ਚੰਡੀਗੜ੍ਹ ਨਗਰ ਨਿਗਮ ਚੋਣਾਂ 2026: ਭਾਜਪਾ ਨੇ 23 ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ

ਭਾਰਤੀ ਜਨਤਾ ਪਾਰਟੀ (BJP) ਦੀ ਕੇਂਦਰੀ ਚੋਣ ਕਮੇਟੀ ਨੇ ਚੰਡੀਗੜ੍ਹ ਨਗਰ ਨਿਗਮ ਚੋਣਾਂ 2026 ਲਈ ਆਪਣੇ 23 ਉਮੀਦਵਾਰਾਂ ਦੀ ਪਹਿਲੀ ਸੂਚੀ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਦੇ ਕੇਂਦਰੀ ਦਫ਼ਤਰ ਤੋਂ ਰਾਜ ਸਭਾ ਮੈਂਬਰ ਅਤੇ ਨੈਸ਼ਨਲ ਹੈੱਡਕੁਆਰਟਰ ਇੰਚਾਰਜ ਤਰੁਣ ਚੁੱਘ ਵੱਲੋਂ ਜਾਰੀ ਪ੍ਰੈੱਸ ਰਿਲੀਜ਼ ਰਾਹੀਂ ਇਹ ਨਾਂ ਜਨਤਕ ਕੀਤੇ ਗਏ ਹਨ।

By:  Lajwinder Kaur November 27th 2026 04:12 PM -- Updated: November 27th 2026 04:14 PM

ਭਾਰਤੀ ਜਨਤਾ ਪਾਰਟੀ (BJP) ਦੀ ਕੇਂਦਰੀ ਚੋਣ ਕਮੇਟੀ ਨੇ ਚੰਡੀਗੜ੍ਹ ਨਗਰ ਨਿਗਮ ਚੋਣਾਂ 2026 ਲਈ ਆਪਣੇ 23 ਉਮੀਦਵਾਰਾਂ ਦੀ ਪਹਿਲੀ ਸੂਚੀ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਦੇ ਕੇਂਦਰੀ ਦਫ਼ਤਰ ਤੋਂ ਰਾਜ ਸਭਾ ਮੈਂਬਰ ਅਤੇ ਨੈਸ਼ਨਲ ਹੈੱਡਕੁਆਰਟਰ ਇੰਚਾਰਜ ਤਰੁਣ ਚੁੱਘ ਵੱਲੋਂ ਜਾਰੀ ਪ੍ਰੈੱਸ ਰਿਲੀਜ਼ ਰਾਹੀਂ ਇਹ ਨਾਂ ਜਨਤਕ ਕੀਤੇ ਗਏ ਹਨ।

ਇਸ ਪਹਿਲੀ ਸੂਚੀ ਵਿੱਚ ਮੌਜੂਦਾ ਮੇਅਰ ਸੌਰਭ ਜੋਸ਼ੀ ਅਤੇ ਸਾਬਕਾ ਮੇਅਰ ਹਰਪ੍ਰੀਤ ਕੌਰ ਬਬਲਾ ਦੇ ਪਤੀ ਦੇਵੇਂਦਰ ਬਬਲਾ ਸਮੇਤ ਕਈ ਪ੍ਰਮੁੱਖ ਆਗੂਆਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ।

ਵਾਰਡ ਅਨੁਸਾਰ ਉਮੀਦਵਾਰਾਂ ਦੀ ਪੂਰੀ ਸੂਚੀ:

ਵਾਰਡ 1 (SC): ਗੁਰਵਿੰਦਰ ਸਿੰਘ

ਵਾਰਡ 4 (SC): ਰਵਿੰਦਰ ਲੋਹਟ

ਵਾਰਡ 6 (UR): ਜਗਤਾਰ ਸਿੰਘ ਢਿੱਲੋਂ

ਵਾਰਡ 7 (UR): ਅਰਵਿੰਦ ਸਿੰਘ

ਵਾਰਡ 8 (UR-W): ਕਿਰਨ ਸਿੰਘ

ਵਾਰਡ 10 (UR): ਦੇਵੇਂਦਰ ਬਬਲਾ

ਵਾਰਡ 11 (UR-W): ਸੁਮਿਤਾ ਕੋਹਲੀ

ਵਾਰਡ 12 (UR): ਸੌਰਭ ਜੋਸ਼ੀ

ਵਾਰਡ 13 (UR-W): ਸੁਖਜੀਵਨ ਕੌਰ

ਵਾਰਡ 16 (UR): ਰੋਹਿਤ ਘਬਰੀ

ਵਾਰਡ 17 (UR-W): ਐਡਵੋਕੇਟ ਮੀਨਾਕਸ਼ੀ ਸਿੰਘ

ਵਾਰਡ 18 (UR): ਰਾਜੇਸ਼ ਕੁਮਾਰ ਗੁਪਤਾ (ਬਿੱਟੂ)

ਵਾਰਡ 20 (UR): ਅਭੈ ਝਾ

ਵਾਰਡ 21 (UR-W): ਸੁਨੀਤਾ ਕੌਰ

ਵਾਰਡ 22 (UR): ਦੀਪਕ ਸ਼ਰਮਾ

ਵਾਰਡ 24 (UR): ਦੀਪਕ ਮਹਾਜਨ

ਵਾਰਡ 26 (UR-W): ਰੇਖਾ ਸੂਦ

ਵਾਰਡ 27 (UR): ਗੁਰਬਖ਼ਸ਼ ਰਾਵਤ

ਵਾਰਡ 28 (UR): ਅਮਿਤ ਮਿਸ਼ਰਾ

ਵਾਰਡ 29 (SC-W): ਪ੍ਰਿਆ ਵਹੋਤਰਾ

ਵਾਰਡ 33 (UR): ਕੰਵਰਜੀਤ ਸਿੰਘ ਰਾਣਾ

ਵਾਰਡ 34 (UR): ਭੁਪੇਂਦਰ ਸ਼ਰਮਾ

ਵਾਰਡ 35 (UR): ਰਾਜਿੰਦਰ ਕੁਮਾਰ ਸ਼ਰਮਾ

ਪਾਰਟੀ ਵੱਲੋਂ ਬਾਕੀ ਰਹਿੰਦੇ ਵਾਰਡਾਂ ਦੇ ਉਮੀਦਵਾਰਾਂ ਦਾ ਐਲਾਨ ਵੀ ਜਲਦ ਹੀ ਕੀਤੇ ਜਾਣ ਦੀ ਉਮੀਦ ਹੈ।

Related Post

ਬੁਢਲਾਡਾ ਦੀ ਸਿਆਸਤ ‘ਚ ਵੱਡਾ ਫੇਰਬਦਲ: ਅਕਾਲੀ ਦਲ ਦੇ ਨਾਮੀ ਆਗੂ ਨੇ ਛੱਡੀ ਪਾਰਟੀ, ਕਾਂਗਰਸ ‘ਚ ਹੋਏ ਸ਼ਾਮਲ
2027 ਪੰਜਾਬ ਵਿਧਾਨ ਸਭਾ ਚੋਣਾਂ: ਭਾਜਪਾ ਨੇ ਬਣਾਈ ਸੂਬਾ ਚੋਣ ਕਮੇਟੀ, ਕੇਵਲ ਸਿੰਘ ਢਿੱਲੋਂ ਕਰਨਗੇ ਅਗਵਾਈ; 19 ਦਿੱਗਜ ਆਗੂਆਂ ਨੂੰ ਮਿਲੀ ਅਹਿਮ ਜ਼ਿੰਮੇਵਾਰੀ
ਮਦਨ ਲਾਲ ਜਲਾਲਪੁਰ ਦੀ ਕਾਂਗਰਸ ‘ਚ ਵਾਪਸੀ ਦੇ ਐਲਾਨ ਤੋਂ ਬਾਅਦ ਛਿੜੀ ਨਵੀਂ ਸਿਆਸੀ ਚਰਚਾ; 'ਮੁਅੱਤਲੀ ਰੱਦ' ਕਰਨ ਦੇ ਬਿਆਨ 'ਤੇ ਉੱਠੇ ਸਵਾਲ
ਚੋਣਾਂ ਤੋਂ ਪਹਿਲਾਂ 'ਆਪ' ਨੂੰ ਵੱਡਾ ਝਟਕਾ: ਨਾਮੀ ਆਗੂ ਨੇ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫ਼ਾ, ਭਾਜਪਾ 'ਚ ਸ਼ਾਮਲ ਹੋਣ ਦੀਆਂ ਅਟਕਲਾਂ ਤੇਜ਼
ਸ਼੍ਰੋਮਣੀ ਅਕਾਲੀ ਦਲ ਵੱਲੋਂ ਬੁਢਲਾਡਾ ਹਲਕੇ ਲਈ ਵੱਡਾ ਐਲਾਨ: ਆਹ ਵਾਲੇ ਆਗੂ ਨੂੰ ਬਣਾਇਆ ਹਲਕਾ ਇੰਚਾਰਜ
ਪੰਜਾਬ ਨਗਰ ਕੌਂਸਲ ਤੇ ਨਿਗਮ ਉਪ-ਚੋਣਾਂ 2026: ਭਾਜਪਾ ਨੇ ਪਟਿਆਲਾ, ਬਾਘਾ ਪੁਰਾਣਾ ਅਤੇ ਧਰਮਕੋਟ ਲਈ ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ

© Copyright Galactic Television & Communications Pvt. Ltd. 2026. All rights reserved.