ਪਟਿਆਲਾ ਸ਼ਹਿਰ ‘ਚ ਮੱਚੀ ਹਲਚਲ, ਨੀਲੇ ਡਰੰਮ 'ਚੋਂ ਮਿਲੀ 15-20 ਸਾਲਾ ਲੜਕੀ ਦੀ ਲਾਸ਼, ਇਲਾਕੇ 'ਚ ਸਨਸਨੀ

By:  Lajwinder Kaur May 27th 2026 11:34 AM -- Updated: May 27th 2026 11:54 AM

ਪਟਿਆਲਾ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਸ਼ਹਿਰ ਦੇ ਡੀ.ਸੀ.ਡਬਲਯੂ. (DCW) ਪੁਲ ਦੇ ਨੇੜੇ ਇੱਕ ਨੀਲੇ ਰੰਗ ਦੇ ਡਰੰਮ ਵਿੱਚੋਂ ਇੱਕ ਨੌਜਵਾਨ ਲੜਕੀ ਦੀ ਲਾਸ਼ ਬਰਾਮਦ ਹੋਈ ਹੈ। ਲੜਕੀ ਦੀ ਉਮਰ ਤਕਰੀਬਨ 15 ਤੋਂ 20 ਸਾਲ ਦੇ ਦਰਮਿਆਨ ਦੱਸੀ ਜਾ ਰਹੀ ਹੈ। ਲਾਸ਼ ਮਿਲਣ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ।

ਪੁਲਿਸ ਨੇ ਦਿੱਤੀ ਜਾਣਕਾਰੀ

ਅਰਬਨ ਅਸਟੇਟ ਥਾਣੇ ਦੇ ਅਧਿਕਾਰੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਤੜਕੇ ਸੂਚਨਾ ਮਿਲੀ ਸੀ ਕਿ ਡੀ.ਸੀ.ਡਬਲਯੂ. ਪੁਲ ਨੇੜੇ ਇੱਕ ਡਰੰਮ ਵਿੱਚ ਲਾਸ਼ ਪਈ ਹੈ। ਸੂਚਨਾ ਮਿਲਦਿਆਂ ਹੀ ਪੁਲਿਸ ਟੀਮ ਤੁਰੰਤ ਮੌਕੇ 'ਤੇ ਪਹੁੰਚੀ। ਜਾਂਚ ਦੌਰਾਨ ਨੀਲੇ ਰੰਗ ਦੇ ਡਰੰਮ ਵਿੱਚੋਂ ਇੱਕ ਲੜਕੀ ਦੀ ਲਾਸ਼ ਮਿਲੀ। ਮੌਕੇ 'ਤੇ ਫੋਰੈਂਸਿਕ ਟੀਮ ਨੂੰ ਵੀ ਬੁਲਾਇਆ ਗਿਆ ਅਤੇ ਆਸ-ਪਾਸ ਤੋਂ ਸਬੂਤ ਇਕੱਠੇ ਕੀਤੇ ਗਏ।

ਟੈਟੂ ਤੋਂ ਪਛਾਣ ਕਰਨ ਦੀ ਕੋਸ਼ਿਸ਼

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਫਿਲਹਾਲ ਲੜਕੀ ਦੀ ਪਛਾਣ ਨਹੀਂ ਹੋ ਸਕੀ ਹੈ। ਲੜਕੀ ਦੀ ਪਛਾਣ ਕਰਨ ਲਈ ਪੁਲਿਸ ਨੇ ਇੱਕ ਅਹਿਮ ਜਾਣਕਾਰੀ ਸਾਂਝੀ ਕੀਤੀ ਹੈ:

ਲੜਕੀ ਦੇ ਇੱਕ ਹੱਥ 'ਤੇ 'ਨੇਹਾ' ਨਾਮ ਦਾ ਟੈਟੂ ਬਣਿਆ ਹੋਇਆ ਹੈ।

ਦੂਜੀ ਬਾਂਹ 'ਤੇ ਦਿਲ ਦਾ ਟੈਟੂ ਬਣਿਆ ਹੋਇਆ ਹੈ ਜਿਸ ਵਿੱਚ ਐੱਨ ਤੇ ਏ ਗੁੰਦਵਾਇਆ ਹੋਇਆ ਹੈ।

ਪੁਲਿਸ ਜਾਂਚ ਜਾਰੀ

ਪੁਲਿਸ ਨੇ ਲਾਸ਼ ਨੂੰ ਸ਼ਨਾਖਤ ਲਈ ਸਰਕਾਰੀ ਰਜਿੰਦਰਾ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਹੈ। ਲੜਕੀ ਦੀ ਮੌਤ ਕਿਹੜੇ ਹਾਲਾਤਾਂ ਵਿੱਚ ਅਤੇ ਕਿਨ੍ਹਾਂ ਕਾਰਨਾਂ ਕਰਕੇ ਹੋਈ ਹੈ, ਇਹ ਜਾਂਚ ਦਾ ਵਿਸ਼ਾ ਹੈ। ਪੁਲਿਸ ਵੱਲੋਂ ਆਸ-ਪਾਸ ਦੇ ਇਲਾਕਿਆਂ ਵਿੱਚ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਮ੍ਰਿਤਕ ਲੜਕੀ ਬਾਰੇ ਕੋਈ ਸੁਰਾਗ ਮਿਲ ਸਕੇ।


Related Post

ਵਿਜੀਲੈਂਸ ਦੀ ਵੱਡੀ ਕਾਰਵਾਈ: 50,000 ਰੁਪਏ ਰਿਸ਼ਵਤ ਲੈਂਦਿਆਂ ਮਾਈਨਿੰਗ ਵਿਭਾਗ ਦਾ SDO ਰੰਗੇ ਹੱਥੀਂ ਗ੍ਰਿਫ਼ਤਾਰ, ਵਿਭਾਗ ‘ਚ ਮੱਚੀ ਹਾਹਾਕਾਰ
‘ਮੈਂ ਚੜ੍ਹਦੀਕਲਾ 'ਚ ਹਾਂ, ਮੈਨੂੰ ਜ਼ਿੱਲਤ ਨਾਲੋਂ ਸ਼ਹਾਦਤ ਕਬੂਲ ਹੈ’-ਬਲਵੰਤ ਸਿੰਘ ਰਾਜੋਆਣਾ, ਮੁਲਾਕਾਤ ਕਰਨ ਮਗਰੋਂ ਜਥੇਦਾਰ ਗੜਗੱਜ ਤੇ ਧਾਮੀ ਬੋਲੇ...
ਨਸ਼ਾ ਤਸਕਰੀ ਅਤੇ ਜਬਰੀ ਵਸੂਲੀ ਮਾਮਲਾ: ਛੇ ਸਾਲਾਂ ਤੋਂ ਫ਼ਰਾਰ ਬਰਖ਼ਾਸਤ AIG ਰਾਜਜੀਤ ਸਿੰਘ ਪਟਿਆਲਾ ਪੁਲਿਸ ਵੱਲੋਂ ਗ੍ਰਿਫ਼ਤਾਰ
Punjab Bandh: ਕੌਮੀ ਇਨਸਾਫ ਮੋਰਚੇ ਦੇ ਪੰਜਾਬ ਬੰਦ ਨੂੰ PRTC ਮੁਲਾਜ਼ਮਾਂ ਨੇ ਦਿੱਤਾ ਪੂਰਨ ਸਮਰਥਨ
ਪਟਿਆਲਾ ਦੇ NIS ‘ਚ 15 ਅਗਸਤ ਸਮਾਗਮ ਦੌਰਾਨ ਵਾਪਰਿਆ ਹਾਦਸਾ, ਰੈਸਲਿੰਗ ਹਾਲ ਦੀ ਡਿੱਗੀ ਸੀਲਿੰਗ; ਕੁਝ ਲੋਕਾਂ ਨੂੰ ਆਈਆਂ ਮਾਮੂਲੀ ਸੱਟਾਂ
ਪਟਿਆਲਾ ਦੇ ਸਨੌਰ ਹਲਕੇ ‘ਚ ਖੂਨੀ ਝੜਪ: 27 ਸਾਲਾ ਨੌਜਵਾਨ ਦਾ ਕਤਲ, ਇੱਕ ਗੰਭੀਰ ਜ਼ਖ਼ਮੀ

© Copyright Galactic Television & Communications Pvt. Ltd. 2026. All rights reserved.