ਪਟਿਆਲਾ ਦੇ NIS ‘ਚ 15 ਅਗਸਤ ਸਮਾਗਮ ਦੌਰਾਨ ਵਾਪਰਿਆ ਹਾਦਸਾ, ਰੈਸਲਿੰਗ ਹਾਲ ਦੀ ਡਿੱਗੀ ਸੀਲਿੰਗ; ਕੁਝ ਲੋਕਾਂ ਨੂੰ ਆਈਆਂ ਮਾਮੂਲੀ ਸੱਟਾਂ

ਪਟਿਆਲਾ ਦੇ NIS ਵਿੱਚ ਆਜ਼ਾਦੀ ਦਿਹਾੜੇ ਦੇ ਸਮਾਗਮ ਦੌਰਾਨ ਡਾਊਨ ਸੀਲਿੰਗ ਦਾ ਹਿੱਸਾ ਅਚਾਨਕ ਡਿੱਗ ਗਿਆ, ਜਿਸ ਕਾਰਨ ਮੌਕੇ ’ਤੇ ਹਫੜਾ-ਦਫੜੀ ਮਚ ਗਈ। ਹਾਦਸੇ ਵਿੱਚ ਇੱਕ ਨੌਜਵਾਨ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ, ਜਿਸ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ। ਸੁਰੱਖਿਆ ਦੇ ਮੱਦੇਨਜ਼ਰ ਹਾਲ ਖਾਲੀ ਕਰਵਾ ਦਿੱਤਾ ਗਿਆ। ਪ੍ਰਸ਼ਾਸਨ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸੀਲਿੰਗ ਡਿੱਗਣ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗਿਆ।

By:  Lajwinder Kaur August 15th 2026 12:57 PM -- Updated: August 15th 2026 01:05 PM

ਪਟਿਆਲਾ ਦੇ ਪ੍ਰਸਿੱਧ ਨੇਤਾ ਜੀ ਸੁਭਾਸ਼ ਨੈਸ਼ਨਲ ਇੰਸਟੀਟਿਊਟ ਆਫ ਸਪੋਰਟਸ (NIS) ਵਿੱਚ ਆਜ਼ਾਦੀ ਦਿਹਾੜੇ (15 ਅਗਸਤ) ਦੇ ਪ੍ਰੋਗਰਾਮ ਦੌਰਾਨ ਇੱਕ ਵੱਡਾ ਹਾਦਸਾ ਵਾਪਰ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸਮਾਗਮ ਦੌਰਾਨ ਅਚਾਨਕ ਡਾਊਨ ਸੀਲਿੰਗ ਦਾ ਕੁਝ ਹਿੱਸਾ ਖਿਡਾਰੀਆਂ ਅਤੇ ਮੌਜੂਦ ਲੋਕਾਂ ਦੇ ਉੱਪਰ ਆ ਡਿੱਗਿਆ।

ਕੁੱਝ ਨੌਜਵਾਨ ਹੋਏ ਜ਼ਖਮੀ

ਸੂਤਰਾਂ ਮੁਤਾਬਕ ਇਸ ਹਾਦਸੇ ਵਿੱਚ ਵੱਡਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ, ਹਾਲਾਂਕਿ ਇਸ ਹਾਦਸੇ ਵਿੱਚ ਇੱਕ ਨੌਜਵਾਨ ਦੇ ਸੱਟ ਲੱਗਣ ਦੀ ਸੂਚਨਾ ਹੈ। ਜ਼ਖ਼ਮੀ ਨੌਜਵਾਨ ਨੂੰ ਤੁਰੰਤ ਇਲਾਜ ਲਈ ਨੇੜਲੇ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਮੌਕੇ 'ਤੇ ਹਫੜਾ-ਦਫੜੀ ਮੱਚ ਗਈ। ਪ੍ਰਸ਼ਾਸਨ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।

ਹਾਦਸੇ ਤੋਂ ਤੁਰੰਤ ਬਾਅਦ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਹਾਲ ਨੂੰ ਖਾਲੀ ਕਰਵਾ ਲਿਆ ਗਿਆ। ਇਸ ਘਟਨਾ ਤੋਂ ਬਾਅਦ ਸੰਸਥਾ ਵਿੱਚ ਮੌਜੂਦ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।

ਸੁਰੱਖਿਆ ਪ੍ਰਬੰਧਾਂ ਅਤੇ ਇਮਾਰਤ ਦੀ ਗੁਣਵੱਤਾ 'ਤੇ ਸਵਾਲ! 

ਹਾਦਸੇ ਤੋਂ ਬਾਅਦ ਸੰਸਥਾ ਵਿੱਚ ਮੀਡੀਆ ਦੇ ਜਾਣ 'ਤੇ ਵੀ ਰੋਕ ਲਗਾ ਦਿੱਤੀ ਗਈ। ਫਿਲਹਾਲ ਡਾਊਨ ਸੀਲਿੰਗ ਡਿੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਇਸ ਘਟਨਾ ਨੇ ਖੇਡ ਸੰਸਥਾ ਵਿੱਚ ਸੁਰੱਖਿਆ ਪ੍ਰਬੰਧਾਂ ਅਤੇ ਇਮਾਰਤ ਦੀ ਗੁਣਵੱਤਾ 'ਤੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ।

Related Post

‘ਮੈਂ ਚੜ੍ਹਦੀਕਲਾ 'ਚ ਹਾਂ, ਮੈਨੂੰ ਜ਼ਿੱਲਤ ਨਾਲੋਂ ਸ਼ਹਾਦਤ ਕਬੂਲ ਹੈ’-ਬਲਵੰਤ ਸਿੰਘ ਰਾਜੋਆਣਾ, ਮੁਲਾਕਾਤ ਕਰਨ ਮਗਰੋਂ ਜਥੇਦਾਰ ਗੜਗੱਜ ਤੇ ਧਾਮੀ ਬੋਲੇ...
ਨਸ਼ਾ ਤਸਕਰੀ ਅਤੇ ਜਬਰੀ ਵਸੂਲੀ ਮਾਮਲਾ: ਛੇ ਸਾਲਾਂ ਤੋਂ ਫ਼ਰਾਰ ਬਰਖ਼ਾਸਤ AIG ਰਾਜਜੀਤ ਸਿੰਘ ਪਟਿਆਲਾ ਪੁਲਿਸ ਵੱਲੋਂ ਗ੍ਰਿਫ਼ਤਾਰ
Punjab Bandh: ਕੌਮੀ ਇਨਸਾਫ ਮੋਰਚੇ ਦੇ ਪੰਜਾਬ ਬੰਦ ਨੂੰ PRTC ਮੁਲਾਜ਼ਮਾਂ ਨੇ ਦਿੱਤਾ ਪੂਰਨ ਸਮਰਥਨ
ਪਟਿਆਲਾ ਦੇ ਸਨੌਰ ਹਲਕੇ ‘ਚ ਖੂਨੀ ਝੜਪ: 27 ਸਾਲਾ ਨੌਜਵਾਨ ਦਾ ਕਤਲ, ਇੱਕ ਗੰਭੀਰ ਜ਼ਖ਼ਮੀ
ਮੁੱਖ ਮੰਤਰੀ ਮਾਨ ਸਰਕਾਰ ਦੀ ਸਿਹਤ ਕ੍ਰਾਂਤੀ: ਪੰਜਾਬ ਨੂੰ ਮਿਲੇ 100 ਨਵੇਂ ਆਮ ਆਦਮੀ ਕਲੀਨਿਕ, ਕੁੱਲ ਗਿਣਤੀ ਹੋਈ 1090
CBI ਦਾ ਪਟਿਆਲਾ ਸ਼ਹਿਰ ‘ਚ ਵੱਡਾ ਐਕਸ਼ਨ! EPFO ਦਫ਼ਤਰ ਦੇ ਇਨਫੋਰਸਮੈਂਟ ਅਫ਼ਸਰ ਨੂੰ 2.5 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਗ੍ਰਿਫ਼ਤਾਰ

© Copyright Galactic Television & Communications Pvt. Ltd. 2026. All rights reserved.