ ਹੁਣ ਪਾਰਟੀ ਨੂੰ ਮੇਰੀਆਂ ਸੇਵਾਵਾਂ ਦੀ ਕੋਈ ਲੋੜ ਨਹੀਂ ਹੈ। ਇਸ ਲਈ ਮੈਂ ਲੋਕ ਹਿੱਤ ਨੂੰ ਮੁੱਖ ਰੱਖਦੇ ਹੋਏ ਇਹ ਸਖ਼ਤ ਫੈਸਲਾ ਲਿਆ ਹੈ।"

BJD ਨੂੰ ਲੱਗਿਆ ਤੀਜਾ ਵੱਡਾ ਝਟਕਾ

ਦੇਬਾਸ਼ੀਸ਼ ਸਾਮੰਤਰਾਏ ਦੇ ਇਸ ਫੈਸਲੇ ਨਾਲ ਰਾਜ ਸਭਾ ਵਿੱਚ ਬੀ.ਜੇ.ਡੀ. ਦੇ ਸੰਸਦ ਮੈਂਬਰਾਂ ਦੀ ਗਿਣਤੀ ਘਟ ਕੇ ਹੁਣ ਸਿਰਫ਼ 5 ਰਹਿ ਗਈ ਹੈ। ਦੱਸਣਯੋਗ ਹੈ ਕਿ ਸਾਮੰਤਰਾਏ ਤੋਂ ਪਹਿਲਾਂ ਬੀ.ਜੇ.ਡੀ. ਦੇ ਦੋ ਹੋਰ ਰਾਜ ਸਭਾ ਮੈਂਬਰ- ਮਮਤਾ ਮਹੰਤਾ ਅਤੇ ਸੁਜੀਤ ਕੁਮਾਰ ਵੀ ਪਾਰਟੀ ਅਤੇ ਸੰਸਦ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਕੇ ਭਾਜਪਾ ਵਿੱਚ ਸ਼ਾਮਲ ਹੋ ਚੁੱਕੇ ਹਨ। ਸਾਮੰਤਰਾਏ ਬੀ.ਜੇ.ਡੀ. ਦੇ ਤੀਜੇ ਅਜਿਹੇ ਰਾਜ ਸਭਾ ਮੈਂਬਰ ਹਨ ਜਿਨ੍ਹਾਂ ਨੇ ਬਗਾਵਤੀ ਰੁਖ਼ ਅਖਤਿਆਰ ਕੀਤਾ ਹੈ।

ਰਾਜਨੀਤਿਕ ਮਾਹਿਰਾਂ ਮੁਤਾਬਕ, 2024 ਦੀਆਂ ਚੋਣਾਂ ਵਿੱਚ ਮਿਲੀ ਹਾਰ ਤੋਂ ਬਾਅਦ ਬੀ.ਜੇ.ਡੀ. ਅੰਦਰੂਨੀ ਕਲਸ਼ ਅਤੇ ਅਸੰਤੁਸ਼ਟੀ ਦੇ ਦੌਰ ਵਿੱਚੋਂ ਲੰਘ ਰਹੀ ਹੈ, ਜਿਸ ਕਾਰਨ ਪਾਰਟੀ ਦੇ ਪੁਰਾਣੇ ਅਤੇ ਦਿੱਗਜ ਆਗੂ ਲਗਾਤਾਰ ਪਾਰਟੀ ਦਾ ਸਾਥ ਛੱਡ ਰਹੇ ਹਨ।


Related Post

ਪੰਜਾਬ ਦੀ ਸਿਆਸਤ ‘ਚ ਮੱਚੀ ਹਲਚਲ! ਪੰਜਾਬ ਭਾਜਪਾ ਨੂੰ ਮਿਲਿਆ ਨਵਾਂ ਇੰਚਾਰਜ; ਤਰੁਣ ਚੁੱਘ ਨੂੰ ਮਿਲੀ ਗੁਜਰਾਤ ਦੀ ਜ਼ਿੰਮੇਵਾਰੀ
ਪੰਜਾਬ ਕਾਂਗਰਸ ‘ਚ ਵਧੀ ਸਿਆਸੀ ਗਰਮਾਹਟ: ਚੰਨੀ ਧੜੇ ਨੇ ਖੋਲ੍ਹਿਆ ਮੋਰਚਾ, ਦਿੱਲੀ ਦਰਬਾਰ 'ਚ ਮੰਥਨ ਜਾਰੀ
ਪੰਜਾਬ ਕਾਂਗਰਸ 'ਚ ਵੱਡੀ ਬਗਾਵਤ ਦਾ ਖਤਰਾ? MP ਗਾਂਧੀ ਦੀ ਪੋਸਟ ਨੇ ਸਿਆਸੀ ਹਲਚਲ ਕੀਤੀ ਤੇਜ਼, ਕੁੱਝ ਦੇਰ ਬਾਅਦ ਡਿਲੀਟ...
ਪੰਜਾਬ ਵਿਧਾਨ ਸਭਾ ਚੋਣਾਂ 2027 ਨੂੰ ਲੈ ਕੇ AAP ਪਾਰਟੀ ਦਾ ਵੱਡਾ ਐਕਸ਼ਨ, ਇਹ ਨੇਤਾ ਹੋਣਗੇ ‘ਆਪ’ ਦੇ ਸੀਐੱਮ ਚਿਹਰਾ, ਕੇਜਰੀਵਾਲ ਨੇ ਕੀਤਾ ਐਲਾਨ
ਭਾਜਪਾ ਦਾ ਵੱਡਾ ਐਕਸ਼ਨ! ਅਚਾਨਕ ਸੱਦ ਲਈ ਪੰਜਾਬ ਕੋਰ ਗਰੁੱਪ ਦੀ ਅਹਿਮ ਮੀਟਿੰਗ, ਅਮਿਤ ਸ਼ਾਹ ਸਮੇਤ ਕਈ ਵੱਡੇ ਆਗੂ ਹੋਣਗੇ ਸ਼ਾਮਲ
ਰਾਜਨੀਤੀ 'ਚ ਵੱਡਾ ਉਲਟਫੇਰ; ਹੁਣ ਇਸ ਨਾਮੀ ਮਹਿਲਾ ਆਗੂ ਨੇ ਅਚਾਨਕ ਰਾਜ ਸਭਾ ਤੋਂ ਦਿੱਤਾ ਅਸਤੀਫ਼ਾ, ਭਾਜਪਾ 'ਚ ਸ਼ਾਮਲ ਹੋਣ ਦੀਆਂ ਚਰਚਾਵਾਂ ਤੇਜ਼…

© Copyright Galactic Television & Communications Pvt. Ltd. 2026. All rights reserved.