LPG Crisis: ਰਸੋਈ ਗੈਸ ਦੀਆਂ ਕੀਮਤਾਂ 'ਤੇ ਵਿਰੋਧੀ ਧਿਰ ਇੱਕਜੁੱਟ: ਖੜਗੇ ਸਮੇਤ ਕਈ ਸਾਂਸਦਾਂ ਨੇ ਸੰਸਦ ਭਵਨ 'ਚ ਕੀਤਾ ਪ੍ਰਦਰਸ਼ਨ

By:  Lajwinder Kaur March 25th 2026 01:12 PM -- Updated: March 25th 2026 01:31 PM

ਪੱਛਮੀ ਏਸ਼ੀਆ ਦੇ ਸੰਕਟ 'ਤੇ ਸਰਬ ਪਾਰਟੀ ਮੀਟਿੰਗ ਤੋਂ ਪਹਿਲਾਂ, ਵਿਰੋਧੀ ਧਿਰ ਦੇ ਸਾਂਸਦਾਂ ਨੇ ਐਲ.ਪੀ.ਜੀ. (LPG) ਸੰਕਟ ਨੂੰ ਲੈ ਕੇ ਬੁੱਧਵਾਰ ਨੂੰ ਸੰਸਦ ਵਿੱਚ ਜ਼ੋਰਦਾਰ ਪ੍ਰਦਰਸ਼ਨ ਕੀਤਾ। ਇਸ ਪ੍ਰਦਰਸ਼ਨ ਵਿੱਚ ਸ਼ਾਮਲ ਤ੍ਰਿਣਮੂਲ ਕਾਂਗਰਸ ਦੇ ਸਾਂਸਦ ਸੌਗਤ ਰਾਏ ਨੇ ਕਿਹਾ ਕਿ ਸਰਕਾਰ ਨੇ ਇਸ ਸੰਕਟ ਨਾਲ ਨਜਿੱਠਣ ਲਈ ਕੋਈ ਠੋਸ ਕਦਮ ਨਹੀਂ ਚੁੱਕੇ, ਜਿਸ ਕਾਰਨ ਆਮ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਾਏ ਨੇ ਮੰਗ ਕੀਤੀ ਕਿ ਸਰਕਾਰ ਨੂੰ ਜਲਦ ਤੋਂ ਜਲਦ ਰਸੋਈ ਗੈਸ ਦੇ ਸੰਕਟ ਦਾ ਹੱਲ ਕੱਢਣਾ ਚਾਹੀਦਾ ਹੈ।

ਦੂਜੇ ਪਾਸੇ, ਸ਼ਿਵ ਸੈਨਾ (UBT) ਦੇ ਸਾਂਸਦ ਸੰਜੇ ਰਾਉਤ ਨੇ ਤਿੱਖੀ ਟਿੱਪਣੀ ਕਰਦਿਆਂ ਕਿਹਾ ਕਿ 'ਟਰੰਪ ਨਾਲੋਂ ਜ਼ਿਆਦਾ ਜ਼ਰੂਰੀ ਇਹ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਥੇ ਵਿਰੋਧੀ ਧਿਰ ਦੇ ਨੇਤਾਵਾਂ ਨਾਲ ਗੱਲਬਾਤ ਕਰਨ।' ਰਾਉਤ ਨੇ ਅੱਗੇ ਕਿਹਾ ਕਿ ਈਰਾਨ ਜੰਗ ਦੇ ਮੁੱਦੇ 'ਤੇ ਪਾਕਿਸਤਾਨ ਨੇ ਵੀ ਆਪਣਾ ਪੱਖ ਸਪੱਸ਼ਟ ਕਰ ਦਿੱਤਾ ਹੈ ਅਤੇ ਉਹ ਵਿਚੋਲਗੀ ਕਰਨ ਲਈ ਤਿਆਰ ਹੈ, ਜਿਸ ਦਾ ਅਮਰੀਕੀ ਰਾਸ਼ਟਰਪਤੀ ਨੇ ਵੀ ਸਵਾਗਤ ਕੀਤਾ ਹੈ।

ਐਲ.ਪੀ.ਜੀ. ਸੰਕਟ 'ਤੇ ਭਾਜਪਾ ਝੂਠ ਬੋਲ ਰਹੀ ਹੈ - ਪ੍ਰਮੋਦ ਤਿਵਾਰੀ

ਦੂਜੇ ਪਾਸੇ, ਕਾਂਗਰਸ ਸਾਂਸਦ ਪ੍ਰਮੋਦ ਤਿਵਾਰੀ ਨੇ ਕਿਹਾ, 'ਭਾਜਪਾ ਝੂਠ ਬੋਲ ਰਹੀ ਹੈ ਕਿ ਸਭ ਕੁਝ ਠੀਕ ਹੈ। ਤੁਸੀਂ ਕਿਤੇ ਵੀ ਚਲੇ ਜਾਓ, ਉੱਥੇ ਐਲ.ਪੀ.ਜੀ. (LPG) ਦਾ ਸੰਕਟ ਬਣਿਆ ਹੋਇਆ ਹੈ। ਨਵਰਾਤਰਿਆਂ ਅਤੇ ਈਦ ਦੇ ਤਿਉਹਾਰਾਂ ਮੌਕੇ ਵੀ ਲੋਕਾਂ ਨੂੰ ਸਿਲੰਡਰ ਨਹੀਂ ਮਿਲ ਰਹੇ। ਇਸੇ ਲਈ ਅਸੀਂ ਸੰਸਦ ਕੰਪਲੈਕਸ ਵਿੱਚ ਇਸ ਕਿੱਲਤ ਦੇ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਹਾਂ।'

ਅੱਜ ਸ਼ਾਮ ਹੋਵੇਗੀ ਸਰਬ ਪਾਰਟੀ ਮੀਟਿੰਗ

ਵਿਰੋਧੀ ਧਿਰ ਦੇ ਇਸ ਪ੍ਰਦਰਸ਼ਨ ਵਿੱਚ ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ, ਰਾਸ਼ਟਰਵਾਦੀ ਕਾਂਗਰਸ ਪਾਰਟੀ (SP) ਦੀ ਨੇਤਾ ਸੁਪ੍ਰਿਆ ਸੁਲੇ, ਸਮਾਜਵਾਦੀ ਪਾਰਟੀ ਦੇ ਸਾਂਸਦ ਧਰਮਿੰਦਰ ਯਾਦਵ ਅਤੇ ਕਈ ਹੋਰ ਪਾਰਟੀਆਂ ਦੇ ਸਾਂਸਦ ਸ਼ਾਮਲ ਹੋਏ। ਸਾਂਸਦਾਂ ਨੇ ਇੱਕ ਵੱਡਾ ਬੈਨਰ ਫੜਿਆ ਹੋਇਆ ਸੀ ਜਿਸ 'ਤੇ 'Empty ਸਿਲੰਡਰ, Empty ਪ੍ਰੌਮਿਸਿਜ਼' ਮਤਲਬ ਖਾਲੀ ਸਿਲੰਡਰ, ਖੋਖਲੇ ਵਾਦੇ ਲਿਖਿਆ ਹੋਇਆ ਸੀ।

ਵਿਰੋਧੀ ਪਾਰਟੀਆਂ ਨੇ 'ਮੋਦੀ ਜੀ, ਐਲ.ਪੀ.ਜੀ.' ਦੇ ਨਾਅਰੇ ਵੀ ਲਗਾਏ। ਵਿਰੋਧੀ ਧਿਰ ਪੱਛਮੀ ਏਸ਼ੀਆ ਦੇ ਸੰਕਟ ਅਤੇ ਦੇਸ਼ ਵਿੱਚ ਈਂਧਨ (Fuel) ਦੀ ਕਥਿਤ ਕਿੱਲਤ ਨੂੰ ਲੈ ਕੇ ਸੰਸਦ ਵਿੱਚ ਵਿਸਤ੍ਰਿਤ ਚਰਚਾ ਦੀ ਮੰਗ ਕਰ ਰਹੀ ਹੈ। ਸਰਕਾਰ ਨੇ ਪੱਛਮੀ ਏਸ਼ੀਆ ਦੇ ਸੰਕਟ 'ਤੇ ਵਿਚਾਰ-ਵਟਾਂਦਰਾ ਕਰਨ ਲਈ ਅੱਜ ਸ਼ਾਮ ਸਰਬ ਪਾਰਟੀ ਮੀਟਿੰਗ ਬੁਲਾਈ ਹੈ।


Related Post

ਸਿਆਸੀ ਗਲਿਆਰਿਆਂ 'ਚ ਹਲਚਲ; ਨਾਮੀ ਚਿਹਰੇ ਨੇ ਛੱਡੀ ਪਾਰਟੀ, ਬੋਲੇ- 'ਮੈਂ ਅਕਾਲੀ ਦਲ ਵਾਰਿਸ ਪੰਜਾਬ ਤੋਂ ਆਪਣੇ ਆਪ ਨੂੰ ਅਲੱਗ ਕਰਦਾ ਹਾਂ'
ਹਲਕਾ ਲਹਿਰਾ ‘ਚ 'AAP' ਹੋਈ ਹੋਰ ਮਜ਼ਬੂਤ, ਪਿੰਡ ਰਾਮਪੁਰਾ ਜਵਾਹਰ ਵਾਲਾ ਵਿਖੇ 50 ਪਰਿਵਾਰਾਂ ਨੇ ਵੱਖ-ਵੱਖ ਪਾਰਟੀਆਂ ਛੱਡ ਫੜਿਆ 'ਝਾੜੂ'
ਸਿਆਸੀ ਘਮਸਾਣ! ਕੇਂਦਰੀ ਮੰਤਰੀ ਵੱਲੋਂ ਦਿੱਤੇ ਬਿਆਨ ਤੋਂ ਬਾਅਦ ਮੱਚਿਆ ਬਵਾਲ, ਉੱਠੀ ਅਸਤੀਫੇ ਦੀ ਮੰਗ, ਜਾਣੋ ਕਿਉਂ ਭੱਖਿਆ ਮੁੱਦਾ…
ਭਾਜਪਾ ਨੇ ਸੰਗਠਨ ‘ਚ ਕੀਤਾ ਵੱਡਾ ਫੇਰਬਦਲ! 24 ਆਗੂਆਂ ਨੂੰ ਮਿਲੀਆਂ ਨਵੀਆਂ ਜ਼ਿੰਮੇਵਾਰੀਆਂ, ਇਸ ਨੇਤਾ ਨੂੰ ਸੌਂਪੀ ਪੰਜਾਬ-ਚੰਡੀਗੜ੍ਹ ਦੀ ਕਮਾਨ
ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ਐਲਾਨ! ਜੋਧ ਸਿੰਘ ਸਮਰਾ ਨੂੰ ਅਜਨਾਲਾ ਤੋਂ ਐਲਾਨਿਆ ਉਮੀਦਵਾਰ, ਸਰਕਾਰ ਬਣਨ 'ਤੇ ਮੰਤਰੀ ਬਣਾਉਣ ਦਾ ਵੀ ਕੀਤਾ ਵਾਅਦਾ
ਕੌਣ ਨੇ ਨਿਰੰਜਨ ਸਿੰਘ, ਜਿਨ੍ਹਾਂ ਨੇ ਫੜਿਆ ਅਕਾਲੀ ਦਲ ਵਾਰਿਸ ਪੰਜਾਬ ਦਾ ਪੱਲਾ? ਮਜੀਠੀਆ ਤੋਂ ਪੁੱਛਗਿੱਛ ਕਰਕੇ ਆਏ ਸਨ ਸੁਰਖੀਆਂ ‘ਚ

© Copyright Galactic Television & Communications Pvt. Ltd. 2026. All rights reserved.