HAL’s Dhruv NG: ਕੇਂਦਰੀ ਮੰਤਰੀ ਰਾਮ ਮੋਹਨ ਨਾਇਡੂ ਨੇ ਹੈਲੀਕਾਪਟਰ ਧਰੁਵ-NG ਦਾ ਕੀਤਾ ਉਦਘਾਟਨ

By:  Gurjeet Singh December 30th 2025 01:26 PM

ਬੈਂਗਲੁਰੂ:- ਕਰਨਾਟਕ ਦੇ ਬੈਂਗਲੁਰੂ ਵਿੱਚ ਕੇਂਦਰੀ ਨਾਗਰਿਕ ਹਵਾਈ ਮੰਤਰੀ ਰਾਮ ਮੋਹਨ ਨਾਇਡੂ ਨੇ ਹਿੰਦੁਸਤਾਨ ਏਅਰੋਨੌਟਿਕਸ ਲਿਮਿਟੇਡ ਵਿਚ ਆਧੁਨਿਕ ਹੈਲੀਕਾਪਟਰ ਧਰੁਵ-ਐਨਜੀ ਦਾ ਉਦਘਾਟਨ ਕੀਤਾ। ਇਸ ਮੌਕੇ ਉੱਤੇ ਹੇਲ੍ਹ ਦੇ ਚੇਅਰਮੈਨ ਅਤੇ ਪ੍ਰਬੰਧਨ ਨਿਰਦੇਸ਼ਕ ਡਾ. ਡੀ ਕੇ ਸੁਨੀਲ ਵੀ ਮੌਜੂਦ ਸਨ। ਧਰੁਵ-ਐਨਜੀ, ਜੋ ਕਿ ਵਿਦੇਸ਼ੀ ਹੈਲੀਕਾਪਟਰਾਂ ਦਾ ਸਸਤਾ ਅਤੇ ਉੱਚ ਪ੍ਰਦਰਸ਼ਨ ਵਾਲਾ ਵਿਕਲਪ ਹੈ। 

ਦੱਸ ਦਈਏ ਕਿ ਇਹ ਹੈਲੀਕਾਪਟਰ 5.5 ਟਨ ਭਾਰ ਵਾਲਾ ਹੈ, ਜਿਸ ਵਿੱਚ 2 ਇੰਜਣ ਮੌਜੂਦ ਹਨ। ਇਹ ਹੈਲੀਕਾਪਟਰ ਭਾਰਤੀ ਲੋਕਾਂ ਲਈ ਅਰਾਮ ਦਾਇਕ ਯਾਤਰਾ ਲਈ ਖਾਸ ਤੌਰ ਉੱਤੇ ਤਿਆਰ ਕੀਤਾ ਗਿਆ ਹੈ। ਇਹ ਹੈਲੀਕਾਪਟਰ ਨਵੀ ਤਕਨੀਕ ਨਾਲ ਲੈਸ ਹੈ, ਜਿਸ ਵਿੱਚ ਸ਼ਕਤੀ 1H1C ਇੰਜਣ ਅਤੇ ਉੱਚ ਮਿਆਰੀ ਗਲਾਸ ਕਾਕਪਿਟ ਸ਼ਾਮਲ ਹਨ।

ਇਸ ਤੋਂ ਇਲਾਵਾ ਇਹ ਹੈਲੀਕਾਪਟਰ 285 ਕਿਲੋ ਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ 14 ਯਾਤਰੀਆਂ ਨੂੰ ਲਿਜਾ ਸਕਦਾ ਹੈ। ਹੇਲ੍ਹ ਦੇ ਅਨੁਸਾਰ, ਇਹ ਹੈਲੀਕਾਪਟਰ ਬਾਹਰੀ ਹਵਾਈ ਮਾਰਕੀਟ ਦੀਆਂ ਜਟਿਲ ਮੰਗਾਂ ਨੂੰ ਪੂਰਾ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ ਅਤੇ ਦੇਸ਼ ਦੇ ਉੱਚ ਮਿਆਰੀ ਸੁਰੱਖਿਆ ਅਤੇ ਆਰਾਮ ਮਾਪਦੰਡਾਂ ਨਾਲ ਮੇਲ ਖਾਂਦਾ ਹੈ।  ਸਰਕਾਰੀ ਦੀ ਮਦਦ ਲਈ ਅਤੇ ਸਮਾਨ ਚੁੱਕਣ ਅਤੇ ਰੱਖਣ ਲਈ ਵੀ ਇਹ  ਭਾਰਤੀ ਅਤੇ ਵਿਸ਼ਵ ਹਵਾਈ ਯਾਤਰਾ ਬਾਜ਼ਾਰ ਲਈ ਸਹਾਇਕ ਸਿੱਧ ਹੋਵੇਗਾ। 

Related Post

BJP ਵੱਲੋਂ ਵੱਡਾ ਐਕਸ਼ਨ: ਨਿਤਿਨ ਨਬੀਨ ਦੀ ਨਵੀਂ ਟੀਮ ਦਾ ਐਲਾਨ! ਪੰਜਾਬ ਦੇ ਦੋ ਸੀਨੀਅਰ ਨੇਤਾਵਾਂ ਸਣੇ ਇਨ੍ਹਾਂ ਆਗੂਆਂ ਨੂੰ ਮਿਲੀ ਵੱਡੀ ਜ਼ਿੰਮੇਵਾਰੀ
ਕਾਂਗਰਸ ਦੇ ਸੀਨੀਅਰ ਨੇਤਾ ਅਤੇ ਪੁੱਤਰ ਦੀ ਗੋਲੀਆਂ ਮਾਰ ਕੇ ਹੱਤਿਆ, ਸਿਆਸੀ ਗਲਿਆਰਿਆਂ ‘ਚ ਛਾਇਆ ਮਾਤਮ, ਪ੍ਰਸ਼ਾਸ਼ਨ ‘ਚ ਮੱਚਿਆ ਹੜਕੰਪ…
ਲਾਲ ਕਿਲ੍ਹੇ ਤੋਂ PM ਮੋਦੀ ਦਾ ਵੱਡਾ ਐਲਾਨ, ਦੇਸ਼ ਭਰ ‘ਚ ਬਣਾਈਆਂ ਜਾਣਗੀਆਂ 6 ਕਰੋੜ ਲੱਖਪਤੀ ਦੀਦੀ
ਗੁਰਬਾਣੀ ਲਾਈਵ ਪ੍ਰਸਾਰਣ ਮਾਮਲਾ: ਦਿੱਲੀ ਹਾਈ ਕੋਰਟ ਨੇ GTC ਪੰਜਾਬੀ ’ਤੇ ਤੁਰੰਤ ਰੋਕ ਲਗਾਉਣ ਤੋਂ ਕੀਤਾ ਇਨਕਾਰ, 23 ਸਤੰਬਰ ਨੂੰ ਹੋਵੇਗੀ ਅਗਲੀ ਸੁਣਵਾਈ
ਜਾਣੋ ਕੌਣ ਹੈ ਸੁਖਬੀਰ ਬਾਦਲ ’ਤੇ ਹਮਲਾ ਕਰਨ ਵਾਲਾ ਸ਼ਖਸ! ਪਹਿਲੀ ਤਸਵੀਰ ਆਈ ਸਾਹਮਣੇ…
Vande Mataram: ਹੁਣ 'ਵੰਦੇ ਮਾਤਰਮ' ਦਾ ਅਪਮਾਨ ਹੋਵੇਗਾ ਅਪਰਾਧ, ਰਾਸ਼ਟਰਪਤੀ ਦੀ ਮਨਜ਼ੂਰੀ ਤੋਂ ਬਾਅਦ ਕਾਨੂੰਨ ਲਾਗੂ

© Copyright Galactic Television & Communications Pvt. Ltd. 2026. All rights reserved.